settings icon
share icon
ਪ੍ਰਸ਼ਨ

ਕੀ ਪਰਮੇਸ਼ੁਰ ਅੱਜ ਵੀ ਸਾਡੇ ਨਾਲ ਬੋਲਦਾ ਹੈ?

ਉੱਤਰ


ਬਾਈਬਲ ਇਸ ਗੱਲ ਦਾ ਬਿਆਨ ਕਰਦੀ ਹੈ ਕਿ ਪਰਮੇਸ਼ੁਰ ਕਈ ਵਾਰ ਲੋਕਾਂ ਨਾਲ ਉੱਚੀ ਬੋਲਦਾ ਹੈ (ਕੂਚ 3:14; ਯਹੋਸ਼ੁਆ 1:1; ਨਿਆਈਆਂ 6:18; 1 ਸੈਮੁਅਲ 3:11; 2 ਸੈਮੁਅਲ 2:1; ਅਯੂਬ 40:1; ਯਸਾਯਾਹ 7:3; ਯਿਰਮਯਾਹ 1:7; ਰਸੂਲਾਂ ਦੇ ਕੰਮ 8:26,9:15- ਇਹ ਸਿਰਫ ਇੱਕ ਛੋਟਾ ਜਿਹਾ ਨਮੂਨਾ ਹੈ)। ਇੱਥੇ ਬਾਈਬਲ ਅਧਾਰਿਤ ਕੋਈ ਕਾਰਨ ਨਹੀਂ ਹੈ ਕਿ ਪਰਮੇਸ਼ੁਰ ਅੱਜ ਵੀ ਕਿਸੇ ਵਿਅਕਤੀ ਨਾਲ ਉੱਚੀ ਨਹੀਂ ਬੋਲ ਸੱਕਦਾ। ਪਰਮੇਸ਼ੁਰ ਦਾ ਬੋਲਣਾ ਬਾਈਬਲ ਵਿੱਚ ਸੈਂਕੜੇ ਸਮਿਆਂ ਨਾਲ ਦਰਜ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਮਨੁੱਖੀ ਇਤਿਹਾਸ ਦੇ 4,000 ਸਾਲਾਂ ਤੋਂ ਵੀ ਵੱਧ ਸਮੇਂ ਵਿੱਚ ਵਾਪਰੀਆਂ ਹਨ। ਪਰਮੇਸ਼ੁਰ ਦਾ ਉੱਚੀ ਬੋਲਣਾ ਅਸਹਮਤਿ ਹੈ, ਨਾ ਕਿ ਕਿਸੇ ਨਿਯਮ ਵਿੱਚ। ਇੱਥੋਂ ਤੱਕ ਕਿ ਬਾਈਬਲ ਅਧਾਰਿਤ ਦਰਜ ਕੀਤੀਆਂ ਗਈਆਂ ਉਦਾਹਰਣਾਂ ਵਿੱਚ ਵੀ ਪਰਮੇਸ਼ੁਰ ਬੋਲਦਾ ਹੈ, ਇਹ ਪੂਰੀ ਤਰਾਂ ਸਾਫ਼ ਨਹੀਂ ਹੋਇਆ ਕਿ ਇਹ ਇੱਕ ਉੱਚੀ ਅਵਾਜ਼ ਸੀ, ਇੱਕ ਅੰਦਰੂਨੀ ਅਵਾਜ਼, ਜਾਂ ਇੱਕ ਦਿਮਾਗੀ ਛਾਪ ਸੀ।

