ਪਰਮੇਸ਼ਰ ਕੋਲੋਂ ਮੁ਼ਆਫੀ ਪ੍ਰਾਪਤ ਕਰੋ
 
 

ਮੈਂ ਪਰਮੇਸ਼ਰ ਕੋਲੋਂ ਮੁ਼ਆਫੀ ਕਿਵੇਂ ਪ੍ਰਾਪਤ ਕਰ ਸਕਦਾ/ਸਕਦੀ ਹਾਂ?



ਪ੍ਰਸ਼ਨ: ਮੈਂ ਪਰਮੇਸ਼ਰ ਕੋਲੋਂ ਮੁ਼ਆਫੀ ਕਿਵੇਂ ਪ੍ਰਾਪਤ ਕਰ ਸਕਦਾ/ਸਕਦੀ ਹਾਂ?

ਉੱਤਰ:
ਰਸੂਲਾਂ ਦੇ ਕਰਤੱਬ 13:38 ਵਿੱਚ ਲਿਖਿਆ ਹੈ, “ਇਸ ਕਰਕੇ ਮੇਰੇ ਭਰਾਵੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਯਿਸੂ ਦੇ ਰਾਹੀਂ ਪਾਪਾਂ ਦੀ ਖਿਮਾ ਤੁਹਾਨੂੰ ਦੱਸੀ ਜਾਂਦੀ ਹੈ।“

ਮੁਆਫੀ ਕੀ ਹੈ ਅਤੇ ਮੈਨੂੰ ਇਸਦੀ ਕਿਉਂ ਲੋੜ ਹੈ?

ਸ਼ਬਦ ‘ਮੁਆਫ ਕਰਨਾ’ ਦਾ ਮਤਲਬ ਹੈ ਸਲੇਟ ਨੂੰ ਪੂੰਝ ਕੇ ਸਾਫ ਕਰ ਦੇਣਾ, ਖਿਮਾ ਕਰਨਾ, ਕਿਸੇ ਕਰਜ਼ੇ ਨੂੰ ਰੱਦ ਕਰਨਾ। ਜਦੋਂ ਅਸੀਂ ਕਿਸੇ ਨਾਲ ਬੁਰਾ ਕਰਦੇ ਹਾਂ, ਤਾਂ ਅਸੀਂ ਉਹਨਾਂ ਤੋਂ ਮੁਆਫੀ ਮੰਗਦੇ ਹਾਂ ਤਾਂ ਜੋ ਰਿਸ਼ਤੇ ਨੂੰ ਮੁੜਕੇ ਕਾਇਮ ਕੀਤਾ ਜਾ ਸਕੇ। ਮੁਆਫੀ ਇਸ ਕਰਕੇ ਨਹੀਂ ਦਿੱਤੀ ਜਾਂਦੀ ਕਿਉਂਕਿ ਕੋਈ ਵਿਅਕਤੀ ਮਾਫ ਕੀਤੇ ਜਾਣ ਦੇ ਯੋਗ ਹੈ। ਕੋਈ ਵੀ ਮੁਆਫ ਕੀਤੇ ਜਾਣ ਦੇ ਯੋਗ ਨਹੀਂ ਹੈ। ਮੁਆਫੀ ਪਿਆਰ, ਤਰਸ ਅਤੇ ਬਖ਼ਸ਼ਿਸ਼ ਦਾ ਕਾਰਜ਼ ਹੈ। ਕਿਸੇ ਨੇ ਤੁਹਾਡੇ ਨਾਲ ਜੋ ਵੀ ਕੀਤਾ ਹੋਵੇ, ਉਸਦੇ ਬਾਵਜੂਦ ਵੀ ਉਸ ਵਿਅਕਤੀ ਦੇ ਖਿਲਾਫ ਕੁਝ ਵੀ ਦਿਲ ਵਿੱਚ ਨਾ ਰੱਖਣ ਬਾਰੇ ਫੈਸਲਾ ਹੀ ਮੁਆਫੀ ਹੈ।

ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਸਾਰਿਆਂ ਨੂੰ ਹੀ ਪਰਮੇਸ਼ਰ ਤੋਂ ਮਾਫੀ ਦੀ ਲੋੜ ਹੈ। ਅਸੀਂ ਸਾਰਿਆਂ ਨੇ ਹੀ ਪਾਪ ਕੀਤਾ ਹੈ। ਉਪਦੇਸ਼ਕ ਦਾ ਖੰਡ 7:20 ਦੱਸਦਾ ਹੈ, “ਧਰਤੀ ’ਤੇ ਕੋਈ ਵੀ ਵਿਅਕਤੀ ਏਨਾ ਸਹੀ ਨਹੀਂ ਹੈ ਜੋ ਕਿ ਸਹੀ ਚੀਜ਼ਾਂ ਕਰਦਾ ਹੈ ਅਤੇ ਕਦੇ ਵੀ ਪਾਪ ਨਹੀਂ ਕਰਦਾ।“ ਯੁਹੰਨਾ ਦੀ ਪਹਿਲੀ ਪੱਤਰੀ ਦਾ ਖੰਡ 1:8 ਕਹਿੰਦਾ ਹੈ, “ਜੇ ਅਸੀਂ ਬਿਨਾਂ ਪਾਪ ਦੇ ਹੋਣ ਦਾ ਦਾਅਵਾ ਕਰਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਾਡੇ ਵਿੱਚ ਸੱਚ ਨਹੀਂ ਹੁੰਦਾ।“ ਸਾਰੇ ਪਾਪ ਆਖਰਕਾਰ ਪਰਮੇਸ਼ਰ ਦੇ ਖਿਲਾਫ ਵਿਦਰੋਹ ਦਾ ਇੱਕ ਕਾਰਜ ਹਨ (ਜ਼ਬੂਰ 51:4)। ਸਿੱਟੇ ਵਜੋਂ ਸਾਨੂੰ ਪਰਮੇਸ਼ਰ ਦੀ ਮੁਆਫੀ ਦੀ ਬਹੁਤ ਜ਼ਿਆਦਾ ਲੋੜ ਹੈ। ਜੇ ਸਾਡੇ ਪਾਪਾਂ ਨੂੰ ਮੁਆਫ ਨਹੀਂ ਕੀਤਾ ਜਾਂਦਾ, ਤਾਂ ਅਸੀਂ ਸਾਡੇ ਪਾਪਾਂ ਦੇ ਨਤੀਜ਼ੇ ਭੁਗਤਦੇ ਹੋਏ ਅਨੰਤ ਕਾਲ ਬਤੀਤ ਕਰ ਲਵਾਂਗੇ (ਮੱਤੀ ਦੀ ਇੰਜੀਲ 25:46; ਯੁਹੰਨਾ ਦੀ ਇੰਜੀਲ 3:36)।

ਮੁਆਫੀ – ਮੈਂ ਇਸਨੂੰ ਕਿਵੇਂ ਪ੍ਰਾਪਤ ਕਰਾਂ?

ਸ਼ੁਕਰ ਹੈ ਕਿ ਪਰਮੇਸ਼ਰ ਪਿਆਰ ਕਰਨ ਵਾਲਾ ਅਤੇ ਤਰਸਵਾਨ ਹੈ – ਜੋ ਕਿ ਸਾਡੇ ਸਾਰਿਆਂ ਦੇ ਪਾਪਾਂ ਨੂੰ ਮੁਆਫ ਕਰਨ ਵਾਸਤੇ ਵਿਆਕੁਲ ਹੈ ! ਪਤਰਸ ਦੀ ਦੂਜੀ ਪੱਤਰੀ ਦਾ ਖੰਡ 3:9 ਸਾਨੂੰ ਦੱਸਦਾ ਹੈ, “... ਉਹ ਤੁਹਾਡੇ ਨਾਲ ਸਬਰ ਤੋਂ ਕੰਮ ਲੈ ਰਿਹਾ ਹੈ, ਉਹ ਨਹੀਂ ਚਾਹੁੰਦਾ ਕਿ ਕੋਈ ਤਬਾਹ ਹੋ ਜਾਵੇ, ਪਰ ਉਹ ਚਾਹੁੰਦਾ ਹੈ ਕਿ ਹਰ ਕੋਈ ਪਾਪਾਂ ਲਈ ਪਛਤਾਵਾ ਕਰ ਲਵੇ।“ ਪਰਮੇਸ਼ਰ ਸਾਨੂੰ ਮਾਫ ਕਰਨ ਦੀ ਇੱਛਾ ਰੱਖਦਾ ਹੈ, ਇਸ ਕਰਕੇ ਉਸਨੇ ਸਾਡੀ ਮੁਆਫੀ ਵਾਸਤੇ ਇੰਤਜ਼ਾਮ ਕੀਤਾ।

