settings icon
share icon
ਪ੍ਰਸ਼ਨ

ਬਾਈਬਲ ਪ੍ਰੇਰਿਤ ਕੀਤੀ ਹੋਈ ਹੈ ਇਸ ਦਾ ਕੀ ਮਤਲਬ ਹੈ?

ਉੱਤਰ


ਜਦੋਂ ਲੋਕ ਬੋਲਦੇ ਹਨ ਕਿ ਬਾਈਬਲ ਪ੍ਰੇਰਿਤ ਕੀਤੀ ਹੈ, ਤਾਂ ਉਹ ਉਸ ਸੱਚਾਈ ਦਾ ਹਵਾਲਾ ਦਿੰਦੇ ਹਨ ਕਿ ਪਰਮੇਸ਼ੁਰ ਨੇ ਮਨੁੱਖੀ ਲਿਖਾਰੀਆਂ ਨੂੰ ਸਵਰਗੀ ਰੂਪ ਵਿੱਚ ਇਸ ਤਰੀਕੇ ਨਾਲ ਉਭਾਰਿਆਂ ਕਿ ਜੋ ਕੁਝ ਉਨ੍ਹਾਂ ਨੇ ਲਿਖਿਆ ਉਹ ਪਰਮੇਸ਼ੁਰ ਦਾ ਵਚਨ ਸੀ। ਵਚਨ ਦੇ ਇਸ ਪ੍ਰਸੰਗ ਵਿੱਚ ਇਹ, ਸ਼ਬਦ “ਪ੍ਰੇਰਣਾ” ਇਸ ਦਾ ਸਰਲ ਅਰਥ ਇਹ ਹੈ ਕਿ “ਪਰਮੇਸ਼ੁਰ ਨੇ ਸਾਹ ਫੂਕਿਆ”। ਪ੍ਰੇਰਣਾ ਦਾ ਮਤਲਬ ਇਹ ਹੈ ਕਿ ਬਾਈਬਲ ਪੂਰੀ ਤੌਰ ’ਤੇ ਪਰਮੇਸ਼ੁਰ ਦਾ ਵਚਨ ਅਤੇ ਬਾਈਬਲ ਨੂੰ ਹੋਰਨਾਂ ਸਾਰੀਆਂ ਦੂਜੀਆਂ ਕਿਤਾਬਾਂ ਨਾਲੋਂ ਲਾਜਵਾਬ ਬਣਾਉਂਦਾ ਹੈ।

ਜਦ ਕਿ ਇੱਥੇ ਅਲੱਗ-ਅਲੱਗ ਵਿਚਾਰ ਹਨ ਕਿ ਬਾਈਬਲ ਕਿਸ ਹੱਦ ਤੱਕ ਪ੍ਰੇਰਿਤ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਬਾਈਬਲ ਖੁਦ ਇਹ ਦਾਅਵਾ ਕਰਦੀ ਹੈ ਕਿ ਹਰ ਇੱਕ ਸ਼ਬਦ ਬਾਈਬਲ ਦੇ ਹਰ ਇੱਕ ਵਿੱਚ ਪਰਮੇਸ਼ੁਰ ਵਲੋਂ ਆਉਂਦਾ ਹੈ (1 ਕੁਰਿੰਥੀਆਂ 2:12-13; 2 ਤਿਮੋਥਿਉਸ 2:12-13)। ਵਚਨ ਦਾ ਅਕਸਰ ਇਹ ਵਿਚਾਰ ਜੋ “ਸ਼ਾਬਦਿਕ ਸੰਪੂਰਣ” ਪ੍ਰੇਰਣਾ ਦਾ ਹਵਾਲਾ ਦਿੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਪ੍ਰੇਰਣਾ ਖੁਦ ਹਰ ਇੱਕ ਸ਼ਬਦ ਉੱਤੇ (ਸ਼ਾਬਦਿਕ ਤੌਰ ’ਤੇ) ਇਸ ਉੱਪਰ ਕੰਮ ਕਰਦੀ ਹੈ- ਸਿਰਫ਼ ਵਿਚਾਰਾਂ ਜਾਂ ਭਾਵਾਂ ਉੱਤੇ ਹੀ ਨਹੀਂ-ਕੁਝ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਬਾਈਬਲ ਦੇ ਕੁਝ ਕੁ ਹਿੱਸੇ ਹੀ ਪ੍ਰੇਰਿਤ ਹੋਏ ਹਨ ਜਾਂ ਸਿਰਫ਼ ਵਿਚਾਰ ਜਾਂ ਸੋਚਾਂ ਜੋ ਧਰਮ ਦੇ ਪ੍ਰਤੀ ਵਿਵਹਾਰ ਕਰਦੇ ਹਨ ਉਹੀ ਪ੍ਰੇਰਿਤ ਹੋਏ ਹਨ, ਪਰ ਪ੍ਰੇਰਿਤ ਦੇ ਇਹ ਵਿਚਾਰ ਬਾਈਬਲ ਦੇ ਆਪਣੇ ਬਾਰੇ ਵਿੱਚ ਕੀਤੇ ਗਏ ਦਾਅਵੇ ਨਾਲ ਤੁਲਨਾ ਨਹੀਂ ਹੁੰਦੀ ਹੈ। ਪੂਰੀ ਸ਼ਾਬਦਿਕ ਸੰਪੂਰਣ ਪ੍ਰੇਰਣਾ ਪਰਮੇਸ਼ੁਰ ਦੇ ਵਚਨ ਦੀ ਇੱਕ ਜ਼ਰੂਰੀ ਖਾਸ ਵਿਸ਼ੇਸ਼ਤਾ ਹੈ।

ਪ੍ਰੇਰਣਾ ਦੀ ਹੱਦ ਨੂੰ ਸਾਫ਼ ਤਰੀਕੇ ਨਾਲ 2 ਤਿਮੋਥੀਉਸ 3:16 ਵੇਖਿਆ ਜਾ ਸੱਕਦਾ ਹੈ, “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ” ਇਹ ਆਇਤ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਸਾਰੇ ਵਚਨਾਂ ਨੂੰ ਪ੍ਰੇਰਿਤ ਕੀਤਾ ਅਤੇ ਜਿਹੜਾ ਸਾਡੇ ਲਈ ਲਾਭਦਾਇਕ ਹੈ। ਇਹ ਸਿਰਫ਼ ਬਾਈਬਲ ਦੇ ਕੁਝ ਹਿੱਸੇ ਹੀ ਨਹੀਂ ਜੋ ਧਾਰਮਿਕ ਸਿਧਾਂਤਾ ਦੇ ਬਾਰੇ ਵਿੱਚ ਹਨ, ਪਰ ਹਰ ਇੱਕ ਵਚਨ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਪ੍ਰੇਰਿਤ ਹੋਇਆ ਹੈ। ਕਿਉਂਕਿ ਇਹ ਪਰਮੇਸ਼ੁਰ ਵਲੋਂ ਪ੍ਰੇਰਿਤ ਹੈ, ਤਾਂ ਇਸ ਲਈ ਇਹ ਵਚਨ ਅਧਿਕਾਰਤ ਤੌਰ ’ਤੇ ਜਦੋਂ ਕਿਸੇ ਧਰਮ ਸਿਧਾਂਤ ਨੂੰ ਸਥਾਪਿਤ ਕਰਨਾ ਹੁੰਦਾ ਹੈ ਕੰਮ ਆਉਂਦਾ ਹੈ, ਅਤੇ ਮਨੁੱਖ ਨੂੰ ਸਿੱਖਿਆ ਦੇਣ ਲਈ ਕਾਫੀ ਹੈ ਕਿ ਕਿਵੇਂ ਪਰਮੇਸ਼ੁਰ ਦੇ ਨਾਲ ਸਹੀ ਰਿਸ਼ਤਾ ਰੱਖਣਾ ਹੈ। ਬਾਈਬਲ ਸਿਰਫ਼ ਇਹ ਦਾਅਵਾ ਨਹੀਂ ਕਰਦੀ ਕਿ ਇਹ ਪਰਮੇਸ਼ੁਰ ਦੁਆਰਾ ਪ੍ਰੇਰਿਤ ਹੈ, ਪਰ ਇਸ ਵਿੱਚ ਸਾਨੂੰ ਬਦਲਣ ਦੀ ਕਰਾਮਾਤੀ ਯੋਗਤਾ ਵੀ ਹੈ ਅਤੇ ਸਾਨੂੰ “ਸੰਪੂਰਣ” ਕਰਨ ਵਿੱਚ ਵੀ। ਇਸ ਤੋਂ ਵੱਧ ਸਾਨੂੰ ਹੋਰ ਕੀ ਚਾਹੀਦਾ ਹੈ?

