settings icon
share icon
ਪ੍ਰਸ਼ਨ

ਸਵਰਗ ਦੂਤਾਂ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ?

ਉੱਤਰ


ਸਵਰਗ ਦੂਤ ਆਤਮਿਕ ਪ੍ਰਾਣੀ ਹਨ ਜਿਨ੍ਹਾਂ ਕੋਲ ਬੁੱਧੀ, ਭਾਵਨਾਵਾਂ ਅਤੇ ਇੱਛਾ ਹੈ। ਇਹ ਸੱਚੇ ਭਲੇ ਅਤੇ ਬੁਰੇ ਦੋਵਾਂ ਸਵਰਗ ਦੂਤਾਂ ਨਾਲ ਹੈ (ਦੁਸ਼ਟ ਆਤਮਾਵਾਂ) ਸਵਰਗੀ ਬੁੱਧੀ ਰੱਖਦੇ ਹਨ (ਮੱਤੀ 8:29; 2 ਕੁਰਿੰਥੀਆਂ 11:3; 1 ਪਤਰਸ 1:12), ਭਾਵਨਾਵਾਂ ਦਿਖਾਉਂਦੇ ਹਨ (ਲੂਕਾਂ 2:13; ਯਾਕੂਬ 2:19; ਪ੍ਰਕਾਸ਼ ਦੀ ਪੋਥੀ 12:17), ਅਤੇ ਇੱਛਾ ਦਾ ਅਭਿਆਸ ਕਰਦੇ ਹਨ (ਲੂਕਾ 8:28-31; 2 ਤਿਮੋਥੀਉਸ 2:26; ਯਹੂਦਾ 6 )। ਸਵਰਗ ਦੂਤ ਆਤਮਿਕ ਪ੍ਰਾਣੀ ਹਨ (ਇਬਰਾਨੀਆਂ 1:14)। ਅਸਲੀ ਤੌਰ ’ਤੇ ਸਰੀਰ ਤੋਂ ਰਹਿਤ ਹਨ। ਭਾਵੇਂ, ਉਨ੍ਹਾਂ ਦਾ ਭੌਤਿਕ ਸਰੀਰ ਨਹੀਂ ਹੈ, ਪਰ ਫਿਰ ਵੀ ਉਨ੍ਹਾਂ ਦੀ ਸ਼ਖਸੀਅਤ ਹੈ।

ਕਿਉਂਕਿ ਉਹ ਸਿਰਜੇ ਹੋਏ ਪ੍ਰਾਣੀ ਹਨ, ਇਸ ਕਰਕੇ ਉਨ੍ਹਾਂ ਦਾ ਗਿਆਨ ਸੀਮਿਤ ਹੈ। ਇਸ ਦਾ ਮਤਲਬ ਇਹ ਹੈ ਕਿ ਉਹ ਸਭ ਕੁਝ ਨਹੀਂ ਜਾਣਦੇ ਜਿਵੇਂ ਪਰਮੇਸ਼ੁਰ ਜਾਣਦਾ ਹੈ (ਮੱਤੀ 24:36)। ਉਹ ਮਨੁੱਖ ਜਾਤੀ ਨਾਲੋਂ ਜਿਆਦਾ ਗਿਆਨਵਾਨ ਲੱਗਦੇ ਹਨ, ਫਿਰ ਵੀ ਇਨ੍ਹਾਂ ਤਿੰਨਾਂ ਕਾਰਨਾਂ ਕਰਕੇ ਇਹ ਸੱਚ ਵੀ ਹੋ ਸੱਕਦਾ ਹੈ। ਪਹਿਲਾਂ, ਸਵਰਗ ਦੂਤਾਂ ਨੂੰ ਮਨੁੱਖਾਂ ਨਾਲੋਂ ਉੱਚੇ ਸਤੱਰ ’ਤੇ ਸਿਰਜਿਆ ਗਿਆ। ਇਸ ਕਰਕੇ, ਉਹ ਸੁਭਾਵਿਤ ਤੌਰ ’ਤੇ ਜਿਆਦਾ ਗਿਆਨ ਰੱਖਦੇ ਹਨ। ਦੂਸਰਾ, ਸਵਰਗ ਦੂਤ ਬਾਈਬਲ ਦਾ ਅਧਿਐਨ ਅਤੇ ਦੁਨਿਆਂ ਦਾ ਮਨੁੱਖਾਂ ਨਾਲੋਂ ਜਿਆਦਾ ਡੂੰਘਿਆਈ ਨਾਲ ਕਰਦੇ ਹਨ ਅਤੇ ਉਸ ਤੋਂ ਗਿਆਨ ਪ੍ਰਾਪਤ ਕਰਦੇ ਹਨ (ਯਾਕੂਬ 2:19; ਪ੍ਰਕਾਸ਼ ਦੀ ਪੋਥੀ 12:12)। ਤੀਸਰਾ, ਸਵਰਗ ਦੂਤ ਮਨੁੱਖ ਦੇ ਕੰਮਾਂ ਦਾ ਲੰਮਾ ਨਿਰੀਖਣ ਕਰਨ ਦੁਆਰਾ ਗਿਆਨ ਪ੍ਰਾਪਤ ਕਰਦੇ ਹਨ। ਮਨੁੱਖਾਂ ਵਾਂਗੁ, ਸਵਰਗ ਦੂਤ ਬੀਤੇ ਹੋਏ ਸਮੇਂ ਦਾ ਅਧਿਐਨ ਨਹੀਂ ਕਰਦੇ ਹਨ; ਉਨ੍ਹਾਂ ਨੂੰ ਇਸ ਦਾ ਤਜੁਰਬਾ ਹੈ। ਇਸ ਕਰਕੇ, ਉਹ ਜਾਣਦੇ ਹਨ ਕਿ ਕਿਵੇਂ ਦੂਜਿਆਂ ਨੇ ਹਾਲਾਤਾਂ ਵਿੱਚ ਕੰਮ ਕੀਤਾ ਅਤੇ ਵਰਤਾਓ ਕੀਤਾ ਅਤੇ ਇਸ ਲਈ ਵਧੀਆ ਤਰੀਕੇ ਨਾਲ ਸ਼ੁੱਧਤਾ ਦੀ ਹੱਦ ਤੱਕ ਭਵਿੱਖਬਾਣੀ ਕਰ ਸੱਕਦੇ ਹਨ ਕਿ ਕਿਵੇਂ ਉਨ੍ਹਾਂ ਵਾਂਗੁ ਹਾਲਾਤਾਂ ਵਿੱਚ ਕੰਮ ਕਰ ਸਕੀਏ।

