settings icon
share icon
ਪ੍ਰਸ਼ਨ

ਮਸੀਹੀਆਂ ਨੂੰ ਕਰਜ਼ਾ ਲੈਣ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ? ਕੀ ਇੱਕ ਵਿਸ਼ਵਾਸੀ ਨੂੰ ਪੈਸੇ ਉਦਾਰ ਲੈਣੇ ਜਾਂ ਦੇਣੇ ਚਾਹੀਦੇ ਹਨ?

ਉੱਤਰ


ਪੌਲੁਸ ਸਾਨੂੰ ਰੋਮੀਆਂ 1:18 ਵਿੱਚ ਤਾੜ੍ਹਨਾ ਦਿੰਦਾ ਹੈ ਕਿ ਪਿਆਰ ਨੂੰ ਛੱਡ ਕੇ ਕਿਸੇ ਵੀ ਗੱ ਵਿੱਚ ਕਿਸੇ ਦਾ ਕਰਜ਼ਦਾਰ ਭਾਵ ਅਹਿਸਾਨਮੰਦ ਨਾ ਹੋਵੋ ਜਿਹੜਾ ਕਿ ਇਸ ਗੱਲ ਨੂੰ ਸ਼ਕਤੀਸ਼ਾਲੀ ਰੂਪ ਤੇ ਯਾਦ ਕਰਵਾਉਂਦਾ ਹੈ ਕਿ ਪਰਮੇਸ਼ੁਰ ਸਾਰੇ ਤਰ੍ਹਾਂ ਦੇ ਕਰਜ਼ੇ ਵਿੱਚ ਅਰੁੱਚੀ ਰੱਖਦਾ ਹੈ ਜੋ ਕਿ ਸਮੇਂ ਸਿਰ ਅਦਾ ਨਹੀਂ ਕੀਤਾ ਜਾਂਦਾ ਹੈ (ਜ਼ਬੂਰਾਂ ਦੀ ਪੋਥੀ 37:21 ਨੂੰ ਵੀ ਵੇਖੋ)। ਠੀਕ ਉਸੇ ਵੇਲੇ, ਬਾਈਬਲ ਸਾਫ਼ ਤੌਰ ’ਤੇ ਹਰ ਤਰ੍ਹਾਂ ਦੇ ਕਰਜ਼ੇ ਦੇ ਵਿਰੁੱਧ ਕੋਈ ਹੁਕਮ ਨਹੀਂ ਦਿੰਦੀ ਹੈ। ਬਾਈਬਲ ਸਾਨੂੰ ਕਰਜ਼ੇ ਦੇ ਵਿਰੁੱਧ ਤਾੜ੍ਹਨਾ ਦਿੰਦੀ ਹੈ, ਉਤੇਜਿਤ ਕਰਦੀ ਹੈ ਕਿ ਅਸੀਂ ਕਰਜ਼ਾ ਨਾ ਲੈਣ ਵਾਲੀ ਖੂਬੀ ਨੂੰ ਹਾਸਲ ਨਾ ਕਰੀਏ, ਪਰ ਇਹ ਕਰਜ਼ਾ ਲੈਣ ਲਈ ਮਨ੍ਹਾਂ ਵੀ ਨਹੀਂ ਕਰਦੀ ਹੈ। ਬਾਈਬਲ ਕੋਲ ਕਰਜ਼ਾ ਦੇਣ ਵਾਲਿਆਂ ਭਾਵ ਦੇਣਦਾਰਾਂ ਦੇ ਲਈ ਸਖ਼ਤ ਆਲੋਚਨਾ ਦੇ ਸ਼ਬਦ ਹਨ, ਜਿਹੜੇ ਉਨ੍ਹਾਂ ਲੋਕਾਂ ਦਾ ਗਲਤ ਇਸਤੇਮਾਲ ਕਰਦੇ ਹਨ, ਜਿਨ੍ਹਾਂ ਨੇ ਉਸ ਕੋਲੋਂ ਕਰਜ਼ਾ ਲਿਆ ਹੈ, ਪਰ ਇਹ ਕਰਜ਼ਦਾਰ ਦੀ ਆਲੋਚਨਾ ਨਹੀਂ ਕਰਦੀ ਹੈ।

