settings icon
share icon
ਪ੍ਰਸ਼ਨ

ਬਾਈਬਲ ਸ੍ਰਿਸ਼ਟੀ ਬਨਾਮ ਵਿਕਾਸ ਦੇ ਬਾਰੇ ਵਿੱਚ ਕੀ ਕਹਿੰਦੀ ਹੈ?

ਉੱਤਰ


ਸ੍ਰਿਸ਼ਟੀ ਬਨਾਮ ਵਿਕਾਸ ਦੀ ਦਲੀਲ ਦੇ ਉੱਤੇ ਇੱਕ ਵਿਗਿਆਨਕ ਤਰਕ ਨੂੰ ਪੇਸ਼ ਕਰਨਾ ਇੱਥੇ ਇਸ ਪ੍ਰਸ਼ਨ ਦੇ ਉੱਤਰ ਦਾ ਮਕਸਦ ਨਹੀਂ ਹੈ ਕਿਉਂਕਿ ਸ੍ਰਿਸ਼ਟੀ ਅਤੇ/ਜਾਂ ਇਸ ਦੇ ਵਿਰੁੱਧ ਵਿਗਿਆਨ ਦੇ ਤਰਕਾਂ ਵਿੱਚ, ਅਸੀਂ ਜ਼ੋਰ ਦੇ ਕੇ ਇਹ ਸਿਫਾਰਸ਼ ਕਰਦੇ ਹਾਂ ਕਿ ਆੱਨਸਰਜ਼ ਇਨ ਜੈਨੇਸਸ ਐਂਡ ਇੰਸਟੀਟਿਊਟ ਫਾੱਰ ਕ੍ਰਿਸ਼ਚਨ ਰਿਸਰਚ ਭਾਵ ਉਤਪਤੀ ਵਿੱਚ ਦਿੱਤੇ ਗਏ ਉੱਤਰਾਂ ਅਤੇ ਸ੍ਰਿਸ਼ਟੀ ਦੀ ਖੋਜ ਦੀ ਵੈਬਸਾਈਟ ਵਿੱਚ ਦਿੱਤੇ ਗਏ ਉੱਤਰਾਂ ਨੂੰ ਵੇਖਿਆ ਜਾਵੇ। ਇਸ ਲੇਖ ਦਾ ਮਕਸਦ ਇਹ ਬਿਆਨ ਦੇਣਾ ਨਹੀਂ ਹੈ ਕਿ ਕਿਉਂ, ਬਾਈਬਲ ਮੁਤਾਬਿਕ, ਸ੍ਰਿਸ਼ਟੀ ਬਨਾਮ ਵਿਕਾਸ ਦਲੀਲ ਬਾਜੀ ਦੀ ਹੋਂਦ ਵਿੱਚ ਹੈ। ਰੋਮੀਆਂ 1:25 ਇਹ ਘੋਸ਼ਣਾ ਕਰਦਾ ਹੈ, “ਉਨ੍ਹਾਂ ਨੇ ਪਰਮੇਸ਼ੁਰ ਦੀ ਸਚਿਆਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਕਰਤਾਰ ਜਿਹੜਾ ਜੁੱਗੋ ਜੁੱਗ ਧੰਨ ਹੈ, ਆਮੀਨ।”

ਇਸ ਦਲੀਲ ਦੀ ਮੁੱਖ ਸੱਚਿਆਈ ਇਹ ਹੈ ਕਿ ਵਿਗਿਆਨੀਆਂ ਦਾ ਬਹੁਤ ਵੱਡਾ ਬਹੁਮਤ ਜੋ ਵਿਕਾਸ ਵਿੱਚ ਵਿਸ਼ਵਾਸ ਕਰਦਾ ਹੈ ਨਾਸਤਿਕ ਜਾਂ ਪ੍ਰਤੱਖਵਾਦੀ ਹੈ। ਇੱਥੇ ਕੁਝ ਅਜਿਹੇ ਵੀ ਹਨ ਜੋ ਕਿਸੇ ਤਰ੍ਹਾਂ ਦੇ ਖੁਦਾਈ ਵਿਕਾਸਵਾਦ ਨੂੰ ਥੰਮ੍ਹੀ ਰੱਖਦੇ ਹਨ ਅਤੇ ਕੁਝ ਹੋਰ ਅਜਿਹੇ ਹਨ ਜੋ ਇਮਾਨਦਾਰੀ ਅਤੇ ਵਿਸ਼ਵਾਸਯੋਗਤਾ ਅੰਕੜ੍ਹਿਆਂ ਦੇ ਨਾਲ ਸਹੀ ਤਰੀਕੇ ਨਾਲ ਵੇਖਦੇ ਹਨ ਅਤੇ ਫਿਰ ਇਸ ਨਿਚੋੜ ਤੱਕ ਪਹੁੰਚਦੇ ਹਨ ਕਿ ਵਿਕਾਸਵਾਦ ਅੰਕੜ੍ਹਿਆਂ ਦੇ ਸਹੀ ਤਰੀਕੇ ਨਾਲ ਅਕਾਰ ਵਿੱਚ ਆਉਂਦਾ ਹੈ। ਪਰ, ਇਹ ਵਿਗਿਆਨੀਆਂ ਦੇ ਬਹੁਤ ਹੀ ਘੱਟ ਪ੍ਰਤੀਸ਼ਤ ਨੂੰ ਬਿਆਨ ਕਰਦਾ ਹੈ ਜੋ ਇਸ ਤਰ੍ਹਾਂ ਦੇ ਵਿਕਾਸ ਦੀ ਵਕਾਲਤ ਕਰਦੇ ਹਨ। ਵਿਕਾਸਵਾਦ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਗਿਆਨੀਆਂ ਦਾ ਇੱਕ ਵੱਡਾ ਬਹੁਮਤ ਇਹ ਮੰਨਦਾ ਹੈ ਕਿ ਜੀਵਨ ਪੂਰੇ ਤਰੀਕੇ ਤੋਂ ਬਿਨ੍ਹਾਂ ਕਿਸੇ ਉੱਤਮ ਹੋਂਦ ਦੀ ਦਖ਼ਲ ਅੰਦਾਜੀ ਦੇ ਦੁਆਰਾ ਵਿਕਸਿਤ ਹੋਇਆ ਹੈ। ਵਿਕਾਸਵਾਦ ਆਪਣੀ ਪਰਿਭਾਸ਼ਾ ਦੇ ਦੁਆਰਾ ਕੁਦਰਤੀ ਵਿਗਿਆਨ ਹੈ।

ਜੇ ਨਾਸਤਿਕ ਵਾਦ ਨੂੰ ਸੱਚ ਹੋਣਾ ਹੈ, ਤਾਂ ਇੱਥੇ ਕੋਈ ਨਾ ਕੋਈ- ਇੱਕ ਸ੍ਰਿਸ਼ਟੀ ਬਣਾਉਣ ਵਾਲੇ ਨੂੰ ਛੱਡ ਕੇ ਬਦਲਵਾਂ ਵਰਣਨ ਹੋਣਾ ਚਾਹੀਦਾ ਹੈ- ਕਿ ਕਿਸ ਤਰ੍ਹਾਂ ਬ੍ਰਹਿਮੰਡ ਅਤੇ ਜੀਵਨ ਹੋਂਦ ਵਿੱਚ ਆਇਆ। ਹਾਲਾਂਕਿ ਵਿਕਾਸਵਾਦ ਦੇ ਕੁਝ ਹੋਰ ਢਾਂਚਿਆ ਵਿੱਚ ਵਿਸ਼ਵਾਸ ਚਾੱਰਲਸ ਡਾੱਰਵਿਨ ਤੋਂ ਵੀ ਪਹਿਲਾਂ ਪਾਇਆ ਜਾਂਦਾ ਹੈ, ਉਹ ਪਹਿਲਾ ਇੱਕ ਅਜਿਹਾ ਮਨੁੱਖ ਹੋਇਆ ਜਿਸ ਨੇ ਵਿਕਾਸ ਦੀ ਕਿਰਿਆ ਦੇ ਲਈ ਇੱਕ ਸੱਚ ਵਾੰਗੂ ਵਿਖਾਈ ਦੇਣ ਵਾਲੇ ਨਮੂਨੇ ਦੀ ਕੁਦਰਤੀ ਚੋਣ ਨੂੰ ਵਿਕਸਿਤ ਕੀਤਾ। ਡਾੱਰਵਿਨ ਇੱਕ ਵਾਰ ਖੁਦ ਨੂੰ ਮਸੀਹੀ ਹੋਣ ਦੀ ਪਹਿਚਾਣ ਕਰਦਾ ਸੀ। ਪਰ ਕੁਝ ਮਾੜੀਆਂ ਘਟਨਾਵਾਂ ਦੇ ਕਾਰਨ ਜੋ ਉਸ ਦੇ ਜੀਵਨ ਵਿੱਚ ਵਾਪਰੀਆਂ, ਉਸ ਨੇ ਬਾਅਦ ਵਿੱਚ ਮਸੀਹੀ ਵਿਸ਼ਵਾਸ ਅਤੇ ਪਰਮੇਸ਼ੁਰ ਦੀ ਹੋਂਦ ਦੇ ਹੋਣ ਨੂੰ ਤਿਆਗ ਦਿੱਤਾ। ਵਿਕਾਸਵਾਦ ਦੀ ਖੋਜ ਇੱਕ ਨਾਸਤਿਕ ਨੇ ਕੀਤੀ ਸੀ। ਡਾੱਰਵਿਨ ਦਾ ਮਕਸਦ ਪਰਮੇਸ਼ੁਰ ਦੀ ਹੋਂਦ ਨੂੰ ਅਸਵੀਕਾਰ ਕਰਨ ਦਾ ਨਹੀਂ ਸੀ, ਪਰ ਇਹ ਤਾਂ ਉਸ ਦੇ ਵਿਕਾਸਵਾਦ ਦੇ ਸਿਧਾਂਤ ਦੇ ਕਈ ਸਬੂਤਾਂ ਵਿੱਚੋਂ ਇੱਕ ਹੈ। ਵਿਕਾਸਵਾਦ ਨੇ ਨਾਸਤਿਕਵਾਦ ਨੂੰ ਇੱਕ ਹੋਰ ਯੋਗਤਾ ਦਿੱਤੀ ਹੈ। ਵਿਕਾਸਵਾਦੀ ਵਿਗਿਆਨੀ ਇਸ ਗੱਲ ਨੂੰ ਕਬੂਲ ਕਰਨ ਵਿੱਚ ਝਿੱਜਕਦੇ ਹਨ ਕਿ ਉਨ੍ਹਾਂ ਦਾ ਮਕਸਦ ਜੀਵਨ ਦਾ ਅਜੀਬ ਨਿਚੋੜ ਦੇਣਾ ਹੈ, ਸਿੱਟੇ ਵਜੋਂ ਉਹ ਨਾਸਤਿਕਵਾਦ ਨੂੰ ਨੀਂਹ ਮੁਹੱਈਆ ਕਰਵਾਉਂਦੇ ਹਨ, ਪਰ ਬਾਈਬਲ ਦੇ ਮੁਤਾਬਿਕ, ਇਹ ਬਿਲਕੁੱਲ ਠੀਕ ਹੈ ਕਿ ਕਿਉਂ ਵਿਕਾਸਵਾਦ ਦਾ ਸਿਧਾਂਤ ਹੋਂਦ ਵਿੱਚ ਹੈ।

ਬਾਈਬਲ ਸਾਨੂੰ ਦੱਸਦੀ ਹੈ, ਕਿ “ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਭਈ ਪਰਮੇਸ਼ੁਰ ਹੈ ਹੀ ਨਹੀਂ, ਓਹ ਵਿਗੜ ਗਏ ਹਨ, ਉਨ੍ਹਾਂ ਨੇ ਘਿਣਾਉਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ” (ਜ਼ਬੂਰਾਂ ਦੀ ਪੋਥੀ 14:1; 