settings icon
share icon
ਪ੍ਰਸ਼ਨ

ਮੈਂ ਕਿਵੇਂ ਜਾਣ ਸੱਕਦਾਂ ਹਾਂ ਕਿ ਕੋਈ ਕੰਮ ਪਾਪ ਹੈ?

ਉੱਤਰ


ਇਸ ਪ੍ਰਸ਼ਨ ਵਿੱਚ ਦੋ ਵਿਸ਼ੇ ਸ਼ਾਮਲ ਹਨ, ਉਹ ਗੱਲਾਂ ਜਿਨ੍ਹਾਂ ਦਾ ਬਾਈਬਲ ਖਾਸ ਤੌਰ ਤੇ ਬਿਆਨ ਕਰਦੀ ਹੈ ਅਤੇ ਜਿਨ੍ਹਾਂ ਦੇ ਪਾਪ ਹੋਣ ਦੀ ਘੋਸ਼ਣਾ ਕਰਦੀ ਹੈ ਅਤੇ ਉਹ ਗੱਲਾਂ ਜਿਨ੍ਹਾਂ ਦੇ ਬਾਰੇ ਵਿੱਚ ਬਾਈਬਲ ਸਿੱਧੇ ਤੌਰ ਤੇ ਬਿਆਨ ਨਹੀਂ ਕਰਦੀ ਹੈ। ਵੱਖ ਵੱਖ ਤਰ੍ਹਾਂ ਦੇ ਪਾਪਾਂ ਦੇ ਬਾਰੇ ਪਵਿੱਤਰ ਵਚਨ ਦੀਆਂ ਸੂਚੀਆਂ ਵਿੱਚ ਕਹਾਉਤਾਂ 6:16-19, ਗਲਾਤੀਆਂ 5:19-21, ਅਤੇ 1 ਕੁਰਿੰਥੀਆਂ 6:9-10 ਪ੍ਰਸੰਗ ਸ਼ਾਮਲ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਪ੍ਰਸੰਗ ਪਾਪ ਨਾਲ ਭਰੇ ਹੋਏ ਅਜਿਹੇ ਕੰਮਾਂ ਦੀ ਸੂਚੀ ਨੂੰ ਪੇਸ਼ ਕਰਦੇ ਹਨ, ਜਿਨ੍ਹਾਂ ਨੂੰ ਕਰਨ ਦਾ ਪਰਮੇਸ਼ੁਰ ਹੁਕਮ ਨਹੀਂ ਦਿੰਦਾ ਹੈ, ਕਤਲ, ਜ਼ਨਾਹਕਾਰੀ, ਝੂਠ ਬੋਲਣਾ, ਚੋਰੀ ਕਰਨਾ ਆਦਿ- ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਾਈਬਲ ਇਨ੍ਹਾਂ ਗੱਲਾਂ ਨੂੰ ਪਾਪ ਦੇ ਤੌਰ ਤੇ ਬਿਆਨ ਕਰਦੀ ਹੈ। ਇਨ੍ਹਾਂ ਵਿੱਚ ਸਭ ਤੋਂ ਔਖਾ ਵਿਸ਼ਾ ਇਹ ਠਹਿਰਾਉਂਦਾ ਹੈ ਕਿ ਉਨ੍ਹਾਂ ਇਲਾਕਿਆਂ ਵਿੱਚ ਪਾਪ ਨਾਲ ਭਰੇ ਹੋਏ ਕੰਮ ਕਿਹੜੇ ਹਨ ਜਿਨ੍ਹਾਂ ਦੇ ਬਾਰੇ ਵਿੱਚ ਬਾਈਬਲ ਸਿੱਧੇ ਤੌਰ ਤੇ ਬਿਆਨ ਨਹੀਂ ਕਰਦੀ ਹੈ। ਜਦੋਂ ਬਾਈਬਲ ਕਿਸੇ ਖਾਸ ਵਿਸ਼ੇ ਵਿੱਚ ਉੱਤੇ ਨਹੀਂ ਬੋਲਦੀ ਹੈ, ਤਾਂ ਸਾਡੀ ਕੋਲ ਸਾਡ ਅਗੁਵਾਈ ਕਰਨ ਲਈ ਉਸ ਦੇ ਵਚਨ ਵਿੱਚੋਂ ਕੁਝ ਸਧਾਰਨ ਸਿਧਾਂਤ ਪਾਏ ਜਾਂਦੇ ਹਨ।

