settings icon
share icon
ਪ੍ਰਸ਼ਨ

ਜੀਵਨ ਦਾ ਅਰਥ ਕੀ ਹੈ?

ਉੱਤਰ


ਜੀਵਨ ਦਾ ਅਰਥ ਕੀ ਹੈ? ਮੈਂ ਜੀਵਨ ਦਾ ਮਕਸਦ, ਪੂਰਨਤਾ ਅਥਵਾ ਸੰਤੁਸ਼ਟੀ ਕਿਸ ਤਰ੍ਹਾਂ ਖੋਜ ਸੱਕਦਾ ਹਾਂ? ਕੀ ਮੈਂ ਕਿਸੇ ਗੱਲ ਦੇ ਸਹੀ ਮਹੱਤਵ ਦੀ ਪ੍ਰਾਪਤੀ ਨੂੰ ਕਰ ਸੱਕਦਾ ਹਾਂ? ਬਹੁਤ ਸਾਰੇ ਲੋਕਾਂ ਨੇ ਇਸ ਜ਼ਰੂਰੀ ਪ੍ਰਸ਼ਨਾਂ ਉੱਤੇ ਸੋਚਣਾ ਕਦੀ ਵੀ ਨਹੀਂ ਛੱਡਿਆ ਹੈ। ਉਹ ਸਾਲਾਂ ਪਿੱਛੇ ਮੁੜ ਕੇ ਦੇਖਦੇ ਹਨ ਅਤੇ ਹੈਰਾਨ ਹੁੰਦੇ ਹਨ ਕਿ ਉਨ੍ਹਾਂ ਦਾ ਰਿਸ਼ਤਾ ਕਿਉਂ ਨਹੀਂ ਟੁੱਟਿਆ ਤੇ ਉਹ ਇਨ੍ਹਾਂ ਜਿਆਦਾ ਖਾਲੀਪਨ ਦਾ ਅਹਿਸਾਸ ਕਿਉਂ ਕਰਦੇ ਹਨ, ਹਾਲਾਂਕਿ ਉਨ੍ਹਾਂ ਉਹ ਸਭ ਕੁਝ ਪਾ ਲਿਆ ਜਿਸ ਨੂੰ ਪਾਉਂਣ ਲਈ ਉਹ ਨਿੱਕਲੇ ਸਨ। ਇੱਕ ਖਿਡਾਰੀ ਜੋ ਬੇਸਬਾਲ ਦੀ ਖੇਡ ਵਿੱਚ ਬਹੁਤ ਜਿਆਦਾ ਖਿਆਰੀ ਦੇ ਸ਼ਿਖਰ ਤੇ ਪਹੁੱਚ ਚੁੱਕਾ ਸੀ, ਤੋਂ ਪੁੱਛਿਆ ਗਿਆ ਕਿ ਜਦੋਂ ਉਸ ਨੇ ਸ਼ੁਰੂ ਵਿੱਚ ਬੇਸਬਾਲ ਖੇਡਣ੍ਹਾ ਆਰੰਭ ਕੀਤਾ ਸੀ ਤਾਂ ਉਸਦੀ ਦੀ ਕੀ ਇੱਛਾ ਸੀ ਕਿ ਕੋਈ ਉਸ ਨੂੰ ਕੀ ਸਲਾਹ ਦਿੰਦਾ। ਉਸ ਨੇ ਉੱਤਰ ਦਿੱਤਾ, ਕਿ ਮੇਰੀ ਇੱਛਾ ਸੀ ਕਿ ਕੋਈ ਮੈਨੂੰ ਦੱਸਦਾ ਕਿ ਜਦੋਂ ਤੁਸੀਂ ਸ਼ਿਖਰ ਉੱਤੇ ਪਹੁੱਚ ਜਾਂਦੇ ਹੋ, ਤਾਂ ਉੱਥੇ ਕੁਝ ਨਹੀਂ ਹੁੰਦਾ। ਕਈ ਉਦੇਸ਼ ਆਪਣੇ ਖਾਲੀਪਨ ਨੂੰ ਤਦ ਪ੍ਰਗਟ ਕਰਦੇ ਹਨ ਜਦੋਂ ਕੇਵਲ ਉਨਾਂ ਦਾ ਪਿੱਛਾ ਕਰਨ ਵਿੱਚ ਕਈ ਸਾਲ ਬੇਕਾਰ ਹੋ ਜਾਂਦੇ ਹਨ।

