settings icon
share icon
ਪ੍ਰਸ਼ਨ

ਬਾਈਬਲ ਚੰਗਿਆਈ ਦਾ ਬਾਰੇ ਕੀ ਕਹਿੰਦੀ ਹੈ? ਕੀ ਮਸੀਹ ਦੇ ਪਸ਼ਚਾਤਾਪ ਵਿੱਚ ਚੰਗਿਆਈ ਹੈ?

ਉੱਤਰ


ਯਸਾਯਾਹ 53:5, ਇਸ ਤੋਂ ਬਾਅਦ ਫਿਰ 1 ਪਤਰਸ 2:24 ਦਾ ਹਵਾਲਾ ਦਿੱਤਾ ਗਿਆ ਹੈ, ਜੋ ਚੰਗਿਆਈ ਦੇ ਉੱਤੇ ਮੁੱਖ ਆਇਤ ਹੈ, ਪਰ ਅਕਸਰ ਇਸ ਨੂੰ ਗਲ਼ਤ ਸਮਝਿਆ ਗਿਆ ਹੈ। “ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ; ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ।” ਜਿਹੜਾ ਸ਼ਬਦ “ਚੰਗੇ ਹੋਏ” ਦਾ ਤਰਜੁਮਾ ਹੋਇਆ ਹੈ ਦਾ ਮਤਲਬ ਆਤਮਿਕ ਜਾਂ ਸਰੀਰਕ ਕਿਸੇ ਵੀ ਚੰਗਿਆਈ ਤੋਂ ਹੋ ਸੱਕਦਾ ਹੈ। ਪਰ ਫਿਰ ਵੀ, ਯਸਾਯਾਹ 53 ਅਤੇ 1 ਪਤਰਸ 2 ਇਸ ਨੂੰ ਸਾਫ਼ ਕਰਦੇ ਹਨ ਕਿ ਇਹ ਇੱਕ ਆਤਮਿਕ ਚੰਗਿਆਈ ਦੇ ਲਈ ਗੱਲ ਕਰ ਰਿਹਾ ਹੈ। “ਓਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ, ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ; ਓਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ” (1 ਪਤਰਸ 2:24)। ਇਹ ਆਇਤ ਪਾਪ ਅਤੇ ਧਾਰਮਿਕਤਾ ਦੀ ਗੱਲ ਕਰ ਰਹੀ ਹੈ, ਨਾ ਕਿ ਕਿਸੇ ਬਿਮਾਰੀ ਜਾਂ ਰੋਗ ਦੀ। ਇਸ ਲਈ, ਇਨ੍ਹਾਂ ਦੋਵਾਂ ਆਇਤਾਂ ਵਿੱਚ “ਚੰਗੇ ਹੋਏ” ਦਾ ਮਤਲਬ ਮਾਫ਼ ਕੀਤੇ ਜਾਣ ਅਤੇ ਬਚਾਏ ਜਾਣ ਤੋਂ ਹੈ, ਨਾ ਕਿ ਕਿਸੇ ਸਰੀਰਕ ਚੰਗਿਆਈ ਤੋਂ ਹੈ।

