settings icon
share icon
ਪ੍ਰਸ਼ਨ

ਕੀ ਬਾਈਬਲ ਸੱਚ ਮੁੱਚ ਪਰਮੇਸ਼ੁਰ ਦਾ ਵਚਨ ਹੈ?

ਉੱਤਰ


ਇਸ ਪ੍ਰਸ਼ਨ ਦੇ ਲਈ ਸਾਡਾ ਉੱਤਰ ਕੇਵਲ ਇਹ ਪਤਾ ਨਹੀਂ ਲਗਾਵੇਗਾ ਕਿ ਅਸੀਂ ਆਪਣੇ ਜੀਵਨ ਵਿੱਚ ਬਾਈਬਲ ਅਤੇ ਉਸ ਦੀ ਮਹੱਤਤਾ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹਾਂ, ਪਰ ਇਸ ਦੇ ਨਾਲ ਹੀ ਆਖਿਰ ਕਾਰ ਇਹਨਾਂ ਦਾ ਸਾਡੇ ਉੱਤੇ ਇੱਕ ਸਦਾ ਦੇ ਜੀਉਂਣ ਦੇ ਅਸਰ ਨੂੰ ਵੀ ਪਤਾ ਕਰਨਾ ਹੋਵੇਗਾ। ਜੇਕਰ ਬਾਈਬਲ ਸੱਚ ਵਿੱਚ ਪਰਮੇਸ਼ੁਰ ਦਾ ਵਚਨ ਹੈ, ਤਾਂ ਸਾਨੂੰ ਉਸ ਨੂੰ ਦਿਲ ਵਿੱਚ ਬਣਾਈ ਰੱਖਣਾ, ਪੜਨਾ, ਪਾਲਣ ਕਰਨਾ ਅਤੇ ਅੰਤ ਵਿੱਚ ਉਸ ਦੇ ਉੱਤੇ ਪੂਰੀ ਤਰਾਂ ਭਰੋਸਾ ਕਰਨਾ ਚਾਹੀਦਾ ਹੈ। ਜੇਕਰ ਬਾਈਬਲ ਪਰਮੇਸ਼ੁਰ ਦਾ ਵਚਨ ਹੈ ਉਸ ਨੂੰ ਅਸਵੀਕਾਰ ਕਰਨਾ ਖੁਦ ਪਰਮੇਸ਼ੁਰ ਨੂੰ ਅਸਵੀਕਾਰ ਕਰਨਾ ਹੈ।

ਸੱਚਾਈ ਤਾਂ ਇਹ ਹੈ ਕਿ ਪਰਮੇਸ਼ੁਰ ਦਾ ਸਾਨੂੰ ਬਾਈਬਲ ਦੇਣਾ ਸਾਡੇ ਲਈ ਉਸ ਦੇ ਪਿਆਰ ਦਾ ਸਬੂਤ ਅਤੇ ਉਦਾਹਰਣ ਹੈ। ਸ਼ਬਦ "ਪਰਕਾਸ਼" ਦਾ ਸਹੀ ਅਰਥ ਇਹ ਹੈ ਕਿ ਪਰਮੇਸ਼ੁਰ ਨੇ ਮਨੁੱਖ ਦੇ ਨਾਲ ਗੱਲ੍ਹ ਕੀਤੀ ਕਿ ਉਹ ਕਿਸ ਤਰ੍ਹਾਂ ਦਾ ਹੈ ਅਤੇ ਅਸੀਂ ਕਿਸ ਤਰ੍ਹਾਂ ਉਸ ਦੇ ਨਾਲ ਸਹੀ ਰਿਸ਼ਤਾ ਬਣਾ ਸੱਕਦੇ ਹਾਂ। ਇਹੀ ਉਹ ਗੱਲ੍ਹਾਂ ਹਨ ਜਿਨ੍ਹਾਂ ਨੂੰ ਅਸੀਂ ਨਹੀਂ ਜਾਣ ਸੱਕਦੇ ਸੀ ਜੇਕਰ ਪਰਮੇਸ਼ੁਰ ਸਵਰਗ ਦੇ ਜਲਾਲ ਦੇ ਦੁਆਰਾ ਸਾਡੇ ਉੱਤੇ ਬਾਈਬਲ ਵਿੱਚ ਪ੍ਰਗਟ ਨਾ ਕਰਦਾ। ਭਾਵੇਂ ਬਾਈਬਲ ਵਿੱਚ ਪਰਮੇਸ਼ੁਰ ਨੇ ਖੁਦ ਨੂੰ ਪ੍ਰਗਟ ਕਰਨ ਲਈ ਪ੍ਰਗਤੀਸ਼ੀਲ ਤਰੀਕੇ ਤੋਂ ਲਗਭਗ 1500 ਸਾਲਾਂ ਵਿੱਚ ਦਿੱਤਾ, ਇਸ ਵਿੱਚ ਉਹ ਸਾਰੀਆਂ ਗੱਲਾਂ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਬਾਰੇ ਵਿੱਚ ਜਾਨਣ ਲਈ ਮਨੁੱਖ ਨੂੰ ਜ਼ਰੂਰਤ ਸੀ ਤਾਂਕਿ ਉਹ ਉਸਦੇ ਨਾਲ ਸਹੀ ਰਿਸਤਾ ਬਣਾ ਸੱਕੇ। ਜੇਕਰ ਬਾਈਬਲ ਸੱਚ ਵਿੱਚ ਪਰਮੇਸ਼ੁਰ ਦਾ ਵਚਨ ਹੈ, ਤਾਂ ਫਿਰ ਇਹ ਵਿਸ਼ਵਾਸ, ਧਾਰਮਿਕ ਰੀਤੀ ਰਿਵਾਜਾਂ ਅਤੇ ਆਦਰਸ਼ਾਂ ਦੇ ਸਾਰੇ ਵਿਸ਼ਿਆਂ ਦੇ ਲਈ ਆਖਰੀ ਨਿਆਂ ਦਾ ਅਧਿਕਾਰ ਹੈ।

ਸਾਨੂੰ ਖੁਦ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਅਸੀਂ ਕਿਵੇਂ ਜਾਣ ਸੱਕਦੇ ਹਾਂ ਕਿ ਬਾਈਬਲ ਪਰਮੇਸ਼ੁਰ ਦਾ ਵਚਨ ਹੈ ਅਤੇ ਇੱਕ ਚੰਗੀ ਕਿਤਾਬ ਹੀ ਨਹੀਂ ਹੈ? ਬਾਈਬਲ ਦੇ ਬਾਰੇ ਵਿੱਚ ਅਜਿਹੀ ਕਿਹੜੀ ਖਾਸ ਗੱਲ ਹੈ ਜੋ ਇਸ ਨੂੰ ਹੁਣ ਤੱਕ ਲਿਖੀਆਂ ਸਾਰੀਆਂ ਧਾਰਮਿਕ ਕਿਤਾਬਾਂ ਤੋਂ ਵੱਖਰਾ ਕਰਦੀ ਹੈ? ਕੀ ਇਹੋ ਜਿਹਾ ਕੋਈ ਸਬੂਤ ਹੈ ਕਿ ਬਾਈਬਲ ਸੱਚ ਵਿੱਚ ਪਰਮੇਸ਼ੁਰ ਦਾ ਵਚਨ ਹੈ? ਇਹੋ ਜਿਹੇ ਪ੍ਰਸ਼ਨਾਂ ਦੀ ਛਾਣਬੀਣ ਬੜੀ ਗੰਭੀਰਤਾ ਨਾਲ ਕੀਤੀ ਜਾਣੀ ਚਾਹੀਦੀ ਕਿ ਜੇਕਰ ਬਾਈਬਲ ਹੀ ਪਰਮੇਸ਼ੁਰ ਦੇ ਸੱਚੇ ਵਚਨ ਹੋਣ ਦਾ ਦਾਅਵਾ ਹੈ, ਜੋ ਸਵਰਗੀ ਪ੍ਰੇਰਣਾ, ਜੋ ਸਾਰੀਆਂ ਚੀਜਾਂ ਦੇ ਵਿਸ਼ਵਾਸ ਅਤੇ ਰਿਵਾਜ ਦੇ ਲਈ ਮੁੰਕਮਲ ਤੌਰ ਦੇ ਯੋਗ ਹੈ।

ਇੱਥੇ ਸਚਾਈ ਬਾਰੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਬਾਈਬਲ ਹੀ ਪਰਮੇਸ਼ੁਰ ਦਾ ਵਚਨ ਹੋਣ ਦਾ ਦਾਅਵਾ ਕਰਦੀ ਹੈ। ਇਹ ਸਪੱਸ਼ਟ ਰੂਪ ਤੋਂ ਪੌਲੁਸ ਵੱਲੋਂ ਤਿਮੋਥਿਉਸ ਨੂੰ ਦਿੱਤੀ ਹੋਈ ਆਗਿਆ ਵਿੱਚ ਦਿਖਾਈ ਦਿੰਦਾ ਹੈ: "...ਅਤੇ ਇਹ ਜੋ ਤੂੰ ਬਚਪਨ ਤੋਂ ਹੀ ਪਵਿੱਤ੍ਰ ਵਚਨਾਂ ਦਾ ਜਾਣਕਾਰ ਹੈਂ ਜਿਹੜੀਆਂ ਉਸ ਨਿਹਚਾ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ। ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾਡ਼ਨ, ਸੁਧਾਰਨ ਅਤੇ ਧਰਮ ਦੇ ਗਿਝਾਉਂਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ" (2 ਤਿਮੋਥਿਉਸ 3:15-17)।