ਸਾਡੀ ਮਨੁੱਖੀ ਸੰਸਕ੍ਰਿਤੀ ਵਿੱਚ, ਲੋਕ ਕਈ ਉਦੇਸ਼ਾਂ ਦਾ ਪਿੱਛਾ, ਇਹ ਸੋਚ ਕੇ ਕਰਦੇ ਹਨ ਕਿ ਇਸਦੇ ਵਿੱਚ ਉਸ ਅਰਥ ਨੂੰ ਪਾ ਲੈਣਗੇ। ਇਨ੍ਹਾਂ ਵਿੱਚੋਂ ਕੁਝ ਕੰਮਾਂ ਵਿੱਚ, ਕਾਰੋਬਾਰ ਸਫਲਤਾ, ਧਨ ਸੰਪਤੀ, ਯੌਨ ਸਬੰਧ, ਮਨੋਰੰਜਨ, ਦੂਜਿਆਂ ਵਾਸਤੇ ਭਲਾਈ, ਹੋਰ ਸ਼ਾਮਿਲ ਹਨ। ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਦੋਂ ਉਨ੍ਹਾਂ ਨੇ ਧਨ ਦੌਲਤ, ਸਬੰਧਾਂ ਅਤੇ ਹੋਰ ਅਨੰਦ ਦੇ ਉਦੇਸ਼ਾਂ ਨੂੰ ਪ੍ਰਾਪਤ ਕਰ ਲਿਆ, ਤਦ ਵੀ ਉਨ੍ਹਾਂ ਦੇ ਅੰਦਰ ਇੱਕ ਡੂੰਘਾ ਖਾਲੀਪਨ ਸੀ। ਖਾਲੀਪਨ ਦਾ ਇੱਕ ਇਹੋ ਜਿਹਾ ਅਹਿਸਾਸ ਜਿਸ ਨੂੰ ਕੋਈ ਚੀਜ਼ ਭਰਦੀ ਹੋਈ ਪ੍ਰਤੀਤ ਨਹੀਂ ਹੁੰਦੀ।

ਬਾਈਬਲ ਦੀ ਉਪਦੇਸ਼ਕ ਨਾਮ ਕਿਤਾਬ ਦੇ ਲੇਖਕ ਨੇ ਇਸ ਗੱਲ ਦਾ ਅਹਿਸਾਸ ਕੀਤਾ ਜਦੋਂ ਉਸ ਨੇ ਕਿਹਾ "ਵਿਅਰਥ ਹੀ ਵਿਅਰਥ! ਵਿਅਰਥ ਹੀ ਵਿਅਰਥ!... ਸਭ ਕੁਝ ਵਿਅਰਥ ਹੈ" ( ਉਪਦੇਸ਼ਕ 1:2)। ਰਾਜਾ ਸੁਲੇਮਾਨ ਦੇ ਕੋਲ, ਜੋ ਉਪਦੇਸ਼ਕ ਦਾ ਲੇਖਕ ਹੈ, ਮਾਪ ਤੋਂ ਪਰੇਂ ਅਥਾਹ ਧਨ – ਦੌਲਤ ਸੀ, ਸਾਡੇ ਯਾ ਸਾਡੇ ਸਮੇਂ ਦੇ ਕਿਸੀ ਵੀ ਆਦਮੀ ਤੋਂ ਜਿਆਦਾ ਗਿਆਨ ਸੀ, ਸੈਂਕੜੇ ਔਰਤਾਂ ਸਨ, ਕਈ ਮਹਿਲ ਅਤੇ ਬਗੀਚੇ ਸੀ ਜੋ ਕਿ ਕਈ ਰਾਜਿਆਂ ਦੀ ਈਰਖਾ ਦਾ ਕਾਰਨ ਸੀ, ਵਧੀਆ ਭੋਜਨ ਅਤੇ ਮਦਿਰਾ ਸੀ, ਅਤੇ ਹਰ ਪ੍ਰਕਾਰ ਦਾ ਮਨੋਰੰਜਨ ਸੀ। ਫਿਰ ਵੀ ਉਸ ਨੇ ਇੱਕ ਸਮੇਂ ਇਹ ਕਿਹਾ ਜੋ ਕੁਝ ਉਸ ਦਾ ਦਿਲ ਚਾਹੁੰਦਾ ਸੀ, ਉਸ ਨੇ ਉਸ ਦਾ ਪਿੱਛਾ ਕੀਤਾ। ਅਤੇ ਉਸ ਉੱਤੇ ਵੀ ਉਸ ਨੇ ਇਹ ਨਿਚੋੜ ਕੱਢਿਆ ਕਿ, "ਸੂਰਜ ਦੇ ਹੇਠਾਂ"- ਇਸ ਤਰ੍ਹਾਂ ਮਹਿਸੂਸ ਕੀਤਾ ਹੋਇਆ ਜੀਵਨ ਜਿਸ ਤਰ੍ਹਾਂ ਕਿ ਜੀਵਨ ਵਿੱਚ ਕੇਵਲ ਉਹੀ ਕੁਝ ਹੋਵੇ ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਸੱਕਦੇ ਹਾਂ ਅਤੇ ਇੰਦਰੀਆਂ ਨਾਲ ਮਹਿਸੂਸ ਕਰ ਸੱਕਦੇ ਹਾਂ-ਵਿਅਰਥ ਹੈ! ਅਜਿਹਾ ਖਾਲੀਪਨ ਕਿਉਂ ਹੈ। ਕਿਉਂਕਿ ਪਰਮੇਸ਼ੁਰ ਨੇ ਸਾਡੀ ਸਿਰਜਣਾ ਅੱਜ ਅਤੇ ਹੁਣ ਦਾ ਅਭਿਆਸ ਕਰਨ ਦੇ ਇਲਾਵਾ ਕਿਸੇ ਹੋਰ ਚੀਜ਼ ਦੇ ਲਈ ਵੀ ਕੀਤੀ ਸੀ। ਸੁਲੇਮਾਨ ਨੇ ਪਰਮੇਸ਼ੁਰ ਦੇ ਬਾਰੇ ਵਿੱਚ ਕਿਹਾ," ਉਸ ਨੇ ਮਨੁੱਖਾਂ ਦੇ ਦਿਲਾਂ ਵਿੱਚ ਅਨਾਦੀ ਕਾਲ ਦਾ ਗਿਆਨ ਰੱਖਿਆ..."(ਉਪਦੇਸ਼ਕ 3:11)। ਆਪਣੇ ਦਿਲਾਂ ਵਿੱਚ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਕੇਵਲ "ਅੱਜ ਅਤੇ ਹੁਣ" ਹੀ ਸਭ ਕੁਝ ਨਹੀਂ ਹੈ।

ਉਤਪਤ, ਬਾਈਬਲ ਦੀ ਪਹਿਲੀ ਕਿਤਾਬ ਵਿੱਚ ਸਾਨੂੰ ਮਿਲਦਾ ਹੈ, ਕਿ ਪਰਮੇਸ਼ੁਰ ਨੇ ਮਨੁੱਖ ਨੂੰ ਆਪਣੇ ਸਰੂਪ ਤੇ ਬਣਾਇਆਂ (ਉਤਪਤ 1:26)। ਇਸਦਾ ਅਰਥ ਹੈ ਕਿ ਅਸੀਂ ਕਿਸੇ ਹੋਰ ਦੀ ਬਜਾਏ ਪਰਮੇਸ਼ੁਰ ਦੇ ਵਰਗੇ ਜਿਆਦਾ ਹਾਂ (ਕਿਸੇ ਵੀ ਹੋਰ ਤਰ੍ਹਾਂ ਦੇ ਜੀਵਨ ਤੋਂ)। ਸਾਨੂੰ ਇਹ ਪਤਾ ਚੱਲਦਾ ਹੈ ਕਿ ਮਨੁੱਖ ਜਾਤੀ ਦਾ ਪਾਪ ਵਿੱਚ ਡਿੱਗਣ ਤੋਂ ਪਹਿਲਾਂ ਅਤੇ ਧਰਤੀ ਸਰਾਪੀ ਹੋਣ ਤੋਂ ਪਹਿਲਾਂ, ਹੇਠ ਲਿਖਤ ਗੱਲਾਂ ਸੱਚ ਸਨ : 1) ਪਰਮੇਸ਼ੁਰ ਨੇ ਮਨੁੱਖ ਨੂੰ ਇੱਕ ਸਮਾਜਿਕ ਪ੍ਰਾਣੀ ਬਣਾਇਆ ਸੀ (ਉਤਪਤ 2:18-25): 2) ਪਰਮੇਸ਼ੁਰ ਨੇ ਮਨੁੱਖ ਨੂੰ ਕਰਨ ਦੇ ਲਈ ਕੰਮ ਦਿੱਤਾ (ਉਤਪਤ 2:15): 3) ਪਰਮੇਸ਼ੁਰ ਦੀ ਮਨੁੱਖ ਜਾਤੀ ਨਾਲ ਸੰਗਤੀ ਸੀ (ਉਤਪਤ 3:8):4) ਪਰਮੇਸ਼ੁਰ ਨੇ ਮਨੁੱਖ ਨੂੰ ਧਰਤੀ ਉੱਤੇ ਅਧਿਕਾਰ ਦਿੱਤਾ (ਉਤਪਤ 1:26)। ਇਨ੍ਹਾਂ ਵਿਸ਼ਿਆਂ ਦਾ ਕੀ ਮਹੱਤਵ ਹੈ? ਪਰਮੇਸ਼ੁਰ ਨੇ ਹਰ ਇੱਕ ਕੋਲੋਂ ਚਾਹਿਆ ਕਿ ਉਹ ਸਾਡੇ ਜੀਵਨ ਵਿੱਚ ਪੂਰਣਤਾਈ ਲਿਆਏ, ਪਰੰਤੂ ਇਨ੍ਹਾਂ ਵਿੱਚੋਂ ਹਰ ਕੋਈ (ਖਾਸ ਕਰਕੇ ਮਨੁੱਖ ਦੀ ਪਰਮੇਸ਼ੁਰ ਦੇ ਨਾਲ ਸੰਗਤੀ) ਦੇ ਉੱਤੇ ਮਨੁੱਖ ਦੇ ਪਾਪ ਵਿੱਚ ਡਿੱਗਣ ਤੋਂ, ਅਤੇ ਧਰਤੀ ਦੇ ਉੱਤੇ ਸਰਾਪ ਦਾ ਨਤੀਜਾ ਬਣਦੇ ਹੋਏ ਉਲਟਾ ਅਸਰ ਪਿਆ (ਉਤਪਤ 3)।

ਪ੍ਰਕਾਸ਼ ਦੀ ਪੋਥੀ, ਜੋ ਬਾਈਬਲ ਦੀ ਆਖਰਲੀ ਕਿਤਾਬ ਹੈ, ਪਰੇਮਸ਼ੁਰ ਪਰਗਟ ਕਰਦਾ ਹੈ ਕਿ ਉਹ ਇਸ ਵਰਤਮਾਨ ਧਰਤੀ ਅਤੇ ਆਕਾਸ਼ ਨੂੰ ਜਿਸ ਤਰ੍ਹਾਂ ਕਿ ਅਸੀਂ ਉਸ ਨੂੰ ਜਾਣਦੇ ਹਾਂ, ਨਾਸ਼ ਕਰ ਦੇਵੇਗਾ, ਅਤੇ ਇੱਕ ਨਵਾਂ ਆਕਾਸ਼ ਅਤੇ ਇੱਕ ਨਵੀਂ ਧਰਤੀ ਨੂੰ ਪੈਦਾ ਕਰੇਗਾ। ਉਸ ਸਮੇਂ, ਉਹ ਛੁਟਕਾਰਾ ਪਾਈ ਹੋਈ ਮਨੁੱਖ ਜਾਤੀ ਦੇ ਨਾਲ ਪੂਰਨ ਸੰਗਤੀ ਨੂੰ ਬਹਾਲ ਕਰੇਗਾ। ਜਦਕਿ ਛੁਟਕਾਰਾ ਨਾਂ ਪਾਏ ਹੋਏ ਨਿਆਂ ਦੇ ਬਾਅਦ ਅਯੋਗ ਪਾਏ ਗਏ ਅਤੇ ਉਨ੍ਹਾਂ ਨੂੰ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ (ਪ੍ਰਕਾਸ਼ ਦੀ ਪੋਥੀ 20:11-15)। ਅਤੇ ਪਾਪ ਦਾ ਸਰਾਪ ਜਾਂਦਾ ਰਹੇਗਾ.. ਅਤੇ ਫਿਰ ਪਾਪ, ਦੁੱਖ, ਬੀਮਾਰੀ, ਮੌਤ ਯਾ ਦਰਦ ਨਹੀਂ ਰਹਿਣਗੇ (ਪ੍ਰਕਾਸ਼ ਦੀ ਪੋਥੀ 21:4)।

ਅਤੇ ਪਰਮੇਸ਼ੁਰ ਉਨ੍ਹਾਂ ਦੇ ਨਾਲ ਵਾਸ ਕਰੇਗਾ, ਅਤੇ ਉਹ ਉਸ ਦੇ ਪੁੱਤਰ ਹੋਣਗੇ (ਪ੍ਰਕਾਸ਼ ਦੀ ਪੋਥੀ 21:7)। ਇਸ ਤਰ੍ਹਾਂ, ਅਸੀਂ ਚੱਕਰ ਨੂੰ ਪੂਰਾ ਕਰ ਲੈਂਦੇ ਹਾਂ: ਅਰਥਾਤ ਪਰਮੇਸ਼ੁਰ ਨੇ ਆਪਣੇ ਨਾਲ ਸੰਗਤੀ ਦੇ ਲਈ ਸਾਡੀ ਰਚਨਾ ਕੀਤੀ, ਮਨੁੱਖ ਨੇ ਉਸ ਸੰਗਤੀ ਨੂੰ ਤੋੜਦੇ ਹੋਏ ਪਾਪ ਕੀਤਾ, ਪਰਮੇਸ਼ੁਰ ਉਨ੍ਹਾਂ ਦੇ ਨਾਲ ਸਦੀਪਕ ਕਾਲ ਦੇ ਹਲਾਤ ਵਿੱਚ ਸੰਗਤੀ ਨੂੰ ਮੁੜ ਬਹਾਲ ਕਰਦਾ ਹੈ। ਪਰਮੇਸ਼ੁਰ ਤੋਂ ਸਦੀਪਕ ਕਾਲ ਤੱਕ ਅਲੱਗ ਹੋਣ ਦੇ ਲਈ ਕੇਵਲ ਮਰਨ ਦੇ ਲਈ ਜੀਵਨ ਦੇ ਸਫ਼ਰ ਨੂੰ ਕੁਝ ਵੀ ਅਤੇ ਸਭ ਕੁਝ ਪਾਉਂਦੇ ਹੋਏ ਪੂਰਾ ਕਰਨਾ ਵਿਰਥਤਾ ਤੋਂ ਵੀ ਜਿਆਦਾ ਬੁਰਾ ਹੈ! ਪਰ ਪਰਮੇਸ਼ੁਰ ਨੇ ਨਾ ਕੇਵਲ ਅਨੰਤ ਅਨੰਦ ਸੰਭਵ ਬਣਾਉਣ ਦੇ ਲਈ (ਲੂਕਾ 23:43), ਪਰ ਇਸ ਜੀਵਨ ਨੂੰ ਵੀ ਸੰਤੁਸ਼ਟੀ ਤਰੀਕੇ ਅਤੇ ਅਰਥਹੀਣ ਬਣਾਉਣ ਦੇ ਲਈ ਵੀ ਇੱਕ ਰਾਹ ਬਣਾਇਆ ਹੈ। ਇਹ ਸਦੀਪਕ ਅਨੰਦ ਅਤੇ "ਧਰਤੀ ਉੱਤੇ ਸਵਰਗ"ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸੱਕਦਾ ਹੈ?