ਭਾਵੇਂ ਉਨ੍ਹਾਂ ਕੋਲ ਇੱਛਾ ਹੈ, ਪਰ ਸਵਰਗ ਦੂਤ ਵੀ ਸਭਨਾਂ ਪ੍ਰਾਣੀਆਂ ਵਾਂਗੁ ਪਰਮੇਸ਼ੁਰ ਦੀ ਇੱਛਾ ਦੇ ਹੇਠ ਹਨ। ਪਰਮੇਸ਼ੁਰ ਚੰਗੇ ਸਵਰਗ ਦੂਤਾਂ ਨੂੰ ਵਿਸ਼ਵਾਸੀਆਂ ਦੀ ਮਦਦ ਲਈ ਭੇਜਦਾ ਹੈ (ਇਬਰਾਨੀਆਂ 1:14)। ਇੱਥੇ ਕੁਝ ਅਜਿਹੇ ਕੰਮ ਹਨ ਜਿਨ੍ਹਾਂ ਦਾ ਜ਼ਿਕਰ ਬਾਈਬਲ ਸਵਰਗ ਦੂਤਾਂ ਦੇ ਸੰਬੰਧ ਨਾਲ ਕਰਦੀ ਹੈ: ਉਹ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ (ਜ਼ਬੂਰਾਂ ਦੀ ਪੋਥੀ 148:1-2; ਯਸਾਯਾਹ 6:3)। ਉਹ ਪਰਮੇਸ਼ੁਰ ਦੀ ਅਰਾਧਨਾ ਕਰਦੇ ਹਨ (ਇਬਰਾਨੀਆਂ 1:6; ਪ੍ਰਕਾਸ਼ ਦੀ ਪੋਥੀ 5:8-13)। ਉਹ ਜੋ ਪਰਮੇਸ਼ੁਰ ਕਰਦਾ ਹੈ ਉਸ ਵਿੱਚ ਵਡਿਆਈ ਕਰਦੇ ਹਨ (ਅੱਯੂਬ 38:6-7) ਉਹ ਪਰਮੇਸ਼ੁਰ ਦੀ ਸੇਵਾ ਕਰਦੇ( ਜ਼ਬੂਰਾਂ ਦੀ ਪੋਥੀ 103:20; ਪ੍ਰਕਾਸ਼ ਦੀ ਪੋਥੀ 22:9)। ਉਹ ਪਰਮੇਸ਼ੁਰ ਦੇ ਸਾਹਮਣੇ ਪਰਗਟ ਹੁੰਦੇ ਹਨ (ਅੱਯੂਬ 1:6;2:1)। ਉਹ ਪਰਮੇਸ਼ੁਰ ਦੇ ਨਿਆਂ ਦੇ ਸਾਧਨ ਹਨ (ਪ੍ਰਕਾਸ਼ ਦੀ ਪੋਥੀ 7:1; 8:2)। ਉਹ ਪ੍ਰਾਰਥਨਾ ਦਾ ਉੱਤਰ ਲਿਆਉਂਦੇ ਹਨ (ਰਸੂਲਾਂ ਦੇ ਕਰਤੱਬ 12:5-10)। ਉਹ ਮਸੀਹ ਦੇ ਲੋਕਾਂ ਨੂੰ ਜਿੱਤਣ ਵਿੱਚ ਮਦਦ ਕਰਦੇ ਹਨ (ਰਸੂਲਾਂ ਦੇ ਕਰਤੱਬ 8:26; 10:3)। ਉਹ ਮਸੀਹੀ ਲੋਕਾਂ ਦੀ ਹਾਲਤ, ਕੰਮ, ਅਤੇ ਦੁੱਖ ਨੂੰ ਵੇਖਦੇ ਹਨ (1 ਕੁਰਿੰਥੀਆਂ 4:9; 11:10; ਅਫ਼ਸੀਆਂ 3:10; 1 ਪਤਰਸ 1:12)। ਉਹ ਖਤਰੇ ਦੇ ਵੇਲੇ ਦਲੇਰੀ ਦਿੰਦੇ ਹਨ (ਰਸੂਲਾਂ ਦੇ ਕਰਤੱਬ 27:23-24)। ਉਹ ਮੌਤ ਦੇ ਵੇਲੇ ਧਰਮੀਆਂ ਦੀ ਦੇਖ ਭਾਲ ਕਰਦੇ ਹਨ (ਲੂਕਾ 16:22)।