ਕੁਝ ਲੋਕ ਕਰਜ਼ੇ ਦੇ ਉੱਤੇ ਬਿਆਨ ਲੈਣ ਦੇ ਬਾਰੇ ਪ੍ਰਸ਼ਨ ਪੁੱਛਦੇ ਹਨ, ਪਰ ਬਾਈਬਲ ਵਿੱਚ ਅਣਗਿਣਤ ਵਾਰੀ ਅਸੀਂ ਵੇਖਦੇ ਹਾਂ ਕਿ ਉਧਾਰ ਦਿੱਤੇ ਗਏ ਪੈਸੇ ਦੇ ਉੱਤੇ ਇੱਕ ਯੋਗ ਦਰ ਤੇ ਵਿਆਜ ਹਾਸਲ ਕਰਨ ਦੀ ਆਸ ਕੀਤੀ ਜਾਂਦੀ ਹੈ (ਕਹਾਉਤਾਂ 28:8; ਮੱਤੀ 25:27)। ਪ੍ਰਾਚੀਨ ਇਸਰਾਏਲ ਵਿੱਚ ਬਿਵਸਥਾ ਵਿੱਚ ਕਰਜ਼ਿਆਂ ਦੀ ਸਿਰਫ਼ ਇੱਕ ਹੀ ਸ਼੍ਰੇਣੀ ਦੇ ਉੱਤੇ ਵਿਆਜ ਨੂੰ ਲੈਣ ਤੋਂ ਮਨਾਂ ਕੀਤਾ ਗਿਆ ਸੀ¬- ਉਹ ਜਿਹੜਾ ਗਰੀਬ ਨੂੰ ਦਿੱਤਾ ਜਾਂਦਾ ਸੀ (ਲੇਵੀਆਂ 25:35-38)। ਇਸ ਬਿਵਸਥਾ ਵਿੱਚ ਕਈ ਸਮਾਜਿਕ, ਆਰਥਿਕ ਅਤੇ ਆਤਮਿਕ ਅਨੁਮਾਨ ਸਨ, ਪਰ ਉਨ੍ਹਾਂ ਵਿੱਚੋਂ ਦੋ ਦਾ ਖਾਸ ਕਰਕੇ ਜ਼ਿਕਰ ਕਰਨਾ ਠੀਕ ਹੋਵੇਗਾ। ਪਹਿਲਾ, ਬਿਵਸਥਾ ਨੇ ਅਸਲ ਵਿੱਚ ਗਰੀਬ ਦੀ ਮਦਦ ਉਸ ਦੀ ਸਥਿਤੀ ਨੂੰ ਹੋਰ ਜ਼ਿਆਦਾ ਬੇਹਾਲ ਨਾ ਬਣਦੇ ਹੋਏ। ਗਰੀਬੀ ਵਿੱਚ ਡਿੱਗਣਾ ਆਪਣੇ ਆਪ ਵਿੱਚ ਹੀ ਬੁਰਾ ਸੀ, ਅਤੇ ਹੋਰ ਕਿਸੇ ਕੋਲੋਂ ਮਦਦ ਲੈਣੀ ਹੋਰ ਵੀ ਜ਼ਿਆਦਾ ਸ਼ਰਮਨਾਕ ਹੋ ਸੱਕਦਾ ਸੀ। ਪਰ ਜੇਕਰ, ਕਰਜ਼ੇ ਨੂੰ ਵਾਪਸ ਮੋੜਿਆ ਜਾਵੇ, ਤਾਂ ਇੱਕ ਗਰੀਬ ਨੂੰ ਕੁਚਲ ਦੇਣ ਵਾਲੇ ਵਿਆਜ਼ ਦੇ ਭੁਗਤਾਨ ਦੀ ਅਦਾਇਗੀ ਵੀ ਕਰਨੀ ਪੈਂਦੀ ਹੈ, ਅਜਿਹਾ ਇਕਰਾਰ ਜਿਹੜਾ ਹੋਰ ਜ਼ਿਆਦਾ ਮਦਦ ਕਰਨ ਦੀ ਬਜਾਏ ਜ਼ਿਆਦਾ ਖ਼ਤਰਨਾਕ ਹੋਵੇਗਾ।

