ਕੀ ਮਸੀਹੀਆਂ ਨੂੰ ਡਾਕਟਰਾਂ ਦੇ ਕੋਲ ਜਾਣਾ ਚਾਹੀਦਾ ਹੈ?


ਪ੍ਰਸ਼ਨ: ਕੀ ਮਸੀਹੀਆਂ ਨੂੰ ਡਾਕਟਰਾਂ ਦੇ ਕੋਲ ਜਾਣਾ ਚਾਹੀਦਾ ਹੈ?

ਉੱਤਰ:
ਕੁਝ ਮਸੀਹੀ ਵਿਸ਼ਵਾਸੀ ਹਨ, ਜੋ ਇਹ ਵਿਸ਼ਵਾਸ ਕਰਦੇ ਹਨ ਕਿ ਡਾਕਟਰੀ ਮਦਦ ਹਾਸਲ ਕਰਨਾ ਪਰਮੇਸ਼ੁਰ ਵਿੱਚ ਵਿਸ਼ਵਾਸ ਦੀ ਘਾਟ ਨੂੰ ਦੱਸਦਾ ਹੈ। ਵਚਨ¬¬- ਵਿਸ਼ਵਾਸ ਮੁਹਿੰਮ ਵਿੱਚ, ਇੱਕ ਡਾਕਟਰ ਕੋਲੋਂ ਸਲਾਹ ਲੈਣਾ ਅਕਸਰ ਵਿਸ਼ਵਾਸ ਦੀ ਘਾਟ ਨੂੰ ਮੰਨਿਆਂ ਜਾਂਦਾ ਹੈ ਜੋ ਕਿ ਅਸਲ ਵਿੱਚ ਤੁਹਾਨੂੰ ਪਰਮੇਸ਼ੁਰ ਤੋਂ ਚੰਗਿਆਈ ਲੈਣ ਤੋਂ ਰੋਕ ਦਿੰਦਾ ਹੈ। ਅਜਿਹੇ ਸਮੂਹ ਜਿਵੇਂ ਕ੍ਰਿਸ਼ਚਨ ਸਾਇੰਸ ਭਾਵ ਮਸੀਹੀ ਵਿਗਿਆਨ ਵਿੱਚ, ਡਾਕਟਰਾਂ ਕੋਲੋਂ ਮਦਦ ਲੈਣ ਨੂੰ ਕਈ ਵਾਰ ਉਸ ਆਤਮਿਕ ਸ਼ਕਤੀ ਦੇ ਇਸਤੇਮਾਲ ਵਿੱਚ ਰੁਕਾਵਟ ਮੰਨਿਆਂ ਜਾਂਦਾ ਹੈ ਜਿਸ ਨੂੰ ਪਰਮੇਸ਼ੁਰ ਨੇ ਸਾਨੂੰ ਖੁਦ ਨੂੰ ਚੰਗਾ ਕਰਨ ਦੇ ਲਈ ਦਿੱਤਾ ਹੈ। ਇਨ੍ਹਾਂ ਨਜ਼ਰੀਆਂ ਦੇ ਪਿੱਛੇ ਦਲੀਲ ਦੀ ਦੁੱਖੀ ਰੂਪ ਨਾਲ ਘਾਟ ਹੈ। ਜੇਕਰ ਤੁਹਾਡੀ ਕਾਰ ਖਰਾਬ ਹੋ ਗਈ ਹੈ, ਤਾਂ ਕੀ ਤੁਸੀਂ ਇਸ ਨੂੰ ਇੱਕ ਮਿਸਤਰੀ ਦੇ ਕੋਲ ਲੈ ਜਾਂਦੇ ਹੋ ਜਾਂ ਪਰਮੇਸ਼ੁਰ ਕੋਲੋਂ ਇੱਕ ਚਮਤਕਾਰੀ ਕੰਮ ਨੂੰ ਪ੍ਰਗਟ ਹੋਣ ਦੀ ਉਡੀਕ ਕਰਦੇ ਹੋ ਕਿ ਤੁਹਾਡੀ ਕਾਰ ਨੂੰ ਚੰਗਾ ਕਰੇ? ਜੇਕਰ ਤੁਹਾਡੇ ਘਰ ਦੀ ਕੋਈ ਪਾਈਪ ਲਾਈਨ ਪਾਟ ਜਾਂਦੀ ਹੈ, ਤਾਂ ਕੀ ਤੁਸੀਂ ਡਾਟ ਨੂੰ ਠੀਕ ਕਰਨ ਦੇ ਲਈ ਪਰਮੇਸ਼ੁਰ ਦੀ ਉਡੀਕ ਕਰਦੇ ਹੋ ਜਾਂ ਫਿਰ ਇੱਕ ਪਲੰਬਰ ਨੂੰ ਫੋਨ ਕਰ ਕੇ ਸੱਦਦੇ ਹੋ ? ਜਿਵੇਂ ਪਰਮੇਸ਼ੁਰ ਇੱਕ ਕਾਰ ਦੀ ਮੁਰੰਮਤ ਜਾਂ ਡਾਟ ਨੂੰ ਠੀਕ ਕਰਨ ਦੇ ਲਈ ਯੋਗ ਹੈ, ਠੀਕ ਉਸੇ ਹੀ ਤਰ੍ਹਾਂ ਉਹ ਸਾਡੇ ਸਰੀਰਾਂ ਨੂੰ ਚੰਗਾ ਕਰਦਾ ਹੈ। ਸੱਚਾਈ ਤਾਂ ਇਹ ਹੈ ਕਿ ਪਰਮੇਸ਼ੁਰ ਚੰਗਿਆਈ ਦੇ ਅਜੀਬ ਕੰਮਾਂ ਨੂੰ ਕਰ ਸੱਕਦਾ ਹੈ ਅਤੇ ਕਰਦਾ ਹੈ ਦਾ ਭਾਵ ਇਹ ਨਹੀਂ ਹੈ ਕਿ ਅਸੀਂ ਹਮੇਸ਼ਾਂ ਉਸ ਤੋਂ ਚੰਗਿਆਈ ਦੇ ਅਜੀਬ ਕੰਮਾਂ ਦੀ ਉਡੀਕ ਕਰੀਏ ਬਜਾਏ ਇਸ ਦੇ ਸਾਨੂੰ ਉਨ੍ਹਾਂ ਲੋਕਾਂ ਕੋਲੋਂ ਮਦਦ ਲੈਣੀ ਚਾਹੀਦੀ ਹੈ ਜੋ ਸਾਡੀ ਮਦਦ ਕਰਨ ਦੇ ਲਈ ਗਿਆਨ ਅਤੇ ਯੋਗਤਾ ਰੱਖਦੇ ਹਨ।

