settings icon
share icon
ਪ੍ਰਸ਼ਨ

ਕੀ ਅਜਿਹੀ ਕੋਈ ਗੱਲ ਪੂਰਣ ਸਚਾਈ ਹੈ/ ਸਰਵ ਵਿਆਪਕ ਸਚਾਈ ਹੈ?

ਉੱਤਰ


ਸੰਪੂਰਣ ਜਾਂ ਸਵਪਵਿਆਪਕ ਸਚਾਈ ਨੂੰ ਸਮਝਣ ਦੇ ਲਈ, ਸਾਨੂੰ ਸਚਾਈ ਦੀ ਵਿਆਖਿਆ ਕਰਦੇ ਹੋਏ ਸ਼ੁਰੂ ਕਰਨਾ ਚਾਹੀਦਾ ਹੈ। ਸ਼ਬਦਕੋਸ਼ ਦੇ ਮੁਤਾਬਿਕ, ਸਚਾਈ “ਅਸਲੀਅਤ ਜਾਂ ਸਚਾਈ ਦੀ ਇੱਕਸਾਰਤਾ; ਇੱਕ ਸ਼ਬਦ ਬਿਆਨ ਹੋਣਾ ਚਾਹੀਦਾ ਹੈ ਜਾਂ ਜਿਸ ਨੂੰ ਸਚਾਈ ਦੇ ਤੌਰ ਤੇ ਕਬੂਲ ਕੀਤਾ ਜਾਵੇ।” ਕੁਝ ਲੋਕ ਕਹਿਣਯੋਗ ਕਿ ਅਸਲ ਵਿੱਚ ਕੋਈ ਸਚਾਈ ਹੈ ਹੀ ਨਹੀਂ; ਇਹ ਸਿਰਫ਼ ਸਮਝ ਅਤੇ ਵਿਚਾਰ ਧਰਾਵਾਂ ਹਨ। ਹੋਰ ਇਹ ਬਹਿਸ ਕਰਨਗੇ ਕਿ ਇੱਥੇ ਜ਼ਰੂਰੀ ਹੀ ਕੁਝ ਅਸਲੀਅਤ ਜਾਂ ਸਚਾਈ ਹੋਣੀ ਚਾਹੀਦੀ ਹੈ।

ਇੱਕ ਨਜ਼ਰੀਆ ਇਹ ਆਖਦਾ ਹੈ ਕਿ ਕੋਈ ਸੰਪੂਰਣ ਸਚਾਈ ਹੈ ਹੀ ਨਹੀਂ ਜਿਹੜੀ ਅਸਲੀਅਤ ਦੀ ਵਿਆਖਿਆ ਕਰੇ। ਉਹ ਜਿਹੜੇ ਇਸ ਨਜ਼ਰੀਏ ਨੂੰ ਮੰਨਦੇ ਹਨ, ਅਤੇ ਫੜ੍ਹੀ ਰੱਖਦੇ ਹਨ ਕਿ ਸਾਰਾ ਕੁਝ ਆਪਸ ਵਿੱਚ ਕਿਸੇ ਦੂਜੀ ਚੀਜ਼ ਨਾਲ ਜੁੜਿਆ ਹੋਇਆ ਹੈ, ਅਤੇ ਇਸ ਦੇ ਸਿੱਟੇ ਵੱਜੋਂ ਅਸਲ ਵਿੱਚ ਕੋਈ ਸਚਾਈ ਹੋ ਨਹੀਂ ਸੱਕਦੀ ਹੈ। ਇਸ ਕਰਕੇ, ਇੱਥੇ ਕੋਈ ਵੀ ਨੈਤਿਕ ਰੂਪ ਨਾਲ ਸੰਪੂਰਣ ਸਚਾਈ ਹੈ ਹੀ ਨਹੀਂ; ਕੋਈ ਅਧਿਕਾਰ ਸਹੀ ਜਾਂ ਗਲਤ ਦਾ ਫੈਂਸਲਾ ਕਰਨ ਦੇ ਲਈ ਨਹੀਂ ਹੈ ਕਿ ਇੱਕ ਕੰਮ ਸਕਰਾਤਮਕ ਹੈ ਜਾਂ ਨਕਰਾਤਮਕ। ਇਹ ਨਜ਼ਰੀਆ “ਹਲਾਤ ਸਬੰਧੀ ਨੈਤਿਕਤਾ” ਦੀ ਵੱਲ੍ਹ ਲੈ ਜਾਂਦਾ ਹੈ, ਜਿਸ ਦੀ ਮਾਨਤਾ ਮੁਤਾਬਿਕ ਜੋ ਕੁਝ ਵੀ ਗਲਤ ਜਾਂ ਸਹੀ ਹੈ, ਇਹ ਉਸ ਹਾਲਾਤ ਨਾਲ ਸਬੰਧ ਅਤੇ ਉਸ ਵਿੱਚ ਸਹੀ ਜਾਂ ਗਲਤ ਮਹਿਸੂਸ ਹੁੰਦਾ ਹੈ, ਉਹ ਹੀ ਸਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ, ਹਾਲਾਤ ਸਬੰਧੀ ਨੈਤਿਕਤਾ ਆਤਮਨਿਹਚਾ ਭਾਵ ਸਿਆਣਪ, ਮਤਲਬ “ਜੋ ਕੁਝ ਸਹੀ ਮਹਿਸੂਸ ਹੁੰਦਾ ਹੈ,” ਦੀ ਮਾਨਸਿਕਤਾ ਅਤੇ ਜੀਵਨਸ਼ੈਲੀ ਦੀ ਵੱਲ੍ਹ ਚੱਲਦਾ ਹੈ, ਜਿਸ ਦਾ ਸਮਾਜ ਅਤੇ ਮਨੁੱਖਾਂ ਦੇ ਉੱਤੇ ਤਬਾਹਕੁੰਨ ਅਸਰ ਪੈਦਾ ਹੈ। ਇਹ ਉਤਰਆਧੁਨਿਕਵਾਦ, ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਜੋ ਹਰ ਤਰ੍ਹਾਂ ਦੀਆਂ ਕੀਮਤਾਂ, ਵਿਸ਼ਵਾਸ, ਜੀਵਨਸ਼ੈਲੀ ਅਤੇ ਸਚਾਈ ਦੇ ਦਾਅਵਿਆਂ ਨੂੰ ਬਰਾਬਰ ਰੂਪ ਵਿੱਚ ਮੰਨਦਾ ਹੋਵੇ।

