ਪ੍ਰਸ਼ਨ
ਮਸੀਹੀ ਪਿਤਾਵਾਂ ਬਾਰੇ ਬਾਈਬਲ ਕੀ ਕਹਿੰਦੀ ਹੈ?
ਉੱਤਰ
ਪਵਿੱਤਰ ਵਚਨ ਵਿੱਚ ਸਭ ਤੋਂ ਵੱਡਾ ਹੁਕਮ ਇਹ ਹੈ, “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ” (ਬਿਵਸਥਾਸਾਰ 6:5)। ਪਿੱਛੇ ਮੁੜ ਦੇ ਦੂਜੀ ਆਇਤ ਵਿੱਚ, ਅਸੀਂ ਪੜਦੇ ਹਾਂ, “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ” (ਬਿਵਸਥਾਸਾਰ 6:5) ਤੋਂ ਬਾਅਦ ਅਗਲੇ ਹਿੱਸੇ ਵਿੱਚ ਅਸੀਂ ਪੜਦੇ ਹਾਂ, “ਅਤੇ ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ, ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ” (ਆਇਤ 6-7)।
ਇਸਰਾਏਲੀਆਂ ਦਾ ਇਤਿਹਾਸ ਦੱਸਦਾ ਹੈ ਕਿ ਪਿਤਾ ਆਪਣੇ ਬੱਚਿਆਂ ਨੂੰ ਉਹਨਾਂ ਦੀ ਆਪਣੀ ਆਤਮਿਕ ਤਰੱਕੀ ਅਤੇ ਭਲਿਆਈ ਲਈ ਪ੍ਰਭੁ ਦੇ ਰਾਹਾਂ ਅਤੇ ਵਚਨਾਂ ਦੀ ਸਿਖਿੱਆ ਦੇਣ ਵਿੱਚ ਮੇਹਨਤੀ ਹੋਣਾ ਹੁੰਦਾ ਸੀ। ਪਿਤਾ ਜੋ ਪਵਿੱਤਰ ਵਚਨਾਂ ਦੇ ਹੁਕਮਾਂ ਦਾ ਤਾਬਿਆਦਾਰ ਸੀ ਠੀਕ ਉਸੇ ਹੀ ਤਰ੍ਹਾਂ ਸਿੱਖਿਆ ਦਿੰਦਾ ਸੀ। ਇਹ ਸਾਨੂੰ ਕਹਾਉਤਾਂ 22:6 ਦਾ ਵਚਨ ਯਾਦ ਕਰਾਉਂਦਾ ਹੈ, “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ”। “ਸਿੱਖਿਆ” ਦੇਣਾ ਪਹਿਲੀ ਸਿੱਖਿਆ ਨੂੰ ਪ੍ਰਗਟ ਕਰਦਾ ਹੈ ਜੋ ਮਾਤਾ ਪਿਤਾ ਘਰ ਵਿੱਚ ਬੱਚੇ ਨੂੰ ਦਿੰਦੇ ਹਨ, ਜਿਵੇਂ ਉਸ ਦੀ ਬਚਪਨ ਦੀ ਵਿੱਦਿਆ। ਸਿੱਖਿਆ ਬੱਚੇ ਦੇ ਜੀਵਨ ਦੀ ਸਹੀ ਰੂਪ-ਰੇਖਾ ਬਣਾਉਣ ਲਈ ਦਿੱਤੀ ਜਾਂਦੀ ਜਿਸ ਦੇ ਅਨੁਸਾਰ ਉਨ੍ਹਾਂ ਨੂੰ ਜਿਉਂਣਾ ਹੁੰਦਾ ਹੈ। ਬੱਚੇ ਦੀ ਅਗੇਤਰੀ (ਬਚਪਨ ਦੀ) ਸਿੱਖਿਆ ਨੂੰ ਇਸ ਤਰ੍ਹਾਂ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ।