ਯਿਸੂ ਮਸੀਹ ਦੇ ਦੁਆਰਾ ਜੀਵਨ ਦੇ ਅਰਥ ਨੂੰ ਬਹਾਲ ਕੀਤਾ ਜਾਣਾ

ਜੀਵਨ ਦਾ ਅਸਲ ਅਰਥ, ਦੋਹਾਂ ਵਿੱਚੋਂ ਅਰਥਾਤ ਵਰਤਮਾਨ ਅਤੇ ਸਦੀਪਕ ਕਾਲ ਦੇ ਲਈ, ਪਰਮੇਸ਼ੁਰ ਦੇ ਨਾਲ ਰਿਸ਼ਤਾ ਦੀ ਬਹਾਲੀ ਯਾਂ ਮੁੜ ਉਸਰਨਾ ਵਿੱਚ ਪਾਇਆ ਜਾਂਦਾ ਹੈ ਜੋ ਕਿ ਆਦਮ ਅਤੇ ਹਵਾ ਦੇ ਪਾਪ ਵਿੱਚ ਡਿੱਗਣ ਦੇ ਵੇਲੇ ਗੁਆਚ ਗਈ ਸੀ। ਪਰਮੇਸ਼ੁਰ ਦੇ ਨਾਲ ਉਹ ਰਿਸ਼ਤਾ ਕੇਵਲ ਉਸ ਦੇ ਪੁੱਤਰ, ਯਿਸੂ ਮਸੀਹ ਦੇ ਦੁਆਰਾ ਸੰਭਵ ਹੈ (ਰਸੂਲਾਂ ਦੇ ਕਰਤੱਬ 4:12, ਯੂਹੰਨਾ 14:6, ਯੂਹੰਨਾ 1:12)। ਅਨੰਤ ਜੀਉਂਣ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਕੋਈ ਆਪਣੇ ਪਾਪਾਂ ਤੋਂ ਮਨ ਫੇਰਦਾ ਹੈ (ਅਤੇ ਅੱਗੇ ਤੋਂ ਉਸ ਨੂੰ ਕਰਨਾ ਨਹੀਂ ਚਾਹੁੰਦਾ ਹੈ) ਅਤੇ ਮਸੀਹ ਸਾਨੂੰ ਬਦਲਦਾ ਹੈ, ਨਵੀਂ ਸ੍ਰਿਸ਼ਟ ਬਣਾਉਂਦਾ ਹੈ, ਅਤੇ ਅਸੀਂ ਯਿਸੂ ਮਸੀਹ ਦੇ ਉੱਤੇ ਆਪਣੇ ਮੁਕਤੀ ਦਾਤਾ ਦੇ ਰੂਪ ਵਿੱਚ ਨਿਰਭਰ ਰਹਿੰਦੇ ਹਾਂ।

ਜੀਵਨ ਦਾ ਅਸਲ ਅਰਥ ਕੇਵਲ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਮੰਨ ਲੈਣ ਵਿੱਚ ਹੀ ਨਹੀਂ ਹੈ, ਜਿਸ ਤਰ੍ਹਾਂ ਕਿ ਇਹ ਅਚਰਜ ਗੱਲ ਹੈ। ਇਸ ਦੀ ਬਜਾਏ, ਜੀਵਨ ਦਾ ਅਸਲੀ ਅਰਥ ਉਸ ਵੇਲੇ ਪਾਇਆ ਜਾਂਦਾ ਹੈ ਜਦੋਂ ਇੱਕ ਆਦਮੀ ਇੱਕ ਅਨੁਯਾਈ ਦੇ ਰੂਪ ਵਿੱਚ ਮਸੀਹ ਨੂੰ ਕਬੂਲ ਕਰਦਾ ਹੈ, ਉਸ ਦੇ ਦੁਆਰਾ ਸਿੱਖਿਆ ਪ੍ਰਾਪਤ ਕਰਕੇ, ਉਸ ਦੇ ਵਚਨ ਵਿੱਚ ਉਸ ਨਾਲ ਸਮਾਂ ਬਤੀਤ ਕਰਕੇ, ਪ੍ਰਾਰਥਨਾ ਵਿੱਚ ਉਸ ਦੇ ਨਾਲ ਗੱਲਾਂ, ਕਰਕੇ ਅਤੇ ਉਸ ਦੀਆਂ ਆਗਿਆਵਾਂ ਦਾ ਪਾਲਣ ਕਰਨ ਵਿੱਚ ਉਸ ਦੇ ਨਾਲ ਚੱਲਦਾ ਹੈ। ਜੇਕਰ ਤੁਸੀਂ ਇੱਕ ਅਵਿਸ਼ਵਾਸੀ ਹੋ (ਯਾ ਫੇਰ ਹੋ ਸੱਕਦਾ ਹੈ ਕਿ ਇੱਕ ਨਵੇਂ ਵਿਸ਼ਵਾਸੀ ਹੋਵੋ) ਤਾਂ ਹੋ ਸੱਕਦਾ ਹੈ ਕਿ ਤੁਸੀਂ ਆਪ ਖੁਦ ਨੂੰ ਇਹ ਕਹਿੰਦੇ ਹੋਏ ਪਾਓ ਕਿ,"ਇਹ ਮੈਨੂੰ ਕੁਝ ਵੀ ਰੋਮਾਂਚਕਾਰੀ ਜਾਂ ਸੰਤੋਖਜਨਕ ਪ੍ਰਤੀਤ ਨਹੀਂ ਹੁੰਦਾ!" ਪ੍ਰੰਤੂ ਯਿਸੂ ਨੇ ਲਿਖਤ ਕਥਨ ਦਿੱਤੇ ਹਨ:

"ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਉ, ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ, ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ਼ ਹਾਂ: ਅਤੇ ਤੁਸੀਂ ਆਪਣੇ ਜੀਆਂ ਵਿੱਚ ਅਰਾਮ ਪਾਓਗੇ। ਕਿਉਂਕਿ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ ( ਮੱਤੀ 11: 28-30)। "ਮੈਂ ਇਸ ਲਈ ਆਇਆ ਕਿ ਉਨ੍ਹਾਂ ਨੂੰ ਜੀਉਂਣ ਮਿਲੇ ਸਗੋਂ ਚੋਖਾ ਮਿਲੇ" (ਯਹੂੰਨਾ 10:10)। "ਜੇ ਕੋਈ ਮੇਰੇ ਪਿੱਛੇ ਆਉਂਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਕਿਉਂਕਿ ਜਿਹੜਾ ਆਪਣੀ ਜਾਨ ਬਚਾਉਂਣੀ ਚਾਹੇ ਉਹ ਉਸ ਨੂੰ ਗੁਆ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ, ਉਹ ਉਸ ਨੂੰ ਲੱਭ ਲਵੇਗਾ" (ਮੱਤੀ 16:16-25)। "ਤੂੰ ਯਹੋਵਾਹ ਅਰਥਾਤ ਪਰਮੇਸ਼ੁਰ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ" (ਜਬੂਰਾਂ ਦੀ ਪੋਥੀ 37:4)।

ਜੋ ਕੁਝ ਵੀ ਇਹ ਆਇਤਾਂ ਕਹਿ ਰਹੀਆਂ ਹਨ ਉਹ ਇਹ ਹਨ ਕਿ ਸਾਡੇ ਕੋਲ ਇੱਕ ਚੋਣ ਹੈ। ਅਸੀਂ ਖੁਦ ਆਪਣੇ ਜੀਵਨ ਨੂੰ ਜਾਰੀ ਰੱਖ ਸੱਕਦੇ ਹਾਂ, ਜਿਸਦਾ ਸਿੱਟਾ ਇੱਕ ਖਾਲੀਪਨ ਨੂੰ ਲਿਆਵੇਗਾ, ਯਾ ਅਸੀਂ ਆਪਣੇ ਜੀਵਨਾਂ ਦੇ ਲਈ ਪੂਰੇ ਮਨ ਤੋਂ ਪਰਮੇਸ਼ੁਰ ਅਤੇ ਉਸ ਦੀ ਮਰਜੀ ਦਾ ਪਿੱਛਾ ਕਰਨਾ ਚੁਣ ਸੱਕਦੇ ਹਾਂ, ਜਿਸ ਦਾ ਨਤੀਜਾ ਪੂਰਣਤਾ ਦਾ ਜੀਵਨ, ਸਾਰੇ ਆਪਣੇ ਹਿਰਦੇ ਦੀਆਂ ਇੱਛਾਵਾਂ ਦਾ ਪੂਰਾ ਹੋਣਾ ਅਤੇ ਸੰਤੋਖ ਅਤੇ ਤ੍ਰਿਪਤੀ ਨੂੰ ਪ੍ਰਾਪਤ ਹੋਣ ਤੋਂ ਭਰ ਦੇਵੇਗਾ। ਇਹ ਇਸ ਲਈ ਹੈ ਕਿ ਕਿਉਂਕਿ ਸਾਡਾ ਸਿਰਜਣਹਾਰ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੇ ਲਈ ਉੱਤਮ ਗੱਲ ਦੀ ਇੱਛਾ ਰੱਖਦਾ ਹੈ। ਜਰੂਰੀ ਨਹੀਂ ਕਿ ਸੌਖਾ ਜੀਵਨ ਹੋਵੇ, ਪਰ ਇਹ ਚੋਖੀ ਭਰਭੂਰੀ ਵਾਲਾ ਹੋਵੇਗਾ)।

ਮਸੀਹੀ ਜੀਵਨ ਦੀ ਤੁਲਨਾ ਉਸ ਚੋਣ ਤੋਂ ਕੀਤੀ ਜਾ ਸੱਕਦੀ ਹੈ ਜਿਸ ਵਿੱਚ ਖੇਡ ਦੇ ਮੈਦਾਨ ਵਿੱਚ ਮਹਿੰਗੀ ਕੁਰਸੀ ਨੂੰ ਖਰੀਦ ਕੇ ਨੇੜੇ ਤੋਂ ਖੇਡ ਨੂੰ ਦੇਖਿਆ ਜਾਂਦਾ ਹੈ ਯਾ ਫਿਰ ਘੱਟ ਖ਼ਰਚ ਕਰਕੇ ਖੇਡ ਨੂੰ ਦੂਰ ਸਥਾਨ ਤੋਂ ਦੇਖਿਆ ਜਾਂਦਾ ਹੈ। ਪਰਮੇਸ਼ੁਰ ਦੇ ਕੰਮ ਨੂੰ "ਪਹਿਲੀ ਕਤਾਰ ਤੋਂ ਦੇਖਣਾ" ਹੀ ਇਸ ਤਰ੍ਹਾਂ ਕੁਝ ਹੈ ਜਿਸ ਦੀ ਸਾਨੂੰ ਚੋਣ ਕਰਨੀ ਚਾਹੀਦੀ ਪ੍ਰੰਤੂ, ਦੁੱਖ ਦੇ ਨਾਲ ਕਹਿਣਾ ਪੈਂਦਾ ਹੈ, ਕਿ ਇਸ ਤਰ੍ਹਾਂ ਦੀ ਚੋਣ ਬਹੁਤ ਸਾਰੇ ਲੋਕ ਨਹੀਂ ਕਰਦੇ ਹਨ। ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲੀ ਵਾਰ ਦੇਖਣਾ ਮਸੀਹ ਦੇ ਪੂਰਨ ਦਿਲ ਵਾਲੇ ਆਦਮੀ ਦੇ ਲਈ ਹੈ ਜਿਸ ਨੇ ਆਪਣੇ ਜੀਵਨ ਵਿੱਚ ਆਪਣੀਆਂ ਇੱਛਾਵਾਂ ਦਾ ਪਿੱਛਾ ਕਰਨਾ ਅਸਲ ਵਿੱਚ ਛੱਡ ਦਿੱਤਾ ਤਾਂ ਕਿ ਉਹ ਆਪਣੇ ਜੀਵਨ ਵਿੱਚ ਪਰਮੇਸ਼ੁਰ ਦੀਆਂ ਇੱਛਾਵਾਂ ਦਾ ਪਿੱਛਾ ਕਰ ਸਕੇ। ਉਹ ਨੇ ਕੀਮਤ ਦੇ ਦਿੱਤੀ ਹੈ (ਮਸੀਹ ਅਤੇ ਉਸਦੀ ਇੱਛਾ ਦੇ ਪ੍ਰਤੀ ਪੂਰਾ ਝੁਕਾਉ), ਉਹ ਜੀਵਨ ਵਿੱਚ ਭਰਭੂਰੀ ਦਾ ਅਨੁਭਵ ਕਰ ਰਹੇ ਹਨ, ਅਤੇ ਉਹ ਖੁਦ ਦੇ ਲਈ, ਆਪਣੇ ਸਾਥੀਆਂ ਦੇ ਲਈ, ਅਤੇ ਆਪਣੇ ਸਿਰਜਣਹਾਰ ਦਾ ਸਾਹਮਣਾ ਬਿਨ੍ਹਾਂ ਕਿਸੇ ਪਛਤਾਵੇ ਦੇ ਕਰ ਸਕਦੇ ਹਨ। ਕੀ ਤੁਸੀਂ ਕੀਮਤ ਚੁਕਾਈ ਹੈ? ਕੀ ਤੁਸੀਂ ਉਸ ਤਰ੍ਹਾਂ ਕਰਨ ਦੀ ਇੱਛਾ ਰੱਖਦੇ ਹੋ? ਜੇ ਇਸ ਤਰ੍ਹਾਂ ਹੈ, ਤਾਂ ਤੁਸੀਂ ਅਰਥ ਅਤੇ ਉਦੇਸ਼ ਦੇ ਲਈ ਫਿਰ ਕਦੀ ਭੁੱਖੇ ਨਹੀਂ ਰਹੇਗੇ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਜੀਵਨ ਦਾ ਅਰਥ ਕੀ ਹੈ?
© Copyright Got Questions Ministries