ਬਾਈਬਲ ਸੱਚ ਵਿੱਚ ਪਰਮੇਸ਼ੁਰ ਦਾ ਵਚਨ ਹੈ ਇਸ ਦੇ ਅੰਦਰਲੇ ਅਤੇ ਬਾਹਰਲੇ ਦੋਵੇਂ ਸਬੂਤ ਦਾਅਵਾ ਕਰਦੇ ਹਨ। ਅੰਦਰਲਾ ਸਬੂਤ ਖੁਦ ਬਾਈਬਲ ਦੇ ਅੰਦਰ ਦੀਆਂ ਓਹ ਗੱਲਾਂ ਹਨ ਜੋ ਉਸ ਦੇ ਸਵਰਗੀ ਸ਼ੁਰੂਆਤ ਨੂੰ ਸਾਬਿਤ ਕਰਦੀਆਂ ਹਨ। ਬਾਈਬਲ ਸੱਚ ਵਿੱਚ ਪਰਮੇਸ਼ੁਰ ਦਾ ਵਚਨ ਹੈ ਇਸ ਦੇ ਲਈ ਪਹਿਲਾਂ ਹੀ ਅੰਦਰਲੇ ਸਬੂਤਾਂ ਵਿੱਚੋਂ ਇੱਕ ਉਸ ਦੀ ਏਕਤਾ ਨੂੰ ਦੇਖਿਆ ਜਾਂਦਾ ਹੈ। ਭਾਵੇਂ ਇਹ ਅਸਲ ਵਿੱਚ ਛਿਆਠ ਅਲਗ ਅਲਗ ਕਿਤਾਬਾਂ, ਤਿੰਨ ਮਹਾਂਦੀਪਾਂ ਵਿੱਚ ਲਿਖਿਆਂ, ਤਿੰਨ ਅਲਗ ਭਾਸ਼ਾਵਾਂ ਵਿੱਚ, ਲੱਗਭਗ 1500 ਸਾਲਾਂ ਤੋਂ ਵਧੀਕ, ਅਤੇ 40 ਲੇਖਕਾਂ ਤੋਂ ਜਿਆਦਾ ਦੇ ਦੁਆਰਾ ਲਿੱਖੀ ਗਈ ਜੋ ਕਿ ਜੀਵਨ ਦੇ ਕਈ ਹਲਾਤਾਂ ਵਿੱਚੋਂ ਆਏ ਸਨ, ਪਰ ਫਿਰ ਵੀ, ਬਾਈਬਲ ਸ਼ੁਰੂ ਤੋਂ ਅੰਤ ਤੱਕ ਬਿਨਾਂ ਕਿਸੇ ਆਪਸੀ ਵਿਵਾਦ ਦੇ ਇੱਕੋ ਜਿਹੀ ਬਣੀ ਹੋਈ ਹੈ। ਇਹ ਏਕਤਾ ਦੂਸਰੀਆਂ ਕਿਤਾਬਾਂ ਨਾਲੋਂ ਅਲਗ ਰੂਪ ਵਿੱਚ ਖਾਸ ਹੈ ਅਤੇ ਸ਼ਬਦਾਂ ਦੇ ਸਵਰਗੀ ਸ਼ੁਰੂਆਤ ਦਾ ਸਬੂਤ ਹੋਣਾ ਜਿਸ ਤਰੀਕੇ ਨਾਲ ਪਰਮੇਸ਼ੁਰ ਨੇ ਮਨੁੱਖਾਂ ਨੂੰ ਪ੍ਰੇਰਿਤ ਕੀਤਾ ਕਿ ਓਹ ਉਸ ਦੇ ਵਚਨਾਂ ਇਨ੍ਹਾਂ ਨੂੰ ਲਿੱਖ ਲੈਣ।

ਅੰਦਰਲੇ ਸਬੂਤਾਂ ਵਿੱਚੋਂ ਇੱਕ ਹੋਰ ਜੋ ਇਹ ਇਸ਼ਾਰਾ ਕਰਦੀ ਹੈ ਕਿ ਬਾਈਬਲ ਹੀ ਸੱਚ ਵਿੱਚ ਪਰਮੇਸ਼ੁਰ ਦਾ ਵਚਨ ਉਨ੍ਹਾਂ ਸ਼ਾਮਿਲ ਭਵਿੱਖ ਬਾਣੀਆਂ ਵਿੱਚ ਦੇਖਿਆ ਗਿਆ ਹੈ ਜੋ ਕਿ ਉਸ ਦੇ ਸਫਿਆਂ ਦੇ ਅੰਦਰ ਪਾਈਆਂ ਜਾਂਦੀਆਂ ਹੈ। ਬਾਈਬਲ ਵਿੱਚ ਸੈਂਕੜੇ ਭਵਿੱਖ ਬਾਣੀਆਂ ਦਾ ਵਰਣਨ ਹੈ ਜੋ ਅੱਲਗ ਅੱਲਗ ਦੇਸ਼ਾਂ ਦੇ ਭਵਿੱਖ ਦੇ ਬਾਰੇ ਜਿਸ ਵਿੱਚ ਇਸਰਾਏਲ ਵੀ ਸ਼ਮਿਲ ਹੈ, ਸਥਾਪਿਤ ਸ਼ਹਿਰਾਂ ਦਾ ਭਵਿੱਖ, ਅਤੇ ਮਨੁੱਖ ਦਾ ਭਵਿੱਖ, ਅਤੇ ਆਉਣ ਵਾਲਾ ਉਹ ਇੱਕ ਜੋ ਮਸੀਹਾ ਹੋਵੇਗਾ, ਉਹ ਮੁਕਤੀਦਾਤਾ ਜੋ ਸਿਰਫ਼ ਇਸਰਾਏਲ ਦਾ ਹੀ ਨਹੀਂ, ਪਰ ਉਨ੍ਹਾਂ ਸਾਰਿਆਂ ਦਾ ਜੋ ਉਸ ਵਿੱਚ ਵਿਸ਼ਵਾਸ ਕਰਨਗੇ। ਹੋਰ ਅੱਲਗ ਧਾਰਮਿਕ ਕਿਤਾਬਾਂ ਦੀਆਂ ਭਵਿੱਖ ਬਾਣੀਆਂ ਜਾਂ ਉਹ ਭਵਿੱਖ ਬਾਣੀਆਂ ਜੋ ਨੌਸਟ੍ਰਾੱਡਾਮਸ ਦੇ ਦੁਆਰਾ ਮਿਲੀਆਂ ਹਨ, ਬਾਈਬਲ ਦੀਆਂ ਭਵਿੱਖ ਬਾਣੀਆਂ ਦਾ ਬਹੁਤ ਜਿਆਦਾ ਵੇਰਵਾ ਹੈ ਜੋ ਸੱਚੀਆਂ ਹੋਣ ਵਿੱਚ ਕਦੇ ਵੀ ਅਸਫਲ ਨਹੀਂ ਹੋਈਆਂ। ਕੇਵਲ ਪੁਰਾਣੇ ਨੇਮ ਵਿੱਚ ਹੀ ਯਿਸੂ ਮਸੀਹ ਦੇ ਬਾਰੇ ਵਿੱਚ ਤਿੰਨ ਸੌ ਤੋਂ ਵਧੀਕ ਭਵਿੱਖ ਬਾਣੀਆਂ ਹਨ। ਇਨ੍ਹਾਂ ਵਿੱਚ ਨਾ ਕੇਵਲ ਇਹ ਦੱਸਿਆ ਗਿਆ ਕਿ ਉਹ ਕਿੱਥੇ ਜਨਮ ਲਵੇਗਾ ਅਤੇ ਕਿਸ ਪਰਿਵਾਰ ਤੋਂ ਆਵੇਗਾ, ਸਗੋਂ ਇਹ ਵੀ ਹੈ ਕਿ ਉਹ ਕਿਸ ਤਰਾਂ ਮਰੇਗਾ ਅਤੇ ਉਹ ਤੀਸਰੇ ਦਿਨ ਫਿਰ ਜੀ ਉੱਠੇਗਾ। ਬਾਈਬਲ ਵਿੱਚ ਪੂਰੀਆਂ ਹੋ ਚੁੱਕੀਆਂ ਭਵਿੱਖ ਬਾਣੀਆਂ ਨੂੰ ਬਿਆਨ ਕਰਨ ਦੇ ਲਈ ਹੋਰ ਕੋਈ ਸਧਾਰਨ ਤਰਕਸ਼ੀਲ ਤਰੀਕਾ ਨਹੀਂ ਬਜਾਏ ਸਵਰਗੀ ਸ਼ੂਰੁਆਤ ਦੇ। ਇੱਥੇ ਕੋਈ ਹੋਰ ਧਾਰਮਿਕ ਕਿਤਾਬ ਨਹੀਂ ਜਿਸ ਕੋਲ ਕਿਸੇ ਵੀ ਹੱਦ ਤੱਕ ਭਵਿੱਖ ਦੀ ਸੂਚਨਾ ਦੀ ਮਿਸਾਲ ਪਾਈ ਜਾਦੀਂ ਹੋਵੇ ਜੋ ਬਾਈਬਲ ਵਿੱਚ ਹੈ।

ਬਾਈਬਲ ਦੇ ਸਵਰਗੀ ਸ਼ੁਰੂਆਤ ਹੋਣ ਦਾ ਇੱਕ ਤੀਸਰਾ ਅੰਦਰਲਾ ਸਬੂਤ ਜੋ ਇਸਦੇ ਅਦੁੱਤੀ ਅਧਿਕਾਰ ਅਤੇ ਤਾਕਤ ਵਿੱਚ ਦੇਖਿਆ ਹੈ। ਜਦ ਕਿ ਇਹ ਸਬੂਤ ਪਹਿਲਾਂ ਦੇ ਦੋ ਸਬੂਤਾਂ ਨਾਲੋਂ ਵਧੀਕ ਵਿਅਕਤੀਗਤ ਹੈ, ਪਰ ਇਹ ਬਾਈਬਲ ਦੇ ਸਵਰਗੀ ਸ਼ੁਰੂਆਤ ਹੋਣ ਦੀ ਸ਼ਕਤੀਸ਼ਾਲੀ ਗਵਾਹੀ ਤੋਂ ਘੱਟ ਨਹੀਂ ਹੈ। ਬਾਈਬਲ ਦਾ ਅਨੋਖਾ ਅਧਿਕਾਰ ਹੁਣ ਤੱਕ ਲਿਖੀਆਂ ਗਈਆਂ ਕਿਤਾਬਾਂ ਦੀ ਤਰਾਂ ਨਹੀਂ ਹੈ। ਇਹ ਅਧਿਕਾਰ ਅਤੇ ਤਾਕਤ ਨੂੰ ਉੱਤਮ ਰੂਪ ਵਿੱਚ ਇਸ ਤਰੀਕੇ ਨਾਲ ਵੇਖਿਆ ਗਿਆ ਹੈ ਜਿਸ ਵਿੱਚ ਅਣਗਿਣਤ ਜੀਵਨ ਪਰਮੇਸ਼ੁਰ ਦੇ ਵਚਨ ਦੀ ਅਨੋਖੀ ਤਾਕਤ ਦੇ ਦੁਆਰਾ ਬਦਲ ਗਏ ਹਨ। ਨਸ਼ਾਖੋਰ ਇਸ ਦੇ ਦੁਆਰਾ ਚੰਗੇ ਹੋਏ ਹਨ, ਸਮਲਿੰਗੀ ਮਨੁੱਖ ਇਸ ਦੇ ਦੁਆਰਾ ਅਜ਼ਾਦ ਹੋਏ ਹਨ, ਤਿਆਗੇ ਹੋਏ, ਅਤੇ ਮਰਨਹਾਰ ਇਸ ਦੇ ਦੁਆਰਾ ਅਜਾਦ ਹੋ ਗਏ, ਕਠੋਰ ਅਪਰਾਧੀ ਇਸ ਦੇ ਦੁਆਰਾ ਸੁਧਰ ਗਏ, ਪਾਪੀਆਂ ਨੂੰ ਇਸ ਦੇ ਦੁਆਰਾ ਤਾੜਨਾ ਮਿਲੀ, ਅਤੇ ਨਫ਼ਰਤ ਇਸ ਨੂੰ ਪੜ੍ਹਨ ਦੇ ਦੁਆਰਾ ਪਿਆਰ ਵਿੱਚ ਬਦਲ ਗਈ। ਬਾਈਬਲ ਵਿੱਚ ਸਹੀ ਹੀ ਇੱਕ ਤੇਜਸਵੀ ਅਤੇ ਬਦਲਣ ਦੀ ਤਾਕਤ ਹੈ, ਇਹ ਕੇਵਲ ਇਸ ਕਰਕੇ ਸੰਭਵ ਹੈ ਕਿਉਂਕਿ ਇਹ ਸੱਚ ਵਿੱਚ ਪਰਮੇਸ਼ੁਰ ਦਾ ਵਚਨ ਹੈ।

ਇੱਥੇ ਬਾਹਰੀ ਸਬੂਤ ਵੀ ਹਨ ਜੋ ਇਹ ਇਸ਼ਾਰਾ ਦਿੰਦੇ ਹਨ ਕਿ ਬਾਈਬਲ ਹੀ ਸੱਚ ਵਿੱਚ ਪਰਮੇਸ਼ੁਰ ਦਾ ਵਚਨ ਹੈ। ਉਨ੍ਹਾਂ ਸਬੂਤਾਂ ਵਿੱਚੋਂ ਇੱਕ ਬਾਈਬਲ ਦਾ ਇਤਿਹਾਸ ਹੈ। ਕਿਉਂਕਿ ਬਾਈਬਲ ਇਤਿਹਾਸਿਕ ਘਟਨਾਵਾਂ ਦਾ ਵਰਣਨ ਕਰਦੀ, ਇਸਦੀ ਸਚਾਈ ਅਤੇ ਸ਼ੁੱਧਤਾ ਕਿਸੇ ਵੀ ਹੋਰ ਇਤਿਹਾਸਕ ਦਸਤਾਵੇਜ ਦੀ ਤਰਾਂ ਪ੍ਰਮਾਣਿਕਤਾ ਦੇ ਅਧੀਨ ਹੈ। ਦੋਵੇਂ ਪੁਰਾਤਨ ਸਬੂਤਾਂ ਅਤੇ ਹੋਰ ਲਿਖਿਤ ਦਸਤਾਵੇਜਾਂ ਦੇ ਦੁਆਰਾ ਬਾਈਬਲ ਦੀਆਂ ਇਤਿਹਾਸਕ ਘਟਨਾਵਾਂ ਸਮੇਂ ਉੱਤੇ ਸੱਚ ਅਤੇ ਸਹੀ ਪ੍ਰਮਾਣਿਤ ਹੋਈਆਂ ਹਨ। ਅਸਲ ਵਿੱਚ ਬਾਈਬਲ ਦੀ ਸਾਰੇ ਸਹਾਇਤਾ ਕਰਨ ਵਾਲੇ ਪੁਰਾਤਨ ਅਤੇ ਹਸ਼ਤਲੇਖ ਸਬੂਤਾਂ ਨੇ ਉਸਨੂੰ ਪੁਰਾਤਨ ਸੰਸਾਰ ਦੀ ਸਰਵ ਸ਼੍ਰੇਸਠ ਦਸਤਾਵੇਜਾਂ ਵਿੱਚੋਂ ਸਿੱਧ ਕੀਤੀ ਹੋਈ ਕਿਤਾਬ ਬਣਾ ਦਿੱਤਾ ਹੈ। ਸਚਿਆਈ ਤਾਂ ਇਹ ਹੈ ਕਿ ਬਾਈਬਲ ਇਤਿਹਾਸਕ ਰੂਪ ਨਾਲ ਸੱਚੀਆਂ ਘਟਨਾਵਾਂ ਦਾ ਸਹੀ ਅਤੇ ਸਚ ਦਾ ਵੇਰਵਾ ਰੱਖਦੀ ਹੈ ਜਿਸ ਦੀ ਸਚਿਆਈ ਦਾ ਇੱਕ ਵੱਡਾ ਸੰਕੇਤ ਇਹ ਹੈ ਕਿ ਜਦੋਂ ਧਾਰਮਿਕ ਵਿਸ਼ਿਆਂ ਅਤੇ ਸਿਧਾਂਤਾਂ ਉੱਤੇ ਵਿਚਾਰ ਕੀਤਾ ਜਾਂਦਾ ਹੈ ਅਤੇ ਇਸ ਦਾ ਦਾਅਵਾ ਇਹ ਪ੍ਰਮਾਣਿਤ ਕਰਨ ਵਿੱਚ ਮਦਦਗਾਰ ਹੁੰਦੇ ਹਨ ਕਿ ਬਾਈਬਲ ਹੀ ਪਰਮੇਸ਼ੁਰ ਦਾ ਵਚਨ ਹੈ।

ਬਾਈਬਲ ਹੀ ਸਚ ਵਿੱਚ ਪਰਮੇਸ਼ੁਰ ਦਾ ਵਚਨ ਹੈ ਇਸਦਾ ਹੋਰ ਬਾਹਰੀ ਸਬੂਤ ਇਸਦੇ ਮਨੁੱਖ ਲੇਖਕਾਂ ਦੀ ਈਮਾਨਦਾਰੀ ਤੋਂ ਹੈ। ਜਿਸ ਤਰਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਪਰਮੇਸ਼ੁਰ ਨੇ ਸਾਡੇ ਤੱਕ ਆਪਣੇ ਵਚਨਾਂ ਦਾ ਸੰਕੇਤ ਕਰਨ ਦੇ ਲਈ ਜੀਵਨ ਦੇ ਵੱਖਰੇ ਤਾਜੁਰਬਿਆਂ ਤੋਂ ਆਏ ਹੋਏ ਮਨੁੱਖਾਂ ਦਾ ਉਪਯੋਗ ਕੀਤਾ। ਇਹਨਾਂ ਮਨੁੱਖਾਂ ਦੇ ਜੀਵਨਾਂ ਬਾਰੇ ਧਿਆਨ ਕਰਨ ਤੋਂ ਪਤਾ ਚੱਲਦਾ ਹੈ ਕਿ ਇਹ ਵਿਸ਼ਵਾਸ ਯੋਗ ਅਤੇ ਨਿਹਚਾਵਾਨ ਸਨ। ਸਚਾਈ ਤਾਂ ਇਹ ਹੈ ਜੋ ਕੁਝ ਵੀ ਇਨ੍ਹਾਂ ਦਾ ਵਿਸ਼ਵਾਸ ਸੀ ਉਸ ਦੇ ਲਈ ਦੁੱਖਦਾਈ ਤਰੀਕੇ ਨਾਲ ਜਾਨ ਦੇਣ ਲਈ ਵੀ ਤਿਆਰ ਸਨ ਜੋ ਇਹ ਪ੍ਰਮਾਣਿਤ ਕਰਦਾ ਹੈ ਕਿ ਇਹ ਸਧਾਰਨ ਪਰ ਵਿਸ਼ਵਾਸ ਯੋਗ ਮਨੁੱਖ ਸਹੀ ਵਿੱਚ ਉਸਦੇ ਵਿੱਚ ਵਿਸ਼ਵਾਸ ਕਰਦੇ ਸਨ ਜੋ ਕੁਝ ਪਰਮੇਸ਼ੁਰ ਨੇ ਉਨ੍ਹਾਂ ਨੂੰ ਬੋਲਿਆ ਸੀ। ਜਿਨ੍ਹਾਂ ਮਨੁੱਖਾਂ ਨੇ ਨਵਾਂ ਨੇਮ ਲਿਖਿਆ ਅਤੇ ਕਈ ਹੋਰ ਸੈਂਕੜੇ ਵਿਸ਼ਵਾਸੀ (1ਕੁਰਿੰਥੀਆਂ 15:6) ਜੋ ਆਪਣੇ ਸ਼ੰਦੇਸ ਦੇ ਸੱਚ ਜਾਣਦੇ ਸਨ ਕਿਉਂਕਿ ਉਨ੍ਹਾਂ ਨੇ ਯਿਸੂ ਮਸੀਹ ਨੂੰ ਦੇਖਿਆ ਅਤੇ ਉਸ ਨੂੰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਬਾਦ ਉਸ ਦੇ ਨਾਲ ਸਮਾਂ ਬਤੀਤ ਕੀਤਾ ਸੀ। ਜੀ ਉੱਠੇ ਮਸੀਹ ਨੂੰ ਦੇਖਣ ਦਾ ਇਹਨਾਂ ਮਨੁੱਖਾਂ ਦੇ ਉੱਤੇ ਡੂੰਘਾ ਅਸਰ ਪਿਆ। ਉਹ ਡਰ ਕੇ ਛਿੱਪਣ ਦੀ ਬਜਾਏ ਉਸ ਵਚਨ ਦੇ ਲਈ ਮਰਨ ਨੂੰ ਤਿਆਰ ਸਨ ਜਿਹੜਾ ਪਰਮੇਸੁਰ ਨੇ ਉਨ੍ਹਾਂ ਉੱਤੇ ਪ੍ਰਗਟ ਕੀਤਾ ਸੀ। ਉਨ੍ਹਾਂ ਦਾ ਜੀਵਨ ਅਤੇ ਉਹਨਾਂ ਦੀ ਮੌਤ ਇਸ ਸੱਚ ਨੂੰ ਸਿੱਧ ਕਰਦੀ ਹੈ ਕਿ ਬਾਈਬਲ ਹੀ ਸਚ ਵਿੱਚ ਪਰਮੇਸ਼ੁਰ ਦਾ ਵਚਨ ਹੈ।

