settings icon
share icon
ਪ੍ਰਸ਼ਨ

ਬਾਈਬਲ ਤਣਾਅ ਦੇ ਬਾਰੇ ਕੀ ਕਹਿੰਦੀ ਹੈ? ਕਿਸ ਤਰ੍ਹਾਂ ਇੱਕ ਮਸੀਹੀ ਤਣਾਅ ਉੱਤੇ ਜਿੱਤ ਹਾਂਸਲ ਕਰ ਸੱਕਦਾ ਹੈ?

ਉੱਤਰ


ਤਣਾਅ ਇੱਕ ਦੂਰ ਤੱਕ ਫੈਲੀ ਹੋਈ ਹਾਲਤ ਹੈ, ਜਿਸ ਨੇ ਲੱਖਾਂ ਲੋਕਾਂ, ਮਸੀਹੀਆਂ ਜਾਂ ਗੈਰ-ਮਸੀਹੀਆਂ ਉੱਤੇ ਇੱਕੋ ਜਿਹਾ ਅਸਰ ਕੀਤਾ ਹੈ। ਜਿਹੜੇ ਤਣਾਅ ਤੋਂ ਦੁੱਖੀ ਹਨ ਉਹ ਉਦਾਸੀ, ਗੁੱਸਾ, ਨਿਰਾਸ਼ਾ, ਥਕਾਵਟ ਅਤੇ ਅਲੱਗ ਤਰ੍ਹਾਂ ਦੇ ਹੋਰ ਲੱਛਣਾਂ ਦੀਆਂ ਤੇਜ਼ ਭਾਵਨਾਵਾਂ ਨੂੰ ਮਹਿਸੂਸ ਕਰ ਸੱਕਦੇ ਹਨ। ਉਹ ਖੁਦ ਨੂੰ ਬੇਕਾਰ ਅਤੇ ਇੱਥੋਂ ਤੱਕ ਕਿ ਆਤਮ ਹੱਤਿਆ ਕਰਨ ਦੀ ਕੋਸ਼ਿਸ ਕਰਦੇ ਹੋਏ, ਉਹ ਉਨ੍ਹਾਂ ਕੰਮਾਂ ਅਤੇ ਲੋਕਾਂ ਵਿੱਚ ਦਿਲਚਸਪੀ ਨੂੰ ਗੁਆ ਸੱਕਦੇ ਹਨ, ਜਿਨ੍ਹਾਂ ਦੇ ਨਾਲ ਕਦੀ ਉਹ ਜਸ਼ਨ ਮਨਾਉਂਦੇ ਹੁੰਦੇ ਸਨ। ਤਣਾਅ ਅਕਸਰ ਜੀਵਨ ਦੇ ਅਜਿਹੇ ਹਲਾਤਾਂ ਤੋਂ ਸ਼ੁਰੂ ਹੁੰਦਾ ਹੈ, ਜਿਵੇਂ ਨੌਕਰੀ ਨੂੰ ਗੁਆ ਦੇਣਾ, ਕਿਸੇ ਪਿਆਰੇ ਮਨੁੱਖ ਦੀ ਮੌਤ, ਤਲਾਕ ਜਾਂ ਮਨੋਵਿਗਿਆਨਕ ਮੁਸ਼ਕਿਲਾਂ ਦਾ ਹੋਣਾ, ਜਿਵੇਂ ਕਿਸੇ ਨੇ ਤੁਹਾਡਾ ਨਜਾਇਜ਼ ਇਸਤੇਮਾਲ ਕੀਤਾ ਹੋਵੇ ਜਾਂ ਘੱਟ ਸਵੈ-ਭਿਮਾਨ ਦਾ ਹੋਣਾ।

ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਅਨੰਦ ਅਤੇ ਸਤੂਤੀ ਨਾਲ ਭਰੇ ਹੋਏ ਹੋਣਾ ਚਾਹੀਦਾ ਹੈ (ਫਿਲਿੱਪਿਆਂ 4:4; ਰੋਮੀਆਂ 15:11), ਇਸੇ ਕਰਕੇ ਪਰਮੇਸ਼ੁਰ ਦੀ ਸਾਡੇ ਸਾਰਿਆਂ ਲਈ ਇਹੋ ਮਰਜ਼ੀ ਹੈ ਕਿ ਅਸੀਂ ਅਨੰਦ ਨਾਲ ਭਰੇ ਹੋਏ ਜੀਵਨ ਨੂੰ ਗੁਜ਼ਾਰੀਏ। ਇੰਝ ਕਰਨਾ ਉਸ ਮਨੁੱਖ ਦੇ ਲਈ ਸੌਖਾ ਨਹੀਂ ਹੈਂ ਜਿਹੜਾ ਕਿ ਹਲਾਤਾਂ ਸੰਬੰਧੀ ਤਣਾਅ ਤੋਂ ਦੁਖੀ ਹੋਵੇ, ਪਰ ਇਹ ਪਰਮੇਸ਼ੁਰ ਤੋਂ ਪ੍ਰਾਰਥਨਾ ਕਰਨ, ਬਾਈਬਲ ਚਿੰਤਨ ਅਤੇ ਇਸ ਨੂੰ ਜੀਵਨ ਵਿੱਚ ਲਾਗੂ ਕਰਨ, ਮੰਡਲੀ ਦੀ ਮਦਦ, ਵਿਸ਼ਵਾਸੀਆਂ ਦੇ ਨਾਲ ਸੰਗਤੀ, ਕਬੂਲਣਾ, ਮੁਆਫੀ ਅਤੇ ਸਲਾਹ ਮਸ਼ਵਰਾ ਦੇ ਵਰਦਾਨਾਂ ਦੇ ਦੁਆਰਾ ਚੰਗਾ ਹੋ ਸੱਕਦਾ ਹੈ। ਸਾਨੂੰ ਖੁਦ ਨੂੰ ਆਪਣੇ ਆਪ ਵਿੱਚ ਗੁਆਚਣ ਦਾ ਯਤਨ ਨਹੀਂ ਕਰਨਾ ਚਾਹੀਦਾ ਹੈ, ਪਰ ਆਪਣੇ ਯਤਨਾਂ ਨੂੰ ਬਾਹਰ ਦੀ ਵੱਲ੍ਹ ਲਗਾ ਕੇ ਰੱਖਣਾ ਚਾਹੀਦਾ ਹੈ। ਤਣਾਅ ਦੇ ਮਾਨਸਿਕ ਪ੍ਰਭਾਵ ਨੂੰ ਅਕਸਰ ਉਦੋਂ ਹੀ ਹੱਲ ਕੀਤਾ ਜਾ ਸੱਕਦਾ ਹੈ, ਜਦੋ ਉਹ ਜਿਹੜੇ ਤਣਾਅ ਤੋਂ ਦੁੱਖੀ ਹਨ ਆਪਣੇ ਧਿਆਨ ਨੂੰ ਮਸੀਹ ਅਤੇ ਹੋਰਨਾਂ ਉੱਤੇ ਧਿਆਨ ਨੂੰ ਲਾਉਣਗੇ।

ਰੋਗ ਸੰਬੰਧੀ ਤਣਾਅ ਇੱਕ ਅਜਿਹੀ ਸਰੀਰਕ ਸਥਿਤੀ ਹੈ ਜਿਸ ਨੂੰ ਕਿਸੇ ਡਾਕਟਰ ਦੇ ਰਾਹੀਂ ਜਾਂਚਿਆ ਸੱਕਦਾ ਹੈ। ਹੋ ਸੱਕਦਾ ਹੈ ਕਿ ਇਹ ਜੀਵਨ ਦੀ ਬਦਕਿਸਮਤੀ ਦੇ ਨਾਲ ਭਰੇ ਹੋਏ ਹਲਾਤਾਂ ਦੇ ਕਰਕੇ ਪੈਦਾ ਹੋਇਆ ਹੋਵੇ, ਨਾਂ ਹੀ ਇਸ ਦੇ ਲੱਛਣ ਨੂੰ ਕਿਸੇ ਮਨੁੱਖ ਦੀ ਖੁਦ ਦੀ ਮਰਜ਼ੀ ਦੇ ਦੁਆਰਾ ਦੂਰ ਕੀਤਾ ਜਾ ਸੱਕਦ ਹੈ। ਕੁਝ ਮਸੀਹੀ ਸਮਾਜ ਦੇ ਵਿਚਾਰਾਂ ਦੇ ਉਲਟ, ਰੋਗ ਸੰਬੰਧੀ ਤਣਾਅ ਪਾਪ ਦੇ ਕਾਰਨ ਪੈਦਾ ਨਹੀਂ ਹੁੰਦੇ ਹਨ। ਕਈ ਵਾਰ ਤਣਾਅ ਇੱਕ ਸਰੀਰਕ ਵਿਗਾੜ ਦੇ ਕਾਰਨ ਵੀ ਹੋ ਸੱਕਦਾ ਹੈ, ਜਿਸ ਦਾ ਇਲਾਜ ਚਿੰਤਨ ਕਰਨ/ਅਤੇ ਸਲਾਹ ਮਸ਼ਵਰੇ ਦੇ ਰਾਹੀਂ ਕੀਤੇ ਜਾਣ ਦੀ ਲੋੜ੍ਹ ਨਾਲ ਹੋ ਸੱਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਰਮੇਸ਼ੁਰ ਕਿਸੇ ਵੀ ਰੋਗ ਜਾਂ ਵਿਗਾੜ ਨੂੰ ਚੰਗਾ ਕਰਨ ਦੇ ਯੋਗ ਨਹੀਂ ਹੈ। ਪਰ ਫਿਰ ਵੀ, ਕੁਝ ਘਟਨਾਵਾਂ ਵਿੱਚ, ਕਿਸੇ ਡਾਕਟਰ ਕੋਲੋਂ ਸਲਾਹ ਲੈਣੀ ਕਿਸੇ ਵੀ ਤਰੀਕੇ ਨਾਲ ਇੱਕ ਡਾਕਟਰ ਕੋਲੋਂ ਇੱਕ ਸੱਟ ਦੇ ਲਈ ਸਲਾਹ ਲੈਣ ਤੋਂ ਵੱਖਰਾ ਨਹੀਂ ਹੈ।