ਅਫ਼ਸੀਆਂ 6:4, ਪਿਤਾ ਲਈ ਸਿੱਖਿਆਵਾਂ ਦਾ ਸੰਖੇਪ ਹੈ, ਜਿਸ ਨੂੰ ਇਨਕਾਰ ਅਤੇ ਇਕਰਾਰ ਦੋਵਾਂ ਦੇ ਰੂਪਾਂ ਵਿੱਚ ਬਿਆਨ ਕੀਤਾ ਗਿਆ ਹੈ। “ਅਤੇ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ”। ਇਸ ਆਇਤ ਦਾ ਨਾਂਵਾਚਕ ਹਿੱਸਾ ਦੱਸਦਾ ਹੈ ਕਿ ਪਿਤਾ ਨੂੰ ਆਪਣੇ ਬੱਚਿਆਂ ਦੀ ਪਾਲਣਾ ਸਖਤਾਈ, ਪੱਖਪਾਤ, ਬੇਇਨਸਾਫੀ ਜਾਂ ਅਧਿਕਾਰ ਦੀ ਨਾ-ਮੁਨਾਸਿਬ ਵਰਤੋਂ ਨਾਂਹ-ਵਾਚਕੀ ਨਾ ਕੀਤੀ ਜਾਵੇ। ਬੱਚਿਆਂ ਪ੍ਰਤੀ ਕਠੋਰ, ਨਾ-ਮੁਨਾਸਿਬ ਵਿਹਾਰ ਉਨ੍ਹਾਂ ਦੇ ਦਿਲ ਵਿੱਚ ਬੁਰਿਆਈ ਨੂੰ ਪੈਦਾ ਕਰਨ ਦਾ ਕੰਮ ਕਰੇਗਾ। ਸ਼ਬਦ “ਉਕਸਾਉਣ” ਦਾ ਮਤਲਬ “ਖਿੱਝ ਚੜ੍ਹਾਉਣ, ਗੁੱਸਾ ਦੁਆਉਣਾ, ਗਲ਼ਤ ਰਾਹ ’ਚ ਰੁਕਾਵਟ ਪਾਉਣਾ ਜਾਂ ਉਕਸਾਉਣਾ ਹੈ।” ਇਸ ਨੂੰ ਗਲ਼ਤ ਇਨਸਾਨੀਅਤ ਅਤੇ ਗਲ਼ਤ ਤਰੀਕੇ ਦੀ ਮੰਗ, ਵਿਅਰਥ ਪਾਬੰਦੀਆਂ (ਰੋਕਾਂ), ਅਤੇ ਤਾਨਾਸ਼ਾਹੀ ਅਧਿਕਾਰ ਉੱਤੇ ਸੁਆਰਥੀ ਹੱਠ ਦੁਆਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਉਕਸਾਹਟ ਉਲਟੇ ਅਸਰ ਨੂੰ ਪੈਦਾ ਕਰਦੀ ਹੈ, ਬੱਚਿਆਂ ਦੇ ਪਿਆਰ ਨੂੰ ਠੰਢਾ ਕਰਦੀ ਹੈ, ਪਵਿੱਤਰਤਾਈ ਲਈ ਉਨ੍ਹਾਂ ਦੀ ਇੱਛਾ ਨੂੰ ਘਟਾਉਂਦੀ ਅਤੇ ਉਨ੍ਹਾਂ ਨੂੰ ਮਹੀਸੂਸ ਕਰਾਉਂਦੀ ਹੈ ਕਿ ਉਹ ਆਪਣੇ ਮਾਤਾ/ਪਿਤਾ ਨੂੰ ਸੰਭਾਵੀ ਖੁਸ਼ ਨਹੀਂ ਕਰ ਸੱਕਦੇ ਹਨ। ਬੁੱਧੀਮਾਨ ਮਾਤਾ/ਪਿਤਾ ਆਗਿਆ ਪਾਲਣ ਨੂੰ ਨੇਕਦਿਲੀ ਅਤੇ ਪਿਆਰ ਨਾਲ ਇੱਛਾਯੋਗ ਅਤੇ ਪ੍ਰਾਪਤ ਕਰਨ ਲਈ ਯੋਗ ਉਸਾਰਨ ਦੀ ਕੋਸ਼ਿਸ਼ ਕਰਦੇ ਹਨ।
