settings icon
share icon
ਪ੍ਰਸ਼ਨ

ਮੈਂ ਕਿਸ ਤਰ੍ਹਾਂ ਆਪਣੇ ਮਸੀਹੀ ਜੀਵਨ ਵਿੱਚ ਪਾਪ ਉੱਤੇ ਜਿੱਤ ਪਾ ਸੱਕਦਾ ਹਾਂ?

ਉੱਤਰ


ਬਾਈਬਲ ਸਾਡੀ ਮਦਦ ਦੇ ਲਈ ਸਾਡੀ ਕੋਸ਼ਿਸ਼ ਵਿੱਚ ਕਈ ਅਲੱਗ ਉਪਾਅ ਦਿੰਦੀ ਹੈ। ਇਸ ਜੀਵਨ ਕਾਲ ਵਿੱਚ, ਅਸੀਂ ਕਦੀ ਵੀ ਪੂਰੀ ਤਰ੍ਹਾਂ ਪਾਪ ਉੱਤੇ ਜਿੱਤ ਪਾਉਣ ਵਾਲੇ ਨਹੀਂ ਹੋਵਾਂਗੇ (1 ਯੂਹੰਨਾ 1:8), ਪਰ ਫਿਰ ਵੀ ਓਹ ਸਾਡਾ ਉਦੇਸ਼ ਹੋਣਾ ਚਾਹੀਦਾ ਹੈ। ਪਰਮੇਸ਼ੁਰ ਦੀ ਮਦਦ ਨਾਲ ਅਤੇ ਉਸ ਦੇ ਵਚਨਾਂ ਦੇ ਸਿਧਾਂਤਾਂ, ਦੇ ਪਾਲਣ ਕਰਨ ਨਾਲ, ਅਸੀਂ ਅੱਗੇ ਵੱਧਣ ਲਈ ਜਿੱਤ ਪਾ ਸੱਕਦੇ ਹਾਂ ਅਤੇ ਵੱਧ ਤੋਂ ਵੱਧ ਮਸੀਹ ਵਰਗੇ ਬਣ ਸੱਕਦੇ ਹਾਂ।

ਬਾਈਬਲ ਦੱਸਦੀ ਕਿ ਪਾਪ ਉੱਤੇ ਜਿੱਤ ਪਾਉਣ ਦੇ ਲਈ ਪਹਿਲਾ ਉਪਾਅ ਪਵਿੱਤਰ ਆਤਮਾ ਹੈ। ਪਰਮੇਸ਼ੁਰ ਨੇ ਸਾਨੂੰ ਪਵਿੱਤਰ ਆਤਮਾ ਦਿੱਤਾ ਹੈ ਤਾਂ ਕਿ ਅਸੀਂ ਮਸੀਹੀ ਜੀਵਨ ਵਿੱਚ ਜਿੱਤਣ ਵਾਲੇ ਬਣੀਏ। ਪਰਮੇਸ਼ੁਰ ਨੇ ਸਰੀਰ ਦੇ ਕੰਮਾਂ ਦੀ ਤੁਲਨਾ ਗਲਤੀਆਂ 5:16-25 ਵਿੱਚ ਆਤਮਾ ਦੇ ਫਲ੍ਹਾਂ ਨਾਲ ਕੀਤੀ ਹੈ। ਇਸ ਹਵਾਲੇ ਵਿੱਚ ਅਸੀਂ ਆਤਮਾ ਨਾਲ ਚੱਲਣ ਲਈ ਸੱਦੇ ਗਏ ਹਾਂ। ਪਵਿੱਤਰ ਆਤਮਾ ਸਾਰੇ ਵਿਸ਼ਵਾਸੀਆਂ ਵਿੱਚ ਪਹਿਲਾਂ ਵਾਸ ਕਰਦਾ ਹੈ, ਪਰ ਇਹ ਆਇਤ ਸਾਨੂੰ ਦੱਸਦੀ ਹੈ ਕਿ ਸਾਨੂੰ ਆਤਮਾ ਨਾਲ ਚੱਲ੍ਹਣਾ ਜਰੂਰੀ ਹੈ, ਅਤੇ ਸਾਨੂੰ ਆਪਣਾ ਆਪ ਉਸਦੇ ਕਬਜ਼ੇ ਵਿੱਚ ਦੇਣਾ ਹੈ। ਇਸ ਦਾ ਮਤਲਬ ਸਾਨੂੰ ਆਪਣੇ ਜੀਵਨ ਵਿੱਚ ਸਰੀਰ ਦੇ ਪਿੱਛੇ ਲੱਗਣ ਦੀ ਬਜਾਏ ਪਵਿੱਤਰ ਆਤਮਾ ਦੀ ਵੇਲ੍ਹੇ ਸਿਰ ਲਗਾਤਾਰ ਪਾਲ੍ਹਣਾ ਕਰਨ ਨੂੰ ਚੁਨਣਾ ਹੈ।

