settings icon
share icon
ਪ੍ਰਸ਼ਨ

ਬਾਈਬਲ ਜੂਆ ਖੇਡਣ ਦੇ ਬਾਰੇ ਕੀ ਕਹਿੰਦੀ ਹੈ? ਕੀ ਜੂਆ ਖੇਡਣਾ ਪਾਪ ਹੈ?

ਉੱਤਰ


ਬਾਈਬਲ ਖ਼ਾਸ ਕਰਕੇ ਜੂਆ ਖੇਡਣਾ, ਸ਼ਰਤ ਲਾਉਣ ਅਤੇ ਲਾਟਰੀ ਪਾਉਣ ਦੇ ਬਾਰੇ ਵਿੱਚ ਕੁਝ ਨਹੀਂ ਕਹਿੰਦੀ ਹੈ। ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਧਨ ਦਾ ਲਾਲਚ ਨਾ ਕਰੋ (1 ਤਿਮੋਥਿਉਸ 6:10; ਇਬਰਾਨੀਆਂ 13:5)। ਪਵਿੱਤਰ ਵਚਨ ਵੀ ਸਾਨੂੰ ਜਲ੍ਹਦੀ ਅਮੀਰ ਬਣਨ ਦੇ ਯਤਨਾਂ ਤੋਂ ਦੂਰ ਰਹਿਣ ਨੂੰ ਉਤਸਾਹਿਤ ਕਰਦਾ ਹੈ (ਕਹਾਉਤਾਂ 13:11; 23:5 ਉਪਦੇਸ਼ਕ 5:10)। ਜੂਆ ਪੱਕੇ ਤੌਰ ਤੇ ਧਨ ਨਾਲ ਪਿਆਰ ਉੱਤੇ ਧਿਆਨ ਕਰਦਾ ਹੈ ਅਤੇ ਇੱਕ ਦਮ ਸੱਚੇ ਰੂਪ ਵਿੱਚ ਲੋਕਾਂ ਨੂੰ ਬਹੁਤ ਜਲਦੀ ਅਤੇ ਆਸਾਨ ਤਰੀਕੇ ਨਾਲ ਅਮੀਰ ਬਣਨ ਦਾ ਲਾਲਚ ਦਿੰਦਾ ਹੈ।

ਜੂਆ ਖੇਡਣ ਵਿੱਚ ਕੀ ਬੁਰਿਆਈ ਹੈ? ਜੂਆ ਖੇਡਣਾ ਇੱਕ ਔਖਾ ਵਿਸ਼ਾ ਹੈ ਕਿਉਂਕਿ ਜੇ ਇਹ ਸੰਤੁਲਨ ਵਿੱਚ ਰਹਿ ਕੇ ਜਾਂ ਕਦੀ ਕਦੀ ਕਿਸੇ ਖ਼ਾਸ ਸਮੇਂ ਤੇ ਖੇਡਿਆ ਜਾਵੇ, ਤਾਂ ਇਹ ਧਨ ਨੂੰ ਬੇਕਾਰ ਗਵਾਉਣਾ ਹੋਵੇਗਾ, ਪਰ ਇਹ ਸਹੀ ਰੂਪ ਵਿੱਚ ਬੁਰਾ ਨਹੀਂ ਹੈ। ਲੋਕ ਬਹੁਤ ਸਾਰੇ ਹੋਰ ਕੰਮਾਂ ਉੱਤੇ ਧਨ ਨੂੰ ਬਰਬਾਦ ਕਰ ਦਿੰਦੇ ਹਨ। ਜੂਆ ਖੇਡਣਾ, ਜਾਂ ਇੱਕ ਫਿਲਮ ਦੇਖਣਾ, (ਬਹੁਤ ਸਾਰੀਆਂ ਉਦਾਹਰਣਾਂ ਵਿੱਚ) ਜ਼ਰੂਰਤ ਤੋਂ ਜਿਆਦਾ ਮਹਿੰਗਾ ਖਾਣਾ ਖਾਣਾ, ਫਾਲਤੂ ਵਿੱਚ ਹੀ ਚੀਜ਼ਾ ਦੀ ਖਰੀਦਦਾਰੀ ਕਰਨਾ। ਅਤੇ ਠੀਕ ਉਸੇ ਸਮੇਂ, ਕਿ ਧਨ ਨੂੰ ਦੂਜੀਆਂ ਚੀਜ਼ਾ ਉੱਤੇ ਬੇਕਾਰ ਖ਼ਰਚ ਕਰਨਾ ਜੂਏ ਨੂੰ ਖੇਡਣਾ ਸਹੀ ਨਹੀਂ ਠਹਿਰਾਉਂਦਾ ਹੈ। ਧਨ ਨੂੰ ਬੇਕਾਰ ਖ਼ਰਚ ਨਹੀਂ ਕਰਨਾ ਚਾਹੀਦਾ। ਜਿਆਦਾ ਧਨ ਨੂੰ ਭਵਿੱਖ ਦੀਆਂ ਲੋੜ੍ਹਾਂ ਲਈ ਜਾਂ ਪਰਮੇਸ਼ੁਰ ਦੇ ਕੰਮਾਂ ਲਈ, ਬਚਾਉਣਾ ਚਾਹੀਦਾ ਹੈ, ਨਾ ਕਿ ਜੂਆ ਖੇਡ ਕੇ ਗੁਆਉਣਾ।