ਪਰਮੇਸ਼ੁਰ ਅੱਜ ਵੀ ਲੋਕਾਂ ਨਾਲ ਬੋਲਦਾ ਹੈ। ਪਹਿਲਾਂ, ਪਰਮੇਸ਼ੁਰ ਆਪਣੇ ਵਚਨ ਦੁਆਰਾ ਗੱਲ ਕਰਦਾ ਹੈ ( 2 ਤਿਮੋਥਿਉਸ 3:16-17)। ਯਸਾਯਾਹ 55:11 ਸਾਨੂੰ ਦੱਸਦਾ ਹੈ ਕਿ, “ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਜੋ ਮੈਂ ਠਾਣਿਆ ਇਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।” ਬਾਈਬਲ ਪਰਮੇਸ਼ੁਰ ਦਾ ਵਚਨ ਹੈ, ਮੁਕਤੀ ਪਾਉਣ ਲਈ ਅਤੇ ਮਸੀਹੀ ਜੀਵਨ ਜੀਉਣ ਦੇ ਲਈ ਸਾਨੂੰ ਹਰੇਕ ਨੂੰ ਜਾਣਨ ਦੀ ਲੋੜ ਹੈ। ਦੂਸਰਾ ਪਤਰਸ 1:3 ਘੋਸਣਾ ਕਰਦਾ ਹੈ ਕਿ, “ਜਦੋਂ ਉਹ ਦੀ ਈਸ਼ੁਰੀ ਸਮਰੱਥਾ ਨੇ ਸੱਭੋ ਕੁਝ ਜੋ ਜੀਵਨ ਅਤੇ ਭਗਤੀ ਨਾਲ ਵਾਸਤਾ ਰੱਖਦਾ ਹੈ ਸਾਨੂੰ ਓਸੇ ਦੇ ਗਿਆਨ ਦੇ ਦੁਆਰਾ ਦਿੱਤਾ ਹੈ ਜਿਹ ਨੇ ਆਪਣੇ ਹੀ ਪਰਤਾਪ ਅਤੇ ਗੁਣ ਨਾਲ ਸਾਨੂੰ ਸੱਦਿਆ।”

ਪਰਮੇਸ਼ੁਰ ਘਟਨਾਵਾਂ ਦੇ ਦੁਆਰਾ ਵੀ ਸਾਡੇ ਨਾਲ “ਬੋਲਦਾ” ਹੈ, ਭਾਵ ਉਹ ਸਾਡੇ ਹਲਾਤਾਂ ਨੂੰ ਪ੍ਰਬੰਧ ਵਿੱਚ ਲਿਆ ਕੇ ਸਾਡੀ ਅਗੁਆਈ ਕਰ ਸਕਦਾ ਹੈ ਅਤੇ ਪਰਮੇਸ਼ੁਰ ਸਾਡੇ ਜ਼ਮੀਰ ਦੇ ਦੁਆਰਾ ਸਾਨੂੰ ਸਹੀ ਅਤੇ ਗਲਤ ਸਮਝਣ ਵਿੱਚ ਸਾਡੀ ਮਦਦ ਕਰਦਾ ਹੈ। (1 ਤਿਮੋਥਿਉਸ 1:5; 1 ਪਤਰਸ 3:16)। ਪਰਮੇਸ਼ੁਰ ਸਾਡੇ ਵਿਚਾਰਾਂ ਨੂੰ ਆਪਣੇ ਦੇ ਬਰਾਬਰ ਕਰਨ ਦੀ ਕਿਰਿਆ ਵਿੱਚ ਹੈ ( ਰੋਮੀਆਂ 12:2)। ਪਰਮੇਸ਼ੁਰ ਸਾਡੇ ਦੀ ਅਗੁਆਈ ਕਰਨ ਲਈ, ਸਾਨੂੰ ਬਦਲਣ, ਅਤੇ ਆਤਮਿਕਤਾ ਵਿੱਚ ਹੋਰ ਅੱਗੇ ਵਧਣ ਲਈ ਸਾਡੀ ਮਦਦ ਕਰਨ ਵਾਸਤੇ ਘਟਨਾਵਾਂ ਨੂੰ ਵਾਪਰਨ ਲਈ ਹੁਕਮ ਦਿੰਦਾ ਹੈ (ਯਾਕੂਬ 1:2-5; ਇਬਰਾਨੀਆਂ 12:5-11)। ਪਹਿਲਾ ਪਤਰਸ 1:6-7 ਸਾਨੂੰ ਯਾਦ ਕਰਵਾਉਂਦਾ ਹੈ ਕਿ, “ਇਹ ਦੇ ਵਿੱਚ ਤੁਸੀਂ ਵੱਡਾ ਅਨੰਦ ਕਰਦੇ ਹੋ ਭਾਂਵੇ ਹੁਣ ਥੋੜਾ ਕੁ ਚਿਰ ਜੇਕਰ ਲੋੜੀਦਾ ਹੋਵੇ ਤਾਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋਏ ਹੋ। ਤਾਂ ਜੋ ਤੁਹਾਡੀ ਪਰਖੀ ਹੋਈ ਨਿਹਚਾ ਜਿਹੜੀ ਨਾਸ ਹੋਣ ਵਾਲੇ ਸੋਨੇ ਨਾਲੋਂ ਭਾਵੇਂਉ ਅੱਗ ਵਿੱਚ ਤਾਇਆ ਵੀ ਜਾਵੇ ਅਤੇ ਭਾਰੇ ਮੁੱਲ ਦੀ ਹੈ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਜੋਗ ਨਿੱਕਲੇ।”

