settings icon
share icon
ਪ੍ਰਸ਼ਨ

ਆਖਰੀ ਸਮੇਂ ਦੇ ਬਾਰੇ ਵਿੱਚ ਅਤੀਤਵਾਦੀ ਨਜ਼ਰੀਆ ਕੀ ਹੈ?

ਉੱਤਰ


ਅਤੀਤਵਾਦ ਦੇ ਮੁਤਾਬਿਕ, ਬਾਈਬਲ ਸਾਰੀ ਭਵਿੱਖਵਾਣੀ ਇੱਕ ਅਸਲ ਵਿੱਚ ਇਤਿਹਾਸ ਹੈ। ਪਵਿੱਤਰ ਵਚਨ ਦਾ ਅਤੀਤਵਾਦੀ ਤਰਜੁਮਾ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਨੂੰ ਇੱਕ ਪਹਿਲੀ-ਸਦੀ ਦੇ ਵਿਰੋਧ ਦੀ ਇੱਕ ਸੰਕੇਤਕ ਤਸਵੀਰ ਦੇ ਤੌਰ ’ਤੇ ਮੰਨਦਾ ਹੈ, ਨਾ ਕਿ ਉਸ ਵਰਣਨ ਦੇ ਰੂਪ ਨੂੰ ਜੋ ਅਖੀਰ ਦੇ ਸਮੇਂ ਪ੍ਰਗਟ ਹੋਵੇਗਾ। ਸ਼ਬਦ ਅਤੀਤਵਾਦ ਲੈਟਿਨ ਸ਼ਬਦ ਪ੍ਰਾਈਟਰ ਤੋਂ ਆਉਂਦਾ ਹੈ, ਜਿਸ ਦਾ ਮਤਲਬ ਹੈ “ਅਤੀਤ” ਜਾਂ ਬੀਤ ਚੁੱਕਾ ਸਮਾਂ ਉਸ ਤੋਂ ਹੈ। ਇਸ ਕਾਰਨ, ਅਤੀਤਵਾਦ ਇੱਕ ਅਜਿਹਾ ਨਜ਼ਰੀਆਂ ਹੈ ਜਿਸ ਦੇ ਮੁਤਾਬਿਕ “ਅਖੀਰੀ ਸਮੇਂ” ਨਾਲ ਸੰਬੰਧਿਤ ਬਾਈਬਲ ਅਧਾਰਿਤ ਭਵਿੱਖਵਾਣੀਆਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ। ਭਾਵ ਅਤੀਤ ਵਿੱਚ ਅਤੀਤਵਾਦ ਸਿੱਧੇ ਤੌਰ ’ਤੇ ਭਵਿੱਖਵਾਦ ਦੇ ਉਲਟ ਹੈ, ਜੋ ਅਖੀਰ ਦੇ ਸਮੇਂ- ਦੀਆਂ ਭਵਿੱਖਵਾਣੀਆਂ ਨੂੰ ਇਸ ਤਰ੍ਹਾਂ ਵੇਖਦਾ ਹੈ ਜਿਨ੍ਹਾਂ ਦਾ ਅਜੇ ਭਵਿੱਖ-ਵਿੱਚ ਪੂਰਾ ਹੋਣ ਬਾਕੀ ਹੈ।

ਅਤੀਤ ਵਾਦ ਨੂੰ ਦੋ ਭਾਗਾਂ ਵਿੱਚ ਵੰਡਿਆਂ ਗਿਆ ਹੈ: ਸੰਪੂਰਣ (ਜਾਂ ਲਗਾਤਾਰ) ਅਤੀਤਵਾਦ ਅਤੇ ਅਧੂਰਾ ਅਤੀਤ ਵਾਦ। ਇਹ ਲੇਖ ਸੰਪੂਰਣ ਅਤੀਤਵਾਦ (ਜਾਂ ਉੱਚੇ- ਅਤੀਤਵਾਦ ਜਿਵੇਂ ਕੁਝ ਕੁ ਇਸ ਨੂੰ ਬੁਲਾਉਦੇ ਹਨ) ਦੇ ਵਿਚਾਰ-ਵਟਾਂਦਰੇ ਤੱਕ ਹੀ ਸੀਮਿਤ ਰਹੇਗਾ।

