settings icon
share icon
ਪ੍ਰਸ਼ਨ

ਪਵਿੱਤਰ ਆਤਮਾ ਦਾ ਬਪਤਿਸਮਾ ਕੀ ਹੈ?

ਉੱਤਰ


ਪਵਿੱਤਰ ਆਤਮਾ ਦੇ ਬਪਤਿਸਮੇ ਨੂੰ ਇਸ ਤਰ੍ਹਾਂ ਸਪੱਸ਼ਟ ਕੀਤਾ ਜਾ ਸੱਕਦਾ ਹੈ ਕਿ ਇਹ ਇੱਕ ਅਜਿਹਾ ਕੰਮ ਹੈ ਜਿਸ ਦੇ ਨਾਲ ਪਰਮੇਸ਼ੁਰ ਦੀ ਆਤਮਾ ਮੁਕਤੀ ਦੇ ਵੇਲੇ ਵਿਸ਼ਵਾਸੀ ਨੂੰ ਮਸੀਹ ਦੇ ਵਿੱਚ ਅਤੇ ਹੋਰ ਵਿਸ਼ਵਾਸੀਆਂ ਦੇ ਨਾਲ ਜੋੜ ਕੇ ਇੱਕ ਕਰਦਾ ਹੈ। ਪਵਿੱਤਰ ਆਤਮਾ ਦੇ ਬਪਤਿਸਮੇ ਦੇ ਬਾਰੇ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦੁਆਰਾ ਭਵਿੱਖ ਬਾਣੀ ਕੀਤੀ ਗਈ ( ਮਰਕੁਸ 1:8) ਅਤੇ ਯਿਸੂ ਮਸੀਹ ਦੇ ਦੁਆਰਾ ਜਦੋਂ ਉਹ ਸਵਰਗ ਨੂੰ ਉੱਪਰ ਉਠਾਇਆ ਗਿਆ :“ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਉਹ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦੇਊ” (ਰਸੂਲਾਂ ਦੇ ਕਰਤੱਬ 1:5)। ਇਹ ਵਾਅਦਾ ਪੰਤੇਕੁਸਤ ਦੇ ਦਿਨ ਪੂਰਾ ਹੋ ਗਿਆ ਸੀ (ਰਸੂਲਾਂ ਦੇ ਕਰਤੱਬ 2:1-4); ਇਹ ਪਹਿਲਾਂ ਸਮਾਂ ਸੀ, ਜਦੋਂ ਲੋਕਾਂ ਅੰਦਰ ਪਵਿੱਤਰ ਆਤਮਾ ਦਾ ਹਮੇਸ਼ਾਂ ਲਈ ਵਾਸ ਹੋ ਗਿਆ, ਅਤੇ ਕਲੀਸੀਆਂ ਦੀ ਸ਼ੁਰੂਆਤ ਹੋ ਗਈ ਸੀ।

ਬਾਈਬਲ ਵਿੱਚ 1 ਕੁਰਿੰਥੀਆਂ 12:12-13 ਵਿੱਚ ਪਵਿੱਤਰ ਦੇ ਬਪਤਿਸਮਾ ਦੇ ਬਾਰੇ ਵਿੱਚ ਮੁੱਖ ਹਵਾਲਾ ਪਾਇਆ ਗਿਆ ਹੈ: “ਕਿਉਂ ਜੋ ਅਸਾਂ ਸਭਨਾਂ ਨੂੰ ਕੀ ਯਹੂਦੀ, ਕੀ ਯੂਨਾਨੀ, ਕੀ ਗੁਲਾਮ, ਕੀ ਅਜ਼ਾਦ, ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਸਭਨਾਂ ਨੂੰ ਇੱਕ ਆਤਮਾ ਪਿਆਇਆ ਗਿਆ” (1 ਕੁਰਿੰਥੀਆਂ 12:13)। ਧਿਆਨ ਕਰੋ ਜਦੋਂ ਕਿ ਅਸੀਂ “ਸਾਰਿਆਂ” ਨੇ ਪਵਿੱਤਰ ਆਤਮਾ ਦਾ ਬਪਤਿਸਮਾ ਪਾਇਆ ਹੈ- ਸਾਰੇ ਵਿਸ਼ਵਾਸੀਆਂ ਨੇ ਬਪਤਿਸਮਾ ਪਾਇਆ ਹੋਇਆ ਹੈ, ਇੱਕੋ ਤਰ੍ਹਾਂ ਦੇ ਬਪਤਿਸਮੇ ਨਾਲ, ਅਤੇ ਸਿਰਫ਼ ਕੁਝ ਨੂੰ ਛੱਡ ਕੇ ਇਹ ਕੋਈ ਖ਼ਾਸ ਤਜ਼ੁਰਬਾ ਨਹੀਂ ਹੈ। ਜਦੋਂ ਕਿ ਰੋਮੀਆਂ 6:1-4 ਪਰਮੇਸ਼ੁਰ ਦੇ ਆਤਮਾ ਦਾ ਖ਼ਾਸ ਤੌਰ ’ਤੇ ਜ਼ਿਕਰ ਨਹੀਂ ਕਰਦਾ ਹੈ, ਇਹ ਤਾਂ 1 ਕੁਰਿੰਥੀਆਂ ਦੇ ਵਚਨ ਨਾਲ ਮਿਲਦੀ ਵਿਸ਼ਵਾਸੀਆਂ ਦੀ ਭਾਸ਼ਾ ਵਿੱਚ ਪਰਮੇਸ਼ੁਰ ਦੇ ਸਾਹਮਣੇ ਸਥਿਤੀ ਦਾ ਵਰਣਨ ਕਰਦਾ ਹੈ: “ਹੁਣ ਅਸੀਂ ਕੀ ਆਖੀਏ? ਕੀ ਪਾਪ ਕਰਨ ਵਿੱਚ ਲੱਗੇ ਰਹੀਏ ਭਈ ਕਿਰਪਾ ਬਾਹਲੀ ਹੋਵੇ? ਕਦੇ ਨਹੀਂ! ਅਸੀਂ ਜਿਹੜੇ ਪਾਪ ਦੀ ਵੱਲੋਂ ਮੋਏ; ਹੁਣ ਅਗਾਹਾਂ ਨੂੰ ਓਸ ਵਿੱਚ ਕਿੱਕੁਰ ਜੀਵਨ ਕੱਟੀਏ? ਅਥਵਾਹ ਤੁਸੀਂ ਇਸ ਗੱਲ ਤੋਂ ਅਨਜਾਣ ਹੋ ਭਈ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਦਾ ਬਪਤਿਸਮਾ ਲਿਆ ਉਹ ਦੀ ਮੌਤ ਦਾ ਬਪਤਿਸਮਾ ਲਿਆ? ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹ ਦੇ ਨਾਲ ਦੱਬੇ ਗਏ ਤਾਂ ਜੋ ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ”।

ਹੇਠਾਂ ਲਿਖੀਆਂ ਹੋਈਆਂ ਸੱਚਾਈਆਂ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਬਾਰੇ ਸਾਡੀ ਗਿਆਨ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਲੋੜ੍ਹੀਂਦੀ ਸਹਾਇਤਾ ਦੇ ਵਜੋਂ ਹਨ: ਪਹਿਲਾਂ, 1 ਕੁਰਿੰਥੀਆਂ 12:13 ਸਾਫ਼ ਤੌਰ ’ਤੇ ਬਿਆਨ ਕਰਦਾ ਹੈ ਕਿ ਸਾਰੇ ਬਪਤਿਸਮਾ ਪਾਏ ਹੋਏ ਹਨ, ਤੇ ਠੀਕ ਉਸੇ ਤਰ੍ਹਾਂ ਸਾਰਿਆਂ ਨੂੰ ਪੀਣ ਲਈ ਆਤਮਾ ਦਿੱਤਾ ਗਿਆ (ਆਤਮਾ ਦਾ ਵਾਸ ਕਰਨਾ)। ਦੂਸਰਾ, ਵਚਨ ਵਿੱਚ ਇੱਥੇ ਕਿਤੇ ਵੀ ਬਪਤਿਸਮਾ ਨੂੰ ਆਤਮਾ ਦੇ ਨਾਲ, ਵਿੱਚ, ਜਾਂ ਦੁਆਰਾ ਬਪਤਿਸਮਾ ਲੈਣ ਲਈ ਜਾਂ ਕਿਸੇ ਵੀ ਅਰਥ ਤੋਂ ਪਵਿੱਤਰ ਆਤਮਾ ਦਾ ਬਪਤਿਸਮਾ ਪਾਉਣ ਦਾ ਯਤਨ ਕਰਨ ਲਈ ਨਹੀਂ ਕਿਹਾ ਹੈ। ਇਹ ਇਸ਼ਾਰਾ ਕਰਦਾ ਹੈ ਕਿ ਸਾਰੇ ਵਿਸ਼ਵਾਸੀਆਂ ਨੂੰ ਇਸ ਦਾ ਤਜ਼ੁਰਬਾ ਹੁੰਦਾ ਹੈ। ਤੀਸਰਾ, ਅਫ਼ਸੀਆਂ 4:5 ਵਿੱਚ ਇੰਝ ਜਾਪਦਾ ਹੈ ਕਿ ਆਤਮਾ ਦੇ ਬਪਤਿਸਮੇ ਦਾ ਹਵਾਲਾ ਦਿੰਦਾ ਹੈ। ਜੇ ਇਹ ਇਹ ਤਰ੍ਹਾਂ ਦੀ ਗੱਲ ਹੈ, ਤਾਂ ਆਤਮਾ ਦਾ ਬਪਤਿਸਮਾ ਹਰ ਇੱਕ ਵਿਸ਼ਵਾਸੀ ਦੀ ਸੱਚਿਆਈ ਹੈ, ਠੀਕ ਜਿਵੇਂ “ਇੱਕ ਵਿਸ਼ਵਾਸ” ਅਤੇ “ਇੱਕ ਪਿਤਾ” ਹਨ।

