settings icon
share icon
ਪ੍ਰਸ਼ਨ

ਮੈਂ ਹੁਣੇ ਹੁਣੇ ਹੀ ਯਿਸੂ ਵਿੱਚ ਆਪਣਾ ਵਿਸ਼ਵਾਸ ਕੀਤਾ ਹੈ... ਹੁਣ ਅੱਗੇ ਕੀ ਕਰਾਂ?

ਉੱਤਰ


ਮੈਂ ਹੁਣੇ ਹੁਣੇ ਹੀ ਯਿਸੂ ਵਿੱਚ ਆਪਣਾ ਵਿਸ਼ਵਾਸ ਕੀਤਾ ਹੈ... ਹੁਣ ਅੱਗੇ ਕੀ ਕਰਾਂ?

ਵਧਾਈਆਂ ! ਤੁਸੀਂ ਇੱਕ ਜੀਵਨ-ਬਦਲਣ ਵਾਲੇ ਫੈਸਲਾ ਨੂੰ ਲੈ ਲਿਆ ਹੈ! ਹੋ ਸੱਕਦਾ ਹੈ ਕਿ ਤੁਸੀਂ ਇਹ ਪੁੱਛ ਰਹੇ ਹੋਵੋਗੇ ਕਿ "ਹੁਣ ਅੱਗੇ ਕੀ ਕਰਾਂ? ਮੈਂ ਪਰਮੇਸ਼ੁਰ ਨਾਲ ਆਪਣੀ ਯਾਤਰਾ ਕਿਵੇਂ ਅਰੰਭ ਕਰਾਂ?" ਹੇਠਾਂ ਦਿੱਤੇ ਗਏ ਪੰਜ ਕਦਮ ਤੁਹਾਨੂੰ ਬਾਈਬਲ ਤੋਂ ਮਾਰਗਦਰਸ਼ਨ ਪ੍ਰਦਾਨ ਕਰਨਗੇ। ਜਦੋਂ ਤੁਹਾਡੇ ਕੋਲ ਤੁਹਾਡੀ ਇਸ ਯਾਤਰਾ ਬਾਰੇ ਕੋਈ ਪ੍ਰਸ਼ਨ ਹੋਵੇ ਤਾਂ ਕਿਰਪਾ ਕਰਕੇ www.GotQuestions.org/I-Punjabi ਨੂੰ ਵੇਖੋ।

1. ਇਹ ਯਕੀਨੀ ਬਣਾਓ ਕਿ ਤੁਸੀਂ ਮੁਕਤੀ ਨੂੰ ਸਮਝਦੇ ਹੋ।

1 ਯੂਹੰਨਾ 5:13 ਸਾਨੂੰ ਦੱਸਦਾ ਹੈ ਕਿ, "ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖੀਆਂ ਅਰਥਾਤ ਤੁਹਾਨੂੰ ਜਿਹੜੇ ਪਰਮੇਸ਼ੁਰ ਦੇ ਪੁੱਤ੍ਰ ਦੇ ਨਾਮ ਉੱਤੇ ਨਿਹਚਾ ਕਰਦੇ ਹੋ ਭਈ ਤੁਸੀਂ ਜਾਣੋ ਜੋ ਸਦੀਪਕ ਜੀਵਨ ਤੁਹਾਨੂੰ ਮਿਲਿਆ ਹੈ।" ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਮੁਕਤੀ ਨੂੰ ਸਮਝੀਏ। ਪਰਮੇਸ਼ੁਰ ਚਾਹੁੰਦਾ ਹੈ ਕਿ ਸਾਨੂੰ ਯਕੀਨੀ ਤੌਰ ਤੇ ਇਹ ਜਾਣ ਲੈਣ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਅਸੀਂ ਬਚਾ ਲਏ ਗਏ ਹਾਂ। ਸੰਖੇਪ ਵਿੱਚ, ਆਓ ਮੁਕਤੀ ਦੇ ਮੁੱਖ ਨੁਕਤਿਆਂ ਨੂੰ ਵੇਖੀਏ:

