ਕੀ ਬਾਈਬਲ ਵਿੱਚ ਗ਼ਲਤੀਆਂ, ਵਿਰੋਧ ਜਾਂ ਅਸਹਿਮਤੀ ਹੈ?


ਪ੍ਰਸ਼ਨ: ਕੀ ਬਾਈਬਲ ਵਿੱਚ ਗ਼ਲਤੀਆਂ, ਵਿਰੋਧ ਜਾਂ ਅਸਹਿਮਤੀ ਹੈ?

ਉੱਤਰ:
ਜੇ ਅਸੀਂ ਬਾਈਬਲ ਨੂੰ , ਬਿਨ੍ਹਾਂ ਕਿਸੇ ਗਲਤੀ ਨੂੰ ਕੱਢਣ ਦੀ ਪੂਰਵ ਧਾਰਨਾ, ਜਿਸ ਤਰ੍ਹਾਂ ਉਹ ਦਿਖਾਈ ਦਿੰਦੀ ਹੈ ਉਸੇ ਤਰ੍ਹਾਂ ਹੀ ਲੈਂਦੇ ਹਾਂ, ਤਾਂ ਅਸੀਂ ਉਸ ਨੂੰ ਇੱਕ ਰੂਪ, ਇੱਕ ਸਾਰ ਅਤੇ ਤੁਲਨਾ ਵਜੋਂ ਅਸਾਨੀ ਨਾਲ ਸਮਝ ਆਉਣ ਵਾਲੀ ਕਿਤਾਬ ਦੇ ਰੂਪ ਵਿੱਚ ਪਾਵਾਂਗੇ। ਹਾਂ, ਇਸ ਵਿੱਚ ਕੁਝ ਆਇਤਾਂ ਮੁਸ਼ਕਿਲ ਹਨ। ਹਾਂ, ਇਸ ਵਿੱਚ ਕੁਝ ਇਹੋ ਜਿਹੀਆਂ ਆਇਤਾਂ ਵੀ ਹਨ ਜੋ ਇੱਕ ਦੂਜੇ ਦੇ ਵਿਰੋਧ ਵਿੱਚ ਲੱਗਦੀਆਂ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਾਈਬਲ ਲੱਗਭਗ 40 ਅਲੱਗ ਅਲੱਗ ਲੇਖਕਾਂ ਦੇ ਦੁਆਰਾ ਲੱਗਭਗ 1500 ਸਾਲਾਂ ਦੇ ਸਮੇਂ ਵਿੱਚ ਲਿਖੀ ਗਈ ਸੀ। ਹਰ ਇੱਕ ਲੇਖਕ ਨੇ ਆਪਣੇ ਅਲੱਗ ਅੰਦਾਜ਼ ਵਿੱਚ, ਵੱਖਰੇ ਨਜ਼ਰੀਏ ਵਿੱਚ, ਵੱਖਰੇ ਅਲੱਗ ਅਲੱਗ ਸ਼ਰੋਤਾਗਣ, ਅਲੱਗ ਅਲੱਗ ਉਦੇਸ਼ ਦੇ ਲਈ ਲਿਖਿਆ।

