settings icon
share icon
ਪ੍ਰਸ਼ਨ

ਮੈਂ ਪਰਮੇਸ਼ੁਰ ਦੀ ਅਵਾਜ਼ ਨੂੰ ਕਿਸ ਤਰ੍ਹਾਂ ਪਹਿਚਾਣ ਸੱਕਦਾ ਹਾਂ?

ਉੱਤਰ


ਇਹ ਪ੍ਰਸ਼ਨ ਸਦਿਆਂ ਤੋਂ ਅਣਗਿਣਤ ਲੋਕਾਂ ਦੁਆਰਾ ਪੁਛਿਆ ਗਿਆ ਹੈ। ਸਮੂਏਲ ਨੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣਿਆ ਸੀ, ਪਰ ਉਸ ਨੇ ਉਸ ਸਮੇਂ ਤੱਕ ਨਹੀਂ ਪਹਿਚਾਣਿਆ ਜਦੋਂ ਤੱਕ ਏਲੀ ਨੇ ਉਸ ਦੀ ਅਗੁਵਾਈ ਨਹੀਂ ਕੀਤੀ (1 ਸਮੂਏਲ3:1-10)। ਗਿਦਊਨ ਨੇ ਪਰਮੇਸ਼ੁਰ ਦੇ ਭੌਤਿਕ ਪ੍ਰਕਾਸ਼ ਨੂੰ ਵੇਖਿਆ, ਉਸ ਨੇ ਫਿਰ ਜੋ ਕੁਝ ਉਹ ਸੁਣ ਰਿਹਾ ਸੀ ਉਸ ਦੇ ਉੱਤੇ ਸ਼ੱਕ ਕੀਤਾ ਜਦੋਂ ਤੱਕ ਉਸ ਨੇ ਉਸ ਕੋਲੋਂ ਚਿੰਨ ਨਹੀਂ ਮੰਗ ਲਿਆ, ਇਹ ਇੱਕ ਵਾਰੀ ਨਹੀਂ ਬਲਕਿ ਤਿੰਨ ਵਾਰੀ ਹੋਇਆ (ਨਿਆਈਆਂ 6:17-22,36-40)। ਜਦੋਂ ਅਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣ ਰਹੇ ਹੁੰਦੇ ਹਾਂ, ਤਾਂ ਅਸੀਂ ਕਿਵੇਂ ਜਾਣ ਸੱਕਦੇ ਹਾਂ ਕਿ ਇਹ ਉਹੀ ਹੈ ਜੋ ਸਾਡੇ ਨਾਲ ਗੱਲ ਕਰ ਰਿਹਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਅਜਿਹਾ ਕੁਝ ਹੈ ਜੋ ਸਮੂਏਲ ਅਤੇ ਗਿਦਊਨ ਦੇ ਕੋਲ ਨਹੀਂ ਸੀ। ਸਾਡੇ ਕੋਲ ਪੂਰੀ ਬਈਬਲ, ਪਰਮੇਸ਼ੁਰ ਦਾ ਪ੍ਰੇਰਿਆ ਹੋਇਆ ਵਚਨ, ਪੜ੍ਹਨ, ਅਧਿਐਨ ਅਤੇ ਚਿੰਤਨ ਕਰਨ ਦੇ ਲਈ ਹੈ। “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ”(2 ਤਿਮੋਥੀਉਸ 3:16-17)। ਜਦੋਂ ਸਾਡੇ ਕੋਲ ਜੀਵਨ ਵਿੱਚ ਕਿਸੇ ਖਾਸ ਮਕਸਦ ਜਾਂ ਫੈਂਸਲੇ ਲਈ ਕੋਈ ਪ੍ਰਸ਼ਨ ਹੁੰਦਾ ਹੈ, ਤਾਂ ਸਾਨੂੰ ਵੇਖਣਾ ਚਾਹੀਦਾ ਹੈ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। ਪਰਮੇਸ਼ਰ ਕਦੀ ਵੀ ਆਪਣੇ ਵਚਨ ਦੇ ਉਲਟ ਸਾਡੀ ਅਗੁਵਾਈ ਨਹੀਂ ਕਰੇਗਾ ਜਿਸ ਤਰ੍ਹਾਂ ਉਸ ਦੇ ਵਚਨ ਵਿੱਚ ਸਿੱਖਿਆ ਦਿੱਤੀ ਹੈ (ਤੀਤੁਸ1:2)।

ਪਰਮੇਸ਼ੁਰ ਦੀ ਅਵਾਜ਼ ਨੂੰ ਸੁਣਨ ਲਈ ਸਾਡਾ ਪਰਮੇਸ਼ੁਰ ਨਾਲ ਸੰਬੰਧ ਹੋਣਾ ਚਾਹੀਦਾ ਹੈ। ਯਿਸੂ ਨੇ ਕਿਹਾ, “ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ” (ਯੂਹੰਨਾ 10:27)। ਉਹ ਜੋ ਪਰਮੇਸ਼ੁਰ ਦੀ ਅਵਾਜ਼ ਸੁਣਦੇ ਹਨ ਉਸ ਨਾਲ ਸੰਬੰਧਿਤ ਹੈ- ਜੋ ਪ੍ਰਭੁ ਯਿਸੂ ਮਸੀਹ ਵਿੱਸ ਵਿਸ਼ਵਾਸ ਰਾਹੀਂ ਬਚਾਏ ਗਏ ਹਨ। ਓਹ ਉਹ ਭੇਡਾਂ ਹਨ ਜੋ ਉਸ ਦੀ ਅਵਾਜ਼ ਨੂੰ ਸੁਣਦੀਆਂ ਹਨ ਅਤੇ ਉਸ ਦੀ ਅਵਾਜ਼ ਨੂੰ ਪਹਿਚਾਣਦੀਆਂ ਹਨ, ਕਿਉਂਕਿ ਉਹ ਉਸ ਨੂੰ ਆਪਣੇ ਅਯਾਲੀ ਦੇ ਤੌਰ ’ਤੇ ਜਾਣਦੀਆਂ ਹਨ। ਜੇ ਅਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਪਹਿਚਾਨਣਾ ਹੈ, ਤਾਂ ਸਾਡਾ ਉਸ ਦੇ ਨਾਲ ਸੰਬੰਧ ਹੋਣਾ ਬਹੁਤ ਜ਼ਰੂਰੀ ਹੈ।