ਅਤੀਤਵਾਦ ਪ੍ਰਕਾਸ਼ ਦੀ ਪੋਥੀ ਦੀ ਭਵਿੱਖ ਦੀ ਭਵਿੱਖਵਾਣੀ ਦੀ ਖੂਬੀ ਦਾ ਇਨਕਾਰ ਕਰਦਾ ਹੈ। ਅਤੀਤਵਾਦੀ ਮੁਹਿੰਮ ਲਾਜ਼ਮੀ ਤੌਰ ’ਤੇ ਇਹ ਸਿੱਖਿਆ ਦਿੰਦੀ ਹੈ ਕਿ ਨਵੇਂ ਨੇਮ ਦੀ ਸਾਰੀਆਂ ਆਖੀਰੀ-ਸਮੇ ਦੀਆਂ ਭਵਿੱਖਵਾਣੀਆਂ 70 ਈਸਵੀ ਸੰਨ ਵਿੱਚ ਪੂਰੀਆਂ ਹੋ ਗਈਆਂ ਸਨ ਜਦੋਂ ਰੋਮੀਆਂ ਨੇ ਯਰੂਸ਼ਲਮ ਉੱਥੇ ਹਮਲਾ ਕੀਤਾ ਅਤੇ ਇਸ ਨੂੰ ਤਬਾਹ ਕਰ ਦਿੱਤਾ ਸੀ। ਅਤੀਤਵਾਦੀ ਇਹ ਸਿੱਖਿਆ ਦਿਦੇ ਹਨ ਕਿ ਹਰ ਇੱਕ ਘਟਨਾ ਸਧਾਰਨ ਤੌਰ ’ਤੇ ਆਖਰੀ ਸਮੇਂ ਨਾਲ ਜੁੜ੍ਹੀ ਹੋਈ ਹੈ- ਮਸੀਹ ਦਾ ਦੁਬਾਰਾ ਆਗਮਨ, ਮਾਹਾਂਕਲੇਸ਼, ਮੁਰਦਿਆਂ ਦਾ ਜੀ ਉੱਠਣਾ, ਆਖਰੀ ਨਿਆਂ- ਸਾਰਾ ਕੁਝ ਪਹਿਲਾਂ ਤੋਂ ਵਾਪਰ ਚੁੱਕਿਆ ਹੈ (ਆਖਰੀ ਨਿਆਂ ਦੇ ਸੰਬੰਧ ਵਿੱਚ, ਇਹ ਪੂਰਾ ਹੋਣ ਦੀ ਕਿਰਿਆ ਵਿੱਚ ਹੈ) ਯਿਸੂ ਦੀ ਧਰਤੀ ਉੱਤੇ ਵਾਪਸੀ ਇੱਕ “ਆਤਮਕਿ” ਵਾਪਸੀ ਸੀ, ਨਾ ਕਿ ਸਰੀਰਕ ਵਾਪਸੀ।

ਅਤੀਤਵਾਦ ਇਹ ਸਿਖਾਉਂਦਾ ਹੈ ਕਿ ਬਿਵਸਥਾ ਸੰਨ 70 ਈਸਵੀ ਵਿੱਚ ਪੂਰੀ ਹੋ ਗਈ ਸੀ ਅਤੇ ਪਰਮੇਸ਼ੁਰ ਦਾ ਇਸਰਾਏਲ ਦੇ ਨਾਲ ਨੇਮ ਖਤਮ ਹੋ ਗਿਆ ਸੀ। ਪ੍ਰਕਾਸ਼ ਦੀ ਪੋਥੀ 21:1 ਵਿੱਚ ਕਿਹਾ ਗਿਆ ਕਿ “ਨਵਾਂ ਅਕਾਸ਼ ਅਤੇ ਨਵੀਂ ਧਰਤੀ” ਅਤੀਤਵਾਦੀ ਲੋਕਾਂ ਲਈ, ਨਵੇਂ ਵਾਅਦੇ ਭਾਵ ਨੇਮ ਦੀ ਅਧੀਨਗੀ ਵਿੱਚ ਸੰਸਾਰ ਦਾ ਵਰਣਨ ਹੈ। ਠੀਕ ਉਸ ਤਰ੍ਹਾਂ ਜਿਵੇਂ ਵਿਸ਼ਵਾਸੀਆਂ ਨੂੰ, “ਨਵੀਂ ਸ੍ਰਿਸ਼ਟੀ” (2 ਕੁਰਿੰਥੀਆਂ 5:17) ਵਿੱਚ ਬਣਾਇਆ ਗਿਆ ਹੈ, ਠੀਕ ਉਸੇ ਤਰ੍ਹਾਂ ਨਾਲ ਨਵੇਂ ਵਾਅਦੇ ਭਾਵ ਨੇਮ ਵਿੱਚ ਸੰਸਾਰ “ਨਵੀਂ ਧਰਤੀ” ਦੀ ਅਧੀਨਗੀ ਵਿੱਚ ਹੈ। ਅਤੀਤਵਾਦ ਦਾ ਇਹ ਪਹਿਲੂ ਅਸਾਨੀ ਨਾਲ ਕਿਸੇ ਥਾਂ ਬਦਲੇ ਧਰਮ ਗਿਆਨ ਦੀ ਵੱਲ ਅਗੁਵਾਈ ਕਰ ਸੱਕਦਾ ਹੈ।

