अनन्तको जीवन
 

ਕੀ ਤੁਹਾਡੇ ਕੋਲ ਸਦੀਵੀ ਜੀਵਨ ਹੈ?




ਪ੍ਰਸ਼ਨ: ਕੀ ਤੁਹਾਡੇ ਕੋਲ ਸਦੀਵੀ ਜੀਵਨ ਹੈ?

ਉੱਤਰ:
ਬਾਈਬਲ ਸਦੀਵੀ ਜੀਵਨ ਵਾਸਤੇ ਇੱਕ ਸਪੱਸ਼ਟ ਰਸਤਾ ਦਰਸਾਉਂਦੀ ਹੈ। ਪਹਿਲੀ ਗੱਲ, ਸਾਨੂੰ ਲਾਜ਼ਮੀ ਤੌਰ ਤੇ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅਸੀਂ ਪਰਮੇਸ਼ਰ ਦੇ ਖਿਲਾਫ ਪਾਪ ਕੀਤਾ ਹੈ: “ਕਿਉਂਕਿ ਸਭ ਨੇ ਪਾਪ ਕੀਤਾ ਹੈ ਅਤੇ ਸਾਰੇ ਹੀ ਲੋਕ ਪਰਮੇਸ਼ਰ ਦੀ ਮਹਿਮਾ ਲਈ ਕਾਫੀ ਚੰਗੇ ਨਹੀਂ ਹਨ” (ਰੋਮੀਆਂ ਨੂੰ ਪੱਤਰੀ 3:23)। ਅਸੀਂ ਸਾਰਿਆਂ ਨੇ ਹੀ ਕੁਝ ਅਜਿਹੀਆਂ ਗੱਲਾਂ ਕੀਤੀਆਂ ਹਨ ਜੋ ਪਰਮੇਸ਼ਰ ਨੂੰ ਨਾ-ਖੁਸ਼ ਕਰਨ ਵਾਲੀਆਂ ਹਨ ਅਤੇ ਜੋ ਸਾਨੂੰ ਸਜ਼ਾ ਦੇ ਭਾਗੀਦਾਰ ਬਣਾਉਂਦੀਆਂ ਹਨ। ਕਿਉਂਕਿ ਸਾਡੇ ਸਾਰੇ ਪਾਪ ਆਖਰਕਾਰ ਇੱਕ ਸਦੀਵੀ ਪਰਮੇਸ਼ਰ ਦੇ ਖਿਲਾਫ ਹਨ, ਇਸ ਕਰਕੇ ਕੇਵਲ ਇੱਕ ਸਦੀਵੀ ਸਜ਼ਾ ਹੀ ਕਾਫੀ ਹੈ। “ਤੁਹਾਡੇ ਪਾਪਾਂ ਦੀ ਤਨਖਾਹ ਮੌਤ ਹੈ, ਪਰ ਪਰਮੇਸ਼ਰ ਆਪਣੇ ਮਨੁੱਖਾਂ ਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਦੀਵੀ ਜੀਵਨ ਦੀ ਦਾਤ ਦਿੰਦਾ ਹੈ” (ਰੋਮੀਆਂ ਨੂੰ ਪੱਤਰੀ 6:23)।

