settings icon
share icon
ਪ੍ਰਸ਼ਨ

ਪ੍ਰਭੁ ਭੋਜ/ਮਸੀਹੀ ਸੰਗਤੀ ਦੀ ਮਹੱਤਤਾ ਕੀ ਹੈ?

ਉੱਤਰ


ਪ੍ਰਭੁ ਭੋਜ ਦੇ ਅਧਿਐਨ ਦਾ ਤਜੁਰਬਾ ਆਤਮਾ ਨੂੰ ਉਤੇਜਿਤ ਕਰਨਾ ਹੈ ਕਿਉਂਕਿ ਇਹ ਡੂੰਘਿਆਈ ਦੇ ਮਤਲਬ ਨੂੰ ਸ਼ਾਮਿਲ ਕਰਦਾ ਹੈ। ਪਸਾਹ ਦਾ ਇਹ ਸਦੀਆਂ ਪੁਰਾਣਾ ਮਨਾਏ ਜਾਣ ਵਾਲੇ ਤਿਉਹਾਰ ਦੇ ਸਮੇਂ ਯਿਸੂ ਨੂੰ ਠੀਕ ਆਪਣੀ ਮੌਤ ਤੋਂ ਪਹਿਲਾਂ ਇੱਕ ਖਾਸ ਨਵੀਂ ਸੰਗਤੀ ਭੋਜਨ ਨੂੰ ਠਹਿਰਾਇਆ ਅਤੇ ਜਿਸ ਨੂੰ ਅਸੀਂ ਅੱਜ ਦੇ ਦਿਨ ਤੱਕ ਮਨਾਉਂਦੇ ਹਾਂ। ਇਹ ਮਸੀਹੀ ਭਗਤੀ ਦਾ ਮੁੱਖ ਹਿੱਸਾ ਹੈ। ਇਹ ਸਾਨੂੰ ਸਾਡੇ ਪ੍ਰਭੁ ਦੀ ਮੌਤ ਅਤੇ ਫਿਰ ਜੀ ਉੱਠਣ ਅਤੇ ਉਸ ਦਾ ਮਹਿਮਾ ਨਾਲ ਵਾਪਿਸ ਆਉਣ ਦੇ ਕਾਰਨ ਨੂੰ ਦੱਸਦਾ ਹੈ।

ਪਸਾਹ ਯਹੂਦੀ ਧਾਰਮਿਕ ਸਾਲ ਦਾ ਸਭ ਤੋਂ ਜ਼ਿਆਦਾ ਪਵਿੱਤਰ ਤਿਉਹਾਰ ਹੈ। ਇਹ ਮਿਸਰ ਵਿੱਚ ਪਈ ਹੋਈ ਆਖਰੀ ਬਿਮਾਰੀ ਨੂੰ ਯਾਦ ਕਰਵਾਉਂਦਾ ਜਦੋਂ ਪਹਿਲੌਠੇ ਮਰ ਗਏ ਅਤੇ ਇਸਰਾਏਲ ਮੇਮਨੇ ਦੇ ਲਹੂ ਨੂੰ ਆਪਣੀਆਂ ਚੌਗਾਠਾਂ ਅਤੇ ਦੋਨਾਂ ਹਿੱਸਿਆਂ ਦੇ ਉੱਤੇ ਛਿੜਕਣ ਦੁਆਰਾ ਬਚ ਗਏ ਸਨ। ਮੇਮਨੇ ਨੂੰ ਤਦ ਭੁੰਨਿਆ ਅਤੇ ਅਖਮੀਰੀ ਰੋਟੀ ਨਾਲ ਖਾਧਾ ਗਿਆ। ਪਰਮੇਸ਼ੁਰ ਦਾ ਹੁਕਮ ਸੀ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਦੁਆਰਾ ਵੀ ਮਨਾਇਆ ਜਾਵੇਗਾ। ਕੂਚ ਦੀ ਕਿਤਾਬ 12 ਵਿੱਚ ਇਹ ਕਹਾਣੀ ਦਰਜ ਕੀਤੀ ਗਈ ਹੈ।