ਪਵਿੱਤਰ ਆਤਮਾ ਅੰਤਰ ਪੈਦਾ ਕਰ ਸੱਕਦਾ ਹੈ ਜੋ ਪਤਰਸ ਦੇ ਜੀਵਨ ਵਿੱਚ ਵਿਖਾਇਆ ਗਿਆ ਹੈ, ਜਿਸ ਨੇ ਪਵਿੱਤਰ ਆਤਮਾ ਨਾਲ ਭਰਨ ਤੋਂ ਪਹਿਲਾਂ, ਤਿੰਨ ਵਾਰੀ ਯਿਸੂ ਦਾ ਇਨਕਾਰ ਕੀਤਾ- ਅਤੇ ਇਸ ਤੋਂ ਬਾਅਦ ਉਸ ਨੇ ਕਿਹਾ ਸੀ ਕਿ ਉਹ ਮਰਨ ਤੱਕ ਯਿਸੂ ਦੇ ਪਿੱਛੇ ਚੱਲੇਗਾ। ਪਵਿੱਤਰ ਆਤਮਾ ਦੇ ਨਾਲ ਭਰਨ ਤੋਂ ਬਾਅਦ, ਉਸ ਨੇ ਖੁਲ੍ਹੇ ਆਮ ਪੰਤੇਕੁਸਤ ਦੇ ਦਿਨ ਯਹੂਦੀਆਂ ਨੂੰ ਪਰਚਾਰ ਕੀਤਾ।

ਅਸੀਂ ਆਤਮਾ ਨਾਲ ਚੱਲਦੇ ਹਾਂ ਪਰ ਪਵਿੱਤਰ ਆਤਮਾ ਦੀ ਤਿਆਰ ਬਰ ਤਿਆਰ ਰਹਿ ਕੇ ਉਸ ਦੀ ਸੰਤੁਸ਼ਟੀ ਦੀ ਕੋਸ਼ਿਸ਼ ਨਹੀਂ ਕਰਦੇ ਹਾਂ (ਜਿਵੇਂ 1 ਥੱਸਲੁਨੀਕੀਆਂ 5:19 ਵਿੱਚ ਬੋਲਿਆ ਗਿਆ) ਅਤੇ ਪਵਿੱਤਰ ਆਤਮਾ ਨਾਲ ਭਰਨ ਦੀ ਬਜਾਏ ਲੱਭਦੇ ਕਰਦੇ ਹਾਂ (ਅਫ਼ਸੀਆਂ 5:18 -21)। ਕਿਵੇਂ ਕੋਈ ਪਵਿੱਤਰ ਆਤਮਾ ਨਾਲ ਭਰਦਾ ਹੈ? ਸਭ ਤੋਂ ਪਹਿਲ੍ਹਾਂ, ਇਹ ਪਵਿੱਤਰ ਆਤਮਾ ਦੀ ਚੋਣ ਹੈ ਜਿਵੇਂ ਕਿ ਪੁਰਾਣੇ ਨੇਮ ਵਿੱਚ ਸੀ। ਉਸ ਨੇ ਵਿਅਕਤੀਆਂ ਨੂੰ ਆਪਣਾ ਕੰਮ ਪੂਰਾ ਕਰਨ ਦੇ ਲਈ ਚੁਣਿਆਂ ਜਿਨ੍ਹਾਂ ਨੂੰ ਉਹ ਚਾਹੁੰਦਾ ਸੀ ਕਿ ਓਹ ਉਸ ਦੀ ਆਤਮਾ ਨਾਲ ਭਰਨ ਅਤੇ ਉਸ ਦੇ ਵਚਨ ਦੀ ਪਾਲਣਾ ਕਰਨ (ਉਤਪਤ 41:38, ਕੂਚ 31:3, ਗਿਣਤੀ 24:2, 1 ਸਮੂਏਲ 10:10)। ਇਸ ਗੱਲ੍ਹ ਦੀ ਗਵਾਹੀ (ਅਫਸੀਆਂ 5:18-21 ਅਤੇ ਕੁਲਸੀਆਂ 3:16) ਵਿੱਚ ਵੀ ਹੈ ਕਿ ਪਰਮੇਸ਼ੁਰ ਆਪਣੇ ਆਤਮਾ ਨਾਲ ਭਰਨ ਲਈ ਉਨ੍ਹਾਂ ਨੂੰ ਚੁਣਦਾ ਹੈ ਜੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਵਚਨ ਨਾਲ ਭਰ ਰਹੇ ਹਨ। ਇਹ ਸਾਨੂੰ ਦੂਜੇ ਉਪਾਅ ਵੱਲ੍ਹ ਵਧਾਉਂਦਾ ਹੈ।