ਪਰ ਫਿਰ ਵੀ, ਪਾਪ ਤੋਂ ਰਹਿਤ ਯਿਸੂ ਮਸੀਹ (ਪਤਰਸ ਦੀ ਪਹਿਲੀ ਪੱਤਰੀ 2:22), ਪਰਮੇਸ਼ਰ ਦਾ ਸਦੀਵੀ ਬੇਟਾ ਇੱਕ ਆਮ ਆਦਮੀ ਬਣ ਗਿਆ (ਯੁਹੰਨਾ ਦੀ ਇੰਜੀਲ 1:1, 14) ਅਤੇ ਸਾਡੀ ਸਜ਼ਾ ਅਦਾ ਕਰਨ ਲਈ ਮਰ ਗਿਆ। “ਇਸ ਤਰਾਂ ਪਰਮੇਸ਼ਰ ਸਾਡੇ ਲਈ ਆਪਣੇ ਪਿਆਰ ਦਾ ਵਿਖਾਵਾ ਕਰਦਾ ਹੈ; ਜਦੋਂ ਅਸੀਂ ਅਜੇ ਪਾਪੀ ਹੀ ਸੀ ਤਾਂ ਯਿਸੂ ਸਾਡੇ ਲਈ ਮਰ ਗਿਆ (ਰੋਮੀਆਂ ਨੂੰ ਪੱਤਰੀ 5:8)। ਯਿਸੂ ਮਸੀਹ ਸਲੀਬ ਤੇ ਮਰ ਗਿਆ (ਯੁਹੰਨਾ ਦੀ ਇੰਜੀਲ 19:31-42) ਅਤੇ ਉਸਨੇ ਉਹ ਸਜ਼ਾ ਲੈ ਲਈ ਜਿਸਦੇ ਹੱਕਦਾਰ ਅਸੀਂ ਸੀ (ਕੁਰਿੰਥੀਆਂ ਨੂੰ ਦੂਜੀ ਪੱਤਰੀ 5:21)। ਤਿੰਨ ਦਿਨਾਂ ਬਾਅਦ ਉਹ ਫਿਰ ਤੋਂ ਜੀ ਉੱਠਿਆ (ਕੁਰਿੰਥੀਆਂ ਨੂੰ ਪਹਿਲੀ ਪੱਤਰੀ 15:1-4), ਇਸ ਤਰਾਂ ਉਸਨੇ ਪਾਪ ਅਤੇ ਮੌਤ ਉੱਪਰ ਆਪਣੀ ਜਿੱਤ ਨੂੰ ਸਾਬਤ ਕਰ ਦਿੱਤਾ ਹੈ। “ਪਰਮੇਸ਼ਰ ਬਹੁਤ ਮਿਹਰਬਾਨ ਹੈ ਅਤੇ ਉਸਦੀ ਮਿਹਰ ਕਾਰਨ ਹੀ ਸਾਨੂੰ ਨਵਾਂ ਜੀਵਨ ਮਿਲਿਆ ਹੈ, ਇਹ ਨਵੀਂ ਜਿੰਦਗੀ ਯਿਸੂ ਮਸੀਹ ਨੂੰ ਮੌਤ ਤੋਂ ਉਭਾਰਨ ਰਾਹੀਂ ਸਾਡੇ ਵਾਸਤੇ ਇੱਕ ਜਿਉਂਦੀ ਆਸ ਲੈਕੇ ਆਈ ਹੈ” (ਪਤਰਸ ਦੀ ਪਹਿਲੀ ਪੱਤਰੀ 1:3) ।

ਵਿਸ਼ਵਾਸ਼ ਦੁਆਰਾ, ਸਾਨੂੰ ਲਾਜ਼ਮੀ ਤੌਰ ਤੇ ਸਾਡੇ ਪਾਪ ਤੋਂ ਦੂਰ ਜਾਣਾ ਚਾਹੀਦਾ ਹੈ ਅਤੇ ਪ੍ਰਭੂ ਯਿਸੂ ਵੱਲ ਮੁੜਨਾ ਚਾਹੀਦਾ ਹੈ ਤਾਂ ਜੋ ਉਹ ਸਾਡੇ ਪਾਪਾਂ ਨੂੰ ਬਖਸ਼ ਸਕੇ (ਰਸੂਲਾਂ ਦੇ ਕਰਤੱਬ 3:19)। ਜੇ ਅਸੀਂ ਉਸ ਵਿੱਚ ਵਿਸ਼ਵਾਸ਼ ਕਰਦੇ ਹਾਂ, ਜੇ ਅਸੀਂ ਇਹ ਯਕੀਨ ਕਰ ਲੈਂਦੇ ਹਾਂ ਕਿ ਸਾਡੇ ਪਾਪਾਂ ਦਾ ਹਿਸਾਬ ਚੁੱਕਤਾ ਕਰਨ ਵਾਸਤੇ ਉਹ ਸਲੀਬ ਤੇ ਮਰ ਗਏ, ਤਾਂ ਸਾਨੂੰ ਮਾਫ ਕਰ ਦਿੱਤਾ ਜਾਵੇਗਾ ਅਤੇ ਸਾਡੇ ਨਾਲ ਸਵਰਗ ਵਿੱਚ ਸਦੀਵੀ ਜੀਵਨ ਦਾ ਵਾਅਦਾ ਕੀਤਾ ਜਾਵੇਗਾ। “ਕਿਉਂਕਿ ਪਰਮੇਸ਼ਰ ਨੇ ਦੁਨੀਆਂ ਨੂੰ ਏਨਾ ਪਿਆਰ ਕੀਤਾ ਕਿ ਉਸਨੇ ਆਪਣਾ ਇੱਕੋ ਇੱਕ ਪੁੱਤਰ ਵੀ ਦੇ ਦਿੱਤਾ ਤਾਂ ਕਿ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ਼ ਕਰਦਾ ਹੈ ਉਹ ਗਵਾਚੇਗਾ ਨਹੀਂ ਸਗੋਂ ਸਦੀਵੀ ਜੀਵਨ ਪ੍ਰਾਪਤ ਕਰ ਲਵੇਗਾ।“ (ਯੁਹੰਨਾ ਦੀ ਇੰਜੀਲ 3:16)। “ਜੇ ਤੁਸੀਂ ਆਪਣੇ ਮੂੰਹੋਂ ਇਹ ਕਹਿ ਦਿੰਦੇ ਹੋ ‘ਯਿਸੂ ਪ੍ਰਭੂ ਹੈ’ ਅਤੇ ਆਪਣੇ ਦਿਲੋਂ ਇਹ ਮੰਨਦੇ ਹੋ ਕਿ ਪਰਮੇਸ਼ਰ ਨੇ ਉਸਨੂੰ ਮੁਰਦੇ ਤੋਂ ਜਿਉਂਦਾ ਕਰ ਦਿੱਤਾ ਸੀ ਤਾਂ ਤੁਹਾਨੂੰ ਬਚਾ ਲਿਆ ਜਾਵੇਗਾ” (ਰੋਮੀਆਂ ਨੂੰ ਪੱਤਰੀ 10:9)। ਸਲੀਬ ਤੇ ਮਸੀਹ ਦੇ ਖਤਮ ਕੀਤੇ ਕਾਰਜ ਵਿੱਚ ਵਿਸ਼ਵਾਸ਼ ਕਰਨਾ ਹੀ ਸਦੀਵੀ ਜੀਵਨ ਵਾਸਤੇ ਇੱਕੋ ਇੱਕ ਸੱਚਾ ਰਸਤਾ ਹੈ! “ਤੁਸੀਂ ਪਰਮੇਸ਼ਰ ਦੀ ਕਿਰਪਾ ਰਾਹੀਂ ਬਚਾਏ ਗਏ ਹੋ। ਅਤੇ ਇਹ ਕਿਰਪਾ ਤੁਸੀਂ ਵਿਸ਼ਵਾਸ਼ ਰਾਹੀਂ ਪ੍ਰਾਪਤ ਕੀਤੀ ਹੈ। ਤੁਸੀਂ ਆਪਣੇ ਆਪ ਨੂੰ ਨਹੀਂ ਬਚਾਇਆ, ਇਹ ਤਾਂ ਪਰਮੇਸ਼ਰ ਵੱਲੋਂ ਦਿੱਤੀ ਦਾਤ ਸੀ। ਤੁਸੀਂ ਆਪਣੇ ਕੰਮਾਂ ਰਾਹੀਂ ਨਹੀਂ ਬਚੇ ਜੋ ਤੁਸੀਂ ਕੀਤੇ ਹਨ; ਇਸ ਤਰੀਕੇ ਨਾਲ ਕੋਈ ਵੀ ਵਿਅਕਤੀ ਸ਼ੇਖੀ ਨਹੀਂ ਮਾਰ ਸਕਦਾ ਕਿ ਉਸਨੇ ਆਪਣੇ ਆਪ ਨੂੰ ਬਚਾਇਆ।“ (ਅਫਸੀਆਂ ਨੂੰ ਪੱਤਰੀ 2:8-9)।