ਸਾਡੇ ਪਾਪਾਂ ਵਾਸਤੇ ਇੱਕੋ ਇੱਕ ਯੋਗ ਸਜ਼ਾ ਮੌਤ ਹੈ। ਰੋਮੀਆਂ ਨੂੰ ਪੱਤਰੀ ਦੇ ਖੰਡ 6:23 ਦਾ ਪਹਿਲਾ ਭਾਗ ਇਹ ਕਹਿੰਦਾ ਹੈ, “ਪਾਪਾਂ ਦੀ ਤਨਖਾਹ ਮੌਤ ਹੈ....” ਸਦੀਵੀ ਮੌਤ ਹੀ ਉਹ ਚੀਜ਼ ਹੈ ਜੋ ਅਸੀਂ ਸਾਡੇ ਪਾਪਾਂ ਦੇ ਬਦਲੇ ਕਮਾਈ ਹੈ। ਆਪਣੀ ਪਰਿਪੱਕ ਯੋਜਨਾ ਵਿੱਚ ਪਰਮੇਸ਼ਰ ਇੱਕ ਮਨੁੱਖ - ਯਿਸੂ ਮਸੀਹ ਬਣ ਗਿਆ (ਯੁਹੰਨਾ ਦੀ ਇੰਜੀਲ 1:1, 14)। ਯਿਸੂ ਸਲੀਬ ‘ਤੇ ਮਰ ਗਿਆ ਅਤੇ ਉਸਨੇ ਉਹ ਸਜ਼ਾ ਲੈ ਲਈ ਜਿਸਦੇ ਅਸੀਂ ਹੱਕਦਾਰ ਸੀ – ਇਹ ਸਜ਼ਾ ਮੌਤ ਸੀ। ਕੁਰਿੰਥੀਆਂ ਨੂੰ ਦੂਜੀ ਪੱਤਰੀ 5:21 ਦਾ ਖੰਡ ਸਾਨੂੰ ਸਿਖਾਉਂਦਾ ਹੈ, “ਜਿਸਨੇ ਕੋਈ ਪਾਪ ਨਹੀਂ ਸੀ ਕੀਤਾ, ਪਰਮੇਸ਼ਰ ਨੇ ਸਾਡੇ ਲਈ ਉਸਨੂੰ ਪਾਪੀ ਬਣਾ ਦਿੱਤਾ ਤਾਂ ਜੋ ਉਸ ਰਾਹੀਂ ਅਸੀਂ ਪਰਮੇਸ਼ਰ ਨਾਲ ਧਰਮੀ ਬਣ ਸਕੀਏ।“ ਯਿਸੂ ਸਲੀਬ ਤੇ ਮਰ ਗਿਆ ਅਤੇ ਉਸਨੂੰ ਉਹ ਸਜ਼ਾ ਲੈ ਲਈ ਜਿਸਦੇ ਹੱਕਦਾਰ ਅਸੀਂ ਸੀ! ਪਰਮੇਸ਼ਰ ਹੋਣ ਵਜੋਂ ਯਿਸੂ ਦੀ ਮੌਤ ਨੇ ਸਾਰੇ ਸੰਸਾਰ ਦੇ ਪਾਪਾਂ ਲਈ ਮਾਫੀ ਵਾਸਤੇ ਅਦਾਇਗੀ ਕਰ ਦਿੱਤੀ। ਯੁਹੰਨਾ ਦੀ ਪਹਿਲੀ ਪੱਤਰੀ ਦਾ ਖੰਡ 2:2 ਕਹਿੰਦਾ ਹੈ, “ਉਹ ਸਾਡੇ ਸਾਰੇ ਪਾਪਾਂ ਦਾ ਪਸ਼ਚਾਤਾਪ ਹੈ ਅਤੇ ਨਾ ਕੇਵਲ ਸਾਡੇ ਪਾਪਾਂ ਦਾ ਸਗੋਂ ਸਾਰੇ ਸੰਸਾਰ ਦੇ ਪਾਪਾਂ ਦਾ।“ ਪਾਪ ਅਤੇ ਮੌਤ ਉੱਪਰ ਆਪਣੀ ਜਿੱਤ ਦਰਸਾਉਂਦੇ ਹੋਏ ਯਿਸੂ ਮੁਰਦੇ ਤੋਂ ਮੁੜ ਜਿਉਂ ਉੱਠਿਆ (ਕੁਰਿੰਥੀਆਂ ਨੂੰ ਪਹਿਲੀ ਪੱਤਰੀ 15:1-28)। ਯਿਸੂ ਦੀ ਮੌਤ ਅਤੇ ਪੁਨਰ-ਉਥਾਨ ਰਾਹੀਂ ਪਰਮੇਸ਼ਰ ਦੀ ਪ੍ਰਸ਼ੰਸ਼ਾ ਕਰੋ, ਰੋਮੀਆਂ ਨੂੰ ਪੱਤਰੀ ਦੇ ਖੰਡ 6:23 ਦਾ ਪਹਿਲਾ ਭਾਗ ਸੱਚ ਹੈ, “....ਪਰ ਪਰਮੇਸ਼ਰ ਦਾ ਤੋਹਫਾ ਹੈ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਦੈਵ ਜੀਵਨ।”

