ਮਸੀਹੀ ਬਪਤਿਸਮੇ ਦੀ ਕੀ ਵਿਸ਼ੇਸ਼ਤਾ ਹੈ?


ਪ੍ਰਸ਼ਨ: ਮਸੀਹੀ ਬਪਤਿਸਮੇ ਦੀ ਕੀ ਵਿਸ਼ੇਸ਼ਤਾ ਹੈ?

ਉੱਤਰ:
ਮਸੀਹੀ ਬਪਤਿਸਮਾ ਦੋਵਾਂ ਫ਼ਰਮਾਨਾ ਵਿੱਚੋਂ ਇੱਕ ਫ਼ਰਮਾਨ ਹੈ ਜਿਹੜ੍ਹਾ ਯਿਸੂ ਨੇ ਕਲੀਸੀਆ ਵਿੱਚ ਸਥਾਪਿਤ ਕੀਤਾ। ਆਪਣੇ ਸਵਰਗ ਉਠਾਏ ਜਾਣ ਤੋਂ ਠੀਕ ਪਹਿਲਾਂ ਯਿਸੂ ਨੇ ਕਿਹਾ, “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ” (ਮੱਤੀ 28:19-20)। ਇਹ ਹਦਾਇਤਾਂ ਸਾਫ਼ ਕਹਿੰਦੀਆਂ ਹਨ ਕਿ ਕਲੀਸੀਆ ਯਿਸੂ ਦੇ ਵਚਨ ਨੂੰ ਸਿਖਾਉਂਣ, ਚੇਲੇ ਬਣਾਉਂਣ, ਅਤੇ ਉਨ੍ਹਾਂ ਚੇਲ੍ਹਿਆਂ ਨੂੰ ਬਪਤਿਸਮਾ ਦੇਣ ਲਈ ਜਿੰਮੇਦਾਰ ਹਨ। ਇਨ੍ਹਾਂ ਗੱਲਾਂ ਨੂੰ ਹਰ ਥਾਂ (“ਸਾਰੀਆਂ ਕੌਮਾਂ ਨੂੰ”) ਜਦੋਂ ਤਕ (ਜਗਤ ਦਾ ਅੰਤ) ਨਹੀਂ ਹੋ ਜਾਂਦਾ, ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਬਪਤਿਸਮੇਂ ਦੀ ਵਿਸ਼ੇਸ਼ਤਾ ਦਾ ਹੋਰ ਕੋਈ ਕਾਰਨ ਨਹੀਂ, ਕਿਉਂਕਿ ਯਿਸੂ ਨੇ ਇਸ ਦਾ ਹੁਕਮ ਦਿੱਤਾ ਹੈ।

ਬਪਤਿਸਮੇ ਦੀ ਰੀਤੀ ਕਲੀਸੀਆ ਦੀ ਸਿਰਜਣਾ ਤੋਂ ਪਹਿਲਾਂ ਸੀ। ਪੁਰਾਣੇ ਸਮੇਂ ਦੇ ਯਹੂਦੀ ਦੂਜੀ ਕੌਮ ਤੋਂ ਆਏ ਹੋਏ ਲੋਕਾਂ ਨੂੰ ਬਪਤਿਸਮੇ ਦੇ ਦੁਆਰਾ ਉਨ੍ਹਾਂ ਦੇ “ਸ਼ੁੱਧ” ਸੁਭਾਅ ਦੇ ਹੋਣ ਦੇ ਬਦਲਣ ਨੂੰ ਪ੍ਰਗਟ ਕਰਦੇ ਹੈ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਬਪਤਿਸਮੇ ਦਾ ਇਸਤੇਮਾਲ ਨਾ ਸਿਰਫ਼ ਗੈਰ ਕੌਮਾਂ ਲਈ ਕੀਤਾ, ਸਗੋਂ ਹਰ ਇੱਕ ਲਈ ਬਹੁਤ ਜ਼ਰੂਰੀ ਪ੍ਰਭੁ ਦੇ ਰਾਹ ਦੀ ਤਿਆਰੀ ਲਈ ਕੀਤਾ, ਕਿ ਹਰ ਇੱਕ ਮਨੁੱਖ ਨੂੰ ਮਨ ਫਿਰਾਉਂਣ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। ਫਿਰ ਵੀ, ਯਹੂੰਨਾ ਦਾ ਬਪਤਿਸਮਾ ਜੋ ਸਿਰਫ਼ ਮਨ ਫਿਰਾਉਂਣ ਨੂੰ ਪ੍ਰਗਟ ਕਰਦਾ ਹੈ, ਇਹ ਮਸੀਹੀ ਬਪਤਿਸਮੇ ਵਾਂਙੁ ਨਹੀਂ ਹੈ ਜਿਹੜਾ ਕਿ ਰਸੂਲਾਂ ਦੇ ਕਰਤੱਬ 18:24-26 ਅਤੇ 19:1-7 ਵਿੱਚ ਦੇਖਿਆ ਜਾਂਦਾ ਹੈ। ਮਸੀਹੀ ਬਪਤਿਸਮੇ ਦੀ ਬਹੁਤ ਡੂੰਘੀ ਵਿਸ਼ੇਸ਼ਤਾ ਹੈ।

ਬਪਤਿਸਮਾ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਦਿੱਤਾ ਜਾਂਦਾ ਹੈ-ਇਹ ਸਭ ਮਿਲਕੇ “ਮਸੀਹੀ” ਬਪਤਿਸਮੇ ਨੂੰ ਬਣਾਉਂਦੇ ਹਨ। ਇਸ ਫ਼ਰਮਾਨ ਦੇ ਦੁਆਰਾ ਇੱਕ ਵਿਅਕਤੀ ਨੂੰ ਕਲੀਸੀਆ ਦੀ ਸੰਗਤੀ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਜਦੋਂ ਅਸੀਂ ਬਚਾਏ ਜਾਂਦੇ ਹਾਂ, ਸਾਡਾ ਮਸੀਹ ਦੀ ਦੇਹ ਵਿੱਚ ਆਤਮਾ ਦੁਆਰਾ “ਬਪਤਿਸਮਾ” ਹੁੰਦਾ ਹੈ, ਜੋ ਕਲੀਸੀਆ ਹੈ। (1ਕੁਰਿੰਥੀਆਂ 12:13 ਆਖਦਾ ਹੈ, “ਕਿਉਂ ਜੋ ਅਸਾਂ ਸਭਨਾਂ ਨੂੰ,ਕੀ ਯਹੂਦੀ, ਕੀ ਯੂਨਾਨੀ, ਕੀ ਗੁਲਾਮ, ਕੀ ਅਜ਼ਾਦ, ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਅਸਾਂ ਸਭਨਾਂ ਨੂੰ ਇੱਕ ਆਤਮਾ ਪਿਆਇਆ ਗਿਆ।” ਪਾਣੀ ਦੇ ਦੁਆਰਾ ਦਿੱਤਾ ਹੋਇਆ ਬਪਤਿਸਮਾ ਆਤਮਾ ਦੇ ਦੁਆਰਾ ਦਿੱਤੇ ਹੋਏ ਬਪਤਿਸਮੇ ਦਾ “ਮੁੜ ਪ੍ਰਦਰਸ਼ਨ” ਹੈ।

ਮਸੀਹੀ ਬਪਤਿਸਮਾ ਇੱਕ ਅਜਿਹਾ ਤਰੀਕਾ ਹੈ ਜਿਸ ਦੇ ਦੁਆਰਾ ਇੱਕ ਵਿਅਕਤੀ ਆਪਣੇ ਵਿਸ਼ਵਾਸ ਅਤੇ ਚੇਲੇਪਨ ਨੂੰ ਲੋਕਾਂ ਦੇ ਸਾਹਮਣੇ ਆਪਣੇ ਮੂੰਹ ਤੋਂ ਕਬੂਲ ਕਰਦਾ ਹੈ। ਪਾਣੀ ਦੇ ਬਪਤਿਸਮੇ ਵਿੱਚ, ਇੱਕ ਵਿਅਕਤੀ ਇਨ੍ਹਾਂ ਸ਼ਬਦਾਂ ਨੂੰ ਕਹਿੰਦਾ ਹੈ, ਕਿ “ਮੈਂ ਯਿਸੂ ਵਿੱਚ ਆਪਣੇ ਵਿਸ਼ਵਾਸ ਨੂੰ ਕਬੂਲ ਕਰਦਾ ਹਾਂ, ਯਿਸੂ ਨੇ ਮੇਰੇ ਪ੍ਰਾਣ ਨੂੰ ਪਾਪ ਤੋਂ ਸ਼ੁੱਧ ਕਰ ਦਿੱਤਾ ਹੈ, ਅਤੇ ਹੁਣ ਮੇਰੇ ਕੋਲ ਪਵਿੱਤ੍ਰਤਾਈ ਵਿੱਚ ਚੱਲਣ ਵਾਲਾ ਨਵਾਂ ਜੀਵਨ ਹੈ”।