ਬਾਈਬਲ ਵਿੱਚ ਡਾਕਟਰਾਂ ਬਾਰੇ ਇੱਕ ਦਰਜਨ ਤੋਂ ਵੀ ਜ਼ਿਆਦਾ ਵਾਰ ਵਰਣਨ ਕੀਤਾ ਗਿਆ ਹੈ। ਸਿਰਫ਼ ਇੱਕ ਹੀ ਵਚਨ ਹੈ ਜਿਸ ਨੂੰ ਇਸ ਸਿੱਖਿਆ ਨੂੰ ਦੇਣ ਦੇ ਲਈ ਹਵਾਲੇ ਤੋਂ ਬਾਹਰ ਜਾ ਕੇ ਇਸਤੇਮਾਲ ਕੀਤਾ ਜਾ ਸੱਕਦਾ ਹੈ ਕਿ ਇੱਕ ਮਨੁੱਖ ਨੂੰ ਡਾਕਟਰਾਂ ਦੇ ਕੋਲ ਨਹੀਂ ਜਾਣਾ ਚਾਹੀਦਾ ਉਹ 2 ਇਤਿਹਾਸ 16:12 ਹੋ ਸੱਕਦਾ ਹੈ। “ਅਤੇ ਆਸਾ ਦੀ ਪਾਤਸ਼ਾਹੀ ਦੇ ਉਨਤਾਲੀਵੇਂ-ਵਰਹੇ ਉਸ ਦੇ ਪੈਰ ਵਿੱਚ ਇੱਕ ਰੋਗ ਲੱਗਾ। ਅਤੇ ਉਹ ਰੋਗ ਬਹੁਤ ਵੱਧ ਗਿਆ, ਤਾਂ ਵੀ ਉਹ ਆਪਣੀ ਬਿਮਾਰੀ ਵਿੱਚ ਯਹੋਵਾਹ ਦਾ ਚਾਹਵੰਦ ਨਾ ਹੋਇਆ, ਸਗੋਂ ਵੈਦਾਂ ਦੇ ਮਗਰ ਲੱਗਾ” ਮੁੱਦਾ ਇਹ ਨਹੀਂ ਸੀ ਕਿ ਆਸਾ ਨੇ ਡਾਕਟਰਾਂ ਦੀ ਸਲਾਹ ਲਈ, ਪਰ “ਉਸ ਨੇ ਯਹੋਵਾਹ ਤੋਂ ਮਦਦ ਨਹੀਂ ਲਈ।” ਇੱਥੋਂ ਤੱਕ ਕਿ ਜਦੋਂ ਤੁਸੀਂ ਇੱਕ ਡਾਕਟਰ ਨੂੰ ਮਿਲਣ ਜਾਂਦੇ ਹੋ, ਤਾਂ ਸਾਡਾ ਆਖਰੀ ਵਿਸ਼ਵਾਸ ਪਰਮੇਸ਼ੁਰ ਵਿੱਚ ਹੀ ਹੋਣਾ ਚਾਹੀਦਾ ਹੈ, ਨਾ ਕਿ ਇੱਕ ਡਾਕਟਰ ਵਿੱਚ।

