ਈਸਾਈ ਕੌਣ ਹੁੰਦਾ ਹੈ ?
ਪ੍ਰਸ਼ਨ: ਈਸਾਈ ਕੌਣ ਹੁੰਦਾ ਹੈ ?

ਉੱਤਰ:
ਵੈੱਬਸਟਰ ਦਾ ਸ਼ਬਦਕੋਸ਼ ਈਸਾਈ ਸ਼ਬਦ ਨੂੰ ਇਸ ਤਰਾਂ ਪਰਿਭਾਸ਼ਿਤ ਕਰਦਾ ਹੈ, “ਇੱਕ ਅਜਿਹਾ ਵਿਅਕਤੀ ਜੋ ਯਿਸੂ ਦੇ ਮਸੀਹਾ ਹੋਣ ਵਿੱਚ ਵਿਸ਼ਵਾਸ ਕਰਦਾ ਹੈ ਜਾਂ ਯਿਸੂ ਦੀਆਂ ਸਿੱਖਿਆਵਾਂ ‘ਤੇ ਆਧਾਰਿਤ ਧਰਮ ਵਿੱਚ ਵਿਸ਼ਵਾਸ ਕਰਦਾ ਹੈ।” ਹਾਲਾਂਕਿ ਈਸਾਈ ਕੌਣ ਹੁੰਦਾ ਹੈ, ਸਮਝਣ ਵਾਸਤੇ ਇਹ ਇੱਕ ਵਧੀਆ ਸ਼ੁਰੂਆਤੀ ਨੁਕਤਾ ਹੈ, ਪਰ ਬਹੁਤ ਸਾਰੀਆਂ ਧਰਮ ਨਿਰਪੱਖ ਪਰਿਭਾਸ਼ਾਵਾਂ ਵਾਂਗ, ਇਹ ਬਾਈਬਲ ਦੇ ਇਸ ਸੱਚ ਨੂੰ ਦੱਸਣ ਵਿੱਚ ਸੱਚਮੁੱਚ ਊਣਾ ਰਹਿ ਜਾਂਦਾ ਹੈ ਕਿ ਈਸਾਈ ਹੋਣ ਦਾ ਕੀ ਮਤਲਬ ਹੁੰਦਾ ਹੈ।

ਨਵੇਂ ਨੇਮ ਵਿੱਚ ਈਸਾਈ ਸ਼ਬਦ ਤਿੰਨ ਵਾਰ ਵਰਤਿਆ ਗਿਆ ਹੈ (ਰਸੂਲਾਂ ਦੇ ਕਰਤੱਬ 11:26; ਰਸੂਲਾਂ ਦੇ ਕਰਤੱਬ 26:28; ਪਤਰਸ ਦੀ ਪਹਿਲੀ ਪੱਤਰੀ 4:16)। ਯਿਸੂ ਮਸੀਹ ਦੇ ਚੇਲਿਆਂ ਨੂੰ ਪਹਿਲੀ ਵਾਰ “ਈਸਾਈ” ਅੰਤਾਕਿਯਾ ਵਿੱਚ ਕਿਹਾ ਗਿਆ (ਰਸੂਲਾਂ ਦੇ ਕਰਤੱਬ 11:26) ਕਿਉਂਕਿ ਉਹਨਾਂ ਦਾਵਤੀਰਾ, ਸਰਗਰਮੀ ਅਤੇ ਬੋਲ ਈਸਾ ਵਰਗੇ ਸਨ। ਇਸਨੂੰ ਪਹਿਲੀ ਵਾਰ ਅੰਤਾਕਿਯਾ ਦੇ ਅਣ-ਬਚਾਏ ਲੋਕਾਂ ਦੁਆਰਾ ਈਸਾਈਆਂ ਦਾ ਮਜ਼ਾਕ ਉਡਾਉਣ ਵਾਸਤੇ ਇੱਕ ਤਿਰਸਕਾਰ ਪੂਰਨ ਸੰਖ਼ੇਪ ਨਾਮ ਵਜੋਂ ਵਰਤਿਆ ਗਿਆ ਸੀ। ਇਸਦਾ ਸ਼ਾਬਦਿਕ ਅਰਥ ਹੈ, “ਈਸਾ ਦੀ ਪਾਰਟੀ ਨਾਲ ਸਬੰਧ ਰੱਖਣ ਵਾਲਾ” ਜਾਂ “ਈਸਾ ਨੂੰ ਮੰਨਣ ਵਾਲਾ ਜਾਂ ਉਸਦੇ ਪਿੱਛੇ ਚੱਲਣ ਵਾਲਾ” ਜੋ ਕਿ ਵੈੱਬਸਟਰ ਸ਼ਬਦਕੋਸ਼ ਦੁਆਰਾ ਦਿੱਤੀ ਪਰਿਭਾਸ਼ਾ ਦੇ ਨਾਲ ਮਿਲਦਾ ਜੁਲਦਾ ਹੈ।