ਇੱਕ ਹੋਰ ਨਜ਼ਰੀਆ ਇਹ ਮੰਨਦਾ ਹੈ ਕਿ ਇੱਥੇ ਅਸਲ ਵਿੱਚ ਸੰਪੂਰਣ ਸੱਚਾਈਆਂ ਅਤੇ ਮਾਪਦ਼ੰਡ ਹਨ, ਜੋ ਇਹ ਵਿਆਖਿਆ ਕਰਦੇ ਹਨ ਕਿ ਸਚਾਈ ਕੀ ਹੈ ਅਤੇ ਕੀ ਨਹੀਂ ਹੈ। ਸਿੱਟੇ ਵੱਜੋਂ ਕੰਮਾਂ ਨੂੰ ਇਨ੍ਹਾਂ ਸੰਪੂਰਣ ਮਾਪਦੰਡਾਂ ਦੇ ਤੌਰ ਤੇ ਨਿਯੁਕਤ ਕੀਤਾ ਜਾ ਸੱਕਦਾ ਹੈ ਕਿ ਉਹ ਸਹੀ ਹਨ ਜਾਂ ਗਲਤ ਹਨ। ਜੇਕਰ ਕੋਈ ਸੰਪੂਰਣ ਨਹੀਂ ਹੈ, ਕੋਈ ਅਸਲੀਅਤ ਨਹੀਂ ਹੈ, ਤਾਂ ਗੜਬੜੀ ਯਕੀਨਨ ਪੈਦਾ ਹੁੰਦੀ ਹੈ। ਉਦਾਹਰਣ ਦੇ ਤੌਰ ਤੇ, ਗੁਰੂਤੱਵਆਕਰਸ਼ਣ ਦੇ ਨਿਯਮ, ਜੇਕਰ ਇਹ ਸੰਪੂਰਣ ਸਚਾਈ ਨਾ ਹੁੰਦੀ, ਤਾਂ ਅਸੀਂ ਯਕੀਨੀ ਨਹੀਂ ਹੋ ਸੱਕਦੇ ਸੀ ਕਿ ਅਸੀਂ ਇੱਕ ਜਗ੍ਹਾ ਤੇ ਖੜ੍ਹੇ ਰਹਿ ਸੱਕਦੇ ਹਾਂ ਜਾਂ ਨਹੀਂ ਜਦੋਂ ਤੱਕ ਅਸੀਂ ਚੱਲਣ ਦਾ ਫੈਂਸਲਾ ਨਹੀਂ ਲੈਂਦੇ ਹਾਂ। ਜਾਂ ਫਿਰ ਦੋ ਜਮ੍ਹਾਂ ਦੋ ਚਾਰ ਨਾ ਹੁੰਦੇ, ਤਾਂ ਸੱਭਿਅਤਾ ਦੇ ਉੱਤੇ ਪੈਣ ਵਾਲਾ ਅਸਰ ਤਬਾਹਕੁੰਨ ਹੁੰਦਾ। ਵਿਗਿਆਨ ਅਤੇ ਭੌਤਿਕ ਦਾ ਨਿਯਮ ਆਪਸ ਵਿੱਚ ਮੇਲ ਨਾ ਖਾਂਦਾ, ਅਤੇ ਵਪਾਰ ਕਰਨਾ ਔਖਾ ਹੋ ਜਾਂਦਾ। ਕਿੰਨੀ ਵੱਡੀ ਗੜਬੜੀ ਹੁੰਦੀ! ਧੰਨਵਾਦ ਨਾਲ, ਦੋ ਜਮਾਂ ਦੋ ਚਾਰ ਹੀ ਹੁੰਦੇ ਹਨ। ਸੰਪੂਰਣ ਸਚਾਈ ਇੱਥੇ ਇਹ ਹੈ, ਕਿ ਇਸ ਨੂੰ ਪਾਇਆ ਅਤੇ ਸਮਝਿਆ ਜਾ ਸੱਕਦਾ ਹੈ।

ਇਹ ਬਿਆਨਬਾਜ਼ੀ ਕਰਨੀ ਕਿ ਇੱਥੇ ਕੋਈ ਸੰਪੂਰਣ ਸਚਾਈ ਹੈ ਕਿ ਨਹੀਂ ਤਰਕਹੀਣ ਹੈ। ਫਿਰ ਵੀ, ਅੱਜ ਦੇ ਸਮੇਂ ਵਿੱਚ ਕਈ ਲੋਕ ਸੱਭਿਆਚਾਰ ਦੇ ਸਾਪੇਖਤਾਵਾਦ ਨੂੰ ਮੰਨਦੇ ਜਾ ਰਹੇ ਹਨ ਜਿਹੜੀ ਕਿਸੇ ਵੀ ਤਰ੍ਹਾਂ ਦੀ ਸੰਪੂਰਣ ਸਚਾਈ ਦਾ ਇਨਕਾਰ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਜੋ ਇਹ ਕਹਿੰਦੇ ਹਨ, “ਇੱਥੇ ਕੋਈ ਸੰਪੂਰਣ ਸਚਾਈ ਨਹੀਂ ਹੈ,” ਇੱਕ ਚੰਗਾ ਪ੍ਰਸ਼ਨ ਇਹ ਪੁੱਛਣਾ ਹੋਵੇਗਾ ਕਿ “ਕੀ ਤੁਹਾਨੂੰ ਇਸ ਬਾਰੇ ਵਿੱਚ ਸੰਪੂਰਣ ਤੌਰ ਤੇ ਯਕੀਨ ਹੈ?” ਜੇਕਰ ਉਹ ਕਹਿੰਦੇ ਹਨ ਕਿ “ਹਾਂ” ਤਾਂ ਉਨ੍ਹਾਂ ਨੇ ਇੱਕ ਸੰਪੂਰਣ ਬਿਆਨ ਦਾ ਨਿਰਮਾਣ ਕੀਤਾ ਹੈ- ਜੋ ਖੁਦ ਹੀ ਸੰਪੂਰਣ ਹੋਂਦ ਦੇ ਹੋਣ ਉੱਤੇ ਲਾਗੂ ਹੁੰਦਾ ਹੈ। ਉਹ ਕਹਿ ਰਹੇ ਹਨ ਕਿ ਇਹ ਸਚਾਈ ਹੈ ਕਿ ਕੋਈ ਸੰਪੂਰਣ ਸਚਾਈ ਹੈ ਹੀ ਨਹੀਂ ਆਪਣੇ ਆਪ ਵਿੱਚ ਇੱਕ ਸਿਰਫ ਸੰਪੂਰਣ ਸਚਾਈ ਹੈ।