(ੳ) ਅਸੀਂ ਸਾਰਿਆਂ ਨੇ ਪਾਪ ਕੀਤਾ ਹੈ। ਅਸੀਂ ਸਾਰਿਆਂ ਨੇ ਅਜਿਹੇ ਕੰਮ ਕੀਤੇ ਹਨ ਜਿਹੜੇ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਲੇ ਨਹੀਂ ਹਨ (ਰੋਮੀਆਂ 3:23)।

(ਅ) ਸਾਡੇ ਪਾਪ ਦੇ ਕਾਰਨ, ਅਸੀਂ ਸਦੀਪਕਾਲ ਦੇ ਲਈ ਪਰਮੇਸ਼ੁਰ ਤੋਂ ਅੱਡ ਕੀਤੇ ਜਾਣ ਦੀ ਸਜਾ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਹਾਂ (ਰੋਮੀਆਂ 6:23)।

(ੲ) ਸਾਡੇ ਪਾਪਾਂ ਦੇ ਜੁਰਮਾਨੇ ਨੂੰ ਅਦਾ ਕਰਨ ਵਾਸਤੇ ਯਿਸੂ ਸਲੀਬ ਦੇ ਉੱਤੇ ਮਰ ਗਿਆ (ਰੋਮੀਆਂ 5:8; 2 ਕੁਰਿੰਥੀਆਂ 5:21)। ਯਿਸੂ ਸਾਡੀ ਥਾਂ ਤੇ ਜਿਸ ਸਜ਼ਾ ਦੇ ਅਸੀਂ ਹੱਕਦਾਰ ਸੀ ਉਸਨੂੰ ਲੈ ਕੇ ਮਰ ਗਿਆ। ਉਸਦੇ ਮੁੜ ਜੀ ਉੱਠਣ ਨੇ ਇਹ ਸਾਬਤ ਕਰ ਦਿੱਤਾ ਕਿ ਉਸਦੀ ਮੌਤ ਸਾਡੇ ਪਾਪਾਂ ਦੀ ਕੀਮਤ ਨੂੰ ਅਦਾ ਕਰਨ ਵਾਸਤੇ ਕਾਫੀ ਸੀ।

(ਸ) ਪਰਮੇਸ਼ੁਰ ਉਹਨਾਂ ਸਾਰਿਆਂ ਨੂੰ ਮਾਫੀ ਅਤੇ ਮੁਕਤੀ ਦਿੰਦਾ ਹੈ ਜੋ ਯਿਸੂ ਦੀ ਮੌਤ ਨੂੰ ਸਾਡੇ ਪਾਪਾਂ ਦੀ ਅਦਾ ਕੀਤੀ ਹੋਈ ਕੀਮਤ ਮੰਨਦੇ ਹੋਏ ਉਸ ਵਿੱਚ ਆਪਣਾ ਵਿਸ਼ਵਾਸ ਰੱਖਦੇ ਹਨ (ਯੂਹੰਨਾ 3:16; ਰੋਮੀਆਂ 5:1; ਰੋਮੀਆਂ 8:1)।

ਇਹੋ ਮੁਕਤੀ ਦਾ ਸੁਨੇਹਾ ਹੈ! ਜੇ ਤੁਸੀਂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨਦੇ ਹੋਏ ਉਸ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਤੁਹਾਨੂੰ ਬਚਾ ਲਿਆ ਜਾਂਦਾ ਹੈ! ਤੁਹਾਡੇ ਸਾਰੇ ਪਾਪ ਮਾਫ ਕਰ ਦਿੱਤੇ ਜਾਂਦੇ ਹਨ ਅਤੇ ਪਰਮੇਸ਼ੁਰ ਤੁਹਾਨੂੰ ਕਦੇ ਵੀ ਨਾ ਛੱਡਣ ਜਾਂ ਨਾ ਤਿਆਗਣ ਦਾ ਵਾਅਦਾ ਕਰਦਾ ਹੈ (ਰੋਮੀਆਂ 8:38-39; ਮੱਤੀ 28:20)। ਯਾਦ ਰੱਖੋ, ਯਿਸੂ ਮਸੀਹ ਵਿੱਚ ਤੁਹਾਡੀ ਮੁਕਤੀ ਸੁਰੱਖਿਅਤ ਹੈ (ਯੂਹੰਨਾ 10:28-29)। ਜੇ ਤੁਸੀਂ ਯਿਸੂ ਦੇ ਵਿੱਚ ਹੀ ਉਸਨੂੰ ਆਪਣਾ ਮੁਕਤੀਦਾਤਾ ਮੰਨਦੇ ਹੋਏ ਵਿਸ਼ਵਾਸ ਰੱਖ ਰਹੇ ਹੋ ਤਾਂ ਤੁਸੀਂ ਪਰਮੇਸ਼ੁਰ ਦੇ ਨਾਲ ਹਮੇਸ਼ਾ ਸਦੀਪਕਾਲ ਵਿੱਚ ਰਹੋਂਗੇ!