ਭਾਵੇਂ ਬਾਈਬਲ ਵਿੱਚ ਜੂਆ ਖੇਡਣ ਦਾ ਬਿਆਨ ਸਾਫ਼ ਤਰੀਕੇ ਨਾਲ ਨਹੀਂ ਕੀਤਾ ਗਿਆ, ਪਰ ਇਹ ਕਿਸਮਤ ਜਾਂ ਮੌਕੇ ਦੀਆਂ ਗੱਲ੍ਹਾਂ ਨੂੰ ਬਿਆਨ ਕਰਦਾ ਹੈ। ਉਦਾਹਰਣ ਦੇ ਤੌਰ ਤੇ, ਲੇਵੀਆਂ ਵਿੱਚ ਕੁਰਬਾਨੀ ਦੇ ਲਈ ਬੱਕਰਾ ਚੁਣਨ ਦੇ ਲਈ ਚਿੱਠੀ ਪਾਉਣਾ ਯਹੋਸ਼ੁਆ ਨੇ ਵੱਖ ਵੱਖ ਕਬੀਲਿਆਂ ਨੂੰ ਜ਼ਮੀਨ ਵੰਡਣ ਦੇ ਲਈ ਚਿੱਠੀ ਪਾਉਣ ਦੇ ਦੁਆਰਾ ਨਿਸ਼ਚਿਤ ਕੀਤਾ। ਨਹਮਯਾਹ ਨੇ ਨਿਸ਼ਚਿਤ ਕਰਨ ਦੇ ਲਈ ਚਿੱਠੀ ਪਾਈ ਕਿ ਯਰੂਸ਼ਲਮ ਦੇ ਅੰਦਰ ਕੌਣ ਰਹੇਗਾ। ਰਸੂਲਾਂ ਨੇ ਯਹੂਦਾ ਦੀ ਥਾਂ ਤੇ ਕਿਸੇ ਹੋਰ ਰਸੂਲ ਦੀ ਚਿੱਠੀ ਪਾਈ। ਕਹਾਉਤਾਂ 16:33 ਕਹਿੰਦਾ ਹੈ ਕਿ, “ਬੁੱਕਲ ਵਿੱਚ ਗੁਣੇ ਪਾਏ ਜਾਂਦੇ ਹਨ ਪਰ ਉਨ੍ਹਾਂ ਦਾ ਫ਼ੈਸਲਾ ਯਹੋਵਾਹ ਵੱਲੋਂ ਹੀ ਹੁੰਦਾ ਹੈ।”