ਪਰਮੇਸ਼ੁਰ ਦਾ ਵਚਨ, ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਸਾਨੂੰ ਆਪਣਾ ਵਚਨ ਹਰ ਚੰਗਾ ਕੰਮ ਕਰਨ ਲਈ ਦਿੱਤਾ ਹੈ (2 ਤਿਮੋਥਿਉਸ 3:16-17)। ਇਹ ਸਾਨੂੰ ਕਿਵੇਂ ਰਹਿਣਾ ਹੈ ਅਤੇ ਕੀ ਵਿਸ਼ਵਾਸ ਕਰਨਾ ਸਿਖਾਉਂਦਾ ਹੈ, ਅਤੇ ਜਦੋਂ ਅਸੀਂ ਗਲ਼ਤ ਰਾਹਾਂ ਨੂੰ ਚੁਣਦੇ ਹਾਂ ਇਹ ਕੁਦਰਤੀ ਤੌਰ ਤੇ ਪ੍ਰਗਟ ਹੁੰਦਾ ਹੈ, ਇਹ ਸਾਡੀ ਵਾਪਸ ਸਹੀ ਰਾਹ ਤੇ ਆਉਣ ਵਿੱਚ ਮਦਦ ਕਰਦਾ ਹੈ। ਇਬਰਾਨੀਆਂ 4:12 ਵਿੱਚ ਲਿਖਿਆ ਹੈ ਕਿ ਪਰਮੇਸ਼ੁਰ ਦਾ ਵਚਨ ਜੀਉਂਦਾ ਹੈ ਅਤੇ ਜ਼ੋਰ ਵਾਲਾ, ਅਤੇ ਸਾਡੇ ਦਿਲ੍ਹਾਂ ਨੂੰ ਜੜ੍ਹ ਤੋਂ ਵਿੰਨਣ ਅਤੇ ਦਿਲ ਤੇ ਵਿਹਾਰ ਦੇ ਗੂੜ੍ਹੇ ਤੋਂ ਗੂੜ੍ਹੇ ਰੰਗ ਦੇ ਪਾਪਾਂ ਨੂੰ ਵੀ ਜਿੱਤਣ ਦੇ ਯੋਗ ਹੈ। ਜ਼ਬੂਰ ਲਿੱਖਣ ਵਾਲਾ ਆਪਣੇ ਜੀਵਨ ਨੂੰ ਗੰਭੀਰਤਾ ਨਾਲ ਬਦਲਣ ਵਾਲੀ ਸ਼ਕਤੀ ਬਾਰੇ ਜ਼ਬੂਰ 119 ਵਿੱਚ ਦੱਸਦਾ ਹੈ। ਯਹੋਸ਼ੁਆ ਨੂੰ ਦੱਸਿਆ ਗਿਆ ਸੀ ਕਿ ਆਪਣੇ ਦੁਸ਼ਮਣਾਂ ਉੱਤੇ ਜਿੱਤ ਪਾਉਣ ਲਈ ਸਫ਼ਲਤਾ ਦੀ ਕੂੰਜੀ ਇਹ ਹੈ ਕਿ ਕੀ ਇਸ ਉਪਾਅ ਨੂੰ ਭੁੱਲਣਾ ਨਹੀਂ ਸਗੇਂ ਦਿਨ ਰਾਤ ਇਸ ਉੱਤੇ ਧਿਆਨ ਅਤੇ ਆਗਿਆ ਦਾ ਪਾਲਣ ਕਰਨਾ ਹੈ। ਇਹ ਉਸ ਨੇ ਕੀਤਾ, ਭਾਵੇਂ ਜਦੋਂ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ, ਉਸ ਦਾ ਭਾਵ ਸੈਨਿਕਾਂ ਤੋਂ ਨਹੀਂ ਸੀ, ਅਤੇ ਇਹ ਉਸ ਦੇ ਵਾਅਦਾ ਕੀਤੇ ਹੋਏ ਦੇਸ਼ ਵਿੱਚ ਪਹੁੰਚਣ ਲਈ ਉਸ ਦੀ ਲੜ੍ਹਾਈਆਂ ਉੱਤੇ ਉਸ ਲਈ ਜਿੱਤ ਦੀ ਕੁੰਜੀ ਸੀ।

ਬਾਈਬਲ ਇੱਕ ਉਪਾਅ ਹੈ ਜਿਸ ਨੂੰ ਅਕਸਰ ਅਸੀਂ ਬੜ੍ਹਾ ਹੀ ਸਹਿਜ ਸਮਝਦੇ ਹਾਂ। ਅਸੀਂ ਆਪਣੀਆਂ ਬਾਈਬਲਾਂ ਨੂੰ ਕਲੀਸਿਯਾ ਵਿੱਚ ਲੈ ਜਾਣ ਜਾਂ ਰੋਜ਼ਾਨਾਂ ਬਾਈਬਲ ਨੂੰ ਪੜ੍ਹਨ ਜਾਂ ਇਸ ਉੱਤੇ ਧਿਆਨ ਕਰਨ ਯਾਂ ਦਿਨ ਵਿੱਚ ਇੱਕ ਅਧਿਆਏ ਪੜ੍ਹਨ ਨਾਲ ਅਸੀਂ ਇਸ ਨੂੰ ਆਪਣੀ ਸੇਵਾ ਦਾ ਚਿੰਨ੍ਹ ਦਿੰਦੇ ਹਾਂ ਪਰ ਅਸੀਂ ਇਸ ਨੂੰ ਯਾਦ ਕਰਨ, ਇਸ ਤੇ ਧਿਆਨ ਕਰਨ, ਜਾਂ ਇਸ ਨੂੰ ਆਪਣੇ ਜੀਵਨਾਂ ਵਿੱਚ ਲਾਗੂ ਕਰਨ ਤੋਂ ਅਸਫ਼ਲ ਹੁੰਦੇ ਹਾਂ। ਅਸੀਂ ਪਾਪਾਂ ਨੂੰ ਮੰਨਣ ਵਿੱਚ ਅਸਫ਼ਲ ਹੁੰਦੇ ਹਾਂ ਜੋ ਇਹ ਪ੍ਰਗਟ ਕਰਦੀ ਹੈ ਜਾਂ, ਪਰਮੇਸ਼ੁਰ ਦੇ ਦਾਨਾਂ ਲਈ ਜੋ ਇਹ ਸਾਡੇ ਉੱਤੇ ਪ੍ਰਗਟ ਕਰਦੀ ਹੈ ਪਰਮੇਸ਼ੁਰ ਦੀ ਸਤੂਤੀ ਕਰਦੇ ਹਾਂ। ਜਦੋਂ ਇਹ ਗੱਲ੍ਹ ਬਾਈਬਲ ਉੱਤੇ ਆਉਂਦੀ ਤਾਂ ਬਹੁਤ ਵਾਰ ਅਸੀਂ ਓਦੋਂ ਯਾਂ ਤਾਂ ਭੁੱਖ ਨਾ ਲੱਗਣ ਦੀ ਬੀਮਾਰੀ ਜਾਂ ਕਿਸੇ ਸਰੀਰਕ ਬੀਮਾਰੀ ਤੋਂ ਪੀੜ੍ਹਿਤ ਵਾਂਗ ਹੋ ਜਾਂਦੇ ਹਾਂ। ਅਸੀਂ ਜਾਂ ਤਾਂ ਥੋੜ੍ਹੀ ਮਾਤਰਾ ਵਿੱਚ ਪਰਮੇਸ਼ੁਰ ਦੇ ਵਚਨ ਨੂੰ ਲੈਂਦੇ ਕਿ ਅਸੀਂ ਆਤਮਿਕ ਤੌਰ ਤੇ ਜੀਉਂਦੇ ਰਹਿ ਸਕੀਏ (ਪਰ ਕਦੀ ਵੀ ਤੰਦਰੁਸਤ ਸਫ਼ਲ ਮਸੀਹੀ ਜੀਵਨ ਹੋਣ ਲਈ ਜਿਆਦਾ ਨਹੀਂ ਲੈਂਦੇ ਹਾਂ), ਜਾਂ ਅਸੀਂ ਅਕਸਰ ਖਾਣ ਲਈ ਆਉਂਦੇ ਹਾਂ ਪਰ ਕਦੀ ਵੀ ਜ਼ਿਆਦਾ ਚਿਰ ਇਸ ਤੇ ਧਿਆਨ ਨਹੀਂ ਕਰਦੇ ਕਿ ਇਸ ਤੋਂ ਆਤਮਿਕ ਖੁਰਾਕ ਮਿਲੇ।