ਜੇ ਤੁਸੀਂ ਯਿਸੂ ਮਸੀਹ ਨੂੰ ਆਪਣੇ ਮੁਕਤੀਦਾਤਾ ਵਜੋਂ ਸਵੀਕਾਰ ਕਰਨਾ ਚਾਹੁੰਦੇ ਹੋ ਤਾਂ ਏਥੇ ਇੱਕ ਨਮੂਨਾ ਪ੍ਰਾਰਥਨਾ ਦਿੱਤੀ ਜਾ ਰਹੀ ਹੈ। ਯਾਦ ਰੱਖੋ, ਇਸ ਪ੍ਰਾਰਥਨਾ ਨੂੰ ਜਾਂ ਕਿਸੇ ਹੋਰ ਪ੍ਰਾਰਥਨਾ ਨੂੰ ਕਹਿਣਾ ਹੀ ਤੁਹਾਨੂੰ ਨਹੀਂ ਬਚਾਵੇਗਾ। ਇਹ ਕੇਵਲ ਯਿਸੂ ਮਸੀਹ ਵਿੱਚ ਵਿਸ਼ਵਾਸ਼ ਰੱਖਣਾ ਹੀ ਹੈ ਜੋ ਤੁਹਾਨੂੰ ਪਾਪ ਤੋਂ ਬਚਾ ਸਕਦਾ ਹੈ। ਇਹ ਪ੍ਰਾਰਥਨਾ ਕੇਵਲ ਪਰਮੇਸ਼ਰ ਵਿੱਚ ਤੁਹਾਡਾ ਵਿਸ਼ਵਾਸ਼ ਪ੍ਰਗਟ ਕਰਨ ਦਾ ਅਤੇ ਤੁਹਾਡੀ ਮੁਕਤੀ ਵਾਸਤੇ ਉਸਦਾ ਧੰਨਵਾਦ ਕਰਨ ਦਾ ਤਰੀਕਾ ਹੈ। “ਪਰਮੇਸ਼ਰ, ਮੈਂ ਜਾਣਦਾ ਹਾਂ ਕਿ ਮੈਂ ਤੁਹਾਡੇ ਖਿਲਾਫ ਪਾਪ ਕੀਤਾ ਹੈ ਅਤੇ ਮੈਂ ਤੁਹਾਡੀ ਸਜ਼ਾ ਦਾ ਹੱਕਦਾਰ ਹਾਂ। ਪਰ ਯਿਸੂ ਮਸੀਹ ਨੇ ਉਹ ਸਜ਼ਾ ਲੈ ਲਈ ਜਿਸਦਾ ਹੱਕਦਾਰ ਮੈਂ ਸੀ ਤਾਂ ਜੋ ਉਸ ਵਿੱਚ ਵਿਸ਼ਵਾਸ਼ ਕਰਨ ਰਾਹੀਂ ਮੈਨੂੰ ਮੁਆਫ ਕਰ ਦਿੱਤਾ ਜਾਵੇ। ਮੈਂ ਆਪਣੇ ਪਾਪ ਤੋਂ ਦੂਰ ਹੱਟਦਾ ਹਾਂ ਅਤੇ ਮੁਕਤੀ ਵਾਸਤੇ ਤੁਹਾਡੇ ਵਿੱਚ ਆਪਣਾ ਵਿਸ਼ਵਾਸ਼ ਪ੍ਰਗਟ ਕਰਦਾ ਹਾਂ। ਤੁਹਾਡੀ ਸ਼ਾਨਦਾਰ ਮਹਿਮਾ ਅਤੇ ਮੁਆਫੀ ਵਾਸਤੇ ਤੁਹਾਡਾ ਧੰਨਵਾਦ – ਜੋ ਕਿ ਸਦੀਵੀ ਜੀਵਨ ਦਾ ਤੋਹਫਾ ਹੈ! ਆਮੀਨ!“

ਜੋ ਕੁ਼ਝ ਤੁਸੀਂ ਏਥੇ ਪੜ੍ਹਿਆ ਹੈ, ਕੀ ਉਸਦੇ ਕਰਕੇ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ ਤਾਂ ਕਿਰਪਾ ਕਰਕੇ ਹੇਠਾਂ 'ਮੈਂ ਅੱਜ ਮਸੀਹ ਨੂੰ ਸਵੀਕਾਰ ਕਰ ਲਿਆ ਹੈ’ ਬਟਨ ਤੇ ਕਲਿੱਕ ਕਰੋ।



ਪੰਜਾਬੀ ਹੋਮ ਪੇਜ਼ ਤੇ ਵਾਪਸ ਜਾਓ



ਕੀ ਤੁਹਾਡੇ ਕੋਲ ਸਦੀਵੀ ਜੀਵਨ ਹੈ?