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਾਪਾਂ ਨੂੰ ਮੁਆਫ ਕਰ ਦਿੱਤਾ ਜਾਵੇ? ਕੀ ਤੁਹਾਨੂੰ ਪਰੇਸ਼ਾਨ ਕਰ ਦੇਣ ਵਾਲੇ ਦੋਸ਼ ਦਾ ਅਹਿਸਾਸ ਹੈ ਜਿਸਤੋਂ ਤੁਸੀਂ ਬਚ ਰਹੇ ਨਹੀ ਲੱਗਦੇ? ਸਾਡੇ ਪਾਪਾਂ ਦੀ ਮੁਆਫੀ ਤਾਂ ਹੀ ਉਪਲਬਧ ਹੈ ਜੇ ਤੁਸੀਂ ਯਿਸੂ ਮਸੀਹ ਵਿੱਚ ਆਪਣੇ ਮੁਕਤੀਦਾਤਾ ਵਜੋਂ ਵਿਸ਼ਵਾਸ਼ ਪ੍ਰਗਟ ਕਰੋਂਗੇ। ਅਫਸੀਆਂ ਨੂੰ ਪੱਤਰੀ ਦਾ ਖੰਡ 1:7 ਕਹਿੰਦਾ ਹੈ, “ਮਸੀਹ ਦੇ ਨਮਿੱਤ ਸਾਨੂੰ ਉਸਦੇ ਲਹੂ ਰਾਹੀਂ ਆਜ਼ਾਦੀ ਦਿੱਤੀ ਗਈ ਸੀ, ਸਾਡੇ ਕੋਲ ਪਰਮੇਸ਼ਰ ਦੀ ਅਪਾਰ ਕਿਰਪਾ ਦੁਆਰਾ ਆਪਣੇ ਪਾਪਾਂ ਦੀ ਮੁਆਫੀ ਹੈ।“ ਯਿਸੂ ਨੇ ਸਾਡੇ ਵਾਸਤੇ ਸਾਡਾ ਕਰਜ਼ਾ ਅਦਾ ਕੀਤਾ ਤਾਂ ਜੋ ਸਾਨੂੰ ਮਾਫ ਕੀਤਾ ਜਾ ਸਕੇ। ਤੁਸੀਂ ਇਹ ਵਿਸ਼ਵਾਸ਼ ਕਰਦੇ ਹੋਏ ਕਿ ਯਿਸੂ ਸਾਡੀ ਮੁਆਫੀ ਵਾਸਤੇ ਅਦਾਇਗੀ ਕਰਨ ਲਈ ਮਰ ਗਿਆ, ਪਰਮੇਸ਼ਰ ਨੂੰ ਇਹ ਕਹਿਣਾ ਹੈ ਕਿ ਉਹ ਯਿਸੂ ਰਾਹੀਂ ਤੁਹਾਨੂੰ ਮਾਫ ਕਰ ਦੇਵੇ – ਅਤੇ ਉਹ ਤੁਹਾਨੂੰ ਮਾਫ ਕਰ ਦੇਵੇਗਾ। ਯੁਹੰਨਾ ਦੀ ਇੰਜੀਲ ਦੇ ਖੰਡ 3:16-17 ਵਿੱਚ ਇੱਕ ਬਹੁਤ ਵਚਿੱਤਰ ਸੁਨੇਹਾ ਹੈ, “ਕਿਉਂਕਿ ਪਰਮੇਸ਼ਰ ਨੇ ਸੰਸਾਰ ਦੇ ਲੋਕਾਂ ਨੂੰ ਏਨਾ ਪਿਆਰ ਕੀਤਾ ਕਿ ਉਸਨੇ ਆਪਣਾ ਇੱਕੋ ਇੱਕ ਪੁੱਤਰ ਵੀ ਦੇ ਦਿੱਤਾ ਤਾਂ ਕਿ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ਼ ਕਰੇਗਾ ਉਹ ਤਬਾਹ ਨਹੀਂ ਹੋਵੇਗਾ ਸਗੋਂ ਉਸਨੂੰ ਸਦੀਵੀ ਜੀਵਨ ਪ੍ਰਾਪਤ ਹੋਵੇਗਾ। ਕਿਉਂਕਿ ਪਰਮੇਸ਼ਰ ਨੇ ਆਪਣੇ ਬੇਟੇ ਨੂੰ ਸੰਸਾਰ ਵਿੱਚ ਇਸਦੀ ਨਿੰਦਾ ਕਰਨ ਵਾਸਤੇ ਨਹੀਂ ਸੀ ਭੇਜਿਆ ਸਗੋਂ ਉਸਦੇ ਰਾਹੀਂ ਸੰਸਾਰ ਨੂੰ ਬਚਾਉਣ ਵਾਸਤੇ ਭੇਜਿਆ ਸੀ।“