ਖੁਦ-ਵਿਰੋਧ ਦੀ ਮੁਸ਼ਕਿਲ ਦੇ ਉਲਟ, ਇੱਥੇ ਕਈ ਤਰਕਪੂਰਣ ਮੁਸ਼ਕਿਲਾਂ ਵੀ ਹਨ, ਜਿੰਨ੍ਹਾਂ ਉੱਤੇ ਇੱਕ ਮਨੁੱਖ ਨੂੰ ਜਿੱਤ ਹਾਂਸਲ ਕਰਕੇ ਇਹ ਵਿਸ਼ਵਾਸ਼ ਕਰਨਾ ਹੈ ਕਿ ਕੋਈ ਸੰਪੂਰਣ ਜਾਂ ਸਰਵਵਿਆਪਕ ਸਚਾਈ ਨਹੀਂ ਹੈ। ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਸਾਰੇ ਮਨੁੱਖਾਂ ਦਾ ਗਿਆਨ ਅਤੇ ਬੁੱਧ ਸੀਮਿਤ ਹੈ ਅਤੇ ਇਸ ਕਰਕੇ ਉਹ ਤਰਕ ਪੂਰਣ ਤੌਰ ਤੇ ਸੰਪੂਰਣ ਨਕਰਾਤਮਕ ਬਿਆਨਾਂ ਦਾ ਨਿਰਮਾਣ ਕਰਦੇ ਹਨ। ਇੱਕ ਮਨੁੱਖ ਤਰਕਪੂਰਣ ਤੌਰ ਤੇ ਇਹ ਕਹਿੰਦਾ ਹੈ, “ਕਿ ਕੋਈ ਪਰਮੇਸ਼ੁਰ ਹੈ ਹੀ ਨਹੀਂ” (ਇੱਥੋਂ ਤੱਕ ਕਿ ਬਹੁਤ ਇੰਝ ਕਹਿੰਦੇ ਹਨ), ਕਿਉਂਕਿ ਇਸ ਤਰ੍ਹਾਂ ਦੇ ਬਿਆਨ ਦਾ ਨਿਰਮਾਣ ਕਰਨ ਲਈ, ਉਸ ਦੇ ਕੋਲ ਪੂਰੇ ਬ੍ਰਹਿਮੰਡ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ । ਕਿਉਂਕਿ ਇਹ ਮੁਸ਼ਕਿਲ ਹੈ, ਇਸ ਕਰਕੇ ਸਭ ਤੋਂ ਜਿਆਦਾ ਤਰਕਪੂਰਣ ਤੌਰ ਤੇ ਇੱਕ ਮਨੁੱਖ ਸਿਰਫ਼ ਇਹ ਹੀ ਕਹਿ ਸੱਕਦਾ ਹੈ, “ਕਿ ਇਸ ਸੀਮਿਤ ਗਿਆਨ ਨਾਲ ਮੇਰੇ ਕੋਲ ਹੈ, ਮੈਂ ਇਹ ਵਿਸ਼ਵਾਸ ਨਹੀਂ ਕਰਦਾ ਹਾਂ ਕਿ ਕੋਈ ਪਰਮੇਸ਼ੁਰ ਹੈ।”

ਸੰਪੂਰਣ ਸਚਾਈ/ਸਰਵਵਿਆਪਕ ਸਚਾਈ ਦਾ ਇਨਕਾਰ ਕਰਨ ਨਾਲ ਇੱਕ ਹੋਰ ਮੁਸ਼ਕਿਲ ਇਹ ਹੈ ਕਿ ਇਹ ਉਸ ਗੱਲ ਨੂੰ ਸਿੱਧ ਕਰਨ ਵਿੱਚ ਅਸਫ਼ਲ ਹੋ ਜਾਂਦਾ ਹੈ ਜਿਸ ਨੂੰ ਅਸੀਂ ਆਪਣੇ ਜ਼ਮੀਰ ਵਿੱਚ ਸਚਾਈ, ਸਾਡੇ ਆਪਣੇ ਤਜਰਬੇ, ਅਤੇ ਜੋ ਕੁਝ ਅਸੀਂ ਅਸਲ ਵਿੱਚ ਦੁਨਿਆਂ ਵਿੱਚ ਵੇਖਦੇ ਹਾਂ, ਤੇ ਉਸ ਦੇ ਤੌਰ ਤੇ ਜਾਣਦੇ ਹਾਂ। ਜੇਕਰ ਇੱਥੇ ਸੰਪੂਰਣ ਸਚਾਈ ਦੇ ਤੌਰ ਤੇ ਅਜਿਹੀ ਗੱਲ਼ ਨਹੀਂ ਹੈ, ਤਾਂ ਫਿਰ ਕਿਸੇ ਵੀ ਗੱਲ ਦੇ ਬਾਰੇ ਵਿੱਚ ਕੁਝ ਵੀ:ਸਹੀ ਗਲਤ ਨਹੀਂ ਹੈ। ਜੋ ਕੁਝ ਤੁਹਾਡੇ ਲਈ “ਸਹੀ” ਹੋਵੇਗਾ ਉਸ ਦਾ ਮਤਲਬ ਮੇਰੇ ਲਈ “ਸਹੀ” ਹੋਣਾ ਨਹੀਂ ਹੈ। ਜਦੋਂ ਕਿ ਧਰਾਤਲ ਉੱਤੇ ਇਸ ਤਰ੍ਹਾਂ ਦਾ ਸਾਪੇਖਵਾਦ ਯਕੀਨੀ ਲੱਗਦਾ ਹੈ, ਪਰ ਇਸ ਦਾ ਮਤਲਬ ਇਹ ਹੈ ਕਿ ਹਰ ਇੱਕ ਆਪਣੇ ਜੀਵਨ ਨੂੰ ਬਤੀਤ ਕਰਨ ਦੇ ਲਈ ਆਪਣਾ ਖੁਦ ਦਾ ਨਿਯਮ ਠਹਿਰਾਉਂਦਾ ਹੈ ਜਿਸ ਤਰ੍ਹਾਂ ਉਸ ਨੂੰ ਠੀਕ ਲੱਗਦਾ ਹੈ ਉਹ ਉਸ ਤਰ੍ਹਾਂ ਹੀ ਕਰਦਾ ਹੈ। ਅਮਿੱਟ ਤੌਰ ਤੇ, ਇੱਕ ਮਨੁੱਖ ਦੀ ਸਹੀ ਹੋਣ ਦੀ ਸਮਝ ਛੇਤੀ ਹੀ ਹੋਰ ਮਨੁੱਖ ਦੇ ਗੜਬੜੀ ਵਿੱਚ ਹੋਵੇਗੀ। ਉਸ ਸਮੇਂ ਕੀ ਹੋਵੇਗਾ ਜਦੋਂ ਮੈਂ ਆਵਾਜਾਈ ਦੀਆਂ ਬੱਤੀਆਂ ਅਣਗੌਲਿਆਂ ਕਰਨਾ ਆਪਣਾ “ਹੱਕ” ਸਮਝਾਂ, ਇੱਥੋਂ ਤੱਕ ਕਿ ਜਦੋਂ ਉਹ ਲਾਲ ਰੰਗ ਦੀ ਹੋਵੇ? ਮੈਂ ਕਈਆਂ ਦੇ ਜੀਵਨਾਂ ਨੂੰ ਖ਼ਤਰੇ ਵਿੱਚ ਪਾਉਂਦਾ ਹਾਂ। ਜਦੋਂ ਮੈਂ ਸੋਚ ਸੱਕਦਾ ਹਾਂ ਮੈਨੂੰ ਚੋਰੀ ਕਰਨਾ ਸਹੀ ਹੈ, ਅਤੇ ਹੋ ਸੱਕਦਾ ਹੈ ਕਿ ਤੁਸੀਂ ਸੋਚੋ ਕਿ ਅਜਿਹਾ ਕਰਨਾ ਸਹੀ ਨਹੀਂ ਹੈ। ਸਾਫ਼ ਹੈ ਕਿ, ਸਹੀ ਜਾਂ ਗਲਤ ਦੇ ਸਾਡੇ ਮਾਪਦੰਡ ਮੁਸ਼ਕਿਲ ਵਿੱਚ ਹਨ। ਜੇਕਰ ਇੱਥੇ ਕੋਈ ਸੰਪੂਰਣ ਸਚਾਈ ਨਾ ਹੁੰਦੀ, ਤਾਂ ਸਹੀ ਜਾਂ ਗਲਤ ਦਾ ਮਾਪਦੰਡ ਹੀ ਨਾ ਹੁੰਦਾ ਜਿਸ ਦੇ ਲਈ ਅਸੀਂ ਜਵਾਬ ਦੇਣ ਵਾਲੇ ਹੁੰਦੇ, ਤਾਂ ਅਸੀਂ ਕਿਸੇ ਵੀ ਗੱਲ ਵਿੱਚ ਯਕੀਨਨ ਨਹੀਂ ਹੋ ਸੱਕਦੇ ਹਾਂ। ਲੋਕ ਜੋ ਕੁਝ ਉਹ ਕਰਨਾ ਚਾਹੁੰਦੇ ਹਨ-ਭਾਵ, ਚੋਰੀ, ਬਲਾਤਕਾਰ, ਝੂਠ ਬੋਲਣਾ, ਧੋਖਾ ਦੇਣਾ ਆਦਿ, ਨੂੰ ਕਰਨ ਲਈ ਅਜ਼ਾਦ ਹੋਣਗੇ, ਅਤੇ ਹੋਰ ਕੋਈ ਤੁਹਾਨੂੰ ਕੁਝ ਨਹੀਂ ਕਹੇਗਾ ਕਿ ਇਹ ਗੱਲਾਂ ਗਲਤ ਹਨ। ਕੋਈ ਸਰਕਾਰ, ਕੋਈ ਕਾਨੂੰਨ, ਅਤੇ ਕੋਈ ਨਿਆਂ ਨਹੀਂ ਹੋ ਸੱਕਦਾ ਹੈ, ਕਿਉਂਕਿ ਕੋਈ ਵੀ ਇੱਥੋਂ ਤੱਕ ਨਹੀਂ ਕਹਿ ਸੱਕਦਾ ਹੈ ਕਿ ਬਹੁਮੱਤ ਲੋਕਾਂ ਦੇ ਕੋਲ ਸਹੀ ਕੀ ਹੈ, ਦੇ ਨਿਰਮਾਣ ਕਰਨ ਦਾ ਅਤੇ ਉਨ੍ਹਾਂ ਦੇ ਕੋਲ ਮਾਪਦੰਡਾਂ ਨੂੰ ਬਹੁਮੱਤ ਲੋਕਾਂ ਦੇ ਉੱਤੇ ਲਾਗੂ ਕਰਨ ਦਾ ਅਧਿਕਾਰ ਹੈ। ਸੰਪੂਰਣ ਸਚਾਈ ਦੇ ਬਿਨ੍ਹਾਂ ਦੇ ਇੱਕ ਸੰਸਾਰ ਸਭ ਤੋਂ ਜਿਆਦਾ ਡਰਾਉਣਾ ਖਿਆਲੀ ਸੰਸਾਰ ਹੋਵੇਗਾ।