ਇੱਥੇ ਬਹੁਤ ਸਾਰੀਆਂ ਆਇਤਾਂ ਹਨ ਜਿਹੜੀਆਂ ਕਿ “ਡਾਕਟਰੀ ਇਲਾਜ” ਦੇ ਇਸਤੇਮਾਲ ਬਾਰੇ ਵਿੱਚ ਦੱਸਦੀਆਂ ਹਨ ਜਿਵੇਂ ਕਿ ਪੱਟੀ ਬੰਨਣਾ (ਯਸਾਯਾਹ 1:6), ਤੇਲ ਮੱਲਣਾ (ਯਾਕੂਬ 5:14), ਤੇਲ ਅਤੇ ਦਾਖ਼ਰਸ (ਲੂਕਾ 10:34), ਪੱਤੇ (ਹਿਜ਼ਕੀਏਲ 47:12), ਦਾਖ਼ਰਸ (1 ਤਿਮੋਥਿਉਸ 5:23), ਅਤੇ ਮੱਲ੍ਹਮ, ਖਾਸ ਕਰਕੇ “ਗਿਲਆਦ ਦਾ ਬਲਸਾਨ” (ਯਿਰਮਯਾਹ 8:22)। ਇਸ ਦੇ ਨਾਲ ਪੌਲੁਸ, ਰਸੂਲਾਂ ਦੇ ਕਰਤੱਬ ਅਤੇ ਲੂਕਾ ਦੀ ਇੰਜੀਲ ਦੇ ਲਿਖਾਰੀ ਨੂੰ, “ਪਿਆਰਾ ਵੈਦ” ਆਖ ਦੇ ਬੁਲਾਉਂਦਾ ਹੈ (ਕੁਲੁੱਸੀਆਂ 4:14)।