ਮੁਆਫੀ – ਕੀ ਇਹ ਸੱਚਮੁੱਚ ਏਨੀ ਆਸਾਨ ਹੈ?

ਹਾਂ ਇਹ ਏਨੀ ਆਸਾਨ ਹੈ! ਤੁਸੀਂ ਪਰਮੇਸ਼ਰ ਤੋਂ ਆਪਣੀ ਮੁਆਫੀ ਕਮਾ ਨਹੀਂ ਸਕਦੇ। ਤੁਸੀਂ ਤੁਹਾਡੀ ਮੁਆਫੀ ਵਾਸਤੇ ਪਰਮੇਸ਼ਰ ਨੂੰ ਪੈਸਿਆਂ ਦੀ ਅਦਾਇਗੀ ਨਹੀਂ ਕਰ ਸਕਦੇ। ਤੁਸੀਂ ਕੇਵਲ ਪਰਮੇਸ਼ਰ ਦੀ ਬਖਸ਼ਿਸ਼ ਅਤੇ ਤਰਸ ਦੇ ਰਾਹੀਂ ਵਿਸ਼ਵਾਸ਼ ਕਰਨ ਦੁਆਰਾ ਹੀ ਇਸਨੂੰ ਪ੍ਰਾਪਤ ਕਰ ਸਕਦੇ ਹੋ। ਜੇ ਤੁਸੀਂ ਯਿਸੂ ਮਸੀਹ ਨੂੰ ਤੁਹਾਡੇ ਮੁਕਤੀਦਾਤਾ ਵਜੋਂ ਸਵੀਕਾਰ ਕਰਨਾ ਚਾਹੁੰਦੇ ਹੋ ਅਤੇ ਪਰਮੇਸ਼ਰ ਤੋਂ ਮੁਆਫੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਏਥੇ ਇੱਕ ਪ੍ਰਾਰਥਨਾ ਦਿੱਤੀ ਜਾ ਰਹੀ ਹੈ ਜੋ ਤੁਸੀਂ ਕਰ ਸਕਦੇ ਹੋ।