ਸਭ ਤੋਂ ਪਹਿਲਾਂ, ਜਦੋਂ ਪਵਿੱਤਰ ਬਚਨ ਦਾ ਕੋਈ ਖਾਸ ਹਵਾਲਾ ਨਾ ਹੋਵੇ, ਤਾਂ ਇਹ ਪੁੱਛਣਾ ਸਹੀ ਹੋਵੇਗਾ ਕਿ ਕੋਈ ਨਿਸ਼ਚਿਤ ਗੱਲ ਗਲਤ ਤਾਂ ਨਹੀਂ, ਪਰ , ਬਜਾਏ ਇਸ ਦੇ, ਕੀ ਇਹ ਵਿਸ਼ੇਸ਼ ਤੌਰ ਤੇ ਸਹੀ ਹੈ। ਬਾਈਬਲ ਉਦਾਹਰਣ ਵਜੋਂ ਇੱਥੇ ਇਹ ਕਹਿੰਦੀ ਹੈ ਕਿ ਸਾਨੂੰ “ਮੌਕੇ ਨੂੰ ਕੀਮਤੀ ਜਾਣ ਕੇ ਵਰਤਾਉ ਕਰਨਾ ਚਾਹੀਦਾ ਹੈ” (ਕੁਲੱਸੀਆਂ 4:5)। ਧਰਤੀ ਉੱਤੇ ਸਾਡੇ ਥੋੜੇ ਦਿਨ ਸਦੀਪਕ ਕਾਲ ਦੇ ਸੰਬੰਧ ਵਿੱਚ ਬਹੁਤ ਹੀ ਘੱਟ ਅਤੇ ਕੀਮਤੀ ਹਨ ਕਿ ਸਾਨੂੰ ਆਪਣੇ ਸਮੇਂ ਨੂੰ, ਸਰੀਰਕ ਗੱਲਾਂ ਕਰਕੇ ਬੇਕਾਰ ਗੁਆਉਣਾ ਨਹੀਂ ਚਾਹੀਦਾ ਹੈ, ਪਰ “ਜ਼ਰੂਰਤ ਮੁਤਾਬਿਕ ਉਹ ਗੱਲ ਨਿਕਲੇ ਜਿਹੜੀ ਦੂਜਿਆਂ ਦੇ ਲਈ ਲਾਭਵੰਤ ਅਤੇ ਉੱਨਤੀ ਵਾਲੀ ਹੋਵੇ” (ਅਫ਼ਸੀਆਂ 4:29)।