ਕੁਝ ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਜਿਹੜੇ ਤਣਾਅ ਤੋਂ ਦੁੱਖੀ ਹਨ, ਆਪਣੀ ਚਿੰਤਾ ਨੂੰ ਹਟਾਉਣ ਲਈ ਕਰ ਸੱਕਦੇ ਹਨ। ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਹੈ ਕਿ ਉਹ ਵਚਨ ਵਿੱਚ ਬਣੇ ਰਹਿਣ, ਉਸ ਵੇਲੇ ਵੀ ਜਦੋਂ ਉਹ ਇਸ ਨੂੰ ਪਸੰਦ ਨਾ ਕਰਦੇ ਹੋਣ। ਭਾਵਨਾਵਾਂ ਸਾਨੂੰ ਕੁਰਾਹੇ ਪਾ ਸੱਕਦੀਆਂ ਹਨ, ਪਰ ਪਰਮੇਸ਼ੁਰ ਦਾ ਵਚਨ ਹਮੇਸ਼ਾਂ ਅਟੱਲ ਖੜ੍ਹਾ ਰਹਿੰਦਾ ਹੈ ਅਤੇ ਨਾ ਬਦਲਣ ਯੋਗ ਹੈ। ਸਾਨੂੰ ਪਰਮੇਸ਼ੁਰ ਵਿੱਚ ਮਜਬੂਤ ਵਿਸ਼ਵਾਸ ਨਾਲ ਬਣੇ ਰਹਿਣਾ ਚਾਹੀਦਾ ਹੈ ਅਤੇ ਇੱਥੋਂ ਤੱਕ ਕਿ ਜ਼ਿਆਦਾ ਮਜ਼ਬੂਤੀ ਨਾਲ ਉਸ ਨੂੰ ਫੜ੍ਹੀ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਅਜ਼ਮਾਇਸਾਂ ਅਤੇ ਪ੍ਰੇਸ਼ਾਨੀਆਂ ਦੇ ਵਿੱਚੋ ਦੀ ਹੋ ਕੇ ਗੁਜ਼ਰਦੇ ਹਾਂ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਸਾਨੂੰ ਸਾਡੇ ਜੀਵਨਾਂ ਵਿੱਚ ਕਿਸੇ ਵੀ ਅਜਿਹੀ ਅਜ਼ਮਾਇਸ ਨੂੰ ਆਉਣ ਨਹੀਂ ਦੇਵੇਗਾ ਜਿਸ ਨੂੰ ਅਸੀਂ ਸਹਿਣ ਨਹੀਂ ਕਰ ਸੱਕਦੇ ਹਾਂ (1 ਕੁਰਿੰਥੀਆਂ 10:13)। ਹਾਲਾਂਕਿ, ਤਣਾਅ ਇੱਕ ਪਾਪ ਨਹੀਂ ਹੈ, ਪਰ ਫਿਰ ਵੀ ਇੱਕ ਮਨੁੱਖ ਜੋ ਦੁੱਖੀ ਹੈ ਉਹ ਦੁੱਖ ਦੇ ਪ੍ਰਤੀ ਪ੍ਰਤੀਕ੍ਰਿਆ ਲਈ ਜੁਆਬਦੇਹ ਹੈ, ਜਿਸ ਵਿੱਚ ਪੇਸ਼ਾਵਰ ਮਦਦ ਵੀ ਸ਼ਾਮਿਲ ਹੈ ਜਿਸ ਦੀ ਲੋੜ੍ਹ ਹੁੰਦੀ ਹੈ। “ਸੋ ਅਸੀਂ ਉਹ ਦੇ ਦੁਆਰਾ ਉਸਤਤ ਦਾ ਬਲੀਦਾਨ, ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫ਼ਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ- ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ” (ਇਬਰਾਨੀਆ 13:15)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਤਣਾਅ ਦੇ ਬਾਰੇ ਕੀ ਕਹਿੰਦੀ ਹੈ? ਕਿਸ ਤਰ੍ਹਾਂ ਇੱਕ ਮਸੀਹੀ ਤਣਾਅ ਉੱਤੇ ਜਿੱਤ ਹਾਂਸਲ ਕਰ ਸੱਕਦਾ ਹੈ?
© Copyright Got Questions Ministries