ਆਤਮਿਕ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਇਸ ਤਰ੍ਹਾਂ ਦਾ ਸਾਪੇਖਾਵਾਦ ਧਾਰਮਿਕ ਉਲਝਨ, ਜਿੱਥੇ ਇੱਕ ਸੱਚਾ ਧਰਮ ਨਹੀਂ ਹੈ ਅਤੇ ਪਰਮੇਸ਼ੁਰ ਦੇ ਨਾਲ ਸਬੰਧ ਦਾ ਸਹੀ ਰਾਹ ਨਾ ਹੋਵੇ, ਦੋ ਸਿੱਟਿਆਂ ਤੋਂ ਪੈਦਾ ਹੁੰਦਾ ਹੈ। ਸਾਰੇ ਧਰਮ ਇਸ ਕਰਕੇ ਝੂਠੇ ਹੋਣਗੇ ਕਿਉਂਕਿ ਉਹ ਸਾਰੇ ਮੌਤ ਤੋਂ ਬਾਅਦ ਜੀਵਨ ਦੇ ਲਈ ਸੰਪੂਰਣ ਦਾਵੇਆਂ ਦਾ ਨਿਰਮਾਣ ਕਰਦੇ ਹਨ। ਲੋਕਾਂ ਵਿੱਚ ਵਿਸ਼ਵਾਸ ਕੀਤੇ ਜਾਣ ਦੇ ਲਈ ਇਹ ਗੱਲ ਆਮ ਹੈ ਕਿ ਦੋ ਨਾਟਕੀ ਤੌਰ ਤੇ ਵਿਰੋਧੀ ਧਰਮ ਕੀ ਇੱਕੋ ਰੂਪ ਨਾਲ “ਸੱਚੇ” ਹੋ ਸੱਕਦੇ ਹਨ, ਭਾਵੇਂ ਕਿ ਦੋਵੇਂ ਧਰਮ ਇਹ ਦਾਵਾ ਕਰਦੇ ਹਨ ਕਿ ਉਹ ਹੀ ਸਵਰਗ ਜਾਣ ਦਾ ਇੱਕੋ ਰਸਤਾ ਹਨ ਜਾਂ ਦੋ ਪੂਰੀ ਤਰ੍ਹਾਂ ਨਾਲ ਵਿਰੋਧੀ “ਸਚਾਈਆਂ” ਦੀ ਸਿੱਖਿਆ ਦਿੰਦੇ ਹਨ। ਉਹ ਲੋਕ ਜਿਹੜੇ ਸੰਪੂਰਣ ਸਚਾਈ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ, ਇਨ੍ਹਾਂ ਦਾਅਵਿਆਂ ਨੂੰ ਅਣਗੌਲਿਆ ਕਰ ਦਿੰਦੇ ਹਨ ਅਤੇ ਜ਼ਿਆਦਾ ਸਹਿਣਸ਼ੀਲ ਸਰਵ ਮੁਕਤੀਵਾਦ ਨੂੰ ਅਪਨਾਉਂਦੇ ਹਨ ਜੋ ਇਹ ਸਿੱਖਿਆ ਦਿੰਦਾ ਹੈ ਕਿ ਸਾਰੇ ਧਰਮ ਬਰਾਬਰ ਹਨ ਅਤੇ ਸਾਰੇ ਰਾਹ ਸਵਰਗ ਵੱਲ੍ਹ ਜਾਂਦੇ ਹਨ। ਉਹ ਲੋਕ ਜਿਹੜੇ ਇਸ ਤਰ੍ਹਾਂ ਦੇ ਨਜ਼ਰੀਏ ਨੂੰ ਅਪਨਾਉਂਦੇ ਹਨ, ਉਹ ਈਵੈਂਜਲੀਕਲਸ ਭਾਵ ਸੁਸਮਾਚਾਰ ਵਿੱਚ ਵਿਸ਼ਵਾਸ ਕਰਨ ਵਾਲਿਆਂ ਦਾ ਪੂਰੀ ਤਰ੍ਹਾਂ ਨਾਲ ਵਿਰੋਧ ਕਰਦੇ ਹਨ, ਜਿਹੜੇ ਬਾਈਬਲ ਵਿੱਚ ਉਦੋਂ ਵਿਸ਼ਵਾਸ ਕਰਦੇ ਹਨ ਜਦੋਂ ਇਹ ਇਸ ਤਰ੍ਹਾਂ ਕਹਿੰਦੀ ਹੈ ਕਿ ਯਿਸੂ ਹੀ “ਰਾਹ ਅਤੇ ਸੱਚਿਆਈ ਅਤੇ ਜੀਉਂਣ” ਹੈ, ਅਤੇ ਇਹ ਕਿ ਇਹ ਹੀ ਸੱਚਾਈ ਦੀ ਪ੍ਰਤੀਕ ਹੈ ਅਤੇ ਉਹ ਹੀ ਸਵਰਗ ਜਾਣ ਦਾ ਸਿਰਫ਼ ਇੱਕੋ ਰਸਤਾ ਹੈ (ਯੂਹੰਨਾ 14:6)।