ਬਾਈਬਲ ਜੂਏ ਘਰ ਅਤੇ ਲਾਟਰੀਆਂ ਦੇ ਬਾਰੇ ਕੀ ਕਹਿੰਦੀ ਹੈ? ਜੂਆ ਘਰ ਜੁਆਰੀਆਂ ਨੂੰ ਵੱਧ ਤੋਂ ਵੱਧ ਧਨ ਦਾ ਖ਼ਤਰਾ ਚੁੱਕਣ ਲਈ ਹਰ ਤਰੀਕੇ ਦੀ ਵਿਕਰੀ ਦੀ ਸ਼ਾਜਿਸ ਦਾ ਇਸਤੇਮਾਲ ਕਰਦਾ ਹੈ। ਉਹ ਅਕਸਰ ਬਹੁਤ ਹੀ ਸਸਤੀ ਜਾਂ ਇੱਥੋਂ ਤੱਕ ਕਿ ਬਿਲਕੁੱਲ ਹੀ ਮੁਫ਼ਤ ਸ਼ਰਾਬ ਪਿਲਾਉਂਦੇ ਹਨ, ਜਿਹੜ੍ਹੇ ਕਿ ਮਦਮਸਤੀ ਨੂੰ ਉਤੇਜਿਤ ਕਰਦੇ ਹਨ, ਅਤੇ ਜਿਸਦੇ ਕਾਰਨ ਸਹੀ ਫ਼ੈਸਲੇ ਨੂੰ ਲੈਣ ਦੀ ਯੋਗਤਾ ਘਟ ਜਾਂਦੀ ਹੈ। ਜੂਏ ਘਰ ਵਿੱਚ ਵੱਡੇ ਧਨ ਦੀ ਰਕਮ ਨੂੰ ਨੂੰ ਲੈਣ ਦੇ ਲਈ ਅਤੇ ਮੁੜ ਛੇਤੀ ਖ਼ਤਮ ਹੋਣ ਵਾਲੇ ਖੋਖਲ੍ਹੇ ਸੁੱਖ ਦੇਣ ਲਈ ਹਰ ਤਰੀਕੇ ਦੇ ਛਲ੍ਹ ਦਾ ਇਸਤੇਮਾਲ ਕੀਤਾ ਜਾਂਦਾ ਹੈ। ਲਾਟਰੀਆਂ ਨੂੰ ਖੇਡਣ ਵਾਲੇ ਆਪਣੇ ਆਪ ਨੂੰ ਇਸ ਤਰ੍ਹਾਂ ਦਿਖਾਉਂਦੇ ਹਨ ਕਿ ਉਹ ਸਿੱਖਿਆ ਦੇ ਲਈ ਜਾਂ/ ਅਤੇ ਸਮਾਜਿਕ ਕੰਮਾਂ ਲਈ ਧਨ ਇਕੱਠਾ ਕਰ ਰਹੇ ਹਨ। ਫਿਰ ਵੀ, ਅਧਿਐਨ ਦੱਸਦਾ ਹੈ ਕਿ ਅਕਸਰ ਲਾਟਰੀ ਨੂੰ ਪਾਉਣ ਵਾਲੇ ਉਹ ਹੁੰਦੇ ਹਨ ਜਿਹੜ੍ਹੇ ਕਿ ਲਾਟਰੀ ਦੀ ਟਿਕਟ ਨੂੰ ਖਰੀਦਣ ਦੇ ਲਈ ਬਹੁਤ ਹੀ ਘੱਟ ਯੋਗਤਾ ਵਾਲੇ ਹੁੰਦੇ ਹਨ। “ਛੇਤੀ ਧਨੀ” ਬਣਨ ਦੀ ਖਿੱਚ ਉਨ੍ਹਾਂ ਦੇ ਖਿਲਾਫ਼ ਵਿਰੋਧ ਕਰਨ ਲਈ ਬਹੁਤ ਹੈ ਜੋ ਇਨ੍ਹਾਂ ਨੂੰ ਜੂਆ ਖੇਡਣ ਦਾ ਬਹੁਤ ਸਾਰੀ ਲਾਲਚ ਦਿੰਦੀ ਹੈ। ਜਿੱਤਣ ਦੇ ਸਮੇਂ ਘੱਟ ਹੁੰਦੇ ਹਨ, ਜਿਸ ਦੇ ਸਿੱਟੇ ਵਜੋਂ ਕਈ ਲੋਕਾਂ ਦਾ ਜੀਵਨ ਉੱਜੜ ਜਾਂਦਾ ਹੈ।