ਆਖਰੀ ਭੋਜ ਦੌਰਾਨ- ਪਸਾਹ ਦੇ ਤਿਉਹਾਰ ਨੂੰ ਮਨਾਉਣਾ- ਯਿਸੂ ਨੇ ਰੋਟੀ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਜਿਵੇਂ ਹੀ ਉਸ ਰੋਟੀ ਨੂੰ ਅਤੇ ਇਸ ਨੂੰ ਆਪਣੇ ਚੇਲਿਆਂ ਨੂੰ ਦਿੱਤਾ, ਉਸ ਨੇ ਕਿਹਾ,“ਤਾਂ ਉਸ ਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ” ( ਲੂਕਾ 22:19-21)। ਉਸ ਨੇ ਇਹ ਭਜਨ ਗਾ ਕੇ ਤਿਉਹਾਰ ਨੂੰ ਸਮਾਪਤ ਕੀਤਾ (ਮੱਤੀ 26:30), ਅਤੇ ਉਹ ਰਾਤ ਨੂੰ ਹੀ ਜੈਤੂਨ ਦੇ ਪਹਾੜ ’ਤੇ ਚਲੇ ਗਏ। ਇੱਥੇ ਹੀ ਯਿਸੂ ਨੂੰ ਯਹੂਦਾ ਦੁਆਰਾ ਫੜਵਾਇਆ ਗਿਆ ਜਿਵੇਂ ਉਸ ਨੇ ਭਵਿੱਖਬਾਣੀ ਕੀਤੀ ਸੀ। ਉਸੇ ਹੀ ਦਿਨ ਉਸ ਨੂੰ ਸਲੀਬ ਚੜ੍ਹਾ ਦਿੱਤਾ ਗਿਆ।

ਪ੍ਰਭੁ ਭੋਜ ਦਾ ਵਰਣਨ ਸਾਰੀਆਂ ਇੰਜੀਲਾਂ ਵਿੱਚ ਪਾਇਆ ਜਾਂਦਾ ਹੈ (ਮੱਤੀ 26:26-29; ਮਰਕੁਸ 14:17-25; ਲੂਕਾ 22:7-22; ਅਤੇ ਯੂਹੰਨਾ 13:21-30)। ਪੌਲੁਸ ਰਸੂਲ ਨੇ 1 ਕੁਰਿੰਥੀਆਂ 11:23-29 ਵਿੱਚ ਪ੍ਰਭੁ ਭੋਜ ਦੇ ਬਾਰੇ ਲਿਖਿਆ ਹੈ। ਪੌਲੁਸ ਇੱਥੇ ਉਸ ਬਿਆਨ ਨੂੰ ਸ਼ਾਮਲ ਕਰਦਾ ਜੋ ਸਾਨੂੰ ਇੰਜੀਲਾਂ ਵਿੱਚ ਨਹੀਂ ਮਿਲਦਾ ਹੈ: “ਇਸ ਕਰਕੇ ਜੋ ਕੋਈ ਅਯੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੁ ਦਾ ਪਿਆਲਾ ਪੀਵੇ ਸੋ ਪ੍ਰਭੁ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ। ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ। ਜਿਹੜਾ ਖਾਂਦਾ ਅਤੇ ਪੀਂਦਾ ਹੈ ਜੇ ਉਹ ਸਰੀਰ ਦੀ ਜਾਚ ਨਾ ਕਰੇ ਤਾਂ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ” (1 ਕੁਰਿੰਥੀਆਂ 11:27-29)। ਅਸੀਂ ਇਹ ਪੁੱਛ ਸੱਕਦੇ ਹਾਂ ਕਿ ਰੋਟੀ ਅਤੇ ਪਿਆਲੇ ਵਿੱਚ “ਅਯੋਗਤਾ ਨਾਲ” ਹਿੱਸਾ ਲੈਣ ਦਾ ਕੀ ਮਤਲਬ ਹੈ। ਇਸ ਦਾ ਮਤਲਬ ਇਹ ਹੋ ਸੱਕਦਾ ਕਿ ਰੋਟੀ ਅਤੇ ਪਿਆਲੇ ਦੇ ਸਹੀ ਅਰਥ ਦਾ ਆਦਰ ਨਾ ਕਰਨਾ ਅਤੇ ਜੋ ਬਹੁਤ ਵੱਡਾ ਮੁੱਲ ਸਾਡੀ ਮੁਕਤੀ ਦੇ ਲਈ ਮੁਕਤੀ ਦਾਤਾ ਨੇ ਚੁਕਾਇਆ ਉਸ ਨੂੰ ਭੁੱਲਣਾ ਹੈ ਜਾਂ ਇਸ ਦਾ ਮਤਲਬ ਇਹ ਹੋ ਸੱਕਦਾ ਹੈ ਕਿ ਮੁਰਦਾ ਹੋਣ ਲਈ ਵਿਖਾਵਾ ਕਰਨ ਅਤੇ ਨਿਯਮ ਅਨੁਸਾਰ ਕਰਨ ਲਈ ਹੁਕਮ ਦੇਣਾ ਜਾਂ ਬਿਨ੍ਹਾਂ ਪਾਪ ਦੀ ਮਾਫੀ ਮੰਗਣ ਤੋਂ ਪ੍ਰਭੁ ਭੋਜ ਨੂੰ ਲੈਣਾ। ਪੌਲੁਸ ਦੀਆਂ ਇਹਨਾਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸ ਨੇ ਸਾਨੂੰ ਪਹਿਲਾਂ ਆਪਣੇ ਆਪ ਪਰਖਣ ਅਤੇ ਰੋਟੀ ਖਾਣ ਅਤੇ ਪਿਆਲੇ ਪੀਣ ਨੂੰ ਕਿਹਾ ਹੈ।