ਸਹਿਣਸ਼ੀਲਤਾ ਉਤਰਆਧੁਨਿਕਵਾਦੀ ਸਮਾਜ ਦੇ ਲਈ ਸਭ ਤੋਂ ਵੱਡਾ ਉੱਤਮ ਗੁਣ ਹੈ, ਇੱਕ ਸੰਪੂਰਣ ਬਣ ਗਿਆ ਹੈ, ਅਤੇ ਇਸ ਕਰਕੇ, ਅਸਹਿਣਸ਼ੀਲਤਾ ਹੀ ਸਿਰਫ਼ ਇੱਕ ਬੁਰਿਆਈ ਹੈ। ਕੋਈ ਵੀ ਸਿਧਾਂਤਵਾਦੀ ਵਿਸ਼ਵਾਸ-ਖਾਸ ਕਰਕੇ ਸੰਪੂਰਣ ਸਚਾਈ ਵਿੱਚ ਵਿਸ਼ਵਾਸ ਰੱਖ ਕੇ-ਅਸਹਿਣਸ਼ੀਲਤਾ, ਅੰਤ ਪਾਪ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਉਹ ਜਿਹੜੇ ਸੰਪੂਰਣ ਸੱਚਾਈ ਦਾ ਇਨਕਾਰ ਕਰਦੇ ਹਨ, ਅਕਸਰ ਕਹਿੰਦੇ ਹਨ ਕਿ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ, ਉਸ ਵਿੱਚ ਵਿਸ਼ਵਾਸ ਕਰਨਾ ਤਦ ਤੱਕ ਸਹੀ ਹੈ, ਜਦੋਂ ਤੱਕ ਤੁਸੀਂ ਆਪਣੇ ਵਿਸ਼ਵਾਸ ਨੂੰ ਹੋਰਨਾਂ ਦੇ ਉੱਤੇ ਲਾਗੂ ਨਹੀਂ ਕਰਦੇ ਹੋ। ਪਰ ਇਹ ਨਜ਼ਰੀਆਂ ਖੁਦ ਵਿੱਚ ਹੀ ਸਹੀ ਜਾਂ ਗਲਤ ਕੀ ਹੈ, ਦੇ ਬਾਰੇ ਵਿੱਚ ਇੱਕ ਵਿਸ਼ਵਾਸ ਹੈ, ਅਤੇ ਜਿੰਨ੍ਹਾਂ ਨੇ ਇਸ ਨਜ਼ਰੀਏ ਨੂੰ ਅਪਨਾਇਆ ਹੈ, ਉਹ ਸਭ ਤੋਂ ਯਕੀਨੀ ਤੌਰ ’ਤੇ ਇਸ ਨੂੰ ਇੱਕ ਦੂਜੇ ਦੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਵਿਵਹਾਰ ਦੇ ਅਜਿਹੇ ਮਾਪਦੰਡਾਂ ਨੂੰ ਨਿਯੁਕਤ ਕਰਦੇ ਹਨ, ਜਿੰਨ੍ਹਾਂ ਨੂੰ ਉਹ ਮੰਨਦੇ ਅਤੇ ਦੂਜਿਆਂ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ, ਸਿੱਟੇ ਵੱਜੋਂ ਉਸੇ ਗੱਲ ਨੂੰ ਕਰਨ ਵਿੱਚ ਖੁੰਝ ਜਾਂਦੇ ਜਿਸ ਨੂੰ ਉਨ੍ਹਾਂ ਨੇ ਦਾਅਵੇ ਦੇ ਰੂਪ ਵਿੱਚ ਅਪਨਾਇਆ ਹੁੰਦਾ ਹੈ- ਜਿਹੜਾ ਕਿ ਇੱਕ ਹੋਰ ਅੰਤਰ-ਵਿਰੋਧੀ ਨਜ਼ਰੀਆ ਹੈ। ਜਿਸ ਨੇ ਇਸ ਤਰ੍ਹਾਂ ਦੇ ਵਿਸ਼ਵਾਸ ਨੂੰ ਫੜ੍ਹੀ ਰੱਖਿਆ ਹੈ, ਉਹ ਆਮ ਤੌਰ ਤੇ ਆਪਣੇ ਕੰਮਾਂ ਦੇ ਪ੍ਰਤੀ ਦੂਜਿਆਂ ਨੂੰ ਜਵਾਬ ਨਹੀਂ ਦੇਣਾ ਚਾਹੁੰਦੇ ਹਨ। ਜੇਕਰ ਇੱਥੇ ਕੋਈ ਸੰਪੂਰਣ ਸਚਾਈ ਹੈ, ਤਾਂ ਇੱਥੇ ਸਹੀ ਜਾਂ ਗਲਤ ਨੂੰ ਠਹਿਰਾਉਣ ਦੇ ਲਈ ਸੰਪੂਰਣ ਮਾਪਦੰਡ ਵੀ ਹਨ, ਅਤੇ ਅਸੀਂ ਉਨ੍ਹਾਂ ਮਾਪਦੰਡਾਂ ਦੇ ਲਈ ਜਵਾਬ ਦੇਹ ਹਾਂ। ਇਹ ਜਵਾਬਦੇਹੀ ਹੀ ਹੈ ਜਿਸ ਦਾ ਲੋਕ ਅਸਲ ਵਿੱਚ ਇਨਕਾਰ ਕਰਦੇ ਹਨ, ਜਦੋਂ ਉਹ ਸੰਪੂਰਣ ਸਚਾਈ ਦਾ ਇਨਕਾਰ ਕਰਦੇ ਹਨ।