ਇੱਕ ਹੋਰ ਵਚਨ ਜੋ ਪ੍ਰੇਰਣਾ ਦੇ ਬਾਰੇ ਵਰਣਨ ਕਰਦਾ ਹੈ 2 ਪਤਰਸ 1:21 ਵਿੱਚ ਹੈ। ਇਹ ਆਇਤ ਸਾਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਪਰਮੇਸ਼ੁਰ ਨੇ ਭਾਵੇਂ ਮਨੁੱਖਾਂ ਨੂੰ ਵੱਖ-ਵੱਖ ਸ਼ਖਸੀਅਤਾਂ ਅਤੇ ਲਿਖਣ ਦੇ ਤਰੀਕੇ ਨਾਲ ਇਸਤੇਮਾਲ ਕੀਤਾ, ਪਰਮੇਸ਼ੁਰ ਨੇ ਖੁਦ ਹਰ ਇੱਕ ਸ਼ਬਦ ਜੋ ਉਨ੍ਹਾਂ ਲਿਖਿਆ ਸੀ ਸਵਰਗੀ ਤੌਰ ’ਤੇ ਉਭਾਰਿਆ ਸੀ। ਯਿਸੂ ਨੇ ਖੁਦ ਵਚਨਾਂ ਦੀ ਸ਼ਾਬਦਿਕ ਸੰਪੂਰਣ ਪ੍ਰੇਰਣਾ ਨੂੰ ਤਸਦੀਕ ਕੀਤਾ ਸੀ ਜਦੋਂ ਉਸ ਨੇ ਕਿਹਾ, “ਇਹ ਨਾ ਸਮਝੋ ਭਈ ਮੈਂ ਤੁਰੇਤ ਯਾ ਨਬੀਆਂ ਨੂੰ ਖੰਡਣ ਆਇਆ ਹਾਂ। ਮੈਂ ਖੰਡਣ ਨਹੀਂ ਸਗੋਂ ਪੂਰਿਆਂ ਕਰਨ ਨੂੰ ਆਇਆਂ ਹਾਂ ਕਿਉਂ ਜੋ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਿੰਨਾ ਚਿਰ ਅਕਾਸ਼ ਅਤੇ ਧਰਤੀ ਟਲ ਨਾ ਜਾਣ ਇੱਕ ਅੱਖਰ ਯਾ ਇੱਕ ਬਿੰਦੀ ਵੀ ਤੁਰੇਤ ਦੀ ਨਹੀਂ ਟਲੇਗੀ ਜਦ ਤੀਕ ਸਭ ਕੁਝ ਨਾ ਪੂਰਾ ਹੋਵੇ” (ਮੱਤੀ 5:17-18)। ਇਨ੍ਹਾਂ ਆਇਤਾਂ ਵਿੱਚ, ਯਿਸੂ ਛੋਟੇ ਤੋਂ ਛੋਟੇ ਵਰਣਨ ਵਿੱਚ ਅਤੇ ਇੱਕ ਸਰਲ ਤੋਂ ਵਿਰਾਮ ਚਿੰਨ੍ਹ ਦੇ ਬਾਰੇ ਵਿੱਚ ਇਸ ਨੂੰ ਪੂਰੀ ਤਰ੍ਹਾਂ ਸ਼ੁੱਧ ਹੋਣ ਉੱਤੇ ਖਾਸ ਸਮਰੱਥ ਦਿੰਦਾ ਹੈ; ਕਿਉਂਕਿ ਇਹ ਪਰਮੇਸ਼ੁਰ ਦਾ ਆਪਣਾ ਵਚਨ ਹੈ।

ਕਿਉਂਕਿ ਇਹ ਪਰਮੇਸ਼ੁਰ ਦੁਆਰਾ ਪ੍ਰੇਰਿਤ ਵਚਨ ਹੈ, ਅਸੀਂ ਇਹ ਸਾਰ ਕਰ ਸੱਕਦੇ ਹਾਂ ਕਿ ਇਹ ਦੋਸ਼ ਮੁਕਤ ਅਤੇ ਅਧਿਕਾਰਿਤ ਹੈ। ਪਰਮੇਸ਼ੁਰ ਦੇ ਪ੍ਰਤੀ ਇੱਕ ਸਹੀ ਵਿਚਾਰ ਸਾਨੂੰ ਉਸ ਦੇ ਵਚਨ ਦੇ ਪ੍ਰਤੀ ਇਹ ਸਹੀ ਸੋਚ ਅਗੁਵਾਈ ਕਰੇਗੀ। ਕਿਉਂਕਿ ਪਰਮੇਸ਼ੁਰ ਸਰਬ ਸ਼ਕਤੀਮਾਨ, ਸਰਬ ਗਿਆਨੀ, ਅਤੇ ਸੰਪੂਰਣ ਸਿੱਧ ਹੈ, ਉਸ ਦੇ ਵਚਨ ਵਿੱਚ ਵੀ ਸੁਭਾਵਿਕ ਗੁਣ ਹੋਣਗੇ। ਬਿਨ੍ਹਾਂ ਕਿਸੇ ਸ਼ੱਕ ਦੇ ਬਾਈਬਲ ਉਹੀ ਹੈ ਜੋ ਉਹ ਹੋਣ ਦਾ ਦਾਅਵਾ ਕਰਦੀ ਹੈ- ਮਨੁੱਖ ਦੇ ਲਈ, ਇਨਕਾਰ ਨਾ ਕੀਤਾ ਜਾਣ ਦੇ ਯੋਗ, ਪਰਮੇਸ਼ੁਰ ਦਾ ਅਧਿਕਾਰ ਵਚਨ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਪ੍ਰੇਰਿਤ ਕੀਤੀ ਹੋਈ ਹੈ ਇਸ ਦਾ ਕੀ ਮਤਲਬ ਹੈ?
© Copyright Got Questions Ministries