53:1)। ਬਾਈਬਲ ਨਾਲ ਹੀ ਇਹ ਵੀ ਬਿਆਨ ਕਰਦੀ ਹੈ ਕਿ ਲੋਕਾਂ ਦੇ ਕੋਲ ਸਿਰਜਣਹਾਰ ਪਰਮੇਸ਼ੁਰ ਵਿੱਚ ਵਿਸ਼ਵਾਸ ਨਾ ਕਰਨ ਦੇ ਲਈ ਕੋਈ ਬਹਾਨਾ ਨਹੀਂ ਹੈ। “ਕਿਉਂਕਿ ਜਗਤ ਦੇ ਉਤਪਤ ਹੋਣ ਤੋਂ ਉਹ ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿਸ ਪੈਂਦੀ ਹੈ। ਇਸ ਕਰਕੇ ਉਨ੍ਹਾਂ ਦੇ ਲਈ ਕੋਈ ਉਜ਼ਰ ਨਹੀਂ” (ਰੋਮੀਆਂ 1:20)। ਬਾਈਬਲ ਦੇ ਮੁਤਾਬਿਕ, ਜੋ ਕੋਈ ਵੀ ਪਰਮੇਸ਼ੁਰ ਦੀ ਹੋਂਦ ਨੂੰ ਮੰਨਦਾ ਨਹੀਂ ਹੈ ਉਹ ਇੱਕ ਮੂਰਖ ਹੈ। ਤਾਂ, ਫਿਰ ਕਿਉਂ, ਬਹੁਤ ਸਾਰੇ ਲੋਕ, ਜਿਨ੍ਹਾਂ ਵਿੱਚ ਮਸੀਹੀ ਵਿਸ਼ਵਾਸੀ ਵੀ ਸ਼ਾਮਲ ਹਨ, ਇਸ ਗੱਲ ਨੂੰ ਮੰਨਣ ਦੀ ਇੱਛਾ ਰੱਖਦੇ ਹਨ ਕਿ ਵਿਕਾਸ ਵਾਦੀ ਵਿਗਿਆਨੀ ਵਿਗਿਆਨ ਸੰਬੰਧੀ ਅੰਕੜ੍ਹਿਆਂ ਦੇ ਨਿਰਪੱਖ ਤਰਜੁਮਾਕਾਰ ਹਨ? ਬਾਈਬਲ ਦੇ ਮੁਤਾਬਿਕ, ਉਹ ਮੂਰਖ! ਮੂਰਖਤਾ ਦਾ ਮਤਲਬ ਬੁੱਧ ਦੀ ਘਾਟ ਦਾ ਹੋਣਾ ਨਹੀਂ ਹੈ। ਜ਼ਿਆਦਾ ਤਰ ਵਿਕਾਸਵਾਦੀ ਵਿਗਿਆਨੀ ਅਸਰਦਾਰ ਤਰੀਕੇ ਨਾਲ ਬੁੱਧੀਮਾਨ ਹਨ। ਮੂਰਖਤਾ ਬੁੱਧ ਨੂੰ ਸਹੀ ਤਰੀਕੇ ਦੇ ਨਾਲ ਲਾਗੂ ਕਰਨ ਦੀ ਯੋਗਤਾ ਦਾ ਇਸ਼ਾਰਾ ਦਿੰਦੀ ਹੈ। ਕਹਾਉਤਾਂ 1:7 ਸਾਨੂੰ ਦੱਸਦਾ ਹੈ “ਯਹੋਵਾਹ ਦਾ ਭੈਅ ਗਿਆਨ ਦਾ ਮੂਲ ਹੈ, ਬੁੱਧ ਅਤੇ ਸਿੱਖਿਆ ਨੂੰ ਮੂਰਖ ਤੁੱਛ ਜਾਣਦੇ ਹਨ।”

ਵਿਕਾਸਵਾਦੀ ਵਿਗਿਆਨੀ ਸ੍ਰਿਸ਼ਟੀਵਾਦ ਦਾ ਮਖੌਲ ਉਡਾਉਂਦੇ ਹਨ ਅਤੇ/ਜਾਂ ਬੁੱਧੀਮਾਨੀ ਨਾਲ ਸਿਰਜੀ ਹੋਈ ਰੂਪ ਰੇਖਾ ਨੂੰ ਗਿਆਨ ਰਹਿਤ ਅਤੇ ਵਿਗਿਆਨ ਜਾਂਚ ਪੜਤਾਲ ਨੂੰ ਯੋਗ ਨਹੀਂ ਮੰਨਦੇ ਹਨ। ਕਿਸੇ ਵੀ ਗੱਲ ਨੂੰ “ਵਿਗਿਆਨ” ਮੰਨਣ ਦੇ ਲਈ, ਉਹ ਬਹਿਸ ਕਰਦੇ ਹਨ ਕਿ, ਇਸ ਨੂੰ ਜਾਂਚ ਅਤੇ ਪਰਖਣ ਦੇ ਹੇਠਾਂ ਹੋਣ ਦੇ ਯੋਗ ਹੋਣਾ ਚਾਹੀਦਾ ਹੈ; ਇਸ ਨੂੰ “ਕੁਦਰਤੀ” ਹੋਣਾ ਜ਼ਰੂਰੀ ਹੈ। ਸ੍ਰਿਸ਼ਟੀ ਆਪਣੀ ਪਰਿਭਾਸ਼ਾ ਦੇ ਵਾੰਗੂ “ਆਲੌਕਿਕ” ਹੈ। ਪਰਮੇਸ਼ੁਰ ਅਤੇ ਉਸ ਦੇ ਅਨੋਖੇਪਨ ਦੀ ਜਾਂਚ ਅਤੇ ਪਰੀਖਿਆ ਨਹੀਂ ਕੀਤੀ ਜਾ ਸੱਕਦੀ ਹੈ (ਇਸ ਦੇ ਲਈ ਦਲੀਲ ਦਾ ਕੋਈ ਅਰਥ ਨਹੀਂ ਹੈ); ਇਸ ਕਾਰਨ ਸ੍ਰਿਸ਼ਟੀਵਾਦ ਅਤੇ/ਜਾਂ ਬੁੱਧੀਮਾਨੀ ਨਾਲ ਸਿਰਜੀ ਹੋਈ ਰੂਪ ਰੇਖਾ ਨੂੰ ਵਿਗਿਆਨ ਮੰਨਿਆ ਹੀ ਨਹੀਂ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਕਿ ਵਿਕਾਸਵਾਦ ਦੀ ਵੀ ਜਾਂਚ ਪੜ੍ਹਤਾਲ ਨਹੀਂ ਕੀਤੀ ਜਾ ਸੱਕਦੀ ਹੈ; ਪਰ ਵਿਕਾਸਵਾਦੀਆਂ ਦੇ ਲਈ ਇਹ ਬਹਿਸ ਦਾ ਵਿਸ਼ਾ ਨਹੀਂ ਹੈ। ਨਤੀਜੇ ਵਜੋਂ, ਸਾਰੇ ਦੇ ਸਾਰੇ ਅੰਕੜ੍ਹੇ ਪੂਰਵ ਧਾਰਣਾ, ਪੂਰਵ ਅਨੁਮਾਨ, ਅਤੇ ਪਹਿਲਾਂ ਤੋਂ ਹੀ ਕਬੂਲ ਕੀਤੇ ਗਏ ਵਿਕਾਸਵਾਦ ਦੇ ਸਿਧਾਂਤ ਦੀ ਧਾਰਾ ਵਿੱਚੋਂ, ਬਿਨ੍ਹਾਂ ਕਿਸੇ ਵਰਣਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਣੇ ਜਾਂਦੇ ਹਨ।

ਪਰ ਫਿਰ ਵੀ, ਬ੍ਰਹਿਮੰਡ ਦੀ ਸ਼ੁਰੂਆਤ ਅਤੇ ਜੀਵਨ ਦੀ ਸ਼ੁਰੂਆਤ ਨੂੰ ਜਾਂਚਿਆ ਜਾਂ ਪਰਖਿਆ ਨਹੀਂ ਜਾ ਸੱਕਦਾ ਹੈ। ਦੋਵੇਂ ਭਾਵ ਸ੍ਰਿਸ਼ਟੀਵਾਦ ਅਤੇ ਵਿਕਾਸਵਾਦ ਦੀ ਸ਼ੁਰੂਆਤ ਦੇ ਸੰਬੰਧ ਵਿੱਚ ਵਿਸ਼ਵਾਸ ਅਧਾਰਿਤ ਤਰੀਕੇ ਹਨ। ਕਿਸੇ ਨੂੰ ਜਾਂਚਿਆ ਨਹੀਂ ਜਾ ਸੱਕਦਾ ਹੈ ਕਿਉਂਕਿ ਅਸੀਂ ਅਰਬਾਂ (ਜਾਂ ਹਜ਼ਾਰਾਂ) ਸਾਲ ਪਿੱਛੇ ਬ੍ਰਹਿਮੰਡ ਜਾਂ ਬ੍ਰਹਿਮੰਡ ਵਿੱਚ ਜੀਵਨ ਦੇ ਹੋਣ ਦੀ ਗੱਲ ਦੀ ਪਰੀਖਿਆ ਨੂੰ ਕਰਨ ਲਈ ਨਹੀਂ ਜਾ ਸੱਕਦੇ ਹਾਂ। ਵਿਕਾਸਵਾਦੀ ਵਿਗਿਆਨੀ ਸ੍ਰਿਸ਼ਟੀਵਾਦ ਦੇ ਸਿਧਾਂਤ ਦਾ ਇਨ੍ਹਾਂ ਕਾਰਨਾਂ ਤੋਂ ਇਨਕਾਰ ਕਰ ਦਿੰਦੇ ਹਨ ਕਿ ਇਹ ਉਨ੍ਹਾਂ ਨੂੰ ਜ਼ਬਰਦਸਤ ਵਿਕਾਸਵਾਦ ਦੇ ਸਿਧਾਂਤ ਨੂੰ ਵੀ ਸ਼ੁਰੂਆਤੀ ਦੇ ਵਿਗਿਆਨ ਅਧਾਰਿਤ ਵਰਣਨਾਂ ਨੂੰ ਮੰਨਣ ਤੋਂ ਵੀ ਇਨਕਾਰ ਕਰ ਦੇਵੇਗਾ। ਵਿਕਾਸਵਾਦ, ਘੱਟ ਤੋਂ ਘੱਟ ਸ਼ੁਰੂਆਤੀ ਸੰਬੰਧ ਵਿੱਚ, “ਵਿਗਿਆਨ ਦੀ ਪਰਿਭਾਸ਼ਾ ਦੇ ਸਹੀ ਅਕਾਰ ਵਿੱਚ ਨਹੀਂ ਆਉਂਦਾ ਹੈ ਜਿਨ੍ਹਾਂ ਕਿ ਸ੍ਰਿਸ਼ਟੀਵਾਦ ਦਾ ਸਿਧਾਂਤ ਦਾ ਆਉਂਦਾ ਹੈ। ਵਿਕਾਸਵਾਦ ਹੀ ਯਕੀਨਨ: ਸ਼ੁਰੂਆਤ ਦਾ ਸਿਰਫ਼ ਇੱਕ ਅਜਿਹਾ ਵਰਣਨ ਹੈ ਜਿਸ ਦੀ ਜਾਂਚ ਕੀਤੀ ਜਾ ਸੱਕਦੀ ਹੈ; ਇਸ ਲਈ ਇਹ ਸ਼ੁਰੂਆਤ ਦਾ ਇੱਕ ਅਜਿਹਾ ਸਿਧਾਂਤ ਹੈ ਜਿਸ ਨੂੰ “ਵਿਗਿਆਨ ਅਧਾਰਿਤ” ਮੰਨਿਆ ਜਾ ਸੱਕਦਾ ਹੈ। ਇਹ ਤਾਂ ਮੂਰਖਪੁਣਾ ਹੈ! ਵਿਗਿਆਨੀ ਜੋ ਵਿਕਾਸਵਾਦ ਦੀ ਗੱਲ ਕਰਦੇ ਹਨ ਸ਼ੁਰੂਆਤੀ ਦੇ ਇੱਕ ਸਹੀ ਪ੍ਰਤੀਤ ਹੋਣ ਵਾਲੇ ਸਿਧਾਂਤ ਨੂੰ ਇਸ ਦੇ ਗੁਣਾਂ ਦੇ ਅਧਾਰ ਉੱਤੇ ਇਸ ਦੀ ਇਮਾਨਦਾਰੀ ਨਾਲ ਜਾਂਚ ਕਰਨ ਤੋਂ ਬਗੈਰ ਹੀ ਇਸ ਨੂੰ ਅਸਵੀਕਾਰ ਕਰ ਰਹੇ ਹਨ, ਕਿਉਂਕਿ ਇਹ “ਵਿਗਿਆਨ” ਦੇ ਲਈ ਉਨ੍ਹਾਂ ਦੀ ਕਿਆਸੀ ਪਰਿਭਾਸ਼ਾ ਵਿੱਚ ਢੁੱਕਵਾਂ ਨਹੀਂ ਬੈਠਦਾ ਹੈ।

ਜੇ ਸ੍ਰਿਸ਼ਟੀਵਾਦ ਸੱਚ ਹੈ, ਤਾਂ ਇੱਥੇ ਇੱਕ ਸਿਰਜਣ ਹਾਰ ਹੈ ਜਿਸ ਨੂੰ ਅਸੀਂ ਲੇਖਾ ਦੇਣਾ ਹੈ। ਵਿਕਾਸਵਾਦ ਨਾਸਤਿਕਵਾਦ ਨੂੰ ਯੋਗਤਾ ਮੁਹੱਈਆ ਕਰਵਾਉਂਦਾ ਹੈ। ਵਿਕਾਸਵਾਦ ਨਾਸਤਿਕਾਂ ਨੂੰ ਇਸ ਗੱਲ ਦਾ ਵੇਰਵਾ ਦੇਣ ਦੇ ਲਈ ਅਧਾਰ ਮੁਹੱਈਆ ਕਰਦਾ ਹੈ ਕਿ ਜੀਵਨ ਕਿਸ ਤਰ੍ਹਾਂ ਪਰਮੇਸ਼ੁਰ ਦੇ ਬਗੈਰ ਹੋਂਦ ਵਿੱਚ ਹੈ। ਵਿਕਾਸ ਵਾਦ ਇੱਕ ਪਮਰੇਸ਼ੁਰ ਦੇ ਹੋਣ ਦੀ ਲੋੜ੍ਹ ਦਾ ਇਨਕਾਰ ਕਰਦਾ ਹੈ ਜੋ ਕਿ ਇਸ ਬ੍ਰਹਿਮੰਡ ਦੇ ਕੰਮ ਉੱਤੇ ਹੈ। ਵਿਕਾਸਵਾਦ ਨਾਸਤਿਕਵਾਦ ਦੇ ਧਰਮ ਦੇ ਲਈ “ਸ੍ਰਿਸ਼ਟੀ ਦਾ ਸਿਧਾਂਤ” ਹੈ। ਬਾਈਬਲ ਮੁਤਾਬਿਕ, ਚੋਣ ਸਪੱਸ਼ਟ ਹੈ। ਸਾਨੂੰ ਆਪਣੇ ਸਰਬ ਸ਼ਕਤੀਮਾਨ ਅਤੇ ਸਰਬ ਗਿਆਨੀ ਪਰਮੇਸ਼ੁਰ ਦੇ ਸ਼ਬਦਾਂ ਵਿੱਚ ਵਿਸ਼ਵਾਸ ਕਰਨਾ ਹੈ, ਜਾਂ ਸਾਨੂੰ ਕਿਆਸੀ ਗੱਲਾਂ ਦੇ ਵੇਰਵਿਆਂ ਉੱਤੇ ਵਿਸ਼ਵਾਸ ਕਰਨਾ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਸ੍ਰਿਸ਼ਟੀ ਬਨਾਮ ਵਿਕਾਸ ਦੇ ਬਾਰੇ ਵਿੱਚ ਕੀ ਕਹਿੰਦੀ ਹੈ?
© Copyright Got Questions Ministries