ਸਵਰਗ ਦੂਤ ਮਨੁੱਖਾਂ ਨਾਲੋਂ ਪੂਰੀ ਤੌਰ ’ਤੇ ਵੱਖਰੇ ਦਰਜੇ ਵਿੱਚ ਅਲੱਗ ਹਨ। ਮਨੁੱਖ ਮਰਨ ਤੋਂ ਬਾਅਦ ਸਵਰਗ ਦੂਤ ਨਹੀਂ ਬਣਦੇ ਹਨ। ਸਵਰਗ ਦੂਤ ਵੀ ਮਨੁੱਖ ਨਹੀਂ ਬਣਨਗੇ, ਉਹ ਨਾ ਹੀ ਕਦੀ ਮਨੁੱਖ ਸਨ। ਸਵਰਗ ਦੂਤਾਂ ਦੀ ਸਿਰਜਣਾ ਵੀ ਪਰਮੇਸ਼ੁਰ ਨੇ ਕੀਤੀ, ਠੀਕ ਜਿਵੇਂ ਉਸ ਨੇ ਮਨੁੱਖ ਜਾਤੀ ਨੂੰ ਸਿਰਜਿਆ ਸੀ। ਬਾਈਬਲ ਕਿਤੇ ਵੀ ਇਹ ਬਿਆਨ ਨਹੀਂ ਕਰਦੀ ਹੈ ਕਿ ਪਰਮੇਸ਼ੁਰ ਨੇ ਸਵਰਗ ਦੂਤਾਂ ਨੂੰ ਮਨੁੱਖਾਂ ਵਾਂਗੁ ਆਪਣੇ ਸਵਰੂਪ ਉੱਤੇ ਸਿਰਜਿਆ (ਉਤਪਤ 1:26)। ਸਵਰਗ ਦੂਤ ਅਜਿਹੇ ਪ੍ਰਾਣੀ ਹਨ ਜੋ ਕਿਸੇ ਹੱਦ ਤੱਕ ਮਨੁੱਖਾਂ ਦੇ ਸੰਸਾਰਿਕ ਰੂਪ ਨੂੰ ਲੈ ਸੱਕਦੇ ਹਨ। ਮਨੁੱਖ ਮੁੱਖ ਤੌਰ ’ਤੇ ਸਰੀਰਕ ਪ੍ਰਾਣੀ ਹਨ, ਪਰ ਆਤਮਿਕ ਪਹਿਲੂ ਦੇ ਨਾਲ। ਸਭ ਤੋਂ ਵੱਡੀ ਅਹਿਮ ਗੱਲ ਜੋ ਪਵਿੱਤਰ ਸਵਰਗ ਦੂਤਾਂ ਤੋਂ ਅਸੀਂ ਸਿਖ ਸੱਕਦੇ ਹਾਂ ਉਹ ਇਹ ਹੈ ਕਿ ਪਰਮੇਸ਼ੁਰ ਦੇ ਹੁਕਮਾਂ ਨੂੰ ਬਿਨਾਂ ਪ੍ਰਸ਼ਨ ਕੀਤਿਆਂ ਹੀ ਛੇਤੀ ਨਾਲ ਪਾਲਣ ਕਰਨਾ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਸਵਰਗ ਦੂਤਾਂ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ?
© Copyright Got Questions Ministries