ਮਸੀਹੀ ਬਪਤਿਸਮਾ, ਨਾਟਕੀ ਢੰਗ ਵਿੱਚ ਮਸੀਹ ਦੀ ਮੌਤ, ਗੱਡੇ ਜਾਣ ਅਤੇ ਫਿਰ ਜੀ ਉੱਠਣ ਨੂੰ ਦਰਸਾਉਂਦਾ ਹੈ। ਨਾਲ ਹੀ, ਇਹ ਪਾਪ ਦੇ ਲਈ ਮੌਤ ਅਤੇ ਮਸੀਹ ਵਿੱਚ ਨਵੇਂ ਜੀਵਨ ਨੂੰ ਪ੍ਰਗਟ ਕਰਦਾ ਹੈ। ਜਦੋਂ ਇੱਕ ਪਾਪੀ ਪ੍ਰਭੁ ਯਿਸੂ ਨੂੰ ਕਬੂਲ ਕਰਦਾ ਹੈ, ਤਾਂ ਉਹ ਪਾਪ ਦੇ ਲਈ ਮਰ ਜਾਂਦਾ ਹੈ (ਰੋਮੀਆਂ 6:11) ਅਤੇ ਪੂਰੀ ਤਰ੍ਹਾਂ ਨਾਲ ਇੱਕ ਨਵੇਂ ਜੀਵਨ ਦੇ ਲਈ ਜੀ ਉੱਠਦਾ ਹੈ (ਕੁਲਸੀਆਂ 2:12)। ਪਾਣੀ ਵਿੱਚ ਡੁੱਬ ਜਾਣਾ ਮੌਤ ਨੂੰ ਬਿਆਨ ਕਰਦਾ ਹੈ ਅਤੇ ਪਾਣੀ ਵਿੱਚੋਂ ਬਾਹਰ ਨਿਕਲਣਾ ਸ਼ੁੱਧ ਪਵਿੱਤਰ ਜੀਵਨ ਨੂੰ ਪ੍ਰਗਟ ਕਰਦਾ ਹੈ, ਜੋ ਮੁਕਤੀ ਦਾ ਪਿੱਛਾ ਕਰਦਾ ਹੈ ਰੋਮੀਆਂ 6:4 ਇਸੇ ਤਰ੍ਹਾਂ ਕਹਿੰਦਾ ਹੈ ਕਿ: “ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹ ਦੇ ਨਾਲ ਦੱਬੇ ਗਏ ਤਾਂ ਜੋ ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਿਵੇਂ ਹੀ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ।”

ਸਾਧਾਰਨ ਤੌਰ ਤੇ, ਬਪਤਿਸਮਾ ਇੱਕ ਵਿਸ਼ਵਾਸੀ ਦੇ ਅੰਦਰੂਨੀ ਜੀਵਨ ਵਿੱਚ ਹੋਈ ਤਬਦੀਲੀ ਦੀ ਬਾਹਰੀ ਗਵਾਹੀ ਦਿੰਦਾ ਹੈ। ਮਸੀਹੀ ਬਪਤਿਸਮਾ ਮੁਕਤੀ ਤੋਂ ਬਾਅਦ ਪ੍ਰਭੁ ਦੀ ਆਗਿਆਕਾਰੀ ਕਰਨ ਦਾ ਇੱਕ ਕੰਮ ਹੈ। ਬੇਸ਼ੱਕ ਬਪਤਿਸਮਾ ਨੇੜੇਓਂ ਮੁਕਤੀ ਨਾਲ ਸੰਬੰਧਿਤ ਹੈ, ਫਿਰ ਵੀ ਇਹ ਬਚਾਏ ਜਾਣ ਦੇ ਲਈ ਇੱਕ ਸ਼ਰਤ ਨਹੀਂ ਹੈ। ਬਾਈਬਲ ਇਸ ਨਾਲ ਸੰਬੰਧਿਤ ਘਟਨਾਵਾਂ ਦੀ ਸ਼੍ਰੇਣੀ ਨੂੰ ਬਹੁਤ ਸਾਰੀਆਂ ਥਾਵਾਂ ਤੇ ਦਰਸਾਉਂਦੀ ਹੈ ਕਿ 1) ਪਹਿਲਾਂ ਇੱਕ ਵਿਅਕਤੀ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਦਾ ਹੈ ਅਤੇ 2) ਫਿਰ ਉਸਦਾ ਬਪਤਿਸਮਾ ਹੁੰਦਾ ਹੈ। ਇਸ ਸ਼੍ਰੇਣੀ ਨੂੰ ਰਸੂਲਾਂ ਦੇ ਕਰਤੱਬ 2:41 ਵਿੱਚ ਵੀ ਦੇਖਿਆ ਜਾ ਸੱਕਦਾ ਹੈ, “ਸੋ ਜਿਨ੍ਹਾਂ ਉਸ ਦੀ ਗੱਲ ਮੰਨ ਲਈ (ਪਤਰਸ) ਉਨ੍ਹਾਂ ਨੇ ਬਪਤਿਸਮਾ ਲਿਆ” (ਰਸੂਲਾਂ ਦੇ ਕਰਤੱਬ (16:14, 15 ਨੂੰ ਵੀ ਦੇਖੋ)।