ਸਾਨੂੰ ਇਸ ਵਿੱਚ ਕੁਝ ਨਿੱਕੇ ਨਿੱਕੇ ਵਿਰੋਧ ਦੇ ਹੋਣ ਦੀ ਆਮ ਕਰਨੀ ਥਾਂ ਹੁੰਦੀ ਹੈ। ਪਰ, ਇੱਕ ਭਿੰਨਤਾ ਇੱਕ ਵਿਰੋਧ ਨਹੀਂ ਹੁੰਦੀ ਹੈ। ਇਹ ਸਿਰਫ਼ ਉਦੋਂ ਗਲਤੀ ਹੈ ਜਦੋਂ ਵਿਚਾਰਾਂ ਵਿੱਚ ਪੂਰੀ ਤਰ੍ਹਾਂ ਨਾਲ ਅਜਿਹਾ ਕੋਈ ਤਰੀਕਾ ਨਾ ਮਿਲੇ। ਜਿਸ ਵਿੱਚ ਆਇਤਾਂ ਜਾ ਵਚਨਾਂ ਦੇ ਹਿੱਸੇ ਵਿੱਚ ਆਪਸੀ ਮੇਲ ਜੋਲ ਕੀਤਾ ਜਾ ਸਕੇ। ਫਿਰ ਵੀ ਜੇ ਕੋਈ ਉੱਤਰ ਅਜੇ ਵੀ ਮੌਜੂਦ ਨਾ ਹੋਏ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉੱਤਰ ਹੋਂਦ ਵਿੱਚ ਹੀ ਨਹੀਂ ਹੈ। ਬਹੁਤ ਸਾਰੇ ਲੋਕਾਂ ਨੇ ਬਾਈਬਲ ਵਿੱਚ ਇਤਿਹਾਸ ਅਤੇ ਭੂਗੋਲ ਤੋਂ ਸੰਬੰਧਿਤ ਸੰਭਾਵੀ ਗਲਤੀਆਂ ਨੂੰ ਬਾਅਦ ਵਿੱਚ ਸਿਰਫ਼ ਇਹ ਪਾਇਆ ਕਿ ਬਾਈਬਲ ਸਹੀ ਹੈ ਕਿਉਂਕਿ ਅਗਲੇ ਅਤੇ ਪਿਛਲੇ ਵਿਗਿਆਨ ਦੀ ਖੋਜ ਤੋਂ ਸਬੂਤ ਮਿਲਦੇ ਜਾ ਰਹੇ ਹਨ। ਅਸੀਂ ਅਕਸਰ ਇਸ ਤਰ੍ਹਾਂ ਦੇ ਪ੍ਰਸ਼ਨਾਂ ਨੂੰ ਪ੍ਰਾਪਤ ਕਰਦੇ ਹਾਂ ਕਿ “ਵਿਸਥਾਰ ਦੱਸਦਾ ਹੈ ਕਿ ਕਿਵੇਂ ਇਹ ਆਇਤਾਂ ਇੱਕ ਦੂਜੇ ਦੇ ਵਿਰੋਧ ਵਿੱਚ ਨਹੀਂ ਹਨ” ਜਾਂ “ਵੇਖੋ, ਇੱਥੇ ਬਾਈਬਲ ਵਿੱਚ ਇੱਕ ਗਲਤੀ ਹੈ” ਅਸੀਂ ਇਹ ਮੰਨ ਲੈਂਦੇ ਹਾਂ, ਕਿ ਕੁਝ ਪ੍ਰਸ਼ਨਾਂ ਦੇ ਉੱਤਰ ਜਿਨ੍ਹਾਂ ਨੂੰ ਲੋਕ ਸਾਹਮਣੇ ਲਿਆਉਂਦੇ ਹਨ, ਦੇਣਾ ਕਠਿਨ ਹੁੰਦਾ ਹੈ। ਫਿਰ ਵੀ ਸਾਡਾ ਮੰਨਣਾ ਇਹ ਹੈ ਕਿ ਬਾਈਬਲ ਦੇ ਹਰ ਇੱਕ ਸੰਭਾਵਿਕ ਵਿਰੋਧ ਅਤੇ ਗਲਤੀ ਦੇ ਲਈ ਵਿਵਹਾਰਿਕ ਅਤੇ ਬੌਧਿਕ ਰੂਪ ਵਿੱਚ ਵਿਸ਼ਵਾਸ ਯੋਗ ਗੱਲਾਂ ਉੱਤਰ ਜ਼ਰੂਰੀ ਹਨ। ਇਸ ਤਰ੍ਹਾਂ ਥਾਵਾਂ ਤੋਂ ਪ੍ਰਾਪਤ ਕਰਦੇ ਹਨ: ਉਹ ਖੁਦ ਤੋਂ ਸੰਭਾਵੀ ਗਲਤੀਆਂ ਤੋਂ ਪ੍ਰਾਪਤ ਨਹੀਂ ਕਰਦੇ ਹਨ। ਅਜਿਹੀਆਂ ਕਿਤਾਬਾਂ ਅਤੇ ਵੈੱਬਸਾਇਟਾਂ ਵੀ ਮੌਜੂਦ ਹਨ ਜਿਹੜੀਆਂ ਇਨ੍ਹਾਂ ਸਾਰੀਆਂ ਸੰਭਾਵੀ ਗਲਤੀਆਂ ਦਾ ਖੰਡਨ ਕਰਦੀਆਂ ਹਨ। ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਜਿਹੜੀ ਬਾਈਬਲ ਉੱਤੇ ਹਮਲਾ ਕਰਦੇ ਹਨ, ਅਸਲ ਵਿੱਚ ਕਿਸੇ ਉੱਤਰ ਨੂੰ ਪਾਉਣ ਵਿੱਚ ਕੋਈ ਇੱਛਾ ਨਹੀਂ ਰੱਖਦੇ। ਇੱਥੋਂ ਤਕ ਕਿ “ਬਾਈਬਲ ਉੱਤੇ ਹਮਲਾ ਕਰਨ ਵਾਲਿਆਂ” ਵਿੱਚੋਂ ਜ਼ਿਆਦਾਤਰ ਅਸਲ ਵਿੱਚ ਇਨ੍ਹਾਂ ਉੱਤਰਾਂ ਦੀ ਜਾਣਕਾਰੀ ਵੀ ਰੱਖਦੇ ਹਨ, ਪਰ ਉਹ ਫਿਰ ਵੀ ਲਗਾਤਰ ਉਨ੍ਹਾਂ ਪੁਰਾਣੇ ਖੋਖਲੇ ਹਮਲਿਆਂ ਨੂੰ ਦੁਹਰਾਉਂਦੇ ਰਹਿੰਦੇ ਹਨ।