ਬਦਕਿਸਮਤੀ ਨਾਲ ਸਮਾਂ ਬੀਤਣ ‘ਤੇ, ਸ਼ਬਦ ‘ਈਸਾਈ’ ਨੇ ਆਪਣੀ ਬਹੁਤ ਸਾਰੀ ਮਹੱਤਤਾ ਗੁਆ ਦਿੱਤੀ ਹੈ ਅਤੇ ਇਸਨੂੰ ਯਿਸੂ ਮਸੀਹ ਵਿੱਚ ਸੱਚੀ ਸ਼ਰਧਾ ਰੱਖਣ ਵਾਲੇ ਚੇਲੇ ਦੀ ਬਜਾਏ ਅਕਸਰ ਕਿਸੇ ਅਜਿਹੇ ਵਿਅਕਤੀ ਵਾਸਤੇ ਵਰਤਿਆ ਜਾਂਦਾ ਹੈ ਜੋ ਕਿ ਧਾਰਮਿਕ ਹੈ ਜਾਂ ਜਿਸਦੀਆਂ ਉੱਚ ਨੈਤਿਕ ਕਦਰਾਂ ਕੀਮਤਾਂ ਹਨ। ਬਹੁਤ ਸਾਰੇ ਲੋਕ ਜੋ ਯਿਸੂ ਮਸੀਹ ਵਿੱਚ ਵਿਸ਼ਵਾਸ ਅਤੇ ਯਕੀਨ ਨਹੀਂ ਰੱਖਦੇ , ਉਹ ਆਪਣੇ ਆਪ ਨੂੰ ਸਿਰਫ ਇਸ ਕਰਕੇ ਈਸਾਈ ਸਮਝਦੇ ਹਨ ਕਿਉਂਕਿ ਉਹ ਚਰਚ ਜਾਂਦੇ ਹਨ ਜਾਂ ਉਹ ਕਿਸੇ “ਈਸਾਈ” ਦੇਸ਼ ਵਿੱਚ ਰਹਿੰਦੇ ਹਨ। ਪਰ ਚਰਚ ਜਾਣਾ, ਅਤੇ ਆਪਣੇ ਨਾਲੋਂ ਘੱਟ ਖੁਸ਼ ਕਿਸਮਤ ਲੋਕਾਂ ਦੀ ਸੇਵਾ ਕਰਨਾ ਜਾਂ ਇੱਕ ਵਧੀਆ ਵਿਅਕਤੀ ਹੋਣਾ ਤੁਹਾਨੂੰ ਈਸਾਈ ਨਹੀਂ ਬਣਾ ਦਿੰਦਾ। ਜਿਵੇਂ ਕਿ ਇੱਕ ਈਸਾਈ ਉਪਦੇਸ਼ਕ ਨੇ ਕਦੇ ਕਿਹਾ ਸੀ, “ਜਿਵੇਂ ਕਿਸੇ ਗਰਾਜ ਵਿੱਚ ਜਾਣ ਨਾਲ ਕੋਈ ਮੋਟਰ-ਕਾਰ ਨਹੀਂ ਬਣ ਜਾਂਦਾ ਓਵੇਂ ਹੀ ਚਰਚ ਵਿੱਚ ਜਾਣ ਨਾਲ ਕੋਈ ਈਸਾਈ ਨਹੀਂ ਬਣ ਜਾਂਦਾ।” ਕਿਸੇ ਚਰਚ ਦਾ ਮੈਂਬਰ ਬਣਨਾ, ਬਕਾਇਦਾ ਤੌਰ ‘ਤੇ ਸੇਵਾਵਾਂ ਵਿੱਚ ਹਾਜ਼ਰੀ ਭਰਨਾ ਅਤੇ ਚਰਚ ਦੇ ਕਾਰਜ ਵਿੱਚ ਯੋਗਦਾਨ ਪਾਉਣਾ ਤੁਹਾਨੂੰ ਈਸਾਈ ਨਹੀਂ ਬਣਾ ਦਿੰਦਾ।

