settings icon
share icon
ਪ੍ਰਸ਼ਨ

ਕੀ ਇੱਕ ਮਸੀਹੀ ਦੁਸ਼ਟ ਆਤਮਾ ਨਾਲ ਜਕੜ੍ਹਿਆ ਜਾ ਸੱਕਦਾ ਹੈ?

ਉੱਤਰ


ਬਾਈਬਲ ਸਾਫ਼ ਤੌਰ ਦੇ ਨਾਲ ਇਹ ਤਾਂ ਨਹੀਂ ਕਹਿੰਦੀ ਹੈ ਕਿ ਇੱਕ ਮਸੀਹੀ ਦੁਸ਼ਟ ਆਤਮਾ ਨਾਲ ਜਕੜ੍ਹਿਆ ਜਾ ਸੱਕਦਾ ਹੈ ਜਾਂ ਨਹੀਂ, ਪਰ ਇਸ ਨਾਲ ਜੁੜੇ ਹੋਏ ਬਾਈਬਲ ਸੰਬੰਧੀ ਸੱਚ ਸਪੱਸ਼ਟ ਤੌਰ ’ਤੇ ਸਾਫ਼ ਕਰਦੇ ਹਨ ਕਿ ਇੱਕ ਮਸੀਹੀ ਵੀ ਦੁਸ਼ਟ ਆਤਮਾ ਨਾਲ ਜਕੜ੍ਹਿਆ ਜਾ ਸੱਕਦਾ ਹੈ। ਦੁਸ਼ਟ ਆਤਮਾ ਦੁਆਰਾ ਪ੍ਰਭਾਵਿਤ ਜਾਂ ਸਤਾਇਆ ਜਾਣਾ ਅਤੇ ਦੁਸ਼ਟ ਆਤਮਾ ਨਾਲ ਜਕੜ੍ਹਿਆ ਜਾਣਾ, ਇੱਥੇ ਇਨ੍ਹਾਂ ਵਿਚਕਾਰ ਕਾਫੀ ਫ਼ਰਕ ਹੈ। ਦੁਸ਼ਟ ਆਤਮਾ ਨਾਲ ਜਕੜ੍ਹੇ ਹੋਣਾ ਜਾਂ ਪ੍ਰਭਾਵਿਤ ਹੋਣ ਵਿੱਚ ਇੱਕ ਦੁਸ਼ਟ ਆਤਮਾ ਦਾ ਸਿੱਧੇ ਤੌਰ ’ਤੇ/ਪੂਰੀ ਤਰ੍ਹਾਂ ਨਾਲ ਕਿਸੇ ਮਨੁੱਖ ਦੇ ਖਿਆਲਾਂ ਅਤੇ/ਜਾਂ ਉਸ ਦੇ ਕੰਮਾਂ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰਨਾ ਸ਼ਾਮਲ ਹੈ (ਮੱਤੀ 17:14-18; ਲੂਕਾ 8:27-33)। ਦੁਸ਼ਟ ਆਤਮਾ ਨਾਲ ਸਤਾਇਆ ਜਾਣਾ ਜਾਂ ਪ੍ਰਭਾਵਿਤ ਹੋਣਾ ਇੱਕ ਦੁਸ਼ਟ ਆਤਮਾ ਜਾਂ ਦੁਸ਼ਟ ਆਤਮਾਵਾਂ ਦਾ ਆਤਮਿਕ ਤੌਰ ’ਤੇ ਇੱਕ ਹਮਲਾ ਕਰਨਾ ਅਤੇ/ਜਾਂ ਉਸ ਪਾਪ ਨਾਲ ਭਰੇ ਹੋਏ ਵਤੀਰੇ ਨੂੰ ਅਪਨਾਉਣ ਲਈ ਦਲੇਰ ਕਰਨਾ ਸ਼ਾਮਿਲ ਹੈ। ਧਿਆਨ ਦਿਉ, ਨਵੇਂ ਨੇਮ ਦੇ ਸਭ ਹਵਾਲੇ ਆਤਮਿਕ ਲੜ੍ਹਾਈ ਬਾਰੇ ਜ਼ਿਕਰ ਕਰਦੇ ਹਨ, ਇੱਥੇ ਦੁਸ਼ਟ ਆਤਮਾ ਨੂੰ ਵਿਸ਼ਵਾਸੀ ਵੱਲੋਂ ਕੱਢਣ ਦੀਆਂ ਹਿਦਾਇਤਾਂ ਨਹੀਂ ਦਿੱਤੀਆਂ ਗਈਆਂ ਹਨ (ਅਫ਼ਸੀਆਂ 6:10-18)। ਵਿਸ਼ਵਾਸੀਆਂ ਨੂੰ ਸ਼ੈਤਾਨ ਦਾ ਮੁਕਾਬਲਾ ਕਰਨ ਲਈ ਕਿਹਾ ਗਿਆ ਹੈ (ਯਾਕੂਬ 4:7; 1 ਪਤਰਸ 5:8-9), ਇਸ ਨੂੰ ਬਾਹਰ ਕੱਢਣ ਲਈ ਨਹੀਂ ਕਿਹਾ ਗਿਆ ਹੈ।