ਇਸ ਪ੍ਰਾਰਥਨਾ ਨੂੰ ਜਾਂ ਕਿਸੇ ਹੋਰ ਪ੍ਰਾਰਥਨਾ ਨੂੰ ਕਹਿਣਾ ਹੀ ਤੁਹਾਨੂੰ ਨਹੀਂ ਬਚਾਵੇਗਾ। ਇਹ ਕੇਵਲ ਯਿਸੂ ਮਸੀਹ ਵਿੱਚ ਵਿਸ਼ਵਾਸ਼ ਰੱਖਣਾ ਹੀ ਹੈ ਜੋ ਤੁਹਾਨੂੰ ਪਾਪ ਤੋਂ ਬਚਾ ਸਕਦਾ ਹੈ। ਇਹ ਪ੍ਰਾਰਥਨਾ ਕੇਵਲ ਪਰਮੇਸ਼ਰ ਵਿੱਚ ਤੁਹਾਡਾ ਵਿਸ਼ਵਾਸ਼ ਪ੍ਰਗਟ ਕਰਨ ਦਾ ਅਤੇ ਤੁਹਾਡੀ ਮੁਕਤੀ ਵਾਸਤੇ ਉਸਦਾ ਧੰਨਵਾਦ ਕਰਨ ਦਾ ਤਰੀਕਾ ਹੈ। “ਪਰਮੇਸ਼ਰ, ਮੈਂ ਜਾਣਦਾ ਹਾਂ ਕਿ ਮੈਂ ਤੁਹਾਡੇ ਖਿਲਾਫ ਪਾਪ ਕੀਤਾ ਹੈ ਅਤੇ ਮੈਂ ਤੁਹਾਡੀ ਸਜ਼ਾ ਦਾ ਹੱਕਦਾਰ ਹਾਂ। ਪਰ ਯਿਸੂ ਮਸੀਹ ਨੇ ਉਹ ਸਜ਼ਾ ਲੈ ਲਈ ਜਿਸਦਾ ਹੱਕਦਾਰ ਮੈਂ ਸੀ ਤਾਂ ਜੋ ਉਸ ਵਿੱਚ ਵਿਸ਼ਵਾਸ਼ ਕਰਨ ਰਾਹੀਂ ਮੈਨੂੰ ਮੁਆਫ ਕਰ ਦਿੱਤਾ ਜਾਵੇ। ਮੈਂ ਆਪਣੇ ਪਾਪ ਤੋਂ ਦੂਰ ਹੱਟਦਾ ਹਾਂ ਅਤੇ ਮੁਕਤੀ ਵਾਸਤੇ ਤੁਹਾਡੇ ਵਿੱਚ ਆਪਣਾ ਵਿਸ਼ਵਾਸ਼ ਪ੍ਰਗਟ ਕਰਦਾ ਹਾਂ। ਤੁਹਾਡੀ ਸ਼ਾਨਦਾਰ ਬਖਸ਼ਿਸ਼ ਅਤੇ ਮੁਆਫੀ ਵਾਸਤੇ ਤੁਹਾਡਾ ਧੰਨਵਾਦ ! ਆਮੀਨ!“

ਜੋ ਕੁ਼ਝ ਤੁਸੀਂ ਏਥੇ ਪੜ੍ਹਿਆ ਹੈ, ਕੀ ਉਸਦੇ ਕਰਕੇ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ ਤਾਂ ਕਿਰਪਾ ਕਰਕੇ ਹੇਠਾਂ 'ਮੈਂ ਅੱਜ ਮਸੀਹ ਨੂੰ ਸਵੀਕਾਰ ਕਰ ਲਿਆ ਹੈ’ ਬਟਨ ਤੇ ਕਲਿੱਕ ਕਰੋ।



ਪੰਜਾਬੀ ਹੋਮ ਪੇਜ਼ ਤੇ ਵਾਪਸ ਜਾਓ



ਮੈਂ ਪਰਮੇਸ਼ਰ ਕੋਲੋਂ ਮੁ਼ਆਫੀ ਕਿਵੇਂ ਪ੍ਰਾਪਤ ਕਰ ਸਕਦਾ/ਸਕਦੀ ਹਾਂ?