ਇਸ ਲਈ ਸਾਨੂੰ ਉਸ ਵੇਲੇ ਕੀ ਕਰਨਾ ਚਾਹੀਦਾ ਹੈ ਜਦੋਂ ਕੋਈ ਸਾਡੇ ਕੋਲ ਬਾਈਬਲ ’ਤੇ ਕੋਈ ਇਲਜਾਮ ਜਾਂ ਗਲਤੀ ਨੂੰ ਲੈ ਕੇ ਆਉਂਦਾ ਹੈ? 1) ਪ੍ਰਾਰਥਨਾ ਨਾਲ ਪਵਿੱਤਰ ਵਚਨ ਦਾ ਅਧਿਐਨ ਕਰੋ ਅਤੇ ਵੇਖੋ ਜੇ ਕੋਈ ਸਧਾਰਣ ਫ਼ਲ ਹੈ। 2) ਬਾਈਬਲ ਦੀਆਂ ਕੁਝ ਵਧੀਆਂ ਵਿਚਾਰਾਂ ਦੀਆਂ ਲੜ੍ਹੀਆਂ ਵਾਲੀਆਂ ਕਿਤਾਬਾਂ, “ਬਾਈਬਲ ਦੇ ਬਚਾਅ ਦੀ ਕਿਤਾਬ” ਅਤੇ “ਬਾਈਬਲ ਦੇ ਅਧਾਰ ’ਤੇ ਸੋਧ” ਸੰਬੰਧੀ ਵੈੱਬਸਾਇਟ ਦਾ ਇਸਤੇਮਾਲ ਕਰਦੇ ਹੋਏ ਕੁਝ ਸੋਧ ਕੰਮ ਕਰੀਏ। 3) ਆਪਣੀ ਕਲੀਸੀਯਾ ਦੇ ਪਾਸਟਰ/ਆਗੂ ਨੂੰ ਕਹੀਏ ਜੇ ਉਹ ਕਿਸੇ ਹੱਲ ਨੂੰ ਪ੍ਰਾਪਤ ਕਰ ਸੱਕਣ। 4) ਜੇ 1), 2) ਅਤੇ 3) ਦੇ ਦੁਆਰਾ ਵੀ ਉੱਤਰ ਸਫ਼ਾਈ ਨਾਲ ਨਹੀਂ ਨਿਕਲਦਾ ਹੈ ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ੁਰ ਦਾ ਵਚਨ ਸੱਚਾ ਹੈ ਅਤੇ ਇਹ ਕੀ ਕੋਈ ਯਤਨ ਜੋ ਜ਼ਰੂਰੀ ਹੀ ਹੈ ਸਿਰਫ਼ ਹੁਣ ਤਕ ਸਾਨੂੰ ਉਸ ਦਾ ਅਹਿਸਾਸ ਨਹੀਂ ਹੋਇਆ (1ਤਿਮੋਥਿਉਸ 2:15; 3:16-17)।

English
ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ
ਕੀ ਬਾਈਬਲ ਵਿੱਚ ਗ਼ਲਤੀਆਂ, ਵਿਰੋਧ ਜਾਂ ਅਸਹਿਮਤੀ ਹੈ?