ਮਸੀਹੀਆਂ ਦੇ ਅੰਦਰ ਪਵਿੱਤਰ ਆਤਮਾ ਦਾ ਵਾਸ ਹੈ (ਰੋਮੀਆਂ 8:9-1; 1 ਕੁਰਿੰਥੀਆਂ 3:16; 6:19)। ਸੱਚ ਵਿੱਚ ਪਵਿੱਤਰ ਆਤਮਾ ਜਿਸ ਮਨੁੱਖ ਅੰਦਰ ਹੈ ਉਹ ਦੁਸ਼ਟ ਆਤਮਾ ਨੂੰ ਉਸੇ ਮਨੁੱਖ ਨੂੰ ਜਕੜ੍ਹਣ ਨਹੀਂ ਦੇਵੇਗਾ। ਇਹ ਸੋਚਣਾ ਠੀਕ ਨਹੀਂ ਹੈ ਕਿ ਪਰਮੇਸ਼ੁਰ ਆਪਣੇ ਬੱਚਿਆਂ ਵਿੱਚੋਂ ਕਿਸੇ ਇੱਕ ਨੂੰ ਜਿਸ ਨੂੰ ਉਸ ਨੇ ਯਿਸੂ ਦੇ ਲਹੂ ਨਾਲ ਖਰੀਦਿਆ ਹੈ (1 ਪਤਰਸ 1:18-19) ਅਤੇ ਨਵੀਂ ਸ੍ਰਿਸ਼ਟੀ ਬਣਾਇਆ ਹੈ (2 ਕੁਰਿੰਥੀਆਂ 5:17) ਦੇ ਲਈ ਆਗਿਆ ਦੇਵੇ ਕਿ ਉਸ ਨੂੰ ਦੁਸ਼ਟ ਆਤਮਾ ਜਕੜ੍ਹੇ ਅਤੇ ਦੁਸ਼ਟ ਆਤਮਾ ਦੇ ਕਬਜ਼ੇ ਵਿੱਚ ਰਹੇ। ਹਾਂ, ਇੱਕ ਵਿਸ਼ਵਾਸੀ ਹੋਣ ਦੇ ਨਾਤੇ, ਅਸੀਂ ਸ਼ੈਤਾਨ ਅਤੇ ਉਸ ਦੀਆਂ ਦੁਸ਼ਟ ਆਤਮਾਵਾਂ ਨਾਲ ਲੜਾਈ ਕਰਦੇ ਹਾਂ, ਪਰ ਇਹ ਸਭ ਕੁਝ ਆਪਣੇ ਵੱਲੋਂ ਨਹੀਂ ਹੁੰਦਾ ਹੈ। ਯੂਹੰਨਾ ਰਸੂਲ ਘੋਸ਼ਣਾ ਕਰਦਾ ਹੈ, “ਹੇ ਬੱਚਿਉ, ਤੁਸੀਂ ਤਾਂ ਪਰਮੇਸ਼ੁਰ ਤੋਂ ਹੋ ਅਤੇ ਉਨ੍ਹਾਂ ਨੂੰ ਜਿੱਤ ਲਿਆ ਹੈ ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਓਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ” (1 ਯੂਹੰਨਾ 4:4)। ਉਹ ਕੌਣ ਹੈ ਜੋ ਸਾਡੇ ਅੰਦਰ ਹੈ? ਪਵਿੱਤਰ ਆਤਮਾ। ਉਹ ਕੌਣ ਹੈ ਜੋ ਸੰਸਾਰ ਵਿੱਚ ਹੈ? ਸ਼ੈਤਾਨ ਅਤੇ ਉਸ ਦੀਆਂ ਦੁਸ਼ਟ ਆਤਮਾਵਾਂ। ਇਸ ਕਰਕੇ, ਵਿਸ਼ਵਾਸੀਆਂ ਨੇ ਸੰਸਾਰ ਦੀਆਂ ਦੁਸ਼ਟ ਆਤਮਾਵਾਂ ਦੇ ਉੱਤੇ ਜਿੱਤ ਪਾਈ ਹੈ, ਅਤੇ ਇਸ ਤਰ੍ਹਾਂ ਨਾਲ ਇੱਕ ਵਿਸ਼ਵਾਸੀ ਦਾ ਦੁਸ਼ਟ ਆਤਮਾ ਨਾਲ ਜਕੜ੍ਹਿਆ ਹੋਣਾ ਬਾਈਬਲ ਸੰਬੰਧੀ ਨਹੀਂ ਹੋ ਸੱਕਦਾ ਹੈ।