ਆਖਿਰ ਵਿੱਚ, ਪਵਿੱਤਰ ਆਤਮਾ ਦਾ ਬਪਤਿਸਮਾ ਦੋ ਚੀਜਾਂ ਨੂੰ ਕਰਦਾ ਹੈ, 1) ਇਹ ਸਾਨੂੰ ਮਸੀਹ ਦੀ ਦੇਹ ਨਾਲ ਜੋੜਦਾ ਹੈ, ਅਤੇ 2) ਇਹ ਸਾਨੂੰ ਮਸੀਹ ਨਾਲ ਸਲੀਬ ਉੱਤੇ ਚੜ੍ਹਾਉਣ ਨੂੰ ਸਹੀ ਬਣਾਉਂਦਾ ਹੈ। ਉਸ ਦੀ ਦੇਹ ਵਿੱਚ ਹੋਣ ਦਾ ਮਤਲਬ ਕਿ ਅਸੀਂ ਉਸ ਨਾਲ ਜੀਵਨ ਦੇ ਨਵੇਂ ਤੌਰ ਤਰੀਕੇ ਵਿੱਚ ਜੀ ਉੱਠੇ ਹਾਂ (ਰੋਮੀਆਂ 6:4)। ਤਾਂ ਫਿਰ ਸਾਨੂੰ ਆਪਣੇ ਆਤਮਿਕ ਵਰਦਾਨਾਂ ਦਾ ਇਸਤੇਮਾਲ ਇਸ ਲਈ ਕਰਨਾ ਹੈ ਕਿ ਸਾਡੀ ਦੇਹ ਪੂਰੀ ਤੌਰ ਤੇ ਕੰਮ ਕਰੇ ਜਿਸ ਤਰ੍ਹਾਂ 1 ਕੁਰਿੰਥੀਆਂ 12:13 ਦੇ ਪ੍ਰਸੰਗ ਵਿੱਚ ਬਿਆਨ ਕੀਤਾ ਗਿਆ ਹੈ ਉਵੇਂ ਅਫਸੀਆਂ 4:5 ਦੇ ਪ੍ਰਸੰਗ ਵਿੱਚ ਬਿਆਨ ਹੈ ਕਿ ਇੱਕ ਹੀ ਆਤਮਾ ਦੇ ਬਪਤਿਸਮਾ ਦਾ ਇਸਤੇਮਾਲ ਕਰਨਾ ਕਲੀਸੀਆਂ ਦੀ ਏਕਤਾ ਦੀ ਨੀਂਹ ਨੂੰ ਬਣਾਉਂਦਾ ਹੈ। ਮਸੀਹ ਦੀ ਮੌਤ, ਦਫਨਾਇਆ ਜਾਣਾ ਅਤੇ ਜੀ ਉੱਠਣਾ ਦੇ ਵਿੱਚ ਪਵਿੱਤਰ ਆਤਮਾ ਦੇ ਬਪਤਿਸਮੇ ਨਾਲ ਸ਼ਾਮਿਲ ਹੋਣਾ ਸਾਡੇ ਅੰਦਰ ਵਾਸ ਕਰਨ ਵਾਲੇ ਪਾਪ ਦੀ ਸਮਰੱਥ ਤੋਂ ਵੱਖ ਹੋਣਾ ਅਤੇ ਸਾਨੂੰ ਨਵੇਂ ਜੀਵਨ ਦੀ ਚਾਲ ਚੱਲਣ ਦੀ ਨੀਂਹ ਨੂੰ ਰੱਖਣਾ ਹੈ (ਰੋਮੀਆਂ 6:1-10; ਕੁਲਸੀਆਂ 2:12)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਪਵਿੱਤਰ ਆਤਮਾ ਦਾ ਬਪਤਿਸਮਾ ਕੀ ਹੈ?
© Copyright Got Questions Ministries