ਮਰਕੁਸ 5:25-30 ਇੱਕ ਔਰਤ ਦੀ ਕਹਾਣੀ ਨੂੰ ਪੇਸ਼ ਕਰਦਾ ਹੈ ਜਿਹੜੀ ਕਿ ਹਮੇਸ਼ਾਂ ਲਹੂ ਵੱਗਣ ਤੋਂ ਪਰੇਸ਼ਾਨ ਸੀ, ਇੱਕ ਅਜਿਹੀ ਪਰੇਸ਼ਾਨੀ ਸੀ ਜਿਸ ਨੂੰ ਡਾਕਟਰ ਵੀ ਚੰਗਾ ਨਾ ਕਰ ਸਕੇ ਇੱਥੋਂ ਤੱਕ ਉਹ ਉਨ੍ਹਾਂ ਵਿੱਚੋਂ ਕਈਆਂ ਦੇ ਕੋਲ ਗਈ ਸੀ ਅਤੇ ਉਸ ਨੇ ਆਪਣਾ ਸਾਰਾ ਪੈਸਾ ਖਰਚ ਕਰ ਦਿੱਤਾ ਸੀ। ਯਿਸੂ ਦੇ ਕੋਲ ਆਉਣ ਤੇ, ਉਸ ਨੇ ਸੋਚਿਆ ਕਿ ਜੇ ਉਹ ਉਸ ਦੇ ਪੱਲੇ ਨੂੰ ਛੂਹ ਲਵੇਗੀ ਤਾਂ ਉਹ ਚੰਗੀ ਹੋ ਜਾਵੇਗੀ; ਉਸ ਨੇ ਉਸ ਦੇ ਪੱਲੇ ਦੇ ਕਿਨਾਰੇ ਨੂੰ ਹੀ ਛੂਹਿਆ ਸੀ ਕਿ ਉਹ ਚੰਗੀ ਹੋ ਗਈ ਸੀ। ਫ਼ਰੀਸੀਆਂ ਨੂੰ ਉੱਤਰ ਦੇਣ ਦੇ ਸਮੇਂ ਕਿ ਕਿਉਂ ਉਹ ਪਾਪੀਆਂ ਦੇ ਨਾਲ ਸਮਾਂ ਗਜ਼ਾਰਦਾ ਸੀ, ਯਿਸੂ ਨੇ ਉਨ੍ਹਾਂ ਨੂੰ ਕਿਹਾ, “ਨਵੇਂ ਨਰੋਇਆਂ ਨੂੰ ਨਹੀਂ, ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ੍ਹ ਹੈ” (ਮੱਤੀ 9:12)। ਇਨ੍ਹਾਂ ਆਇਤਾਂ ਤੋਂ ਇੱਕ ਮਨੁੱਖ ਹੇਠ ਲਿਖੇ ਹੋਏ ਸਿਧਾਂਤਾਂ ਨੂੰ ਹਾਸਲ ਕਰ ਸੱਕਦਾ ਹੈ:

1)ਡਾਕਟਰ ਪਰਮੇਸ਼ੁਰ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਉਸ ਰੂਪ ਵਿੱਚ ਵੇਖਣਾ ਚਾਹੀਦਾ ਹੈ। ਉਹ ਕਈ ਵਾਰ ਮਦਦ ਕਰ ਸੱਕਦੇ ਹਨ, ਪਰ ਜ਼ਿਆਦਾ ਸਮੇਂ ਵਿੱਚ ਸਿਰਫ਼ ਉਹ ਪੈਸੇ ਨੂੰ ਖ਼ਤਮ ਕਰਨ ਦਾ ਕੰਮ ਕਰਨਗੇ।

2)ਡਾਕਟਰਾਂ ਦੀ ਸਲਾਹ ਨੂੰ ਲੈਣਾ ਅਤੇ “ਸੰਸਾਰਿਕ” ਇਲਾਜਾਂ ਦਾ ਇਸਤੇਮਾਲ ਕਰਨਾ ਪਵਿੱਤਰ ਵਚਨ ਵਿੱਚ ਮਨ੍ਹਾਂ ਨਹੀਂ ਕੀਤਾ ਗਿਆ। ਅਸਲ ਵਿੱਚ, ਡਾਕਟਰੀ ਇਲਾਜ ਦਾ ਇਸਤੇਮਾਲ ਚੰਗੇ ਰੂਪ ਵਿੱਚ ਵੇਖਿਆ ਗਿਆ ਹੈ।