ਯਿਸੂ ਮਸੀਹ ਵਿੱਚ ਇੱਕ ਨਵੇਂ ਵਿਸ਼ਵਾਸੀ ਨੂੰ ਜਿਨ੍ਹਾਂ ਛੇਤੀ ਹੋ ਸਕੇ ਬਪਤਿਸਮਾ ਲੈਣ ਦੀ ਇੱਛਾ ਨੂੰ ਪ੍ਰਗਟ ਕਰਨਾ ਚਾਹੀਦਾ ਹੈ। ਰਸੂਲਾਂ ਦੇ ਕਰਤੱਬ 8 ਵਿੱਚ ਫ਼ਿਲਿੱਪੁਸ ਹਬਸ਼ੀ ਖੋਜੇ ਨੂੰ “ਯਿਸੂ ਦੇ ਬਾਰੇ ਖੁਸ਼ਖਬਰੀ ਦਾ ਪ੍ਰਚਾਰ” ਕਰਦਾ ਹੈ, ਅਤੇ ਜਦੋਂ “ਉਹ ਰਾਹ ਵਿੱਚ ਜਾਂਦੇ ਜਾਂਦੇ ਕਿਸੇ ਪਾਣੀ ਦੀ ਥਾਂ ਲਾਗੇ ਪੁੱਜੇ, ਤਦ ਖੋਜੇ ਨੇ ਕਿਹਾ, “ਉੱਥੇ ਪਾਣੀ ਹੈ, ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?” (ਆਇਤਾਂ 35-36)। ਠੀਕ ਉੱਥੇ ਹੀ ਉਨ੍ਹਾਂ ਨੇ, ਰਥ ਨੂੰ ਰੋਕ ਲਿਆ ਅਤੇ ਫ਼ਿਲਿਪੁਸ ਨੇ ਉਸ ਵਿਅਕਤੀ ਨੂੰ ਬਪਤਿਸਮਾ ਦਿੱਤਾ।

ਬਪਤਿਸਮਾ ਇੱਕ ਵਿਸ਼ਵਾਸੀ ਦੀ ਪਹਿਚਾਨ ਨੂੰ ਯਿਸੂ ਦੀ ਮੌਤ, ਗੱਡੇ ਜਾਣ ਅਤੇ ਫਿਰ ਜੀ ਉੱਠੇ ਜਾਣ ਨੂੰ ਦਰਸਾਉਂਦਾ ਹੈ।ਜਿੱਥੇ ਕਿਤੇ ਵੀ ਖੁਸ਼ ਖਬਰੀ ਦਾ ਪ੍ਰਚਾਰ ਕੀਤਾ ਜਾਂਦਾ ਹੈ, ਉੱਥੇ ਲੋਕਾਂ ਦਾ ਬਪਤਿਸਮਾ ਹੋਣਾ ਚਾਹੀਦਾ ਹੈ।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਮਸੀਹੀ ਬਪਤਿਸਮੇ ਦੀ ਕੀ ਵਿਸ਼ੇਸ਼ਤਾ ਹੈ?