ਇਹ ਜ਼ਰੂਰੀ ਹੈ, ਜੇ ਤੁਸੀਂ ਹਰ ਰੋਜ਼ ਪਰਮੇਸ਼ੁਰ ਦੇ ਵਚਨ ਨੂੰ ਪੜ੍ਹਨ ਅਤੇ ਯਾਦ ਕਰਨ ਦੀ ਆਦਤ ਨਹੀਂ ਬਣਾਈ ਹੈ, ਤਾਂ ਇਸ ਤਰ੍ਹਾਂ ਕਰਨਾ ਸ਼ੁਰੂ ਕਰੋ। ਕੁਝ ਇਸ ਨੂੰ ਇੱਕ ਅਖ਼ਬਾਰ ਵਾਂਙੂ ਸ਼ੁਰੂ ਕਰਕੇ ਮਦਦਗਾਰ ਮਹਿਸੂਸ ਕਰਦੇ ਹਨ। ਇਸ ਨੂੰ ਇੱਕ ਆਦਤ ਬਣਾਓ ਅਤੇ ਵਚਨ ਨੂੰ ਪੜ੍ਹਨਾ ਤਦ ਤੱਕ ਨਾ ਛੱਡੋ, ਜਦ ਤੱਕ ਤੁਸੀਂ ਜੋ ਤੁਹਾਨੂੰ ਇਸ ਤੋਂ ਪ੍ਰਾਪਤ ਹੋਇਆ ਹੈ ਲਿੱਖਦੇ ਨਹੀਂ। ਬਾਈਬਲ ਵਿੱਚ ਪਰਮੇਸ਼ੁਰ ਅੱਗੇ ਕੀਤੀਆਂ ਪ੍ਰਾਥਨਾਵਾਂ, ਮਦਦ ਲਈ ਉਸ ਨੂੰ ਕਹਿੰਦੇ ਹੋਏ ਇਨ੍ਹਾਂ ਦੇ ਜੀਵਨਾਂ ਦੇ ਹਿੱਸਿਆਂ ਨੂੰ ਬਦਲੇ ਤਿਨ੍ਹਾਂ ਬਾਰੇ ਉਸ ਨੇ ਉਨ੍ਹਾਂ ਨੂੰ ਕਿਹਾ ਹੈ। ਬਾਈਬਲ ਇੱਕ ਹਥਿਆਰ ਹੈ, ਜਿਸ ਨੂੰ ਆਤਮਾ ਸਾਡੇ ਜੀਵਨ ਵਿੱਚ ਇਸਤੇਮਾਲ ਕਰਦਾ ਹੈ (ਅਫਸੀਆਂ 6:17)। ਇਹ ਇੱਕ ਢਾਲ ਦਾ ਜ਼ਰੂਰੀ ਤੇ ਵੱਡਾ ਹਿੱਸਾ ਹੈ ਜੋ ਪਰਮੇਸ਼ੁਰ ਨੇ ਸਾਨੂੰ ਆਤਮਿਕ ਲੜ੍ਹਾਈ ਲੜ੍ਹਨ ਲਈ ਦਿੱਤਾ ਹੈ (ਅਫਸੀਆਂ 6:12-18)।

ਤੀਸਰਾ, ਬਹੁਤ ਜ਼ਰੂਰੀ ਉਪਾਅ ਪਾਪ ਦੇ ਵਿਰੁੱਧ ਸਾਡੀ ਲੜ੍ਹਾਈ ਲਈ ਪ੍ਰਾਰਥਨਾ ਹੈ। ਇਹ ਇੱਕ ਇਸ ਤਰ੍ਹਾਂ ਦਾ ਉਪਾਅ ਹੈ ਜਿਸ ਨੂੰ ਕਿ ਮਸੀਹੀ ਅਕਸਰ ਬੁੱਲ੍ਹਾਂ ਤੋਂ ਹੀ ਬੋਲਦੇ ਹਨ ਪਰ ਇਸ ਦਾ ਸਹੀ ਤਰੀਕਾ ਨਹੀਂ ਅਪਣਾਉਂਦੇ। ਸਾਡੀਆਂ ਪ੍ਰਾਰਥਨਾ ਸਭਾਵਾਂ, ਪ੍ਰਾਰਥਨਾ ਦੇ ਸਮੇਂ ਆਦਿ ਹੁੰਦੇ ਹਨ, ਪਰ ਅਸੀਂ ਉਸ ਤਰ੍ਹਾਂ ਪ੍ਰਾਰਥਨਾ ਨਹੀਂ ਕਰਦੇ ਜਿਵੇਂ ਪਹਿਲੀ ਕਲੀਸੀਆ ਨੇ ਕੀਤੀ (ਰਸੂਲਾਂ ਦੇ ਕਰਤੱਬ 3:1; 4:31; 6:4; 13:1-3)। ਪੋਲੁਸ ਬਾਰ ਬਾਰ ਦੱਸਦਾ ਹੈ ਕਿਵੇਂ ਉਸ ਨੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ, ਜਿਨ੍ਹਾਂ ਲਈ ਉਸ ਨੇ ਸੇਵਾਕਾਈ ਕੀਤੀ। ਪਰਮੇਸ਼ੁਰ ਨੇ ਸਾਨੂੰ ਪ੍ਰਾਰਥਨਾ ਦੇ ਵਿਖੇ ਕਈ ਅਦਭੁੱਤ ਵਾਇਦੇ ਦਿੱਤੇ ਹਨ (ਮੱਤੀ 7:7-11; ਲੂਕਾ 18:1-8; ਯੂਹੰਨਾ 6:23-27; 1 ਯੂਹੰਨਾ 5:14-15), ਅਤੇ ਪੋਲੁਸ ਇਨ੍ਹਾਂ ਆਇਤਾਂ ਵਿੱਚ ਆਤਮਿਕ ਲੜ੍ਹਾਈ ਨੂੰ ਲੜ੍ਹਨ ਦੀ ਤਿਆਰੀ ਦੀ ਪ੍ਰਾਰਥਨਾ ਨੂੰ ਸ਼ਾਮਿਲ ਕਰਦਾ ਹੈ (ਅਫ਼ਸੀਆਂ 6:18)।

ਪਾਪ ਉੱਤੇ ਜਿੱਤ ਪਾਉਣ ਲਈ ਪ੍ਰਾਰਥਨਾ ਕਿਵੇਂ ਬਹੁਤ ਜ਼ਰੂਰੀ ਹੈ? ਸਾਡੇ ਕੋਲ ਮਸੀਹ ਦੇ ਵਚਨ ਜੋ ਗਤਸਮਨੀ ਬਾਗ ਵਿੱਚ ਪਤਰਸ ਨੂੰ ਕਹੇ ਗਏ, ਇੱਕ ਦਮ ਪਤਰਸ ਦੇ ਇਨਕਾਰ ਕਰਨ ਤੋਂ ਪਹਿਲਾਂ। ਜਦੋਂ ਯਿਸੂ ਪ੍ਰਾਰਥਨਾ ਕਰਦਾ ਹੈ ਪਤਰਸ ਸੌਂ ਰਿਹਾ ਸੀ। ਯਿਸੂ ਉਸ ਨੂੰ ਜਗਾਉਂਦਾ ਅਤੇ ਕਹਿੰਦਾ ਹੈ, “ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਾਓ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ” (ਮੱਤੀ 26:41)। ਅਸੀਂ, ਪਤਰਸ ਵਾਂਙੂ, ਜੋ ਸਹੀ ਹੈ ਕਰਨਾ ਚਾਹੁੰਦੇ ਹਾਂ ਪਰ ਸ਼ਕਤੀ ਨੂੰ ਨਹੀਂ ਲੱਭਦੇ ਹਾਂ। ਸਾਨੂੰ ਹਮੇਸ਼ਾਂ ਪਰਮੇਸ਼ੁਰ ਦੀ ਚੇਤਾਵਨੀ ਦੀ ਭਾਲ ਲਈ ਲਗਾਤਾਰ ਖੋਜ, ਲਗਾਤਾਰ ਖੱਟ ਖਟਾਉਣਾ ਅਤੇ ਲਗਾਤਾਰ ਮੰਗਣ ਦੀ ਲੋੜ੍ਹ ਹੈ-ਅਤੇ ਉਹ ਸਾਨੂੰ ਸ਼ਕਤੀ ਦੇਵੇਗਾ ਜਿਸ ਦੀ ਸਾਨੂੰ ਲੋੜ ਹੈ (ਮੱਤੀ 7:7)। ਪ੍ਰਾਰਥਨਾ ਇੱਕ ਜਾਦੂ ਭਰਿਆ ਤਰੀਕਾ ਨਹੀਂ ਹੈ। ਪ੍ਰਾਰਥਨਾ ਸਰਲ ਰੂਪ ਵਿੱਚ ਸਾਡੀਆਂ ਖੁੱਦ ਦੀਆਂ ਕਮੀਆਂ ਨੂੰ ਸਮਝਣਾ ਅਤੇ ਪਰਮੇਸ਼ੁਰ ਦੀ ਅਨੰਤ ਸ਼ਕਤੀ ਵੱਲ ਮੁੜ੍ਹਨਾ ਅਤੇ ਉਸ ਸ਼ਕਤੀ ਨੂੰ ਪਾਉਣ ਲਈ ਉਹ ਕਰਨਾ ਉਹ ਕਰਨ ਲਈ ਕਹਿੰਦਾ ਹੈ, ਉਹ ਨਹੀਂ ਕਰਨਾ ਜੋ ਅਸੀਂ ਚਾਹੁੰਦੇ ਹਾਂ (1 ਯੂਹੰਨਾ 5:14-15)