3)ਕਿਸੇ ਵੀ ਤਰ੍ਹਾਂ ਦੀ ਸਰੀਰਕ ਮੁਸ਼ਕਿਲ ਵਿੱਚ ਪਰਮੇਸ਼ੁਰ ਦੇ ਦਖ਼ਲ ਦੀ ਮੰਗ ਕਰਨੀ ਚਾਹੀਦੀ ਹੈ (ਯਾਕੂਬ 4:2; 5:13)। ਉਹ ਵਾਅਦਾ ਨਹੀਂ ਕਰਦਾ ਹੈ ਕਿ ਉਹ ਹਮੇਸ਼ਾਂ ਜੋ ਕੁਝ ਅਸੀਂ ਚਾਹੁੰਦੇ ਹਾਂ ਉਸ ਦਾ ਉੱਤਰ ਦੇਵੇਗਾ (ਯਸਾਯਾਹ 55:8-9), ਪਰ ਸਾਨੂੰ ਵਿਸ਼ਵਾਸ ਹੈ ਕਿ ਉਹ ਸਭ ਕੁਝ ਜੋ ਉਹ ਕਰਦਾ ਹੈ ਉਸ ਦੀ ਮਰਜ਼ੀ ਉਸ ਦੇ ਪਿਆਰ ਵਿੱਚ ਅਤੇ ਸਾਡੇ ਸਭ ਤੋਂ ਉੱਤਮ ਹਿੱਤ ਵਿੱਚ ਪੂਰੀ ਹੋਵੇਗੀ (ਜ਼ਬੂਰਾਂ ਦੀ ਪੋਥੀ 145:8-9)।

ਇਸ ਲਈ, ਕੀ ਮਸੀਹੀਆਂ ਨੂੰ ਡਾਕਟਰਾਂ ਦੇ ਕੋਲ ਜਾਣਾ ਚਾਹੀਦਾ ਹੈ? ਪਰਮੇਸ਼ੁਰ ਨੇ ਸਾਨੂੰ ਬੁੱਧੀਮਾਨ ਪ੍ਰਾਣੀਆਂ ਦੇ ਰੂਪ ਵਿੱਚ ਸਿਰਜਿਆ ਹੈ ਅਤੇ ਸਾਨੂੰ ਇਲਾਜ ਦੀ ਸਿਰਜਣਾ ਕਰਨ ਦੀ ਅਤੇ ਸਰੀਰਾਂ ਦਾ ਕਿਵੇਂ ਇਲਾਜ ਕਰਨਾ ਹੈ, ਨੂੰ ਸਿੱਖਣ ਦੀ ਯੋਗਤਾ ਦਿੱਤੀ ਹੈ। ਇਸ ਗਿਆਨ ਅਤੇ ਯੋਗਤਾ ਨੂੰ ਚਿਕਿਤਸਾ ਇਲਾਜ ਦੇ ਲਈ ਲਾਗੂ ਕਰਨ ਵਿੱਚ ਕੁਝ ਵੀ ਗਲ਼ਤ ਨਹੀਂ ਹੈ। ਡਾਕਟਰਾਂ ਨੂੰ ਸਾਡੇ ਲਈ ਪਰਮੇਸ਼ੁਰ ਦੇ ਦਿੱਤੇ ਗਏ ਇਨਾਮ ਦੇ ਤੌਰ ’ਤੇ ਵੇਖਿਆ ਜਾ ਸੱਕਦਾ ਹੈ। ਠੀਕ ਉਸ ਸਮੇਂ, ਸਾਡਾ ਵਿਸ਼ਵਾਸ ਅਤੇ ਭੋਰਸਾ ਪਰਮੇਸ਼ੁਰ ਵਿੱਚ ਹੋਣਾ ਚਾਹੀਦਾ ਹੈ, ਨਾ ਕਿ ਦਵਾਈਆਂ ਅਤੇ ਡਾਕਟਰਾਂ ਵਿੱਚ। ਜਿਵੇਂ ਕਿ ਸਾਰੇ ਮੁਸ਼ਕਿਲ ਫੈਂਸਲਿਆਂ ਦੇ ਨਾਲ ਹੁੰਦਾ ਹੈ, ਸਾਨੂੰ ਪਰਮੇਸ਼ੁਰ ਦੀ ਖੋਜ ਕਰਨੀ ਚਾਹੀਦੀ ਹੈ ਜਿਸ ਨੇ ਸਾਨੂੰ ਬੁੱਧ ਦੇਣ ਦਾ ਵਾਅਦਾ ਕੀਤਾ ਹੈ, ਜਦੋਂ ਅਸੀਂ ਉਸ ਤੋਂ ਇਸ ਦੀ ਮੰਗ ਕਰਦੇ ਹਾਂ (ਯਾਕੂਬ 1:5)।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਕੀ ਮਸੀਹੀਆਂ ਨੂੰ ਡਾਕਟਰਾਂ ਦੇ ਕੋਲ ਜਾਣਾ ਚਾਹੀਦਾ ਹੈ?