2. ਕਿਸੇ ਚੰਗੇ ਗਿਰਜੇ ਅਰਥਾਤ ਕਲੀਸਿਯਾ ਨੂੰ ਲੱਭੋ ਜੋ ਬਾਈਬਲ ਸਿੱਖਾਉਂਦੀ ਹੋਵੋ।

ਗਿਰਜੇ ਅਰਥਾਤ ਕਲੀਸਿਯਾ ਨੂੰ ਇੱਕ ਇਮਾਰਤ ਨਾ ਸਮਝੋ। ਕਲੀਸਿਯਾ ਲੋਕ ਹਨ। ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਯਿਸੂ ਮਸੀਹ ਨੂੰ ਮੰਨਣ ਵਾਲੇ ਇੱਕ ਦੂਜੇ ਨਾਲ ਸੰਗਤੀ ਕਰਨ। ਕਲੀਸਿਯਾ ਦੇ ਮੁੱਖ ਉਦੇਸ਼ਾਂ ਵਿੱਚੋਂ ਇਹ ਇੱਕ ਹੈ। ਹੁਣ ਜਦ ਕਿ ਤੁਸੀਂ ਯਿਸੂ ਮਸੀਹ ਵਿੱਚ ਆਪਣੇ ਵਿਸ਼ਵਾਸ ਨੂੰ ਰੱਖ ਦਿੱਤਾ ਹੈ, ਅਸੀਂ ਤੁਹਾਨੂੰ ਤਕੜਾਈ ਦੇ ਨਾਲ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਆਪਣੇ ਇਲਾਕੇ ਵਿੱਚ ਬਾਈਬਲ-ਵਿੱਚ-ਵਿਸ਼ਵਾਸ ਰੱਖਣ ਵਾਲੀ ਕੋਈ ਇੱਕ ਕਲੀਸਿਯਾ ਨੂੰ ਲੱਭ ਲਵੋ ਅਤੇ ਇਸਦੇ ਪਾਸਟਰ ਦੇ ਨਾਲ ਗੱਲ ਕਰੋ। ਯਿਸੂ ਮਸੀਹ ਵਿੱਚ ਤੁਹਾਡੇ ਨਵੇਂ ਵਿਸ਼ਵਾਸ ਬਾਰੇ ਉਸਨੂੰ ਜਾਣਕਾਰੀ ਦਿਓ।

ਕਲੀਸਿਯਾ ਦਾ ਦੂਜਾ ਉਦੇਸ਼ ਬਾਈਬਲ ਸਿੱਖਾਉਣਾ ਹੈ। ਤੁਸੀਂ ਸਿੱਖ ਸੱਕਦੇ ਹੋ ਕਿ ਤੁਸੀਂ ਆਪਣੇ ਜੀਵਨ ਵਿੱਚ ਪਰਮੇਸ਼ੁਰ ਦੀਆਂ ਹਦਾਇਤਾਂ ਨੂੰ ਕਿਵੇਂ ਲਾਗੂ ਕਰਨਾ ਹੈ। ਬਾਈਬਲ ਨੂੰ ਸਮਝਣਾ ਇੱਕ ਸਫਲ ਅਤੇ ਸ਼ਕਤੀਸ਼ਾਲੀ ਮਸੀਹੀ ਜੀਵਨ ਜਿਉਣ ਦੀ ਚਾਬੀ ਹੈ। 2 ਤਿਮੋਥਿਉਸ 3:16-17 ਕਹਿੰਦਾ ਹੈ ਕਿ, "ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨਾਂ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।"