ਧਿਆਨ ਕਰਨ ਲਈ ਕਿ ਚੰਗੀ ਜਾਂਚ ਇਹ ਹੈ ਕਿ ਅਸੀਂ ਇਮਾਨਦਾਰੀ ਨਾਲ, ਚੰਗੇ ਜ਼ਮੀਰ ਵਿੱਚ, ਪਰਮੇਸ਼ੁਰ ਦੇ ਨਾਲ ਆਸ਼ਿਸ਼ ਪਾਉਣ ਲਈ ਕਹਿ ਸੱਕਦੇ ਹਾਂ ਅਤੇ ਕਿਸੇ ਖਾਸ ਕੰਮ ਨੂੰ ਆਪਣੇ ਭਲੇ ਉਦੇਸ਼ਾਂ ਨੂੰ ਹਾਸਲ ਕਰਨ ਲਈ ਇਸਤੇਮਾਲ ਕਰ ਸੱਕਦੇ ਹਾਂ। “ਸੋ ਭਾਵੇਂ ਤੁਸੀਂ ਖਾਂਦੇ ਪੀਂਦੇ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਵਡਿਆਈ ਲਈ ਕਰੋ” (1 ਕਰਿੰਥੀਆਂ 10:31)। ਜੇ ਕੋਈ ਸ਼ੱਕ ਦੀ ਗੱਲ ਹੋਵੇ ਜਿਹੜੀ ਗੱਲ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰਦੀ ਤਾਂ ਇਹ ਠੀਕ ਹੋਵੇਗਾ ਕਿ ਇਸ ਨੂੰ ਛੱਡ ਦਿੱਤਾ ਜਾਵੇ। “ਜੋ ਵਿਸ਼ਵਾਸ਼ ਤੋਂ ਨਹੀਂ, ਉਹ ਪਾਪ ਕਰਦਾ ਹੈ” (ਰੋਮੀਆਂ 14:23)। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਸਰੀਰ, ਅਤੇ ਨਾਲ ਹੀ ਸਾਡੇ ਪ੍ਰਾਣ ਵੀ, ਛੁਟਕਾਰਾ ਪਾਏ ਹੋਏ ਹਨ ਅਤੇ ਉਨ੍ਹਾਂ ਦਾ ਪਰਮੇਸ਼ੁਰ ਨਾਲ ਸਬੰਧ ਹੈ। “ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ੁਰ ਦੀ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ? ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ” (1 ਕੁਰਿੰਥੀਆਂ 6:19-20)। ਇਸ ਮਹਾਨ ਸੱਚਾਈ ਦਾ ਜੋ ਕੁਝ ਅਸੀਂ ਕਰਦੇ ਹਾਂ ਅਤੇ ਜਿੱਥੇ ਵੀ ਅਸੀਂ ਜਾਂਦੇ ਹਾਂ, ਉਸ ਦੇ ਉੱਤੇ ਅਸਲ ਵਿੱਚ ਡੂੰਘੀ ਮੋਹਰ ਹੋਣੀਚਾਹੀਦੀ ਹੈ।

ਇਸ ਤੋਂ ਵਧੇਰੇ, ਅਸੀਂ ਪਰਮੇਸ਼ੁਰ ਦੇ ਸੰਬੰਧ ਵਿੱਚ ਨਾ ਸਿਰਫ਼ ਆਪਣੇ ਕੰਮਾਂ ਨੂੰ, ਪਰ ਆਪਣੇ ਪਰਿਵਰਾਂ ਨੂੰ, ਆਪਣੇ ਦੋਸਤਾਂ ਅਤੇ ਸਧਾਰਨ ਤੌਰ ਤੇ ਹੋਰਨਾਂ ਲੋਕਾਂ ਦੇ ਉੱਤੇ ਉਨ੍ਹਾਂ ਦੇ ਪ੍ਰਭਾਵ ਦੇ ਸਬੰਧ ਵਿੱਚ ਮੁਲਾਂਕਣ ਕਰਨਾ ਚਾਹੀਦਾ ਹੈ। ਹੋ ਸੱਕਦਾ ਹੈ ਕਿ ਕੋਈ ਖਾਸ ਗੱਲ ਸਾਨੂੰ ਵਿਅਕਤੀਗਤ ਤੌਰ ਤੇ ਦੁੱਖ ਨਾ ਪਹੁੰਚਾਵੇ, ਪਰ ਇਹ ਕਿਸੇ ਹੋਰ ਦੇ ਲਈ ਨੁਕਸਾਨਦੇਹ ਜਾਂ ਇਸ ਦੇ ਉੱਪਰ ਅਸਰਦਾਰ ਹੋ ਸੱਕਦੀ ਹੈ, ਇਹ ਇੱਕ ਪਾਪ ਹੈ। “ਭਈ ਗੱਲ ਇਹ ਜੋ ਨਾਂ ਤੂੰ ਮਾਸ ਖਾਵੇਂ ਨਾ ਮੈਂ ਪੀਵੇਂ ਨਾ ਕੋਈ ਇਹੋ ਜਿਹਾ ਕੰਮ ਕਰੇ ਜਿਸ ਤੋਂ ਤੇਰਾ ਭਰਾ ਠੇਡਾ ਖਾਵੇ.....ਸਾਨੂੰ ਜੋ ਤਕੜੇ ਹਾਂ ਚਾਹੀਦਾ ਹੈ ਭਈ ਬਲਹੀਣਾਂ ਦੀਆਂ ਨਿਰਬਲਤਾਈਆਂ ਨੂੰ ਸਹਾਰੀਏ ਅਤੇ ਆਪ ਨੂੰ ਨਾ ਰਿਝਾਈਏ” (ਰੋਮੀਆਂ 14:21;15:1)