ਸੰਪੂਰਣ ਸਚਾਈ/ਸਰਵਵਿਆਪਕ ਸਚਾਈ ਦਾ ਇਨਕਾਰ ਅਤੇ ਇਸ ਦੇ ਨਾਲ ਆਉਣ ਵਾਲਾ ਸੱਭਿਆਚਾਰਕ ਸਾਪੇਖਾਵਾਦ ਇੱਕ ਸਮਾਜ ਦਾ ਤਰਕਪੂਰਣ ਸਬੂਤ ਹੈ, ਜਿਸ ਨੇ ਜੀਵਨ ਦੀ ਵਿਆਖਿਆ ਦੇ ਲਈ ਵਿਕਾਸਵਾਦ ਦੇ ਸਿਧਾਂਤ ਨੂੰ ਕਬੂਲ ਕਰ ਲਿਆ ਹੈ। ਜੇਕਰ ਕੁਦਰਤੀ ਵਿਕਾਸਵਾਦ ਅੰਤ ਹੈ, ਤਾਂ ਜੀਵਨ ਦਾ ਕੋਈ ਮਤਲਬ ਹੀ ਨਹੀਂ ਹੈ, ਸਾਡੇ ਕੋਲ ਕੋਈ ਮਕਸਦ ਨਹੀਂ ਹੈ, ਹੋਰ ਕੋਈ ਸੰਪੂਰਣ ਸਚਾਈ ਜਾਂ ਗਲਤ ਨਹੀਂ ਸੱਕਦੀ ਹੈ। ਮਨੁੱਖ ਜਿਸ ਤਰ੍ਹਾਂ ਚਾਹੁੰਦਾ ਹੈ ਜੀਵਨ ਬਤੀਤ ਕਰ ਸੱਕਦਾ ਹੈ ਅਤੇ ਉਹ ਆਪਣੇ ਕੰਮ ਦੇ ਲਈ ਕਿਸੇ ਦੂਜੇ ਦੇ ਪ੍ਰਤੀ ਜਵਾਬਦੇਹ ਨਹੀਂ ਹੈ। ਭਾਵੇਂ ਕੁਝ ਵੀ ਨਾ ਹੋਵੇ ਭਾਵੇਂ ਹੀ ਕਿੰਨ੍ਹਾਂ ਪਾਪ ਨਾਲ ਭਰਿਆ ਹੋਇਆ ਮਨੁੱਖ ਪਰਮੇਸ਼ੁਰ ਦੀ ਹੋਂਦ ਅਤੇ ਸੰਪੂਰਣ ਸਚਾਈ ਦਾ ਇਨਕਾਰ ਹੀ ਕਿਉਂ ਨਾ ਕਰੇ, ਉਸ ਨੂੰ ਫਿਰ ਵੀ ਇੱਕ ਦਿਨ ਪਰਮੇਸ਼ੁਰ ਦੇ ਨਿਆਂ ਦੇ ਸਾਹਮਣੇ ਖੜਾ ਹੋਣਾ ਪਵੇਗਾ। ਬਾਈਬਲ ਘੋਸਣਾ ਕਰਦੀ ਹੈ “ਕਿਉਂ ਜੋ ਪਰਮੇਸ਼ੁਰ ਦੇ ਵਿਖੇ ਜੋ ਕੁਝ ਮਲੂਮ ਹੋ ਸੱਕਦਾ ਹੈ ਸੋ ਉਨ੍ਹਾਂ ਵਿੱਚ ਪਰਕਾਸ਼ ਹੈ ਏਸ ਲਈ ਜੋ ਪਰਮੇਸ਼ੁਰ ਨੇ ਉਨ੍ਹਾਂ ਉੱਤੇ ਪ੍ਰਗਟ ਕੀਤਾ। ਕਿਉਂ ਕਿ ਜਗਤ ਦੇ ਉਤਪਤ ਹੋਣ ਤੋਂ ਉਹ ਦਾ ਅਣਡਿੱਠ ਸੁਭਾਉ-ਅਰਥਾਤ ਉਹ ਦੀ ਅਨਾਦਿ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿਸ ਪੈਂਦੀ ਹੈ। ਏਸ ਕਰਕੇ ਉਨ੍ਹਾਂ ਦੇ ਲਈ ਕੋਈ ਉਜਰ ਨਹੀਂ ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ, ਪਰ ਤਾਂ ਵੀ ਪਰਮੇਸ਼ੁਰ ਦੇ ਯੋਗ ਵਡਿਆਈ ਨਾ ਕੀਤੀ, ਸਗੋਂ ਆਪਣੀਆਂ ਸੋਚਾਂ ਦੇ ਵਿੱਚ ਨਕੰਮੇ ਬਣ ਗਏ ਅਤੇ ਉਨ੍ਹਾਂ ਦੇ ਬੁਧਹੀਣ ਮਨ ਹਨ੍ਹੇਰੇ ਹੋ ਗਏ। ਓਹ ਆਪ ਨੂੰ ਬੁੱਧੀਮਾਨ ਮੰਨ ਕੇ, ਮੂਰਖ ਬਣ ਗਏ”( ਰੋਮੀਆਂ 1:19-22)।