ਕਲੀਸਿਯਾ ਦਾ ਤੀਜਾ ਉਦੇਸ਼ ਅਰਾਧਨਾ ਕਰਨਾ ਹੈ। ਅਰਾਧਨਾ ਦਾ ਮਤਲਬ ਜੋ ਕੁੱਝ ਪਰਮੇਸ਼ੁਰ ਨੇ ਕੀਤਾ ਹੈ, ਉਸ ਦੇ ਲਈ ਉਸਦਾ ਧੰਨਵਾਦ ਕਰਨਾ! ਪਰਮੇਸ਼ੁਰ ਨੇ ਸਾਨੂੰ ਬਚਾਇਆ ਹੈ। ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ। ਪਰਮੇਸ਼ੁਰ ਸਾਡੇ ਲਈ ਪ੍ਰਬੰਧ ਕਰਦਾ ਹੈ। ਪਰਮੇਸ਼ੁਰ ਸਾਡੀ ਅਗਵਾਈ ਕਰਦਾ ਅਤੇ ਸਾਨੂੰ ਮਾਰਗਦਰਸ਼ਨ ਦਿੰਦਾ ਹੈ। ਅਸੀਂ ਉਸਦਾ ਧੰਨਵਾਦ ਕਿਉਂ ਨਾ ਕਰੀਏ? ਪਰਮੇਸ਼ੁਰ ਪਵਿੱਤਰ, ਧਰਮੀ, ਪ੍ਰੇਮੀ, ਦਯਾਲੂ ਅਤੇ ਕਿਰਪਾ ਨਾਲ ਭਰਪੂਰ ਹੈ। ਯੂਹੰਨਾ ਦੇ ਪ੍ਰਕਾਸ਼ ਦੀ ਪੋਥੀ 4:11 ਬਿਆਨ ਕਰਦੀ ਹੈ ਕਿ, "ਸਾਡੇ ਪ੍ਰਭੂ ਅਤੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਯੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਉਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ।"

3. ਪਰਮੇਸ਼ੁਰ ਉੱਤੇ ਧਿਆਨ ਲਿਗਾਉਣ ਦੇ ਲਈ ਰੋਜਾਨਾ ਕੁੱਝ ਸਮਾਂ ਕੱਢੋ।

ਇਹ ਸਾਡੇ ਲਈ ਬਹੁਤ ਹੀ ਮਹੱਤਪੂਰਨ ਹੈ ਕਿ ਅਸੀਂ ਰੋਜਾਨਾ ਆਪਣੇ ਧਿਆਨ ਨੂੰ ਪਰਮੇਸ਼ੁਰ ਦੇ ਉੱਤੇ ਲਗਾਉਣ ਦੇ ਲਈ ਖਰਚ ਕਰੀਏ। ਕੁੱਝ ਲੋਕ ਇਸਨੂੰ "ਖਾਮੋਸ਼-ਦਾ-ਸਮਾਂ" ਕਹਿੰਦੇ ਹਨ। ਅਤੇ ਹੋਰ ਇਸਨੂੰ "ਭਗਤੀ" ਕਰਨਾ ਕਹਿ ਕੇ ਪੁਕਾਰਦੇ ਹਨ, ਕਿਉਂਕਿ ਇਹ ਅਜਿਹਾ ਸਮਾਂ ਹੈ ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਅੱਗੇ ਸਮਰਪਿਤ ਕਰਦੇ ਹਾਂ। ਕੁੱਝ ਲੋਕ ਚੜ੍ਹਦੇ ਵੇਲੇ ਨੂੰ ਕੱਢਣ ਨੂੰ ਪਹਿਲ ਦਿੰਦੇ ਹਨ ਜਦ ਕਿ ਹੋਰ ਲੋਕ ਉੱਤਰਦੇ ਵੇਲੇ ਨੂੰ ਪਹਿਲ ਦਿੰਦੇ ਹਨ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇਸ ਸਮੇਂ ਨੂੰ ਕੀ ਕਹਿੰਦੇ ਹੋ ਜਾਂ ਤੁਸੀਂ ਇਸਨੂੰ ਕਦੋਂ ਬਤੀਤ ਕਰਦੇ ਹੋ। ਜਿਹੜੀ ਗੱਲ ਮਾਇਨੇ ਰੱਖਦੀ ਹੈ ਉਹ ਇਹ ਹੈ ਕਿ ਤੁਸੀਂ ਨਿਯਮਿਤ ਆਪਣੇ ਸਮੇਂ ਦੇ ਨਾਲ ਬਤੀਤ ਕਰੋ। ਕਿਹੜੀਆਂ ਘਟਨਾਵਾਂ ਪਰਮੇਸ਼ੁਰ ਦੇ ਨਾਲ ਸਾਡੇ ਸਮੇਂ ਦੀ ਰਚਨਾ ਕਰਦੀਆਂ ਹਨ?