ਚੌਥਾ ਉਪਾਅ ਸਾਡੀ ਲੜ੍ਹਾਈ ਵਿੱਚ ਪਾਪ ਨੂੰ ਜਿੱਤਣ ਲਈ ਕਲੀਸਿਆ, ਅਤੇ ਦੂਜੇ ਵਿਸ਼ਵਾਸੀਆਂ ਦੀ ਸੰਗਤੀ ਹੈ। ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਬਾਹਰ ਪਰਚਾਰ ਲਈ ਘੱਲਿਆ, ਉਸ ਨੇ ਉਨ੍ਹਾਂ ਨੂੰ ਦੋ-ਦੋ ਕਰਕੇ ਘੱਲਿਆ (ਮੱਤੀ 10:1)। ਰਸੂਲਾਂ ਦੇ ਕਰਤੱਬ ਦੇ ਪਰਚਾਰਕ ਇੱਕੋ ਹੀ ਸਮੇਂ ਇੱਕ ਇੱਕ ਕਰਕੇ ਨਹੀਂ ਘੱਲੇ ਗਏ, ਪਰ ਦੋ ਜਾਂ ਦੋ ਤੋਂ ਵਧੀਕ ਦੇ ਝੁੰਡ ਵਿੱਚ ਗਏ। ਯਿਸੂ ਸਾਨੂੰ ਹੁਕਮ ਦਿੰਦਾ ਹੈ ਕਿ ਸਾਨੂੰ ਆਪਸ ਵਿੱਚ ਇੱਕਠਾ ਹੋਣਾ ਨਹੀਂ ਛੱਡਣਾ ਹੈ। ਪਰ ਉਹ ਸਮਾਂ ਸਾਨੂੰ ਇੱਕ ਦੂਜੇ ਨੂੰ ਪਿਆਰ ਕਰਨ ਤੇ ਭਲੇ ਕੰਮਾਂ ਨੂੰ ਕਰਨ ਲਈ ਹੌਂਸਲ੍ਹਾ ਵਧਾਉਣ ਲਈ ਇਸਤੇਮਾਲ ਕਰਦਾ ਹੈ (ਇਬਰਾਨੀਆਂ 10:24)। ਉਹ ਸਾਨੂੰ ਇੱਕ ਦੂਜੇ ਦੇ ਕਸੂਰਾਂ ਨੂੰ ਮੰਨਣਾ ਦੱਸਦਾ ਹੈ (ਯਾਕੂਬ 5:16)। ਪੁਰਾਣੇ ਨੇਮ ਦੇ ਗਿਆਨ ਦੇ ਵਚਨ ਵਿੱਚ ਸਾਨੂੰ ਦੱਸਿਆ ਹੈ ਕਿ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਇਸ ਲਈ ਇੱਕ ਵਿਅਕਤੀ ਦੂਜੇ ਨੂੰ ਸੁਧਾਰਦਾ ਹੈ (ਕਹਾਉਤਾਂ 27:17)। ਬਹੁ ਵਚਨ ਵਿੱਚ ਤਾਕਤ ਹੈ (ਉਪਦੇਸ਼ਕ 4:11-12)।