ਕੀ ਸੰਪੂਰਣ ਸਚਾਈ ਦੀ ਹੋਂਦ ਦੇ ਲਈ ਕੋਈ ਸਬੂਤ ਹੈ? ਹਾਂ ਹੈ। ਪਹਿਲਾਂ ਮਨੁੱਖ ਦਾ ਜ਼ਮੀਰ ਹੈ, ਜਿਹੜੀ ਜ਼ਰੂਰੀ ਹੀ ਸਾਡੇ ਵਿੱਚ ਅਜਿਹੀ “ਗੱਲ” ਹੈ ਜੋ ਸਾਨੂੰ ਕਹਿੰਦੀ ਹੈ ਕਿ ਸੰਸਾਰ ਨੂੰ ਸਹੀ ਢੰਗ ਨਾਲ ਕੰਮ ਕਰਨ ਚਾਹੀਦਾ ਹੈ, ਕਿ ਕੁਝ ਗੱਲਾਂ ਗਲਤ ਹਨ ਜਾਂ ਕੁਝ ਗੱਲਾਂ ਸਹੀ ਹਨ। ਸਾਡਾ ਜ਼ਮੀਰ ਸਾਨੂੰ ਮਜ਼ਬੂਰ ਕਰਦਾ ਹੈ ਕਿ ਦੁੱਖਾਂ, ਭੁੱਖਮਾਰੀ, ਬਲਾਤਕਾਰ, ਪੀੜ ਅਤੇ ਬੁਰਿਆਈ ਦੇ ਨਾਲ ਕੁਝ ਗਲਤ ਹੈ ਅਤੇ ਸਾਨੂੰ ਪਿਆਰ, ਉਦਾਰਤਾਂ, ਦਯਾ ਅਤੇ ਸ਼ਾਂਤੀ ਵਰਗੀਆਂ ਸਕਰਾਤਮਕ ਗੱਲਾਂ ਲਈ ਜਾਗ੍ਰਿਤ ਹੋਣਾ ਹੈ, ਜਿਸ ਦੇ ਲਈ ਜਤਨ ਕਰਨਾ ਚਾਹੀਦਾ ਹੈ। ਇਹ ਸਾਰੇ ਸਮੇਂ ਵਿੱਚ ਸਾਰੇ ਸੱਭਿਆਚਾਰ ਵਿੱਚ ਸਰਵਵਿਆਪਕ ਸਚਾਈ ਹੈ। ਬਾਈਬਲ ਮਨੁੱਖ ਦੇ ਜ਼ਮੀਰ ਭਾਵ ਅੰਦਰੂਨੀ ਆਤਮਾ ਦੀ ਭੂਮਿਕਾ ਵਿੱਚ ਰੋਮੀਆਂ 2:14-16 ਵਿੱਚ ਵਰਣਨ ਕਰਦੀ ਹੈ: “ਜਦ, ਪਰਾਈਆਂ ਕੌਮਾਂ ਜਿਹੜੀਆਂ ਸ਼ਰਾ ਹੀਨ ਹਨ, ਆਪਣੇ ਸੁਭਾਓ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ, ਤਾਂ ਸ਼ਰਾ ਦੇ ਨਾ ਹੁੰਦਿਆਂ, ਓਹ ਆਪਣੇ ਲਈ ਆਪ ਹੀ ਸ਼ਰਾ ਹਨ। ਸੋ ਓਹ ਸ਼ਰਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ, ਵਿਖਾਲਦੀਆਂ ਹਨ ਨਾਲੇ ਉਨ੍ਹਾਂ ਦਾ ਅੰਤਹੰਕਰਨ, ਉਨ੍ਹਾਂ ਦੀ ਸਾਖੀ ਦਿੰਦਾ ਹੈ, ਅਤੇ ਉਨ੍ਹਾਂ ਦੇ ਖਿਆਲ ਉਨ੍ਹਾਂ ਨੂੰ ਆਪੋਂ ਵਿੱਚੀਂ ਦੋਸ਼ੀ ਅਥਵਾਹ ਨਿਰਦੋਸ਼ੀ ਠਹਿਰਾਉਂਦੇ ਹਨ। ਉਸ ਦਿਨ ਵਿੱਚ ਜਦੋਂ ਪਰਮੇਸ਼ੁਰ ਮੇਰੀ ਖੁਸ਼ ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ, ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਉਂ ਕਰੇਗਾ।”

ਸੰਪੂਰਣ ਸਚਾਈ ਦੀ ਹੋਂਦ ਦੇ ਲਈ ਦੂਜਾ ਸਬੂਤ ਵਿਗਿਆਨ ਹੈ। ਵਿਗਿਆਨ ਆਮ ਤੌਰ ਤੇ ਗਿਆਨ ਦੀ ਖੋਜ ਹੈ, ਜੋ ਕੁਝ ਅਸੀਂ ਜਾਣਦੇ ਹਾਂ, ਅਤੇ ਉਸ ਦੀ ਜਿਆਦਾ ਜਾਣਕਾਰੀ ਦੀ ਖੋਜ ਲਈ ਚਿੰਤਨ ਕਰਨਾ ਹੈ। ਇਸ ਕਰਕੇ, ਸਭ ਤਰ੍ਹਾਂ ਦੇ ਵਿਗਿਆਨ ਚਿੰਤਨ ਨੂੰ ਇਸ ਵਿਸ਼ਵਾਸ ਦੇ ਉੱਤੇ ਅਧਾਰਿਤ ਹੋਣ ਦੀ ਲੋੜ੍ਹ ਹੈ ਕਿ ਇਸ ਸੰਸਾਰ ਵਿੱਚ ਵਿਸ਼ੇ ਸੰਬੰਧੀ ਅਸਲੀਅਤ ਹੋਂਦ ਵਿੱਚ ਹੈ ਅਤੇ ਇਸ ਅਸਲੀਅਤ ਨੂੰ ਖੋਜਿਆ ਅਤੇ ਸਾਬਿਤ ਕੀਤਾ ਜਾ ਸੱਕਦਾ ਹੈ। ਸੰਪੂਰਣ ਸਚਾਈਆਂ ਦੇ ਬਿੰਨ੍ਹਾਂ, ਚਿੰਤਨ ਕਰਨ ਦੇ ਲਈ ਕੀ ਬਚੇਗਾ? ਕੋਈ ਕਿਵੇਂ ਜਾਣ ਸੱਕਦਾ ਹੈ ਕਿ ਵਿਗਿਆਨ ਦੀ ਇਹ ਖੋਜ ਅਸਲੀ ਹੈ ਜਾਂ ਨਹੀਂ? ਸੱਚਾਈ ਤਾਂ ਇਹ ਹੈ ਕਿ, ਵਿਗਿਆਨ ਦੇ ਨਿਯਮ ਸੰਪੂਰਣ ਸੱਚ ਦੀ ਹੋਂਦ ਦੇ ਉੱਤੇ ਸਥਾਪਿਤ ਕੀਤੇ ਗਏ ਹਨ।