(ੳ) ਪ੍ਰਾਰਥਨਾ - ਪ੍ਰਾਰਥਨਾ ਦਾ ਸਰਲ ਰੂਪ ਵਿੱਚ ਪਰਮੇਸ਼ੁਰ ਦੇ ਨਾਲ ਗੱਲਾਂ ਕਰਨਾ ਹੈ। ਆਪਣੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਦੇ ਬਾਰੇ ਵਿੱਚ ਪਰਮੇਸ਼ੁਰ ਨਾਲ ਗੱਲ ਕਰੋ। ਪਰਮੇਸ਼ੁਰ ਨੂੰ ਕਹੋ ਕਿ ਉਹ ਤੁਹਾਨੂੰ ਸਮਝ ਅਤੇ ਮਾਰਗ ਦਰਸ਼ਨ ਦੇਵੇ। ਪਰਮੇਸ਼ੁਰ ਨੂੰ ਕਹੋ ਕਿ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰੇ। ਪਰਮੇਸ਼ੁਰ ਨੂੰ ਦੱਸੋ ਕਿ ਤੁਸੀਂ ਉਸਨੂੰ ਕਿੰਨਾ ਪਿਆਰ ਕਰਦੇ ਹੋ ਅਤੇ ਜੋ ਕੁੱਝ ਉਹ ਤੁਹਾਡੇ ਵਾਸਤੇ ਕਰਦਾ ਹੈ ਤੁਸੀਂ ਉਸਦੀ ਕਿੰਨੀ ਕਦਰ ਕਰਦੇ ਹੋ। ਪ੍ਰਾਰਥਨਾ ਇਹਨਾਂ ਹੀ ਗੱਲਾਂ ਦੇ ਬਾਰੇ ਹੁੰਦੀ ਹੈ।

(ਅ) ਬਾਈਬਲ ਨੂੰ ਪੜ੍ਹਨਾ - ਕਲੀਸਿਯਾ, ਐਤਵਾਰੀ ਸਕੂਲ, ਅਤੇ/ਜਾਂ ਬਾਈਬਲ ਦੇ ਅਧਿਐਨ ਤੋ ਇਲਾਵਾ – ਤੁਹਾਨੂੰ ਖੁਦ ਵੀ ਬਾਈਬਲ ਨੂੰ ਪੜ੍ਹਨ ਦੀ ਲੋੜ ਹੈ। ਇੱਕ ਸਫਲ ਮਸੀਹੀ ਜੀਵਨ ਜਿਉਣ ਵਾਸਤੇ ਬਾਈਬਲ ਵਿੱਚ ਉਹ ਸਭ ਕੁੱਝ ਦਿੱਤਾ ਹੋਇਆ ਹੈ ਜਿਸਨੂੰ ਜਾਨਣ ਦੀ ਤੁਹਾਨੂੰ ਲੋੜ ਹੈ। ਇਸ ਵਿੱਚ ਸਮਝ ਨਾਲ ਫੈਸਲੇ ਕਰਨ ਵਾਸਤੇ, ਪਰਮੇਸ਼ੁਰ ਦੀ ਇੱਛਾ ਜਾਨਣ ਵਾਸਤੇ, ਹੋਰਨਾਂ ਦੀ ਸੇਵਕਾਈ ਕਿਸ ਤਰ੍ਹਾਂ ਕਰਨੀ ਹੈ ਅਤੇ ਆਤਮਿਕ ਵਿਕਾਸ ਕਰਨ ਬਾਰੇ ਵਿੱਚ ਪਰਮੇਸ਼ੁਰ ਦੀ ਆਗੁਵਾਈ ਦਿੱਤੀ ਹੋਈ ਹੈ। ਬਾਈਬਲ ਪਰਮੇਸ਼ੁਰ ਦਾ ਸਾਨੂੰ ਦਿੱਤਾ ਹੋਇਆ ਬਚਨ ਹੈ। ਬਾਈਬਲ ਪਰਮੇਸ਼ੁਰ ਦੀ ਜਰੂਰੀ ਹਦਾਇਤਾਂ ਦੀ ਹੱਥ-ਪੁਸਤਕ ਹੈ ਜੋ ਸਾਨੂੰ ਦੱਸਦੀ ਹੈ ਕਿ ਅਸੀਂ ਆਪਣੀ ਜਿੰਦਗੀ ਅਜਿਹੇ ਤਰੀਕੇ ਨਾਲ ਕਿਵੇਂ ਬਤੀਤ ਕਰੀਏ ਜੋ ਉਸਨੂੰ ਪ੍ਰਸੰਨ ਕਰਨ ਵਾਲੀ ਅਤੇ ਸਾਨੂੰ ਸੰਤੁਸ਼ਟੀ ਦੇਣ ਵਾਲੀ ਹੋਵੇ।