ਅਤੀਤਵਾਦੀ ਆਮ ਤੌਰ ’ਤੇ ਆਪਣੀ ਦਲੀਲਬਾਜ਼ੀ ਨੂੰ ਸਮੱਰਥਨ ਦੇਣ ਲਈ ਯਿਸੂ ਦੇ ਜੈਤੂਨ ਪਹਾੜ ਉੱਤੇ ਦਿੱਤੇ ਗਏ ਸੰਦੇਸ਼ ਦੇ ਪ੍ਰਸੰਗ ਵੱਲ ਇਸ਼ਾਰਾ ਕਰਦੇ ਹਨ। ਯਿਸੂ ਦੇ ਦੁਆਰਾ ਆਖਰੀ ਸਮੇਂ ਦੀਆਂ ਕੁਝ ਘਟਨਾਵਾਂ ਦਾ ਵਰਣਨ ਕਰਨ ਮਗਰੋਂ, ਉਹ ਕਹਿੰਦਾ ਹੈ ਕਿ, “ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਦ ਤੀਕੁਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ” (ਮੱਤੀ 24:34)। ਅਤੀਤਵਾਦੀ ਇਸ ਦਾ ਮਤਲਬ ਇਹ ਕੱਢਦੇ ਹਨ ਕਿ ਉਹ ਸਭ ਜੋ ਯਿਸੂ ਨੇ ਮੱਤੀ 24 ਵਿੱਚ ਕਿਹਾ ਇਹ ਇੱਕ ਹੀ ਪੀੜ੍ਹੀ ਵਿੱਚ ਉਸ ਦੇ ਮੁਤਾਬਿਕ ਵਾਪਰ ਗਿਆ ਸੀ- ਅਰਥਾਤ ਸੰਨ 70 ਈਸਵੀ ਵਿੱਚ ਯਰੂਸ਼ਲਮ ਦਾ ਤਬਾਹ ਹੋਣਾ ਇਸ ਕਾਰਨ ਇਹ “ਨਿਆਂ ਦਾ ਦਿਨ” ਸੀ।