ਬਾਈਬਲ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਡੇ ਵੱਲੋਂ ਕੀਤੇ ਚੰਗੇ ਕਾਰਜ ਸਾਨੂੰ ਪਰਮੇਸ਼ਰ ਦੁਆਰਾ ਸਵੀਕਾਰ ਕੀਤੇ ਜਾਣ ਦੇ ਯੋਗ ਨਹੀਂ ਬਣਾਉਂਦੇ ਹਨ। ਤੀਤੁਸ ਨੂੰ ਪੱਤਰੀ ਦੇ ਖੰਡ 3:5 ਵਿੱਚ ਲਿਖਿਆ ਹੈ ਕਿ “ਸਾਡੇ ਦੁਆਰਾ ਕੀਤੇ ਚੰਗੇ ਕਾਰਜਾਂ ਦੀ ਬਦੌਲਤ ਨਹੀਂ ਸਗੋਂ ਉਸਨੇ ਆਪਣੇ ਤਰਸ ਦੇ ਅਨੁਸਾਰ ਸਾਨੂੰ ਬਚਾਇਆ, ਪੁਨਰ-ਉਥਾਨ ਦੀ ਧੁਆਈ ਅਤੇ ਪਵਿੱਤਰ ਆਤਮਾ ਦੁਆਰਾ ਨਵਿਆਉਣ ਰਾਹੀਂ ਉਸਨੇ ਸਾਨੂੰ ਬਚਾਇਆ ਹੈ ।” ਇਸ ਕਰਕੇ ਇੱਕ ਈਸਾਈ ਉਹ ਹੈ ਜਿਸਨੂੰ ਪਰਮੇਸ਼ਰ ਦੁਆਰਾ ਮੁੜ ਸੁਰਜੀਤ ਕੀਤਾ ਗਿਆ ਹੈ (ਯੁਹੰਨਾ ਦੀ ਇੰਜੀਲ 3:3; ਯੁਹੰਨਾ ਦੀ ਇੰਜੀਲ 3:7; ਪਤਰਸ ਦੀ ਪਹਿਲੀ ਪੱਤਰੀ 1:23) ਅਤੇ ਜਿਸਨੇ ਆਪਣਾ ਵਿਸ਼ਵਾਸ ਅਤੇ ਯਕੀਨ ਯਿਸੂ ਮਸੀਹ ਵਿੱਚ ਪ੍ਰਗਟ ਕੀਤਾ ਹੈ। ਅਫਸੀਆਂ ਨੂੰ ਪੱਤਰੀ ਦਾ ਖੰਡ 2:8 ਸਾਨੂੰ ਦੱਸਦਾ ਹੈ , “ਪਰਮੇਸ਼ਰ ਦੀ ਮਿਹਰ ਨਾਲ ਉਸ ਵਿੱਚ ਵਿਸ਼ਵਾਸ ਕਰਨ ਦੁਆਰਾ ਤੁਸੀਂ ਬਚਾ ਲਏ ਗਏ ਹੋ ਅਤੇ ਤੁਸੀਂ ਆਪਣੇ ਆਪ ਨਹੀਂ ਬਚੇ ਹੋ; ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ।” ਇੱਕ ਸੱਚਾ ਈਸਾਈ ਉਹ ਵਿਅਕਤੀ ਹੁੰਦਾ ਹੈ ਜਿਸਨੇ ਆਪਣੇ ਪਾਪ ਬਾਬਤ ਪਛਤਾਵਾ ਕਰ ਲਿਆ ਹੈ ਅਤੇ ਆਪਣਾ ਵਿਸ਼ਵਾਸ ਅਤੇ ਯਕੀਨ ਕੇਵਲ ਅਤੇ ਕੇਵਲ ਯਿਸੂ ਵਿੱਚ ਰੱਖ ਲਿਆ ਹੈ। ਉਹਨਾਂ ਦਾ ਵਿਸ਼ਵਾਸ ਕਿਸੇ ਧਰਮ ਦਾ ਅਨੁਸਰਣ ਕਰਨ ਜਾਂ ਨੈਤਿਕ ਜ਼ਾਬਤਿਆਂ ਦੇ ਇੱਕ ਸਮੂਹ ਦਾ ਪਾਲਣ ਕਰਨ ਜਾਂ, ਕਰਨ ਜਾਂ ਨਾ ਕਰਨ ਵਾਲੀਆਂ ਗੱਲਾਂ ਦੀ ਸੂਚੀ ਦਾ ਪਾਲਣ ਕਰਨ ਵਿੱਚ ਨਹੀਂ ਹੁੰਦਾ।