4. ਅਜਿਹੇ ਲੋਕਾਂ ਨਾਲ ਸਬੰਧ ਬਣਾਉਣਾ ਜਿਹੜੇ ਤੁਹਾਡੀ ਆਤਮਿਕ ਵਿਕਾਸ ਵਿੱਚ ਮਦਦ ਕਰ ਸੱਕਣ।

1 ਕੁਰਿੰਥੀਆਂ 15:33 ਸਾਨੂੰ ਦੱਸਦਾ ਹੈ,"ਧੋਖਾ ਨਾ ਖਾਓ, 'ਬੁਰੀਆਂ ਸੰਗਤਾਂ ਚੰਗਿਆਂ ਚੱਲਣਾਂ ਨੂੰ ਵਿਗਾੜ ਦਿੰਦੀਆਂ ਹਨ।'" ਬਾਈਬਲ ‘ਬੁਰੇ’ ਲੋਕਾਂ ਦੇ ਸਾਡੇ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਚੇਤਾਵਨੀਆਂ ਨਾਲ ਭਰੀ ਹੋਈ ਹੈ। ਉਨ੍ਹਾਂ ਨਾਲ ਸਮਾਂ ਬਤੀਤ ਕਰਨ ਨਾਲ ਜਿਹੜੇ ਪਾਪ ਨਾਲ ਭਰੀਆਂ ਹੋਈਆਂ ਸਰਗਰਮੀਆਂ ਵਿੱਚ ਰੁੱਝੇ ਰਹਿੰਦੇ ਹਨ ਸਾਨੂੰ ਵੀ ਅਜਿਹੀਆਂ ਸਰਗਰਮੀਆਂ ਦੇ ਵਿੱਚ ਜਾਣ ਦਾ ਕਾਰਨ ਬਣਾਉਣਗੀਆਂ। ਸਾਡੇ ਆਲੇ ਦੁਆਲੇ ਦੇ ਲੋਕਾਂ ਦੇ ਚਰਿੱਤਰ ਸਾਡੇ ਉੱਤੇ ਆਪਣੇ "ਪ੍ਰਭਾਵ" ਨੂੰ ਛੱਡ ਜਾਣਗੇ। ਇਸੇ ਲਈ ਸਾਡੇ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਅਜਿਹੇ ਲੋਕਾਂ ਨੂੰ ਰੱਖੀਏ ਜਿਹੜੇ ਪ੍ਰਭੂ ਨੂੰ ਪਿਆਰ ਕਰਦੇ ਹੋਣ ਅਤੇ ਉਸ ਪ੍ਰਤੀ ਸਮਰਪ੍ਰਿਤ ਹੋਣ।