ਬਾਈਬਲ ਸੰਬੰਧੀ ਮਜ਼ਬੂਤ ਸਬੂਤਾਂ ਦੇ ਨਾਲ ਇੱਕ ਮਸੀਹੀ ਦੁਸ਼ਟ ਆਤਮਾ ਨਾਲ ਜਕੜ੍ਹਿਆ ਨਹੀਂ ਹੋ ਸੱਕਦਾ ਹੈ, ਨੂੰ ਧਿਆਨ ਵਿੱਚ ਲੈਂਦੇ ਹੋਏ, ਕੁਝ ਬਾਈਬਲ ਦੇਣ ਵਾਲੇ “ਜਕੜ੍ਹਣ” ਜਾਂ ਜਕੜ੍ਹੇ ਹੋਣਾ ਸ਼ਬਦ ਦਾ ਇਸਤੇਮਾਲ ਦਾ ਹਵਾਲਾ ਉਸ ਮਸੀਹ ਉੱਤੇ ਦੁਸ਼ਟ ਆਤਮਾ ਦਾ ਕਬਜ਼ਾ ਹੋਣ ਬਾਰੇ ਕਰਦੇ ਹਨ। ਕੁਝ ਬਹਿਸ ਕਰਦੇ ਹਨ ਜਦ ਕਿ ਇੱਕ ਮਸੀਹੀ ਦੁਸ਼ਟ ਆਤਮਾ ਨਾਲ ਜਕੜ੍ਹਿਆ ਜਾ ਨਹੀਂ ਸੱਕਦਾ ਹੈ, ਪਰ ਫਿਰ ਵੀ ਇੱਕ ਮਸੀਹੀ ਇਸ ਨਾਲ ਪ੍ਰਭਾਵਿਤ ਹੋ ਸੱਕਦਾ ਹੈ। ਖਾਸ ਕਰਕੇ ਦੁਸ਼ਟ ਆਤਮਾ ਨਾਲ ਜਕੜ੍ਹੇ ਹੋਣ ਦਾ ਵਰਣਨ ਅਤੇ ਦੁਸ਼ਟ ਆਤਮਾ ਨਾਲ ਪ੍ਰਭਾਵਿਤ ਹੋਣ ਦਾ ਵਰਣਨ ਅਸਲ ਵਿੱਚ ਇਹ ਸੱਚਾਈ ਨਹੀਂ ਬਦਲਦੀ ਹੈ ਕਿ ਦੁਸ਼ਟ ਆਤਮਾ ਇੱਕ ਮਸੀਹੀ ਵਿੱਚ ਵਾਸ ਜਾਂ ਉਸ ਉੱਤੇ ਕਬਜ਼ਾ ਨਹੀਂ ਕਰ ਸੱਕਦੀ ਹੈ। ਸ਼ੈਤਾਨੀ ਅਸਰ ਅਤੇ ਸਤਾਇਆ ਜਾਣਾ ਮਸੀਹੀਆਂ ਲਈ ਸੱਚਾਈਆਂ ਹਨ, ਕੋਈ ਸ਼ੱਕ ਨਹੀ, ਪਰ ਅਸਲ ਤੌਰ ’ਤੇ ਇਹ ਕਹਿਣਾ ਬਾਈਬਲ ਸੰਬੰਧੀ ਨਹੀਂ ਹੈ ਕਿ ਇੱਕ ਮਸੀਹੀ ਦੁਸ਼ਟ ਆਤਮਾ ਨਾਲ ਜਕੜ੍ਹਿਆ ਜਾ ਸੱਕਦਾ ਹੈ।

ਸ਼ੈਤਾਨੀ ਅਸਰ ਦੀ ਵਿਚਾਰਧਾਰਾ ਪਿੱਛੇ ਬਹੁਤ ਜ਼ਿਆਦਾ ਕਾਰਨ ਬਹਿਸ ਕਿਸੇ ਇੱਕ ਅਜਿਹੇ ਮਨੁੱਖ ਨੂੰ ਵੇਖਣ ਨਾਲ ਵਿਅਕਤੀਗਤ ਤਜੁਰਬਾ ਪਾਇਆ ਜਾਂਦਾ ਹੈ ਜੋ ਕਿ ਇੱਕ “ਨਿਸ਼ਚਿਤ ਰੂਪ ਨਾਲ ਮਸੀਹੀ ਹੁੰਦਿਆਂ ਹੋਇਆਂ ਵੀ ਦੁਸ਼ਟ ਆਤਮਾ ਦੇ ਜਕੜ੍ਹਣ ਵਿੱਚ ਹੋਣ ਦੇ ਸਬੂਤ ਨੂੰ ਪੇਸ਼ ਕਰ ਰਿਹਾ ਹੈ। ਇਹ ਬੜਾ ਜ਼ਰੂਰੀ ਹੈ, ਹਾਲਾਂਕਿ, ਅਸੀਂ ਆਪਣੇ ਵਿਅਕਤੀਗਤ ਤਜੁਰਬੇ ਨੂੰ ਵਚਨ ਦੇ ਤਜੁਰਬੇ ਉੱਤੇ ਪ੍ਰਭਾਵਿਤ ਹੋਣ ਦੀ ਆਗਿਆ ਨਹੀਂ ਦਿੰਦੇ ਹਾਂ। ਬਜਾਏ ਇਸ ਦੇ, ਸਾਨੂੰ ਜ਼ਰੂਰੀ ਦੀ ਸੱਚਿਆਈ ਦੁਆਰਾ ਆਪਣੇ ਵਿਅਕਤੀਗਤ ਤਜੁਰਬੇ ਨੂੰ ਸ਼ੁੱਧ ਕਰਨਾ ਹੈ (2 ਤਿਮੋਥੀਉਸ 3:16-17)। ਇਹੋ ਜਿਹੇ ਕਿਸੇ ਮਨੁੱਖ ਨੂੰ ਜੋ ਸ਼ੈਤਾਨ ਦੇ ਵਤੀਰੇ ਨੂੰ ਪੇਸ਼ ਕਰ ਰਿਹਾ ਹੈ ਜਿਸ ਦੇ ਲਈ ਅਸੀਂ ਸੋਚਿਆ ਸੀ ਕਿ ਉਹ ਵਿਸ਼ਵਾਸੀ ਹੈ ਸਾਨੂੰ ਇਹ ਵੇਖਣਾ ਉਸ ਦੇ ਵਿਸ਼ਵਾਸੀ ਹੋਣ ਦੇ ਸੱਚ ਦੇ ਬਾਰੇ ਸੋਚਣ ਨੂੰ ਮਜ਼ਬੂਰ ਕਰਦਾ ਹੈ। ਇਹ ਸਾਡੇ ਵਿਚਾਰ ਨੂੰ ਬਦਲਣ ਦਾ ਕਾਰਨ ਨਹੀਂ ਬਣਨਾ ਚਾਹੀਦਾ ਹੈ ਕਿ ਇੱਕ ਮਸੀਹੀ ਦੁਸ਼ਟ ਆਤਮਾ ਨਾਲ ਜਕੜ੍ਹਿਆ ਜਾਂ ਪ੍ਰਭਾਵਿਤ ਹੋ ਸੱਕਦਾ ਹੈ। ਇਹ ਹੋ ਸੱਕਦੇ ਹੈ ਕਿ ਉਹ ਮਨੁੱਖ ਅਸਲ ਵਿੱਚ ਮਸੀਹੀ ਹੋਵੇ ਪਰ ਜ਼ਿਆਦਾ ਗੰਭੀਰਤਾ ਨਾਲ ਦੁਸ਼ਟ ਆਤਮਾ ਨਾਲ ਜਕੜ੍ਹਇਆ ਹੋਇਆ ਜਾਂ ਕਿਸੇ ਗੰਭੀਰ ਮਨੋਵਿਗਿਆਨਕ ਸਮੱਸਿਆ ਨਾਲ ਦੁੱਖ ਝੱਲ ਰਿਹਾ ਹੋ ਸੱਕਦਾ ਹੈ। ਪਰ ਦੁਬਾਰਾ, ਫਿਰ ਸਾਨੂੰ ਆਪਣੇ ਤਜੁਰਬੇ ਨੂੰ ਵਚਨ ਦੇ ਨਾਲ ਮਿਲਾਉਣਾ ਜ਼ਰੂਰੀ ਹੈ, ਨਾ ਕਿ ਕਿਸੇ ਹੋਰ ਤਰੀਕੇ ਨਾਲ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਇੱਕ ਮਸੀਹੀ ਦੁਸ਼ਟ ਆਤਮਾ ਨਾਲ ਜਕੜ੍ਹਿਆ ਜਾ ਸੱਕਦਾ ਹੈ? ਕੀ ਇੱਕ ਮਸੀਹੀ ਦੁਸ਼ਟ ਆਤਮਾ ਦੇ ਜਕੜ੍ਹਨ ਵਿੱਚ ਆ ਸੱਕਦਾ ਹੈ?
© Copyright Got Questions Ministries