ਬਾਈਬਲ ਖਾਸ ਕਰਕੇ ਸਰੀਰਕ ਚੰਗਿਆਈ ਨੂੰ ਆਤਮਿਕ ਚੰਗਿਆਈ ਦੇ ਨਾਲ ਨਹੀਂ ਜੋੜ੍ਹਦੀ ਹੈ। ਕਈ ਵਾਰ ਲੋਕ ਸਰੀਰਕ ਤੌਰ ’ਤੇ ਚੰਗੇ ਹੁੰਦੇ ਹਨ ਜਦੋਂ ਉਹ ਮਸੀਹ ਉੱਤੇ ਵਿਸ਼ਵਾਸ ਕਰਦੇ ਹਨ, ਪਰ ਇਸ ਤਰ੍ਹਾਂ ਹਮੇਸ਼ਾਂ ਨਹੀਂ ਹੁੰਦਾ ਹੈ। ਕਈ ਵਾਰੀ ਚੰਗਾ ਕਰਨਾ ਪਰਮੇਸ਼ੁਰ ਦੀ ਮਰਜ਼ੀ ਹੁੰਦੀ ਹੈ, ਪਰ ਕਈ ਵਾਰੀ ਇਹ ਨਹੀਂ ਹੈ। ਯੂਹੰਨਾ ਰਸੂਲ ਦਾ ਇਸ ਦੇ ਬਾਰੇ ਵਿੱਚ ਇੱਕ ਨਜ਼ਰੀਆ ਹੈ ਜੋ ਸਾਨੂੰ ਦੱਸਦਾ ਹੈ: “ਅਤੇ ਉਹ ਦੇ ਅੱਗੇ ਜੋ ਸਾਨੂੰ ਦਲੇਰੀ ਹੈ: ਸੋ ਇਹ ਹੈ ਭਈ ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ, ਕੁਝ ਮੰਗਦੇ ਹਾਂ ਤਾਂ ਉਹ ਸੁਣਦਾ ਹੈ। ਅਤੇ ਜੇ ਅਸੀ ਜਾਣਦੇ ਹਾਂ ਭਈ ਜੋ ਕੁਝ ਅਸੀਂ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ-ਤਾਂ ਇਹ ਵੀ ਜਾਣਦੇ ਹਾਂ ਭਈ ਮੰਗੀਆਂ ਹੋਈਆਂ ਵਸਤਾਂਜਿਹੜੀਆਂ ਅਸਾਂ ਓਸ ਤੋਂ ਮੰਗੀਆਂ ਹਨ ਓਹ ਸਾਨੂੰ ਪਰਾਪਤ ਹੋ ਜਾਂਦੀਆਂ ਹਨ” (1 ਯੂਹੰਨਾ 5:14-15)। ਪਰਮੇਸ਼ੁਰ ਅੱਜ ਵੀ ਅਚਰਜ ਕੰਮਾਂ ਨੂੰ ਕਰਦਾ ਹੈ। ਪਰਮੇਸ਼ੁਰ ਅੱਜ ਵੀ ਲੋਕਾਂ ਨੂੰ ਚੰਗਾ ਕਰਦਾ ਹੈ। ਬਿਮਾਰੀਆਂ, ਰੋਗ, ਪੀੜ੍ਹਾਂ, ਦੁੱਖ ਅਤੇ ਮੌਤ ਅੱਜ ਵੀ ਅਸਲੀਅਤ ਤੌਰ ’ਤੇ ਦੁਨਿਆ ਵਿੱਚ ਹਨ। ਜਦੋਂ ਤੱਕ ਪ੍ਰਭੁ ਦੁਬਾਰਾ ਵਾਪਸ ਨਹੀਂ ਆਉਂਦਾ ਹੈ, ਤਦ ਤੱਕ ਹਰੇਕ ਮਨੁੱਖ ਜੋ ਅੱਜ ਜੀਉਂਦਾ ਹੈ, ਉਹ ਮਰੇਗਾ, ਅਤੇ ਉਨ੍ਹਾਂ ਵਿੱਚ ਇੱਕ ਬਹੁਤ ਵੱਡਾ ਬਹੁਮਤ (ਜਿਸ ਵਿੱਚ ਮਸੀਹੀ ਵਿਸ਼ਵਾਸੀ ਵੀ ਸ਼ਾਮਿਲ ਹਨ) ਵੀ ਸਰੀਰਕ ਸਮੱਸਿਆ (ਬਿਮਾਰੀ, ਸੱਟ, ਰੋਗ) ਦੇ ਨਤੀਜੇ ਨਾਲ ਮਰਨਗੇ। ਇਹ ਹਮੇਸ਼ਾਂ ਪਰਮੇਸ਼ੁਰ ਦੀ ਮਰਜ਼ੀ ਨਹੀਂ ਹੈ ਕਿ ਉਹ ਸਾਨੂੰ ਸਰੀਰਕ ਤੌਰ ’ਤੇ ਚੰਗਾ ਕਰੇ।

ਅਖੀਰ ਵਿੱਚ, ਸਾਡੀ ਸੰਪੂਰਣ ਚੰਗਿਆਈ ਸਵਰਗ ਵਿੱਚ ਸਾਡੀ ਉਡੀਕ ਕਰ ਰਹੀ ਹੈ। ਸਵਰਗ ਵਿੱਚ, ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਪੀੜ, ਬੀਮਾਰੀ, ਦੁੱਖ ਜਾਂ ਮੌਤ ਨਹੀਂ ਹੋਵੇਗੀ (ਪ੍ਰਕਾਸ਼ ਦੀ ਪੋਥੀ 21)। ਅਸੀਂ ਸਾਰੇ ਇਸ ਸੰਸਾਰ ਦੀ ਸਾਡੀ ਹਾਲਤ ਤੋਂ ਬਹੁਤ ਘੱਟ ਵਿਅਸਤ ਹੋਵਾਂਗੇ ਅਤੇ ਸਾਨੂੰ ਆਪਣੀ ਆਤਮਿਕ ਸਥਿਤੀ ਦੇ ਬਾਰੇ ਜ਼ਿਆਦਾ ਫਿਕਰ ਕਰਨ ਦੀ ਲੋੜ੍ਹ ਹੈ (ਰੋਮੀਆਂ 12:1-2)। ਤਦ ਅਸੀਂ ਆਪਣੇ ਦਿਲਾਂ ਨੂੰ ਸਵਰਗ ਦੀ ਵੱਲ੍ਹ ਕੇਂਦਰ ਕਰ ਸੱਕਦੇ ਹਾਂ ਜਿੱਥੇ ਸਾਨੂੰ ਹੋਰ ਵੀ ਜ਼ਿਆਦਾ ਸਰੀਰਕ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਦੀ ਲੋੜ੍ਹ ਨਹੀਂ ਹੋਵੇਗੀ। ਪ੍ਰਕਾਸ਼ ਦੀ ਪੋਥੀ 21:4 ਸੱਚੀ ਚੰਗਿਆਈ ਦਾ ਹਵਾਲਾ ਦਿੰਦੀ ਹੈ ਜਿਸ ਦੀ ਸਾਨੂੰ ਸਾਰਿਆਂ ਨੂੰ ਲਾਲਸਾ ਕਰਨੀ ਚਾਹੀਦਾ ਹੈ: “ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ। ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗਾ ਅਤੇ ਨਾਂ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ, ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ ਹਨ।”

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਚੰਗਿਆਈ ਦਾ ਬਾਰੇ ਕੀ ਕਹਿੰਦੀ ਹੈ? ਕੀ ਮਸੀਹ ਦੇ ਪਸ਼ਚਾਤਾਪ ਵਿੱਚ ਚੰਗਿਆਈ ਹੈ?
© Copyright Got Questions Ministries