ਅਸੀਂ ਉਸ ਦੀ ਅਵਾਜ਼ ਨੂੰ ਉਸ ਵੇਲੇ ਸੁਣਦੇ ਹਾਂ ਜਦੋਂ ਅਸੀਂ ਬਾਈਬਲ ਅਧਿਐਨ ਵਿੱਚ ਅਤੇ ਉਸ ਦੇ ਵਚਨ ਵਿੱਚ ਸਮਾਂ ਬਤੀਤ ਕਰਕੇ ਚਿੰਤਨ ਕਰਦੇ ਹਾਂ। ਜਿਨ੍ਹਾਂ ਜ਼ਿਆਦਾ ਸਮਾਂ ਅਸੀਂ ਪਰਮੇਸ਼ੁਰ ਅਤੇ ਉਸ ਦੇ ਵਚਨ ਨਾਲ ਗੂੜੇ ਤਰੀਕੇ ਨਾਲ ਬਤੀਤ ਕਰਦੇ ਹਾਂ, ਤਾਂ ਉਨ੍ਹਾਂ ਹੀ ਜ਼ਿਆਦਾ ਉਸਦੀ ਅਵਾਜ਼ ਨੂੰ ਪਹਿਚਾਨਣਾ ਅਤੇ ਸਾਡੇ ਜੀਵਨਾਂ ਵਿੱਚ ਉਸ ਦੀ ਅਗੁਵਾਈ ਨੂੰ ਪਾਉਣਾ ਸੌਖਾ ਹੋ ਜਾਂਦਾ ਹੈ। ਬੈਂਕ ਦੇ ਕਰਮਚਾਰੀਆਂ ਨੂੰ ਨਕਲੀ ਨੋਟਾਂ ਦੀ ਪਹਿਚਾਣ ਦੇ ਲਈ ਸਿੱਖਿਆ ਅਸਲੀ ਨੋਟਾਂ ਦਾ ਅਧਿਐਨ ਕਰਨ ਦੁਆਰਾ ਇੰਨ੍ਹੀ ਬਰੀਕੀ ਨਾਲ ਦਿੱਤੀ ਜਾਂਦੀ ਹੈ ਕਿ ਉਹ ਅਸਾਨੀ ਨਾਲ ਨਕਲੀ ਨੋਟਾਂ ਨੂੰ ਫੜ੍ਹ ਲੈਂਦੇ ਹਨ। ਸਾਡੀ ਪਰਮੇਸ਼ੁਰ ਦੇ ਨਾਲ ਇੰਨ੍ਹੀ ਡੂੰਘੀ ਪਹਿਚਾਣ ਹੋ ਜਾਣੀ ਚਾਹੀਦੀ ਹੈ ਕਿ ਜਦੋਂ ਕੋਈ ਸਾਨੂੰ ਗਲ਼ਤ ਬੋਲਦਾ ਹੈ, ਤਾਂ ਇਹ ਸਾਫ਼ ਹੋ ਜਾਣਾ ਚਾਹੀਦਾ ਹੈ ਕਿ ਇਹ ਪਰਮੇਸ਼ੁਰ ਨਹੀਂ ਹੈ।

ਜਦੋਂ ਕਿ ਪਰਮੇਸ਼ੁਰ ਅੱਜ ਵੀ ਲੋਕਾਂ ਉੱਚੀ ਬੋਲ ਅਵਾਜ਼ ਨਾਲ ਸੱਕਦਾ ਹੈ, ਪਰ ਉਹ ਮੁੱਖ ਤੌਰ ’ਤੇ ਉਸ ਦੇ ਲਿਖੇ ਹੋਏ ਵਚਨਾਂ ਰਾਹੀਂ ਬੋਲਦਾ ਹੈ। ਕਈ ਵਾਰੀ ਪਰਮੇਸ਼ੁਰ ਦੀ ਅਗੁਵਾਈ ਪਵਿੱਤਰ ਆਤਮਾ ਰਾਹੀਂ, ਸਾਡੇ ਵਿਵੇਕ ਵਿੱਚ ਆਉਂਦੀ ਹੈ, ਸਾਡੇ ਹਲਾਤਾਂ , ਅਤੇ ਹੋਰਨਾਂ ਲੋਕਾਂ ਦੇ ਉਪਦੇਸ਼ ਰਾਹੀਂ ਆਉਂਦੀ ਹੈ। ਜੋ ਕੁਝ ਅਸੀਂ ਸੁਣਿਆ ਉਸ ਨੂੰ ਪਵਿੱਤਰ ਵਚਨ ਦੀ ਸੱਚਾਈ ਦੇ ਨਾਲ ਤੁਲਨਾ ਕਰਨ ਨਾਲ, ਅਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਪਹਿਚਾਨਣਾ ਸਿੱਖ ਸੱਕਦੇ ਹਾਂ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਂ ਪਰਮੇਸ਼ੁਰ ਦੀ ਅਵਾਜ਼ ਨੂੰ ਕਿਸ ਤਰ੍ਹਾਂ ਪਹਿਚਾਣ ਸੱਕਦਾ ਹਾਂ?
© Copyright Got Questions Ministries