ਕੀ ਪਰਮੇਸ਼ੁਰ ਲਾਟਰੀ/ ਜੂਏ ਤੋਂ ਕਮਾਏ ਧਨ ਤੋਂ ਖੁਸ਼ ਹੁੰਦਾ ਹੈ? ਕਈ ਲੋਕ ਲਾਟਰੀ ਜਾਂ ਜੂਆ ਖੇਡਣ ਦਾ ਦਾਅਵਾ ਇਸ ਲਈ ਕਰਦੇ ਹਨ ਤਾਂ ਕਿ ਉਹ ਕਲੀਸਿਯਾ ਜਾਂ ਕਿਸੇ ਹੋਰ ਚੰਗੇ ਕੰਮ ਦੇ ਲਈ ਧਨ ਦੇ ਸਕਣ। ਭਾਵੇਂ ਇਹ ਇੱਕ ਚੰਗਾ ਉਦੇਸ਼ ਹੋ ਸਕਦਾ ਹੈ, ਪਰ ਸੱਚਾਈ ਤਾਂ ਇਹ ਹੈ ਕਿ ਬਹੁਤ ਘੱਟ ਲੋਕ ਜੂਏ ਤੋਂ ਜਿੱਤੇ ਹੋਏ ਪੈਸੇ ਨੂੰ ਧਾਰਮਿਕ ਕੰਮਾਂ ਲਈ ਇਸਤੇਮਾਲ ਕਰਦੇ ਹਨ। ਖੋਜ ਕਰਨ ਤੋਂ ਪਤਾ ਲੱਗਦਾ ਹੈ ਕਿ ਲਾਟਰੀ ਜਿੱਤਣ ਵਾਲਿਆਂ ਦਾ ਇੱਕ ਬਹੁਤ ਵੱਡਾ ਬਹੁਮਤ ਲਾਟਰੀ ਜਿੱਤਣ ਤੋਂ ਕੁਝ ਸਾਲ ਬਾਅਦ ਹੀ ਉਸ ਦਾ ਉਸ ਤੋਂ ਵੀ ਬਹੁਤ ਮਾੜ੍ਹੀ ਆਰਥਿਕ ਹਲਾਤ ਵਿੱਚ ਹੁੰਦਾ ਹੈ, ਜਿੰਨ੍ਹਾਂ ਕਿ ਪਹਿਲਾਂ ਕਦੀ ਨਹੀਂ ਸੀ। ਬਹੁਤ ਘੱਟ ਜੇ ਕੋਈ ਹੈ, ਸੱਚ ਮੁਚ ਚੰਗੇ ਕੰਮ ਲਈ ਦਿੰਦੇ ਹਨ। ਇਸ ਤੋਂ ਇਲਾਵਾ, ਪਰਮੇਸ਼ੁਰ ਨੂੰ ਇਸ ਜਗਤ ਵਿੱਚ ਆਪਣੇ ਕੰਮ ਨੂੰ ਪੂਰਾ ਕਰਨ ਲਈ ਸਾਡੇ ਧਨ ਦੀ ਜ਼ਰੂਰਤ ਨਹੀਂ ਹੈ। ਕਹਾਉਤਾਂ 13:11 ਕਹਿੰਦਾ ਹੈ ਕਿ, “ਐਵੇਂ ਕਿਸੇ ਦਾ ਧਨ ਘਟ ਜਾਵੇਗਾ, ਪਰ ਮਿਹਨਤ ਦਾ ਧਨ ਵਧ ਜਾਵੇਗਾ।” ਪਰਮੇਸ਼ੁਰ ਸਰਬ ਸੱਤਾ ਧਾਰੀ ਹੈ ਅਤੇ ਆਪਣੀ ਕਲੀਸਿਯਾ ਦੇ ਲਈ ਇਮਾਨਦਾਰ ਸਾਧਨਾਂ ਤੋਂ ਧਨ ਪ੍ਰਾਪਤ ਕਰਵਾਏਗਾ। ਕੀ ਨਸ਼ੀਲੀ ਦਵਾਈਆਂ ਜਾਂ ਬੈਂਕ ਡਕੈਤੀ ਤੋਂ ਪ੍ਰਾਪਤ ਹੋਏ ਧਨ ਦੇ ਦਾਨ ਨੂੰ ਕਬੂਲ ਕਰਨ ਤੇ ਪਰਮੇਸ਼ੁਰ ਦਾ ਆਦਰ ਹੋਵੇਗਾ? ਬਿਲਕੁੱਲ ਨਹੀਂ, ਨਾਂ ਤਾਂ ਪਰਮੇਸ਼ੁਰ ਨੂੰ ਜ਼ਰੂਰਤ ਹੈ ਅਤੇ ਨਾ ਹੀ ਉਹ ਇਹੋ ਜਿਹੇ ਧਨ ਨੂੰ ਚਾਹੁੰਦਾ ਹੈ। ਜੋ ਕਿ ਗਰੀਬਾਂ ਨੂੰ ਅਮੀਰ ਬਣਾਉਣ ਦਾ ਲਾਲਚ ਦਿਖਾ ਕੇ ਉਨ੍ਹਾਂ ਕੋਲੋਂ “ਚੋਰੀ” ਲਿਆ ਗਿਆ ਹੈ।

1 ਤਿਮੋਥਿਉਸ 6:10 ਸਾਨੂੰ ਕਹਿੰਦਾ ਹੈ ਕਿ, “ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆਂ ਹੈ।” ਇਬਰਾਨੀਆਂ 13:5 ਬਿਆਨ ਕਰਦੀ ਹੈ ਕਿ, “ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ,ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ ਕਿਉਂ ਜੋ ਉਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਤੈਨੂੰ ਤਿਆਗਾਂਗਾ।” ਮੱਤੀ 6:24 ਬਿਆਨ ਕਰਦੀ ਹੈ ਕਿ, “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ ਕਿਉਂ ਜੋ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਯਾ ਇੱਕ ਨਾਲ ਮਿੱਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਇਆ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।”

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਜੂਆ ਖੇਡਣ ਦੇ ਬਾਰੇ ਕੀ ਕਹਿੰਦੀ ਹੈ? ਕੀ ਜੂਆ ਖੇਡਣਾ ਪਾਪ ਹੈ?
© Copyright Got Questions Ministries