ਦੂਸਰਾ, ਬਿਵਸਥਾ ਨੇ ਇੱਕ ਜ਼ਰੂਰੀ ਆਤਮਿਕ ਸਬਕ ਸਿਖਾਇਆ ਹੈ। ਇੱਕ ਗਰੀਬ ਮਨੁੱਖ ਨੂੰ ਦਿੱਤੇ ਗਏ ਧਨ ਦੇ ਉੱਤੇ ਵਿਆਜ ਨੂੰ ਛੱਡਣਾ ਇੱਕ ਕਰਜ਼ਾ ਦਿੱਤੇ ਜਾਣ ਵਾਲੇ ਵੱਲੋਂ ਕਿਰਪਾ ਦਾ ਕੰਮ ਹੋਵੇਗਾ। ਜਦੋਂ ਧਨ ਦਿੱਤਾ ਗਿਆ ਹੈ ਉਹ ਇਸ ਦੇ ਉੱਤੇ ਆਉਣ ਵਾਲੇ ਪੈਸੇ ਦੇ ਅਰਥ ਨੂੰ ਗੁਆ ਦੇਵੇਗਾ ਤਾਂ ਵੀ ਇਹ ਪਰਮੇਸ਼ੁਰ ਦੀ ਵੱਲੋਂ ਉਸ ਦੀ ਕਿਰਪਾ ਦੇ ਲਈ ਉਸ ਦੇ ਲੋਕਾਂ ਦੇ ਲਈ ਉਸ ਦੇ ਦੁਆਰਾ ਕੀਤੀ ਗਈ ਕਿਰਪਾ ਦੇ ਕਾਰਨ “ਵਿਆਜ” ਨੂੰ ਲੈਣ ਦੇ ਲਈ ਧੰਨਵਾਦ ਪ੍ਰਗਟ ਕਰਨ ਦਾ ਇੱਕ ਵਧੀਆ ਤਰੀਕਾ ਹੋਵੇਗਾ। ਠੀਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਰਮੇਸ਼ੁਰ ਕਿਰਪਾ ਦੇ ਨਾਲ ਭਰ ਕੇ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ ਜਦੋਂ ਉਹ ਕੁਝ ਵੀ ਨਹੀਂ ਸਨ ਪਰ ਤਰਸਯੋਗ ਗੁਲਾਮ ਸਨ ਅਤੇ ਉਨ੍ਹਾਂ ਨੂੰ ਆਪਣੀ ਜ਼ਮੀਨ ਦੇ ਦਿੱਤੀ (ਲੇਵੀਆਂ 25:38), ਉਸੇ ਤਰੀਕੇ ਨਾਲ ਉਹ ਉਸ ਤਰ੍ਹਾਂ ਹੀ ਦਿਆਲਗੀ ਦੇ ਵਾੰਗੂ ਉਸ ਦੇ ਆਪਣੇ ਗਰੀਬ ਵਸਨੀਕਾਂ ਦੇ ਲਈ ਚਾਹੁੰਦਾ ਹੈ।