ਅਖੀਰ ਵਿੱਚ, ਯਾਦ ਰੱਖੋ ਕਿ ਯਿਸੂ ਮਸੀਹ ਸਾਡਾ ਪ੍ਰਭੁ ਅਤੇ ਮੁਕਤੀਦਾਤਾ ਹੈ, ਅਤੇ ਹੋਰ ਕੋਈ ਵੀ ਅਜਿਹੀ ਗੱਲ ਦੀ ਆਗਿਆ ਨਹੀਂ ਦਿੱਤੀ ਜਾ ਸੱਕਦੀ ਹੈ ਜੋ ਸਾਨੂੰ ਇਸ ਦੀ ਇੱਛਾ ਦੀ ਪਹਿਚਾਣ ਦੀ ਪਹਿਲ ਕਦਮੀ ਨੂੰ ਰੋਕ ਸਕੇ। ਕਿਸੇ ਵੀ ਆਦਤ ਜਾਂ ਮੰਨੋਰੰਜਨ ਜਾਂ ਉਦੇਸ਼ ਨੂੰ ਸਾਡੇ ਜੀਵਨਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਅਧਿਕਾਰ ਹੋਣ ਦੀ ਆਗਿਆ ਨਹੀਂ ਦਿੱਤੀ ਜਾ ਸੱਕਦੀ ਹੈ; ਸਿਰਫ ਇਹ ਅਧਿਕਾਰ ਮਸੀਹ ਯਿਸੂ ਨੂੰ ਹੀ ਹੈ। “ਸਾਰੀਆਂ ਵਸਤਾਂ ਮੇਰੇ ਲਈ ਉਚਿਤ ਹਨ ਪਰੰਤੂ ਸੱਭੇ ਲਾਭਦਾਇਕ ਨਹੀਂ ਪਰ ਮੈਂ ਕਿਸ ਵਸਤ ਦੇ ਅਧੀਨ ਨਹੀਂ ਹੋਵਾਂਗਾ” (1 ਕੁਰਿੰਥੀਆਂ 6:12)। “ਅਤੇ ਸਭ ਕੁਝ ਤੁਸੀਂ ਕਰੋ ਭਾਵੇਂ ਬਚਨ ਭਾਵੇਂ ਕਰਮ ਸੱਭੋ ਹੀ ਪ੍ਰਭੁ ਯਿਸੂ ਦੇ ਨਾਮ ਉੱਤੇ ਕਰੋ ਅਰ ਉਹ ਦੇ ਰਾਹੀਂ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ” (ਕੁਲੱਸੀਆਂ 3:17)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਂ ਕਿਵੇਂ ਜਾਣ ਸੱਕਦਾਂ ਹਾਂ ਕਿ ਕੋਈ ਕੰਮ ਪਾਪ ਹੈ?
© Copyright Got Questions Ministries