settings icon
share icon
ਪ੍ਰਸ਼ਨ

ਬਾਈਬਲ ਅਸ਼ਲੀਲ ਪਾਪਦੇ ਬਾਰੇ ਕੀ ਕਹਿੰਦੀ ਹੈ? ਕੀ ਅਸ਼ਲੀਲ ਚੀਜ਼ਾਂ ਵੇਖਣਾ ਪਾਪ ਹੈ?

ਉੱਤਰ


ਇੰਨਟਰਨੈਟ ਉੱਤੇ ਸਭ ਤੋਂ ਜਿਆਦਾ ਖੋਜ ਅਸ਼ਲੀਲ ਚੀਜ਼ਾਂ ਦੇ ਨਾਲ ਜੁੜੇ ਹੋਏ ਸ਼ਬਦਾਂ ਦੀ ਹੈ। ਅੱਜ ਦੇ ਸੰਸਾਰ ਵਿੱਚ ਅਸ਼ਲੀਲਤਾ ਪੂਰੀ ਤਰ੍ਹਾਂ ਨਾਲ ਭਰ ਚੁੱਕੀ ਹੈ। ਸ਼ਾਇਦ ਕਿਸੇ ਵੀ ਹੋਰ ਚੀਜ਼ ਦੀ ਤੁਲਨਾ ਵਿੱਚ, ਸ਼ੈਤਾਨ ਨੇ ਕਾਮਵਾਸਨਾ ਨੂੰ ਤੋੜ੍ਹ ਮਰੋੜ੍ਹ ਕੇ ਇਸ ਨੂੰ ਭ੍ਰਿਸ਼ਟ ਜਾਂ ਵਿਗਾੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਸ ਨੇ ਇਸ ਵਿੱਚੋਂ ਚੰਗਿਆਈ ਅਤੇ ਸਹੀ ਗੱਲਾਂ ਨੂੰ (ਪਤੀ ਅਤੇ ਪਤਨੀ ਦੇ ਵਿਚਕਾਰ ਪਿਆਰ ਨਾਲ ਭਰੇ ਕਾਮਵਾਸਨਾ ਰਿਸਤੇ) ਨੂੰ ਲੈ ਲਿਆ ਹੈ ਅਤੇ ਇਸ ਵਿੱਚ ਗੰਦੀ ਕਾਮਵਾਸਨਾ, ਅਸ਼ਲੀਲਤਾ, ਜ਼ਨਾਹਕਾਰੀ, ਬਲਾਤਕਾਰ, ਸਮਲਿੰਗੀ ਕਾਮ ਭਾਵਨਾ, ਅਤੇ ਅਨੈਤਿਕਤਾ ਨਾਲ ਬਦਲ ਦਿੱਤਾ ਹੈ (ਰੋਮੀਆਂ 6:19)। ਅਸ਼ਲੀਲ ਚੀਜ਼ਾਂ ਦੀ ਆਦਤ ਨਾਲ ਭਰੇ ਹੋਏ ਸੁਭਾਅ ਨੂੰ ਚੰਰੀ ਤਰ੍ਹਾਂ ਦਸਤਾਵੇਜ਼ ਕੀਤਾ ਗਿਆ ਹੈ। ਠੀਕ ਉਸੇ ਤਰ੍ਹਾਂ ਹੀ ਜਿਵੇਂ ਦਵਾਈਆਂ ਦਾ ਨਸ਼ਾ ਕਰਨ ਵਾਲੇ ਜਿਆਦਾ ਤੋਂ ਜਿਆਦਾ ਮਾਤਰਾ ਵਿੱਚ ਤਾਕਤਵਰ ਦਵਾਈਆਂ ਦਾ ਇਸਤੇਮਾਲ ਉਸ ਨੂੰ ”ਉੱਚੇ” ਦਰਜੇ ਦਾ ਹਾਸਲ ਕਰਨ ਦੇ ਲਈ ਇਸਤੇਮਾਲ ਕਰਦੇ ਹਨ, ਅਸ਼ਲੀਲ ਚੀਜ਼ ਵੀ ਇੱਕ ਮਨੁੱਖ ਨੂੰ ਜਿਆਦਾ ਡੂੰਘੇ ਤੋਂ ਡੂੰਘੇ ਵਹਿਸ਼ੀ-ਪੁਣੇ ਤਰੀਕੇ ਦੀ ਗੰਦੀ ਕਾਮ ਵਾਸਨਾ ਦੀ ਆਦਤ ਅਤੇ ਅਧਰਮੀ ਵਿਚਾਰਾਂ ਦੀ ਵੱਲ ਖਿੱਚ ਲੈਂਦੀ ਹੈ।