ਬਾਈਬਲ ਹੀ ਸਚ ਵਿੱਚ ਪਰਮੇਸ਼ੁਰ ਦਾ ਵਚਨ ਹੈ ਇਸਦਾ ਇੱਕ ਆਖਰੀ ਬਾਹਰੀ ਸਬੂਤ ਬਾਈਬਲ ਦਾ ਨਾਸ਼ ਨਾ ਹੋਣਾ ਪਾਇਆ ਹੈ। ਪਰਮੇਸ਼ੁਰ ਦਾ ਵਚਨ ਹੋਣ ਦਾ ਦਾਅਵਾ ਅਤੇ ਇਸਦੀ ਦੀ ਮਹੱਤਤਾ ਦਾ ਕਾਰਨ, ਬਾਈਬਲ ਨੇ ਇਤਿਹਾਸ ਵਿੱਚ ਕਿਸੇ ਹੋਰ ਪੁਸਤਕ ਨਾਲੋਂ ਜਿਆਦਾ ਬੁਰੇ ਹਮਲੇ ਅਤੇ ਇਸਦੇ ਨਾਸ਼ ਹੋਣ ਦੀਆਂ ਕੋਸ਼ਿਸ਼ਾਂ ਨੂੰ ਸਹਿਣ ਕੀਤਾ ਹੈ। ਆਰੰਭ ਕਾਲ ਦੇ ਰੋਮੀਂ ਸਮਰਾਟਾਂ ਜਿਸ ਤਰਾਂ ਡਾਏਓਸੀਲੀਸਿਅਨ ਤੋਂ ਲੈ ਕੇ ਸਮਰਾਜਵਾਦੀ ਤਾਨਾਸ਼ਾਹਾ ਅਤੇ ਅੱਜ ਦੇ ਆਧੁਨਿਕ ਸਮੇਂ ਦੇ ਨਾਸਤਿਕ ਭੌਤਿਕਵਾਦੀ ਤੱਕ, ਬਾਈਬਲ ਨੇ ਆਪਣੇ ਸਾਰੇ ਹਮਲਾ ਕਰਨ ਵਾਲਿਆਂ ਨੂੰ ਸਹਿਣ ਕੀਤਾ ਹੈ ਅਤੇ ਇਸ ਨੇ ਆਪਣੇ ਸਾਰੇ ਹਮਲਾ ਕਰਨ ਵਾਲਿਆਂ ਨੂੰ ਆਪਣੇ ਸਾਹਮਣੇ ਟਿਕਣ ਨਹੀਂ ਦਿੱਤਾ ਤੇ ਇਹ ਅੱਜ ਵੀ ਸਾਰੇ ਸੰਸਾਰ ਵਿੱਚ ਸਭ ਤੋਂ ਜਿਆਦਾ ਛੱਪਣ ਵਾਲੀ ਕਿਤਾਬ ਹੈ।

ਪੂਰੇ ਇਤਿਹਾਸ ਵਿੱਚ, ਨਾਸਤਿਕਾਂ ਨੇ ਬਾਈਬਲ ਨੂੰ ਮਨਘਡ਼ਤ ਰੂਪ ਵਿੱਚ ਸਵੀਕਾਰ ਕੀਤਾ, ਪਰ ਪੁਰਾਤਤੱਵ ਨੇ ਇਸਦੇ ਇਤਿਹਾਸਿਕ ਹੋਣ ਨੂੰ ਸਿੱਧ ਕੀਤੀ ਹੈ। ਵਿਰੋਧੀਆਂ ਨੇ ਇਸ ਦੀਆਂ ਸਿੱਖਿਆਵਾਂ ਨੂੰ ਪੁਰਾਤਨ ਅਤੇ ਅਪ੍ਰਚੱਲਿਤ ਕਹਿ ਕੇ ਹਮਲਾ ਕੀਤਾ, ਪਰ ਇਸ ਦੀਆਂ ਨੈਤਿਕ ਅਤੇ ਕਾਨੂੰਨੀ ਵਿਚਾਰਾਂ ਅਤੇ ਸਿੱਖਿਆਵਾਂ ਨੇ ਸਾਰੇ ਸੰਸਾਰ ਵਿੱਚ ਸਮਾਜਾਂ ਅਤੇ ਸੰਸਕ੍ਰਿਤੀਆਂ ਉੱਤੇ ਆਪਣਾ ਸਪਸ਼ਟ ਅਸਰ ਛੱਡਿਆ ਹੈ। ਇਸ ਉੱਤੇ ਅੱਜ ਵੀ ਝੂਠੇ- ਵਿਗਿਆਪਨ, ਮਨੋਰੰਜਨ ਅਤੇ ਰਾਜਨੀਤਿਕ ਅੰਦੋਲਨਾਂ ਨੇ ਆਪਣਾ ਹਮਲਾ ਲਗਾਤਾਰ ਜਾਰੀ ਰੱਖਿਆ ਹੈ, ਇਹ ਇੱਕ ਅਜਿਹੀ ਕਿਤਾਬ ਹੈ ਜਿਸ ਨੇ ਬੀਤੇ 2000 ਸਾਲਾਂ ਵਿੱਚ ਅਣਗਿਣਤ ਜੀਵਨਾਂ ਅਤੇ ਸੰਸਕ੍ਰਿਤਿਆਂ ਨੂੰ ਬਦਲ ਦਿੱਤਾ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸ ਤਰਾਂ ਇਸ ਦੇ ਵਿਰੋਧੀ ਇਸ ਉੱਤੇ ਹਮਲਾ ਕਰਨ, ਇਸ ਨੂੰ ਨਾਸ ਕਰਨ, ਯਾ ਇਸਦਾ ਰੁੱਤਬਾ ਘਟਾਉਣ ਦਾ ਯਤਨ ਕਰਦੇ ਹਨ, ਪਰ ਇਨ੍ਹਾਂ ਹਮਲਿਆਂ ਦੇ ਬਾਅਦ ਵੀ ਇਹ ਪਹਿਲਾਂ ਵਾਂਗ ਹੀ ਬਣੀ ਹੋਈ ਹੈ, ਜੀਵਨਾਂ ਦੇ ਉੱਤੇ ਇਸ ਦੀ ਸਚਿਆਈ ਅਤੇ ਅਸਰ ਉਨ੍ਹਾਂ ਹੀ ਹੈ। ਇਸ ਨੂੰ ਖਤਮ ਕਰਨ ਦਾ ਹਰ ਤਰੀਕੇ ਦਾ ਯਤਨ, ਇਸ ਉੱਤੇ ਕੀਤੇ ਗਏ ਹਰ ਹਮਲੇ, ਯਾ ਇਸ ਨੂੰ ਬਰਬਾਦ ਕਰਨ ਦੇ ਹਰ ਯਤਨਾਂ ਦੇ ਬਾਅਦ ਵੀ ਇਸ ਦੀ ਸ਼ੁੱਧਤਾ ਅੱਜ ਤੱਕ ਬਣੀ ਹੋਈ ਹੈ ਜੋ ਇਸ ਸੱਚ ਦਾ ਸਹੀ ਸਬੂਤ ਹੈ ਕਿ ਬਾਈਬਲ ਹੀ ਸੱਚ ਵਿੱਚ ਪਰਮੇਸ਼ੁਰ ਦਾ ਵਚਨ ਹੈ। ਸਾਨੂੰ ਇਸ ਗੱਲ ਉੱਤੇ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਭਾਵੇਂ ਹੀ ਬਾਈਬਲ ਉੱਤੇ ਕਿਸੇ ਵੀ ਤਰਾਂ ਦੇ ਹਮਲੇ ਕਿਉਂ ਨਾ ਹੋਏ ਹੋਣ, ਪਰ ਇਹ ਸਦਾ ਨਾਬਦਲਣ ਅਤੇ ਕੁਸ਼ਲ ਹੀ ਰਹਿੰਦੀ ਹੈ। ਆਖਿਰ ਵਿੱਚ, ਯਿਸੂ ਨੇ ਕਿਹਾ, "ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੀਆਂ ਗੱਲਾਂ ਕਦੀਂ ਵੀ ਨਹੀਂ ਟਲਣਗੀਆਂ"( ਮਰਕੁਸ 13:31)। ਇਸ ਸਬੂਤ ਨੂੰ ਦੇਖਣ ਦੇ ਬਾਅਦ, ਕੋਈ ਵੀ ਬਿਨਾਂ ਕਿਸੇ ਸ਼ੱਕ ਦੇ ਕਹਿ ਸੱਕਦਾ ਹੈ ਕਿ, ਹਾਂ ਬਾਈਬਲ ਹੀ ਸੱਚ ਵਿੱਚ ਪਰਮੇਸ਼ੁਰ ਦਾ ਵਚਨ ਹੈ।

Englishਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਬਾਈਬਲ ਸੱਚ ਮੁੱਚ ਪਰਮੇਸ਼ੁਰ ਦਾ ਵਚਨ ਹੈ?
© Copyright Got Questions Ministries