ਅਫ਼ਸੀਆਂ 6:4 ਦਾ ਪੱਕੇ ਇਰਾਦੇ ਵਾਲਾ ਹਿੱਸਾ ਬਹੁਤ ਨਿਰਦੇਸ਼ ਵਿੱਚ ਪ੍ਰਗਟ ਕੀਤਾ ਗਿਆ ਹੈ- ਉਨ੍ਹਾਂ ਨੂੰ ਸਿਖਾਉਣਾ, ਉਨ੍ਹਾਂ ਦੀ ਪਾਲਣਾ-ਪੋਸ਼ਣਾ ਕਰਨੀ, ਪ੍ਰਭੁ ਦੀ ਸਿੱਖਿਆ ਅਤੇ ਸਲਾਹ ਦੁਆਰਾ ਉਨ੍ਹਾਂ ਦੇ ਸਾਰੇ ਜੀਵਨ ਦੇ ਵਿਹਾਰ ਦਾ ਵਿਕਾਸ ਕਰਨਾ। ਇਹ ਹੀ ਹੈ ਸਿੱਖਿਆ ਅਤੇ ਅਨੁਸ਼ਾਸਨ ਦੀ ਸੰਗ੍ਰਿਹ ਪ੍ਰਤੀਕ੍ਰਿਆ। ਸ਼ਬਦ “ਸਲਾਹ” ਬੱਚੇ ਦੀਆਂ ਗਲਤੀਆਂ (ਰਚਨਾਤਮਕ) ਅਤੇ ਫਰਜ਼ਾਂ (ਜਿੰਮੇਵਾਰੀਆਂ) ਦੇ ਖਿਆਲ ਨੂੰ ਯਾਦ ਦਿਲਾਉਂਦਾ ਹੈ।
ਮਸੀਹੀ ਪਿਤਾ ਸੱਚਮੁੱਚ ਪਰਮੇਸ਼ੁਰ ਦੇ ਹੱਥਾਂ ਵਿੱਚ ਇੱਕ ਯੰਤਰ ਹੈ ਸਿੱਖਿਆ ਅਤੇ ਅਨੁਸ਼ਾਸਨ ਦੀ ਸੰਗ੍ਰਿਹ ਕਿਰਿਆ ਜ਼ਰੂਰੀ ਹੈ ਉਹ ਹੀ ਹੋਵੇ ਜਿਸ ਦਾ ਪਰਮੇਸ਼ੁਰ ਹੁਕਮ ਦਿੰਦਾ ਹੈ ਅਤੇ ਜਿਸ ਦਾ ਉਹ ਸੰਚਾਲਨ ਕਰਦਾ ਹੈ, ਤਾਂ ਕਿ ਉਸ ਦੇ ਅਧਿਕਾਰ ਦੇ ਲਗਾਤਾਰ ਅਤੇ ਤੁਰੰਤ ਸੰਪਰਕ ਨੂੰ ਬੱਚਿਆਂ ਦੇ ਦਿਲ, ਵਿਵੇਕ ਅਤੇ ਮਨ ਕੋਲ ਲਿਆਂਦਾ ਜਾਣਾ ਚਾਹੀਦਾ ਹੈ। ਮਨੁੱਖੀ ਪਿਤਾ ਨੂੰ ਕਦੀ ਵੀ ਆਪਣੇ ਆਪ ਨੂੰ ਆਖਰੀ ਅਧਿਕਾਰ ਦੇ ਰੂਪ ਵਿੱਚ ਸੱਚ ਅਤੇ ਫਰਜ਼ਾਂ ਦੇ ਲਈ ਪੇਸ਼ ਨਹੀਂ ਕਰਨਾ ਹੈ। ਇਹ ਸਿਰਫ਼ ਪਰਮੇਸ਼ੁਰ ਨੂੰ ਹੀ ਸਿੱਖਿਅਕ ਅਤੇ ਨਿਆਈਂ ਬਣਾ ਕੇ ਹੋਣਾ ਚਾਹੀਦਾ ਹੈ ਜਿਸ ਦੇ ਅਧਿਕਾਰ ਵਿੱਚ ਸਭ ਕੁਝ ਕੀਤਾ ਜਾਂਦਾ ਹੈ ਜਿਸ ਵਿੱਚ ਸਿੱਖਿਆ ਦੇ ਮਕਸਦਾਂ ਨੂੰ ਉੱਤਮ ਤਰੀਕੇ ਨਾਲ ਹਾਂਸਲ ਕੀਤਾ ਜਾ ਸਕੇ।
ਮਾੱਰਟਿਨ ਲੂਥਰ ਨੇ ਕਿਹਾ, “ਸੋਟੀ ਦੇ ਨਾਲ ਇੱਕ ਸੇਬ ਨੂੰ ਰੱਖੋ ਤਾਂ ਕਿ ਬੱਚਾ ਜਦੋਂ ਸਹੀ ਕਰੇ ਤਾਂ ਉਸ ਨੂੰ ਤੁਸੀਂ ਦੇ ਸਕੋ।” ਅਨੁਸ਼ਾਸਨ ਨੂੰ ਬਹੁਤ ਜ਼ਿਆਦਾ ਪ੍ਰਾਰਥਨਾ ਨਾਲ ਅਤੇ ਸਾਵਧਾਨੀ ਅਤੇ ਲਗਾਤਾਰ ਸਿੱਖਿਆ ਦੇ ਨਾਲ ਦਿੱਤਾ ਜਾਣਾ ਚਾਹੀਦਾ ਹੈ। ਪਰਮੇਸ਼ੁਰ ਦੇ ਵਚਨ ਦੇ ਰਾਹੀਂ ਤਾੜ੍ਹਨਾ, ਹੁਕਮ ਅਤੇ ਸਲਾਹ ਦੋਵੇਂ ਭਾਵ ਸਜ਼ਾ ਦੇਣਾ ਅਤੇ ਉਤੇਜਨਾ, “ਚਿਤਾਵਨੀ” ਦੇਣ ਦਾ ਕੇਂਦਰ ਹੈ। ਹੁਕਮ ਪਰਮੇਸ਼ੁਰ ਦੇ ਵੱਲੋਂ ਆਉਂਦੇ ਹਨ, ਜਿਸ ਨੂੰ ਮਸੀਹੀ ਜੀਵਨ ਦੇ ਅਭਿਆਸ ਦੇ ਸਕੂਲ ਵਿੱਚ ਸਿੱਖਿਆ ਜਾਂਦਾ ਹੈ, ਅਤੇ ਇਹ ਮਾਤਾ ਪਿਤਾ ਦੁਆਰਾ ਠਹਿਰਾਇਆ ਜਾਂਦਾ ਹੈ- ਖਾਸ ਕਰਕੇ ਪਿਤਾ ਦੇ ਦੁਆਰਾ, ਪਰ ਇਸ ਦੇ ਨਾਲ ਹੀ, ਉਸ ਦੀ ਸਿੱਖਿਆ ਅਗੁਵਾਈ ਦੀ ਅਧੀਨਗੀ ਵਿੱਚ ਮਾਤਾ ਵੀ ਨਾਲ ਹੀ ਹੈ। ਮਸੀਹੀ ਅਨੁਸ਼ਾਸਨ ਦੀ ਲੋੜ੍ਹ ਬੱਚਿਆਂ ਨੂੰ ਪਰਮੇਸ਼ੁਰ ਦਾ ਆਦਰ ਕਰਨ, ਮਾਤਾ ਪਿਤਾ ਦੇ ਅਧਿਕਾਰ ਦੇ ਆਦਰ ਕਰਨ, ਮਸੀਹੀ ਨਿਯਮਾਂ ਦਾ ਗਿਆਨ ਅਤੇ ਆਤਮ-ਸੰਜਮ ਦੀਆਂ ਆਦਤਾਂ ਦੇ ਨਾਲ ਪਾਲਣ ਕਰਨ ਲਈ ਹੈ।
“ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ, ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ” (2 ਤਿਮੋਥੀਉਸ 3:16-17)। ਇੱਕ ਪਿਤਾ ਦੀ ਪਹਿਲੀ ਜਿੰਮੇਵਾਰੀ ਉਸ ਨੂੰ ਬੱਚਿਆਂ ਦੀ ਜਾਣ ਪਹਿਚਾਣ ਵਚਨ ਨਾਲ ਕਰਵਾਉਣ ਦੀ ਹੈ। ਜਿਸ ਤੌਰ ਤਰੀਕੇ ਨੂੰ ਇੱਕ ਪਿਤਾ ਪਰਮੇਸ਼ੁਰ ਦੀ ਸੱਚਿਆਈ ਨੂੰ ਸਿਖਾਉਣ ਦੇ ਲਈ ਇਸਤੇਮਾਲ ਕਰਦਾ ਹੈ ਉਹ ਹੋ ਸੱਕਦਾ ਹੈ ਕਿ ਅਲੱਗ ਹੋਵੇ। ਜਦੋਂ ਇੱਕ ਪਿਤਾ ਆਦਰਸ਼ ਭਰਿਆ ਜੀਵਨ ਬਤੀਤ ਕਰਦਾ ਹੈ, ਤਾਂ ਜੋ ਕੁਝ ਬੱਚੇ ਪਰਮੇਸ਼ੁਰ ਦੇ ਬਾਰੇ ਸਿੱਖਦੇ ਹਨ ਉਹ ਉਨ੍ਹਾਂ ਨੂੰ ਆਪਣੇ ਪੂਰੇ ਜੀਵਨ ਵਿੱਚ ਭਾਵੇਂ ਉਹ ਜੋ ਕੁਝ ਵੀ ਕਿਉਂ ਨਾ ਕਰਨ ਅਤੇ ਕਿਤੇ ਵੀ ਕਿਉਂ ਨਾ ਜਾਣ ਆਪਣੇ ਜੀਵਨ ਦੇ ਪਹਿਲ ਦੇ ਅਧਾਰ ’ਤੇ ਉਸ ਨੂੰ ਲਾਗੂ ਕਰਨਗੇਂ।
English
ਮਸੀਹੀ ਪਿਤਾਵਾਂ ਬਾਰੇ ਬਾਈਬਲ ਕੀ ਕਹਿੰਦੀ ਹੈ?