ਪਰਮੇਸੁਰ ਹੋ ਸਕਦਾ ਹੈ ਕਿ ਕਈ ਵਾਰ ਲੋਕਾਂ ਨਾਲ ਉੱਚੀ ਅਵਾਜ਼ ਵਿੱਚ ਗੱਲ ਕਰੇ। ਇਹ ਕਾਫੀ ਸ਼ੱਕ ਭਰਿਆ ਹੈ, ਭਾਂਵੇ, ਕਿ ਇਹ ਇਸ ਤਰ੍ਹਾਂ ਵਾਪਰਦਾ ਹੈ ਜਿਸ ਤਰ੍ਹਾਂ ਲੋਕ ਇਸ ਨੂੰ ਹੋਣ ਦਾ ਦਾਅਵਾ ਦੱਸਦੇ ਹਨ। ਦੁਬਾਰਾ, ਇੱਥੋਂ ਤੱਕ ਕਿ ਬਾਈਬਲ ਵਿੱਚ, ਪਰਮੇਸ਼ੁਰ ਉੱਚੀ ਅਵਾਜ਼ ਨਾਲ ਬੋਲਦਾ ਹੈ ਅਸਹਮਤਿ ਹੈ, ਨਾ ਕਿ ਸਧਾਰਨ। ਜੇਕਰ ਕੋਈ ਦਾਅਵਾ ਕਰਦਾ ਹੈ ਕਿ ਪਰਮੇਸ਼ੁਰ ਉਸ ਨਾਲ ਬੋਲਿਆ ਹੈ, ਤਾਂ ਹਮੇਸ਼ਾ ਉਸ ਨੂੰ ਜੋ ਬਾਈਬਲ ਕਹਿੰਦੀ ਹੈ ਉਸ ਦੇ ਵਚਨ ਨਾਲ ਤੁਲਨਾ ਕਰੋ। ਜੇਕਰ ਪਰਮੇਸ਼ੁਰ ਅੱਜ ਤੁਹਾਡੇ ਨਾਲ ਬੋਲਦਾ ਹੁੰਦਾ, ਤਾਂ ਉਸ ਦੇ ਵਚਨ ਪੂਰੇ ਸਮਝੌਤੇ ਨਾਲ ਜੋ ਉਸ ਨੇ ਬਾਈਬਲ ਵਿੱਚ ਕਿਹਾ ਹੈ ਹੁੰਦੇ (2 ਤਿਮੋਥਿਉਸ 3:16-17)। ਪਰਮੇਸ਼ੁਰ ਆਪਣੇ ਆਪ ਦੀ ਅਲੋਚਨਾ ਨਹੀਂ ਕਰਦਾ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਪਰਮੇਸ਼ੁਰ ਅੱਜ ਵੀ ਸਾਡੇ ਨਾਲ ਬੋਲਦਾ ਹੈ?
© Copyright Got Questions Ministries