ਇੱਕ ਸੱਚਾ ਈਸਾਈ ਉਹ ਵਿਅਕਤੀ ਉਹ ਵਿਅਕਤੀ ਹੁੰਦਾ ਹੈ ਜਿਸਨੇ ਆਪਣਾ ਵਿਸ਼ਵਾਸ਼ ਅਤੇ ਯਕੀਨ ਯਿਸੂ ਮਸੀਹ ਵਿੱਚ ਅਤੇ ਇਸ ਤੱਥ ਵਿੱਚ ਰੱਖ ਲਿਆ ਹੈ ਕਿ ਪਾਪਾਂ ਲਈ ਅਦਾਇਗੀ ਕਰਨ ਵਾਸਤੇ ਉਹ ਸਲੀਬ ਤੇ ਮਰਿਆ ਸੀ ਅਤੇ ਮੌਤ ਉੱਪਰ ਜਿੱਤ ਪ੍ਰਾਪਤ ਕਰਨ ਲਈ ਅਤੇ ਆਪਣੇ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰਿਆਂ ਨੂੰ ਸਦੀਵੀ ਜੀਵਨ ਦੇਣ ਲਈ ਤੀਜੇ ਦਿਨ ਫਿਰ ਤੋਂ ਜਿੰਦਾ ਹੋ ਗਿਆ ਸੀ। ਯੁਹੰਨਾ ਦੀ ਇੰਜੀਲ ਦਾ ਖੰਡ 1:12 ਸਾਨੂੰ ਦੱਸਦਾ ਹੈ: “ਜਿੰਨ੍ਹਾਂ ਲੋਕਾਂ ਨੇ ਉਸਨੂੰ ਕਬੂਲ ਕੀਤਾ ਅਤੇ ਉਸਦੇ ਨਾਮ ਵਿੱਚ ਵਿਸ਼ਵਾਸ ਕੀਤਾ, ਉਹਨਾਂ ਨੂੰ ਉਸਨੇ ਪਰਮੇਸ਼ਰ ਦੇ ਬੱਚੇ ਬਣਨ ਦਾ ਅਧਿਕਾਰ ਦਿੱਤਾ।“ ਇੱਕ ਸੱਚਾ ਈਸਾਈ ਸੱਚਮੁੱਚ ਪਰਮੇਸ਼ਰ ਦਾ ਬੱਚਾ ਹੁੰਦਾ ਹੈ, ਪਰਮੇਸ਼ਰ ਦੇ ਸੱਚੇ ਪਰਿਵਾਰ ਦਾ ਇੱਕ ਹਿੱਸਾ, ਅਤੇ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜਿਸਨੂੰ ਯਿਸੂ ਮਸੀਹ ਵਿੱਚ ਨਵਾਂ ਜੀਵਨ ਦਿੱਤਾ ਗਿਆ ਹੈ। ਇੱਕ ਸੱਚੇ ਈਸਾਈ ਦੀ ਨਿਸ਼ਾਨੀ ਹੋਰਨਾਂ ਪ੍ਰਤੀ ਪਿਆਰ ਅਤੇ ਪਰਮੇਸ਼ਰ ਦੇ ਸ਼ਬਦ ਦਾ ਆਗਿਆ ਪਾਲਣ ਕਰਨਾ ਹੁੰਦੀ ਹੈ। (ਯੁਹੰਨਾ ਦਾ ਪਹਿਲੀ ਪੱਤਰੀ 2:4; ਯੁਹੰਨਾ ਦਾ ਪਹਿਲੀ ਪੱਤਰੀ 2:10)।

ਜੋ ਕੁ਼ਝ ਤੁਸੀਂ ਏਥੇ ਪੜ੍ਹਿਆ ਹੈ, ਕੀ ਉਸਦੇ ਕਰਕੇ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ ਤਾਂ ਕਿਰਪਾ ਕਰਕੇ ਹੇਠਾਂ 'ਮੈਂ ਅੱਜ ਮਸੀਹ ਨੂੰ ਸਵੀਕਾਰ ਕਰ ਲਿਆ ਹੈ’ ਬਟਨ ਤੇ ਕਲਿੱਕ ਕਰੋ।ਪੰਜਾਬੀ ਮੁੱਖ ਪੰਨੇ ‘ਤੇ ਪਰਤੋਈਸਾਈ ਕੌਣ ਹੁੰਦਾ ਹੈ ?