ਇੱਕ ਜਾਂ ਦੋ ਅਜਿਹੇ ਮਿੱਤਰ ਲੱਭਣ ਦੀ ਕੋਸ਼ਿਸ਼ ਕਰੋ ਜਿਹੜੇ ਤੁਹਾਡੀ ਮਦਦ ਕਰ ਸੱਕਦੇ ਅਤੇ ਤੁਹਾਨੂੰ ਉਤਸ਼ਾਹਿਤ ਕਰ ਸੱਕਦੇ ਹੋਣ (ਇਬਰਾਨੀਆਂ 3:13; 10:24)। ਆਪਣੇ ਮਿਤਰਾਂ ਨੂੰ ਕਹੋ ਕਿ ਉਹ ਤੁਹਾਡੇ ਖਾਮੋਸ਼ ਸਮੇਂ , ਤੁਹਾਡੇ ਕੰਮਾਂ ਦੇ ਬਾਰੇ, ਅਤੇ ਪਰਮੇਸ਼ੁਰ ਦੇ ਨਾਲ ਤੁਹਾਡੇ ਜੀਵਨ ਦੇ ਸਬੰਧ ਵਿੱਚ ਤੁਹਾਨੂੰ ਜਵਾਬਦੇਹ ਬਣਾਈ ਰੱਖਣ। ਉਹਨਾਂ ਨੂੰ ਪੁੱਛੋ ਕਿ ਕੀ ਤੁਸੀਂ ਵੀ ਉਹਨਾਂ ਵਾਸਤੇ ਅਜਿਹਾ ਕਰ ਸੱਕਦੇ ਹੋ। ਇਸਦਾ ਅਰਥ ਇਹ ਨਹੀਂ ਹੈ ਕਿ ਤੁਹਾਨੂੰ ਆਪਣੇ ਉਹਨਾਂ ਸਾਰੇ ਮਿੱਤਰਾਂ ਨੂੰ ਛੱਡ ਦੇਣਾ ਹੋਵੇਗਾ ਜਿਹੜੇ ਪ੍ਰਭੂ ਯਿਸੂ ਨੂੰ ਆਪਣੇ ਮੁਕਤੀਦਾਤਾ ਵਜੋਂ ਨਹੀਂ ਜਾਣਦੇ। ਉਹਨਾਂ ਦੇ ਮਿੱਤਰ ਬਣੇ ਰਹੋ ਅਤੇ ਉਹਨਾਂ ਨੂੰ ਪਿਆਰ ਕਰੋ। ਉਹਨਾਂ ਨੂੰ ਬੱਸ ਏਨਾ ਜਾਨਣ ਦਿਓ ਕਿ ਯਿਸੂ ਨੇ ਤੁਹਾਡੇ ਜੀਵਨ ਨੂੰ ਬਦਲ ਦਿੱਤੀ ਹੈ ਅਤੇ ਤੁਸੀਂ ਉਹ ਸਾਰੀਆਂ ਚੀਜ਼ਾਂ ਨਹੀਂ ਕਰ ਸੱਕਦੇ ਜਿਹੜੀਆਂ ਤੁਸੀਂ ਪਹਿਲਾਂ ਕਰਦੇ ਸੋ। ਪਰਮੇਸ਼ੁਰ ਨੂੰ ਕਹੋ ਕਿ ਉਹ ਤੁਹਾਨੂੰ ਮੌਕਾ ਬਖ਼ਸ਼ੇ ਤਾਂ ਜੋ ਤੁਸੀਂ ਯਿਸੂ ਨੂੰ ਆਪਣੇ ਮਿੱਤਰਾਂ ਦੇ ਨਾਲ ਸਾਂਝਿਆਂ ਕਰ ਸਕੋ।