ਪਾਪ ਦੀਆਂ ਤਿੰਨ ਮੁੱਖ ਸ਼੍ਰੇਣੀਆਂ ਸਰੀਰ ਦੀ ਕਾਮਨਾ ਹੈ, ਅੱਖਾਂ ਦੀ ਵਾਸਨਾ, ਅਤੇ ਜੀਵਨ ਦਾ ਘਮੰਡ (1 ਯੂਹੰਨਾ 2:16)। ਅਸ਼ਲੀਲਤਾ ਸਪੱਸ਼ਟ ਤੌਰ ਤੇ ਸਾਡੇ ਸਰੀਰ ਦੇ ਲਈ ਕਾਮ ਵਾਸਨਾ ਦਾ ਕਾਰਨ ਬਣਦੀ ਹੀ, ਅਤੇ ਇਹ ਇਨਕਾਰ ਨਾ ਕੀਤੀ ਜਾਂ ਵਾਲੀ ਅੱਖਾਂ ਦੀ ਲਾਲਸਾ ਹੈ। ਫਿਲਿੱਪੀਆਂ 4:8 ਦੇ ਮੁਤਾਬਿਕ ਅਸ਼ਲੀਲਤਾ ਖਾਸ ਤੌਰ ਤੇ ਉਨ੍ਹਾਂ ਚੀਜ਼ਾਂ ਵਿੱਚੋਂ ਨਹੀਂ ਹੈ ਜਿਸ ਦੀ ਸਾਨੂੰ ਸੋਚਣ ਦੀ ਯੋਗਤਾ ਨਹੀਂ ਹੋਣੀ ਚਾਹੀਦੀ ਹੈ। ਅਸ਼ਲੀਲਤਾ ਇੱਕ ਤਰ੍ਹਾਂ ਦੀ ਆਦਤ ਹੈ ( 1 ਕੁਰਿੰਥੀਆਂ 6:12; 2 ਪਤਰਸ 2:19), ਅਤੇ ਇਹ ਨਾਸ਼ਵਾਨ ਹੈ (ਕਹਾਉਂਤਾ 6:25-28; ਹਿਜਕੀਏਲ 20:30; ਅਫਸੀਆਂ 4:19)। ਆਪਣੇ ਦਿਲ ਵਿੱਚ ਕਿਸੇ ਦੂਜੇ ਦੇ ਲਈ ਕਾਮ ਵਾਸਨਾ ਰੱਖਣੀ, ਅਸ਼ਲੀਲਤਾ ਭਰੀਆਂ ਚੀਜ਼ਾਂ ਦੇ ਲਈ ਅਭਗਤੀ ਦੀ ਖਾਸੀਅਤ ਪਾਈ ਜਾਂਦੀ ਹੈ ਤਾਂ ਇਹ ਇੱਥੋਂ ਪ੍ਰਗਟ ਹੁੰਦਾ ਹੈ ਕਿ ਇਹ ਮਨੁੱਖ ਬਚਿਆ ਹੋਇਆ ਨਹੀਂ ਹੈ (1 ਕੁਰਿੰਥੀਆਂ 6:19)।

ਜੋ ਲੋਕ ਅਸ਼ਲੀਲਤਾ ਵਿੱਚ ਸ਼ਾਮਲ ਹੁੰਦੇ ਹਨ, ਉਨ੍ਹਾਂ ਲਈ, ਪਰਮੇਸ਼ੁਰ ਜਿੱਤ ਦੇ ਸੱਕਦਾ ਹੈ ਅਤੇ ਦੇਵੇਗਾ। ਕੀ ਤੁਸੀਂ ਅਸ਼ਲੀਲ ਚੀਜ਼ਾਂ ਵੇਖਣ ਵਿੱਚ ਹੋ ਅਤੇ ਇਸ ਤੋਂ ਛੁਟਕਾਰਾ ਪਾਉਣ ਦੀ ਇੱਛਾ ਰੱਖਦੇ ਹੋ? ਇੱਥੇ ਜਿੱਤ ਪਾਉਣ ਲਈ ਕੁਝ ਤਰੀਕੇ ਹਨ :1) ਪਰਮੇਸ਼ੁਰ ਸਾਹਮਣੇ ਆਪਣੇ ਪਾਪ ਨੂੰ ਮੰਨਣਾ (1 ਯੂਹੰਨਾ 1:9)। 2) ਪਰਮੇਸ਼ੁਰ ਨੂੰ ਕਹਿਣਾ ਕਿ ਉਹ ਤੁਹਾਡੇ ਸਾਫ਼ ਤਰੀਕੇ ਦਾ ਜੀਵਨ, ਅਤੇ ਤੁਹਾਡੇ ਮਨ ਨੂੰ ਤਬਦੀਲ ਕਰ ਦੇਵੇ (ਰੋਮੀਆਂ 12: 2)। 3) ਪਰਮੇਸ਼ੁਰ ਤੋਂ ਆਪਣੇ ਮਨ ਨੂੰ ਫਿਲਿੱਪੀਆਂ 4:8 ਦੇ ਨਾਲ ਭਰਨ ਦੇ ਲਈ ਪ੍ਰਾਰਥਨਾ ਕਰੋ। 4) ਆਪਣੇ ਸਰੀਰ ਵਿੱਚ ਪਵਿੱਤਰਤਾਈ ਨੰ ਧਾਰਣ ਕਰਨਾ ਸਿੱਖਣਾ (1 ਥਸੱਲੁਨਿਕੀਆਂ 4:3-5)। 5) ਕਾਮ ਵਾਸਨਾ ਦੇ ਅਸਲੀ ਮਤਲਬ ਨੂੰ ਸਮਝਣਾ ਅਤੇ ਆਪਣੇ ਜੀਵਨ ਸਾਥੀ ਨਾਲ ਹੀ ਆਪਣੀ ਜਰੂਰਤ ਨੂੰ ਪੂਰਾ ਕਰਨ ਲਈ ਭਰੋਸਾ ਕਰਨਾ ਸਿੱਖਣਾ (1 ਕੁਰਿੰਥੀਆਂ 7:1-5)। 6) ਇਹ ਜਾਣੋ ਕਿ ਜੇ ਤੁਸੀਂ ਖੁਦ ਆਤਮਾ ਮੁਤਾਬਿਕ ਚੱਲੋਗਾ, ਤਾਂ ਤੁਸੀਂ ਸਰੀਰ ਦੇ ਕੰਮਾਂ ਨੂੰ ਪੂਰਾ ਨਹੀਂ ਕਰ ਸਕੋਗੇ (ਗਲਤੀਆਂ 5:16)। 7) ਖੁਦ ਨੂੰ ਗੰਦੀਆਂ ਤਵਸੀਰਾਂ ਤੋਂ ਬਚਣ ਦੇ ਲਈ ਅਭਿਆਸ ਪੂਰਨ ਕਦਮਾਂ ਨੂੰ ਚੁੱਕਣਾ ਹੈ। ਆਪਣੇ ਕੰਪਿਊਟਰ ਵਿੱਚ ਅਸ਼ਲੀਲ ਚੀਜ਼ਾਂ ਜਾਂ ਚਲਚਿਤ ਤਸਵੀਰਾਂ ਨੂੰ ਰੋਕਣ ਵਾਲੇ ਪ੍ਰੋਗਰਾਮ ਨੂੰ ਲਗਾਓ, ਟੈਲੀਫੋਨ ਅਤੇ ਵੀਡੀਉ ਦਾ ਇਸਤੇਮਾਲ ਵੀ ਕਿਸੇ ਹੱਦ ਤੱਕ ਕਰੋ, ਅਤੇ ਕਿਸੇ ਅਜਿਹੇ ਹੋਰ ਮਸੀਹੀ ਵਿਸ਼ਵਾਸ਼ੀ ਨੂੰ ਲੱਭੋ ਜੋ ਤੁਹਾਡੇ ਲਈ ਪ੍ਰਾਰਥਨਾ ਕਰੇ ਅਤੇ ਤੁਹਾਨੂੰ ਜਿੰਮੇਵਾਰ ਬਣਨ ਦੇ ਲਈ ਤੁਹਾਡੀ ਮਦਦ ਕਰੇ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਅਸ਼ਲੀਲ ਪਾਪਦੇ ਬਾਰੇ ਕੀ ਕਹਿੰਦੀ ਹੈ? ਕੀ ਅਸ਼ਲੀਲ ਚੀਜ਼ਾਂ ਵੇਖਣਾ ਪਾਪ ਹੈ?
© Copyright Got Questions Ministries