ਬਹੁਤ ਸਾਰੇ ਮਸੀਹੀ ਸਮਝਦੇ ਹਨ ਕਿ ਕਾਰਨ ਦੱਸਣ ਦੀ ਯੋਗਤਾ ਰੱਖਣ ਵਾਲੇ ਸਾਥੀ ਦਾ ਜਿੱਦੀ ਪਾਪਾਂ ਉੱਤੇ ਜਿੱਤ ਪਾਉਣ ਲਈ ਬਹੁਤ ਵੱਡਾ ਯੋਗਦਾਨ ਹੋ ਸੱਕਦਾ ਹੈ। ਕਿਸੇ ਹੋਰ ਵਿਅਕਤੀ ਦਾ ਤੁਹਾਡੇ ਨਾਲ ਹੋਣਾ ਜੋ ਤੁਹਾਡੇ ਨਾਲ ਗੱਲ ਕਰ ਸੱਕਦਾ ਹੈ, ਤੁਹਾਡੇ ਨਾਲ ਪ੍ਰਾਰਥਨਾ ਕਰ ਸੱਕਦਾ ਹੈ, ਤੁਹਾਨੂੰ ਹੌੰਸਲ੍ਹਾ ਦੇ ਸੱਕਦਾ ਹੈ ਅਤੇ ਇੱਥੋਂ ਤੱਕ ਤੁਹਾਨੂੰ ਝਿੜਕ ਵੀ ਦੇ ਸੱਕਦਾ ਹੈ, ਉਸ ਦਾ ਤੁਹਾਡੇ ਜੀਵਨ ਵਿੱਚ ਬੜਾ ਵੱਡਾ ਮੁੱਲ ਹੈ। ਪਰਤਾਵਾ ਸਾਡੇ ਸਭਨਾਂ ਲਈ ਆਮ ਗੱਲ ਹੈ (1 ਕੁਰਿੰਥਿਆਂ 10:13)। ਕਾਰਨ ਦੱਸਣ ਵਾਲੇ ਸਾਥੀ ਜਾਂ ਕਾਰਨ ਦੱਸਣ ਵਾਲਾ ਝੁੰਡ ਸਾਨੂੰ ਦਲ੍ਹੇਰੀ ਅਤੇ ਉਤੇਜ਼ਨਾ ਦੀ ਆਖਰੀ ਖੁਰਾਕ ਦੇ ਸੱਕਦੇ ਹਨ ਜਿਸ ਦੀ ਸਾਨੂੰ ਸਭ ਤੋਂ ਜਿਆਦਾ ਜਿੱਦੀ ਪਾਪਾਂ ਉੱਤੇ ਜਿੱਤ ਪਾਉਣ ਦੀ ਲੋੜ੍ਹ ਹੈ।

ਕਈ ਵਾਰ ਪਾਪ ਉੱਤੇ ਜਿੱਤ ਛੇਤੀ ਮਿਲ ਜਾਂਦੀ ਹੈ। ਕਈ ਵਾਰੀ ਜਿੱਤ ਬਹੁਤ ਹੌਲੀ ਹੌਲੀ ਮਿਲਦੀ ਹੈ। ਪਰਮੇਸ਼ੁਰ ਨੇ ਵਾਅਦਾ ਕੀਤਾ ਹੈ, ਕਿ ਜੇ ਅਸੀਂ ਉਸਦੇ ਉਪਾਵਾਂ ਦਾ ਇਸਤੇਮਾਲ ਕਰਦੇ ਹਾਂ, ਉਹ ਪ੍ਰਗਤੀਸ਼ੀਲ ਤਰੀਕੇ ਨਾਲ ਸਾਡੇ ਜੀਵਨਾਂ ਵਿੱਚ ਤਬਦੀਲੀ ਲਿਆਵੇਗਾ, ਅਸੀਂ ਆਪਣੇ ਜਤਨਾਂ ਨਾਲ ਪਾਪ ਉੱਤੇ ਜਿੱਤ ਪਾ ਕੇ ਇਸ ਨੂੰ ਕਾਇਮ ਰੱਖ ਸੱਕਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਆਪਣੇ ਵਾਅਦਿਆਂ ਉੱਤੇ ਵਿਸ਼ਵਾਸ ਯੋਗ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਂ ਕਿਸ ਤਰ੍ਹਾਂ ਆਪਣੇ ਮਸੀਹੀ ਜੀਵਨ ਵਿੱਚ ਪਾਪ ਉੱਤੇ ਜਿੱਤ ਪਾ ਸੱਕਦਾ ਹਾਂ?
© Copyright Got Questions Ministries