5. ਬਪਤਿਸਮਾ ਲਵੋ।

ਬਪਤਿਸਮੇ ਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਗਲਤਫਹਿਮੀ ਹੈ। ਸ਼ਬਦ "ਬੈਪਟਾਈਜ਼" ਦਾ ਅਰਥ ਪਾਣੀ ਵਿੱਚ ਡੁੱਬਣ ਤੋਂ ਹੈ। ਬਪਤਿਸਮਾ, ਜਨਤਕ ਤੌਰ ਤੇ ਮਸੀਹ ਵਿੱਚ ਤੁਹਾਡੇ ਨਵੇਂ ਵਿਸ਼ਵਾਸ਼ ਨੂੰ ਮੰਨਣ ਅਤੇ ਉਸਦੇ ਪ੍ਰਤੀ ਆਪਣੇ ਸਮਰਪਣ ਨੂੰ ਵਿਖਾਉਣ ਦਾ ਇੱਕ ਬਾਈਬਲ ਆਧਾਰਿਤ ਤਰੀਕਾ ਹੈ। ਪਾਣੀ ਵਿੱਚ ਡੋਬੇ ਜਾਣ ਦਾ ਕੰਮ, ਮਸੀਹ ਦੇ ਨਾਲ ਦਫਨਾਏ ਜਾਣ ਨੂੰ ਦਰਸਾਉਂਦਾ ਹੈ। ਪਾਣੀ ਵਿੱਚੋਂ ਬਾਹਰ ਨਿਕਲਣ ਦਾ ਕੰਮ ਮਸੀਹ ਦੇ ਨਾਲ ਜੀ ਉੱਠਣ ਦੀ ਤਸਵੀਰ ਨੂੰ ਵਿਖਾਉਂਦਾ ਹੈ। ਬਪਤਿਸਮਾ ਪ੍ਰਾਪਤ ਕਰਨ ਨਾਲ ਆਪਣੇ ਆਪ ਨੂੰ ਯਿਸੂ ਦੀ ਮੌਤ, ਉਸਦੇ ਦਫਨ ਅਤੇ ਜੀ ਉੱਠਣ ਦੇ ਨਾਲ ਆਪਣੀ ਪਹਿਚਾਨ ਕਰਾਉਣਾ ਹੈ (ਰੋਮੀਆਂ 6:3-4)।

ਇਹ ਬਪਤਿਸਮਾ ਨਹੀਂ ਹੈ ਜਿਹੜਾ ਤੁਹਾਨੂੰ ਬਚਾਉਂਦਾ ਹੈ। ਬਪਤਿਸਮਾ ਤੁਹਾਡੇ ਪਾਪਾਂ ਨੂੰ ਧੋ ਕੇ ਸਾਫ ਨਹੀਂ ਕਰਦਾ। ਬਪਤਿਸਮਾ ਤਾਂ ਸਿਰਫ ਹੁਕਮ ਮੰਨੇ ਜਾਣ, ਮੁਕਤੀ ਵਾਸਤੇ ਕੇਵਲ ਮਸੀਹ ਵਿੱਚ ਤੁਹਾਡੇ ਵਿਸ਼ਵਾਸ਼ ਦੇ ਰੱਖੇ ਜਾਣ ਦੀ ਜਨਤਕ ਘੋਸ਼ਣਾ ਦਾ ਇੱਕ ਕਦਮ ਹੈ। ਬਪਤਿਸਮਾ ਮਹੱਤਵਪੂਰਨ ਹੈ ਕਿਉਂਕਿ ਇਹ ਆਗਿਆ ਮੰਨੇ ਜਾਣ – ਜਨਤਕ ਤੌਰ ਤੇ ਮਸੀਹ ਵਿੱਚ ਵਿਸ਼ਵਾਸ਼ ਅਤੇ ਉਸਦੇ ਪ੍ਰਤੀ ਤੁਹਾਡੇ ਸਮਰਪਣ ਨੂੰ ਪ੍ਰਗਟ ਕਰਨ ਦਾ ਇੱਕ ਕਦਮ ਹੈ। ਜੇ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ ਤਾਂ ਤੁਹਾਨੂੰ ਕਿਸੇ ਪਾਸਟਰ ਨਾਲ ਗੱਲ ਕਰਨੀ ਚਾਹੀਦੀ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਂ ਹੁਣੇ ਹੁਣੇ ਹੀ ਯਿਸੂ ਵਿੱਚ ਆਪਣਾ ਵਿਸ਼ਵਾਸ ਕੀਤਾ ਹੈ... ਹੁਣ ਅੱਗੇ ਕੀ ਕਰਾਂ?
© Copyright Got Questions Ministries