ਪੌਲੁਸ ਨੇ ਇੱਕ ਹੋਰ ਬਿਆਨ ਦਿੱਤਾ ਹੈ ਜਿਸ ਨੂੰ ਇੰਜੀਲ ਵਿੱਚ ਸ਼ਾਮਿਲ ਕਰਕੇ ਵਰਣਨ ਨਹੀਂ ਕੀਤਾ, “ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੁ ਦੀ ਮੌਤ ਦਾ ਪਰਚਾਰ ਕਰਦੇ ਰਹਿੰਦੇ ਹੋ ਜਦ ਤੀਕੁਰ ਉਹ ਨਾ ਆਵੇ” (1 ਕੁਰਿੰਥੀਆਂ 11:26)। ਇਹ ਇਸ ਰਸਮ ਦੇ ਸਮਾਂ ਚਿੰਨ ਲਗਾ ਦਿੰਦਾ ਹੈ- ਜਦ ਤੱਕ ਸਾਡਾ ਪ੍ਰਭੁ ਵਾਪਿਸ ਨਹੀਂ ਆਉਂਦਾ। ਇਸ ਥੋੜੇ ਜਿਹੇ ਵਰਣਨਾਂ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਕਿਸ ਤਰ੍ਹਾਂ ਯਿਸੂ ਨੇ ਦੋ ਸਭ ਤੋਂ ਜ਼ਰੂਰੀ ਨਾਜ਼ੁਕ ਹਿੱਸਿਆਂ ਨੂੰ ਆਪਣੇ ਸਰੀਰ ਅਤੇ ਲਹੂ ਦਾ ਇਸਤੇਮਾਲ ਆਪਣੀ ਮੌਤ ਦੇ ਯਾਦਗਾਰ ਚਿੰਨ ਰੂਪ ਵਿੱਚ ਕੀਤਾ ਹੈ। ਇਹ ਯਾਦਗਾਰ ਚਿੰਨ ਤਰਾਸ਼ੇ ਹੋਏ ਸੰਗਮਰਮਰ ਜਾਂ ਢਾਲੇ ਹੋਏ ਪਿੱਤਲ ਦਾ ਨਹੀਂ, ਪਰ ਰੋਟੀ ਅਤੇ ਪਿਆਲੇ ਦਾ ਸੀ।