ਅਤੀਤਵਾਦ ਦੇ ਨਾਲ ਕਈ ਮੁਸੀਬਤਾਂ ਹਨ। ਕਿਉਂਕਿ ਇੱਕ ਗੱਲ, ਇਸਰਾਏਲ ਦੇ ਨਾਲ ਪਰਮੇਸ਼ੁਰ ਦਾ ਨੇਮ ਸਦਾ ਦਾ ਹੈ (ਯਿਰਮਯਾਹ 31:33-36), ਅਤੇ ਇਸਰਾਏਲ ਨੂੰ ਭਵਿੱਖ ਵਿੱਚ ਮੁੜ ਸਥਾਪਿਤ ਕੀਤਾ ਜਾਵੇਗਾ (ਯਸਾਯਾਹ 11:12)। ਪੌਲੁਸ ਰਸੂਲ ਨੇ ਉਨ੍ਹਾਂ ਲੋਕਾਂ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ ਜਿਹੜੇ, ਹੁਮਿਨਾਯੁਸ ਅਤੇ ਫਿਲੇਤੁਸ ਵਾੰਗੂ, ਝੂਠੀ ਸਿੱਖਿਆ ਦਿੰਦੇ ਹਨ ਕਿ, “ ਜੀ ਉੱਠਣਾ ਪਹਿਲਾਂ ਹੀ ਹੋ ਚੁੱਕਿਆ, ਅਤੇ ਉਹ ਕਈਆਂ ਦੇ ਵਿਸ਼ਵਾਸ ਨੂੰ ਭਰਮਾਉਂਦੇ ਹਨ” (2 ਤਿਮੋਥਿਉਸ 2:17-18)। ਅਤੇ ਯਿਸੂ ਦੇ ਦੁਆਰਾ “ਇਸ ਪੀੜ੍ਹੀ” ਦੇ ਲੇਖ ਨੂੰ ਉਸ ਪੀੜ੍ਹੀ ਦੇ ਮਤਲਬ ਵਿੱਚ ਲੈਣਾ ਚਾਹੀਦਾ ਹੈ ਜਿਹੜੇ ਮੱਤੀ 23 ਵਿੱਚ ਬਿਆਨ ਘਟਨਾਵਾਂ ਨੂੰ ਸ਼ੁਰੂ ਤੋਂ ਵੇਖਣ ਲਈ ਜੀਉਂਦੇ ਹਨ।

ਕਲੀਸਿਯਾ ਦਾ ਧਰਮ ਗਿਆਨ ਇੱਕ ਔਖਾ ਵਿਸ਼ਾ ਹੈ, ਅਤੇ ਬਾਈਬਲ ਦੀ ਪ੍ਰਕਾਸ਼ਨਾਤਮਕ ਕਲਪਨਾ ਦੀ ਤਸਵੀਰ ਕਈ ਭਵਿੱਖਵਾਣੀਆਂ ਦੇ ਨਾਲ ਸੰਬੰਧ ਰੱਖਦੀ ਹੈ ਜਿਸ ਨੇ ਅਖੀਰ ਦੇ ਸਮੇਂ-ਦੀਆਂ ਘਟਨਾਵਾਂ ਦੀ ਵੱਖ ਵੱਖ ਤਰ੍ਹਾਂ ਦੇ ਤਰਜ਼ੁਮਿਆਂ ਦੀ ਅਗੁਵਾਈ ਕੀਤੀ ਹੈ। ਮਸੀਅਤ ਦੇ ਵਿਚਕਾਰ ਇਨ੍ਹਾਂ ਗੱਲਾਂ ਦੇ ਬਾਰੇ ਕੁਝ ਭੇਦਭਾਵ ਪਾਏ ਜਾਂਦੇ ਹਨ। ਪਰ ਫਿਰ ਵੀ, ਸੰਪੂਰਣ ਅਤੀਤਵਾਦ ਦੀਆਂ ਕੁਝ ਮੁੱਖ ਗਲਤੀਆਂ ਹਨ ਜਿਸ ਵਿੱਚ ਉਹ ਮਸੀਹ ਦੇ ਦੂਸਰੇ ਆਗਮਨ ਦੀ ਭੌਤਿਕ ਅਸਲੀਅਤ ਦਾ ਇਨਕਾਰ ਕਰਦਾ ਹੈ ਅਤੇ ਮਹਾਂਕਲੇਸ਼ ਦੀ ਭਿਆਨਕ ਕੁਦਰਤ ਦੀ ਘਟਨਾ ਨੂੰ ਯਰੂਸ਼ਲਮ ਦੀ ਤਬਾਹੀ ਦੀ ਘਟਨਾ ਵਿੱਚ ਬਰਾਬਰੀ ਕਰਨ ਲਈ ਨੀਵਾਂ ਵਿਖਾਉਂਦਾ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਆਖਰੀ ਸਮੇਂ ਦੇ ਬਾਰੇ ਵਿੱਚ ਅਤੀਤਵਾਦੀ ਨਜ਼ਰੀਆ ਕੀ ਹੈ?
© Copyright Got Questions Ministries