ਮਸੀਹੀ ਵੀ ਇਸੇ ਹਾਲਾਤ ਵਿੱਚ ਹਨ। ਯਿਸੂ ਦੇ ਜੀਵਨ, ਮੌਤ ਅਤੇ ਜੀ ਉੱਠਣ ਨੇ ਸਾਡੇ ਸਾਰੇ ਕਰਜ਼ੇ ਨੂੰ ਪਰਮੇਸ਼ੁਰ ਨੂੰ ਚੁੱਕਾ ਦਿੱਤਾ ਹੈ। ਹੁਣ, ਜਦੋਂ ਸਾਡੇ ਕੋਲ ਮੌਕਾ ਹੈ, ਅਸੀਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਸੱਕਦੇ ਹਾਂ, ਖਾਸ ਕਰਕੇ ਸਾਥੀ ਵਿਸ਼ਵਾਸੀਆਂ ਦੀ, ਅਜਿਹੇ ਕਰਜ਼ਿਆ ਦੇ ਨਾਲ ਜਿਹੜੇ ਕਿ ਉਨ੍ਹਾਂ ਦੀ ਪਰੇਸ਼ਾਨੀਆਂ ਹੋਰ ਜ਼ਿਆਦਾ ਨਾ ਵਧਾ ਸੱਕਣ। ਇੱਥੋਂ ਤੱਕ ਕਿ ਯਿਸੂ ਨੇ ਇਸੇ ਵਿਚਾਰਧਾਰਾ ਦੇ ਉੱਤੇ ਇੱਕ ਦ੍ਰਿਸ਼ਟਾਂਤ ਨੂੰ ਦੋ ਲੈਣਦਾਰਾਂ ਅਤੇ ਉਨ੍ਹਾਂ ਦੀ ਮੁਆਫੀ ਦੀ ਵੱਲ ਕੀਤੇ ਹੋਏ ਸਲੂਕ ਦੇ ਉੱਪਰ ਦਿੱਤਾ ਹੈ (ਮੱਤੀ 18:23-25)।

ਬਾਈਬਲ ਨਾ ਸਾਫ਼ ਤੌਰ ’ਤੇ ਪੈਸੇ ਲੈਣ ਦੇ ਲਈ ਮਨ੍ਹਾਂ ਕਰਦੀ ਹੈ, ਅਤੇ ਨਾ ਹੀ ਇਸ ਦੀ ਅਲੋਚਨਾ ਕਰਦੀ ਹੈ। ਬਾਈਬਲ ਦਾ ਗਿਆਨ ਸਾਨੂੰ ਸਿੱਖਿਆ ਦਿੰਦਾ ਹੈ ਕਿ ਇਹ ਅਕਸਰ ਇੱਕ ਚੰਗਾ ਵਿਚਾਰ ਨਹੀਂ ਹੈ ਕਿ ਕਰਜ਼ਾ ਲਿਆ ਜਾਵੇ। ਕਰਜ਼ਾ ਸਹੀ ਤੌਰ ’ਤੇ ਸਾਨੂੰ ਉਸ ਮਨੁੱਖ ਦਾ ਗੁਲਾਮ ਬਣਾ ਦਿੰਦਾ ਹੈ ਜਿਸ ਨੇ ਸਾਡੇ ਲਈ ਕਰਜ਼ੇ ਦਾ ਇੰਤਜਾਮ ਕੀਤਾ ਹੈ। ਠੀਕ ਉਸੇ ਸਮੇਂ, ਕੁਝ ਹਲਾਤਾਂ ਵਿੱਚ ਕਰਜ਼ਾ ਇੱਕ “ਲੋੜ੍ਹੀਂਦੀ ਬੁਰਿਆਈ” ਵੀ ਹੈ। ਜਦੋਂ ਤੱਕ ਪੈਸੇ ਨੂੰ ਬੁੱਧਮਾਨੀ ਨਾਲ ਇਸਤੇਮਾਲ ਕੀਤਾ ਜਾਵੇ ਅਤੇ ਕਰਜ਼ੇ ਨੂੰ ਵਾਪਸ ਕਰਨ ਦੇ ਯੋਗ ਹੋਵੇ, ਇੱਕ ਮਸੀਹੀ ਵਿਸ਼ਵਾਸੀ ਆਰਥਿਕ ਕਰਜ਼ੇ ਦੇ ਬੋਝ ਨੂੰ ਲੈ ਸੱਕਦਾ ਹੈ ਜੇਕਰ ਉਸ ਨੂੰ ਇਸ ਦੀ ਬਹੁਤ ਸਖ਼ਤ ਲੋੜ੍ਹ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮਸੀਹੀਆਂ ਨੂੰ ਕਰਜ਼ਾ ਲੈਣ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ? ਕੀ ਇੱਕ ਵਿਸ਼ਵਾਸੀ ਨੂੰ ਪੈਸੇ ਉਦਾਰ ਲੈਣੇ ਜਾਂ ਦੇਣੇ ਚਾਹੀਦੇ ਹਨ?
© Copyright Got Questions Ministries