ਉਸ ਨੇ ਘੋਸ਼ਣਾ ਕੀਤੀ ਕਿ ਰੋਟੀ ਉਸ ਦੇ ਸਰੀਰ ਨੂੰ ਜਿਹੜੀ ਤੋੜੀ ਜਾਵੇਗੀ ਉਸ ਨੂੰ ਦਿਖਾਉਂਦੀ ਹੈ। ਇੱਥੇ ਕੋਈ ਵੀ ਤੋੜੀ ਹੋਈ ਹੱਡੀ ਨਹੀਂ; ਉਸ ਦੇ ਸਰੀਰ ਨੂੰ ਬੁਰੀ ਤਰ੍ਹਾਂ ਕਸ਼ਟ ਦਿੱਤਾ ਗਿਆ ਜੋ ਕਿ ਮੁਸ਼ਕਿਲ ਨਾਲ ਪਹਿਚਾਨਣ ਦੇ ਯੋਗ ਸੀ (ਜ਼ਬੂਰਾਂ ਦਾ ਪੋਥੀ 22:12-17; ਯਸਾਯਹ 53:4-7)। ਮੈਂ ਉਸਦੇ ਸਰੀਰ ਬਾਰੇ ਬੋਲਦੀ ਹੈ ਜੋ ਕਿ ਭਿਆਨਕ ਮੌਤ ਦੇ ਤਜੁਰਬੇ ਨੂੰ ਇਸ਼ਾਰਾ ਕਰਦੀ ਹੈ। ਉਹ, ਪਰਮੇਸ਼ੁਰ ਦਾ ਸੰਪੂਰਨ ਪੁੱਤ੍ਰ, ਪੁਰਾਣੇ ਨੇਮ ਵਿੱਚ ਇੱਕ ਛੁਟਕਾਰਾ ਦੇਣ ਵਾਲੇ ਦੇ ਬਾਰੇ ਅਣਗਿਣਤ ਭਵਿੱਖਬਾਣੀਆਂ ਨੂੰ ਪੂਰਾ ਕਰਨ ਵਾਲਾ ਬਣ ਗਿਆ (ਉਤਪਤ 3:15; ਜ਼ਬੂਰਾਂ ਦੀ ਪੋਥੀ 22; ਯਸਯਾਹ 53)। ਜਦੋਂ ਉਸ ਨੇ ਕਿਹਾ, “ਇਸ ਨੂੰ ਮੇਰੀ ਯਾਦਗਾਰੀ ਦੇ ਕਰਨਾ”, ਉਸ ਨੇ ਇਹ ਇਸ਼ਾਰਾ ਦਿੱਤਾ ਕਿ ਇਸ ਰਸਮ ਨੂੰ ਜ਼ਰੂਰ ਹੀ ਭਵਿੱਖ ਵਿੱਚ ਜਾਰੀ ਰੱਖਣਾ ਹੈ। ਇਹ ਪਸਾਹ ਦੀ ਵੱਲ ਵੀ ਇਸ਼ਾਰਾ ਕਰਦਾ ਹੈ, ਜਿਸ ਵਿੱਚ ਇੱਕ ਮੇਮਨੇ ਦਾ ਮਾਰਿਆ ਜਾਣਾ ਜ਼ਰੂਰੀ ਸੀ ਅਤੇ ਉਸ ਪਰਮੇਸ਼ੁਰ ਦੇ ਆਗਮਨ ਦੀ ਉਡੀਕ ਕਰਦਾ ਸੀ ਜੋ ਦੁਨੀਆਂ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਵੇਗਾ, ਪ੍ਰਭੁ ਭੋਜ ਵਿੱਚ ਪੂਰਾ ਹੋਇਆ। ਨਵੇਂ ਵਾਅਦੇ ਨੇ ਪੁਰਾਣੇ ਵਾਅਦੇ ਦੀ ਜਗ੍ਹਾ ਨੂੰ ਲੈ ਲਿਆ ਜਦੋਂ ਮਸੀਹ ਪਸਾਹ ਦਾ ਮੇਮਨਾ ਬਣ ਗਿਆ (1 ਕੁਰਿੰਥੀਆਂ 5:7), ਕੁਰਬਾਨ ਕੀਤਾ ਹੋਇਆ (ਇਬਰਾਨੀਆਂ 8:813)। ਕੁਰਬਾਨੀ ਦੀ ਬਿਵਸਥਾ ਦੀ ਅੱਗੇ ਤੋਂ ਹੁਣ ਲੋੜ੍ਹ ਨਹੀਂ ਸੀ (ਇਬਰਾਨੀਆਂ 9:25-28)। ਪ੍ਰਭੁ ਭੋਜ ਮਸੀਹੀ ਸੰਗਤੀ ਉਸ ਨੂੰ ਯਾਦ ਕਰਨਾ ਹੈ ਜੋ ਮਸੀਹ ਨੇ ਸਾਡੇ ਲਈ ਕੀਤਾ ਅਤੇ ਉਸ ਦਾ ਅਨੰਦ ਮਨਾਉਣਾ ਹੈ ਜਿਸ ਨੂੰ ਅਸੀਂ ਉਸ ਦੀ ਕੁਰਬਾਨੀ ਵਜੋਂ ਪ੍ਰਾਪਤ ਕੀਤਾ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਪ੍ਰਭੁ ਭੋਜ/ਮਸੀਹੀ ਸੰਗਤੀ ਦੀ ਮਹੱਤਤਾ ਕੀ ਹੈ?
© Copyright Got Questions Ministries