ਸੰਪੂਰਣ ਸਚਾਈ/ਸਰਵਵਿਆਪਕ ਸਚਾਈ ਦੀ ਹੋਂਦ ਦਾ ਤੀਸਰਾ ਸਬੂਤ ਧਰਮ ਹੈ। ਸੰਸਾਰ ਦੇ ਸਾਰੇ ਧਰਮ ਜੀਵਨ ਦੇ ਮਤਲਬ ਅਤੇ ਉਸ ਦੀ ਵਿਆਖਿਆ ਕਰਨ ਦਾ ਯਤਨ ਕਰਦੇ ਹਨ। ਇਹ ਮਨੁੱਖ ਦੀ ਮਰਜੀ ਤੋਂ ਪੈਦਾ ਹੋਏ ਹਨ ਕਿ ਇਸ ਜੀਵਨ ਤੋਂ ਪਰੇ ਕੁਝ ਜਿਆਦਾ ਸਧਾਰਣ ਹੋਂਦ ਹੈ। ਧਰਮ ਦੇ ਦੁਆਰਾ, ਮਨੁੱਖ ਪਰਮੇਸ਼ੁਰ, ਭਵਿੱਖ ਦੀ ਆਸ, ਪਾਪਾਂ ਦੀ ਮਾਫੀ, ਸੰਘਰਸ਼ ਦੇ ਵਿਚਕਾਰ ਸ਼ਾਂਤੀ ਅਤੇ ਸਾਡੇ ਅੰਦਰ ਦੀ ਡੂੰਘਿਆਈ ਦੇ ਪ੍ਰਸ਼ਨਾਂ ਦੇ ਉੱਤਰਾਂ ਦੀ ਖੋਜ ਕਰਦਾ ਹੈ। ਧਰਮ ਅਸਲੀ ਸਬੂਤ ਹੈ ਕਿ ਮਨੁੱਖ ਇੱਕ ਉੱਤਮ ਰੂਪ ਨਾਲ ਸਿਰਜੇ ਪੋਏ ਪਸ਼ੂ ਤੋਂ ਵੱਧ ਕੇ ਹਨ। ਇਹ ਇੱਕ ਉੱਤਮ ਮਕਸਦ ਅਤੇ ਇੱਕ ਵਿਅਕਤੀਗਤ ਅਤੇ ਸਿਰਜਣਹਾਰ ਹੋਂਦ ਦਾ ਸਬੂਤ ਹੈ, ਜਿਸ ਨੇ ਮਨੁੱਖ ਦੇ ਮਨ ਵਿੱਚ ਉਸ ਤੋਂ ਉਸ ਦੀ ਮਰਜ਼ੀ ਨੂੰ ਜਾਨਣ ਲਈ ਤਿਆਰ ਕੀਤਾ ਹੈ। ਜੇਕਰ ਸੱਚ ਵਿੱਚ ਇੱਥੇ ਇੱਕ ਸਿਰਜਣਹਾਰ ਹੈ, ਤਾਂ ਉਹ ਹੀ ਸਾਡੀ ਸੰਪੂਰਣ ਸਚਾਈ ਦਾ ਮਾਪਦੰਡ ਬਣ ਜਾਂਦਾ ਹੈ। ਅਤੇ ਉੱਥੇ ਉਹ ਅਧਿਕਾਰ ਬਣ ਜਾਂਦਾ ਹੈ, ਜੋ ਸਚਾਈ ਨੂੰ ਠਹਿਰਾਉਂਦਾ ਹੈ।

ਬਦਕਿਸਮਤੀ ਨਾਲ, ਇੱਥੇ ਇੱਕ ਅਜਿਹਾ ਸਿਰਜਣਹਾਰ ਹੈ, ਜਿਸ ਨੇ ਆਪਣੀ ਸਚਾਈ ਨੂੰ ਆਪਣੇ ਵਚਨ ਦੇ ਦੁਆਰਾ ਪ੍ਰਗਟ ਕੀਤਾ ਹੈ। ਸੰਪੂਰਣ ਸਚਾਈ/ ਸਰਵਵਿਆਪਕ ਸਚਾਈ ਨੂੰ ਜਾਨਣਾ ਸਿਰਫ਼ ਉਸ ਦੇ ਨਾਲ ਵਿਅਕਤੀਗਤ ਸਬੰਧ ਹੋਣ ਨਾਲ ਹੀ ਸੰਭਵ ਹੈ, ਜਿਹੜਾ ਇਹ ਦਾਅਵਾ ਕਰਦਾ ਹੈ ਕਿ ਉਹ ਖੁਦ ਸਚਿਆਈ ਹੈ- ਅਰਥਾਤ ਯਿਸੂ ਮਸੀਹ। ਯਿਸੂ ਨੇ ਖੁਦ ਦੇ ਲਈ ਸਿਰਫ਼ ਇੱਕ ਹੀ ਰਾਹ, ਸਿਰਫ਼ ਇੱਕ ਹੀ ਸਚਿਆਈ ਅਤੇ ਸਿਰਫ਼ ਇੱਕ ਹੀ ਜੀਵਨ ਹੋਣ ਦਾ ਦਾਅਵਾ ਜਿਹੜਾ ਕਿ ਪਰਮੇਸ਼ੁਰ ਦੀ ਵੱਲ ਜਾਣ ਵਾਲਾ ਸਿਰਫ਼ ਇੱਕ ਹੀ ਰਾਹ ਹੈ( ਯੂਹੰਨਾ 14:6)। ਇਹ ਸਚਿਆਈ ਕਿ ਸੰਪੂਰਣ ਸਚਾਈ ਹੋਂਦ ਵਿੱਚ ਨਹੀਂ ਹੈ ਇਸ ਸਚਾਈ ਦੀ ਵੱਲ੍ਹ ਇਸ਼ਾਰਾ ਕਰਦਾ ਹੈ ਕਿ ਉੱਥੇ ਸਰਬ ਸੱਤਾ ਸੰਪੂਰਣ ਪਰਮੇਸ਼ੁਰ ਹੈ ਜਿਸ ਨੇ ਸਵਰਗ ਅਤੇ ਧਰਤੀ ਨੂੰ ਬਣਾਇਆ ਹੈ ਅਤੇ ਜਿਸ ਨੇ ਖੁਦ ਆਪਣੇ ਆਪ ਨੂੰ ਸਾਡੇ ਉੱਤੇ ਪ੍ਰਗਟ ਕੀਤਾ ਤਾਂਕਿ ਅਸੀਂ ਉਸ ਨੂੰ ਵਿਅਕਤੀਗਤ ਤੌਰ ਤੇ ਪ੍ਰਭੁ ਯਿਸੂ ਮਸੀਹ ਦੇ ਦੁਆਰਾ ਜਾਣ ਸਕੇ। ਇਹ ਹੀ ਸੰਪੂਰਣ ਸਚਾਈ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਅਜਿਹੀ ਕੋਈ ਗੱਲ ਪੂਰਣ ਸਚਾਈ ਹੈ/ ਸਰਵ ਵਿਆਪਕ ਸਚਾਈ ਹੈ?
© Copyright Got Questions Ministries