settings icon
share icon
ਪ੍ਰਸ਼ਨ

ਦਸ ਹੁਕਮ ਕੀ ਹਨ?

ਉੱਤਰ


ਬਾਈਬਲ ਵਿੱਚ ਦਸ ਹੁਕਮ ਉਹ ਦਸ ਨੇਮ ਹਨ ਜਿੰਨ੍ਹਾਂ ਨੂੰ ਪਰਮੇਸ਼ੁਰ ਨੇ ਇਸਰਾਏਲ ਦੇ ਦੇਸ਼ ਨੂੰ ਮਿਸਰ ਤੋਂ ਕੂਚ ਕਰਨ ਦੇ ਠੀਕ ਬਾਦ ਵਿੱਚ ਦਿੱਤਾ ਸੀ। ਦਸ ਹੁਕਮ ਜ਼ਰੂਰੀ ਰੂਪ ਵਿੱਚ ਨਾਲ ਉਨ੍ਹਾਂ 613 ਹੁਕਮਾਂ ਦਾ ਨਿਚੋੜ੍ਹ ਹੈ, ਜਿੰਨ੍ਹਾਂ ਦਾ ਪੁਰਾਣੇ ਨੇਮ ਦੀ ਬਿਵਸਥਾ ਵਿੱਚ ਵਰਣਨ ਕੀਤਾ ਗਿਆ ਹੈ। ਪਹਿਲੇ ਚਾਰ ਹੁਕਮ ਪਰਮੇਸ਼ੁਰ ਦੇ ਨਾਲ ਸਾਡੇ ਰਿਸ਼ਤੇ ਦੇ ਬਾਰੇ ਲਾਗੂ ਹੁੰਦੇ ਹਨ। ਆਖਰੀ ਛੇ ਹੁਕਮ ਸਾਡੇ ਇੱਕ ਦੂਜੇ ਦੇ ਨਾਲ ਰਿਸ਼ਤੇ ਦੇ ਬਾਰੇ ਲਾਗੂ ਹੁੰਦੇ ਹਨ। ਦਸ ਹੁਕਮ ਨੂੰ ਬਾਈਬਲ ਵਿੱਚ ਕੂਚ 20:1-17 ਵਿੱਚ ਅਤੇ ਬਿਵਸਥਾਸਾਰ 5:6-21 ਵਿੱਚ ਬਿਆਨ ਕੀਤਾ ਗਿਆ ਹੈ ਅਤੇ ਇਹ ਇਸ ਤਰ੍ਹਾਂ ਹੇਠ ਲਿਖਿਤ ਹਨ:

1) “ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।” ਇਹ ਹੁਕਮ ਇੱਕ ਸੱਚੇ ਪਰਮੇਸ਼ੁਰ ਨੂੰ ਛੱਡ ਕੇ ਕਿਸੇ ਦੂਜੇ ਦੀ ਭਗਤੀ ਕਰਨ ਦੇ ਵਿਰੁੱਧ ਦਿੱਤਾ ਗਿਆ ਹੈ। ਬਾਕੀ ਦੇ ਸਾਰੇ ਦੇਵੇਤਾ ਝੂਠੇ ਦੇਵਤਾ ਹਨ।

2) “ ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਤੇਜ਼ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ; ਕਿਉਂ ਜੋ ਮੈਂ, ਯਹੋਵਾਹ ਤੇਰਾ ਪਰਮੇਸ਼ੁਰ, ਅਣਖ ਵਾਲਾ ਪਰਮੇਸ਼ੁਰ ਹਾਂ, ਜਿਹੜਾ ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹੈ। ਪਰ ਹਜ਼ਾਰਾਂ ਉੱਤੇ ਜਿਹੜੀ ਮੇਰੇ ਨਾਲ ਪਰੀਤ ਪਾਲਦੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਯਾ ਕਰਦਾ ਹਾਂ।” ਇਹ ਹੁਕਮ ਮੂਰਤੀ ਨੂੰ ਬਣਾਉਣ ਦੇ ਵਿਰੁੱਧ ਦਿੱਤਾ ਗਿਆ ਹੈ, ਜਿਹੜਾ ਪਰਮੇਸ਼ੁਰ ਦੀ ਪ੍ਰਤੀਨਿਧਤਾ ਦਾ ਦ੍ਰਿਸ਼ ਹੈ। ਅਜਿਹੀ ਕੋਈ ਵੀ ਮੂਰਤੀ ਜਿਸ ਨੂੰ ਅਸੀ ਬਣਾਉਂਦੇ ਹਾਂ ਉਹ ਪਰਮੇਸ਼ੁਰ ਦਾ ਸਹੀ ਪ੍ਰਗਟੀਕਰਨ ਨਹੀਂ ਹੈ। ਕਿਸੇ ਮੂਰਤੀ ਨੂੰ ਬਣਾਉਣਾ ਇੱਕ ਝੂਠੇ ਦੇਵਤਾ ਦੀ ਭਗਤੀ ਕਰਨਾ ਹੈ।

3) “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ, ਕਿਉਂ ਕਿ ਜਿਹੜਾ ਉਹ ਦਾ ਨਾਮ ਵਿਅਰਥ ਲੈਂਦਾ ਹੈ ਯਹੋਵਾਹ ਉਸ ਨੂੰ ਬੇਦੋਸ਼ ਨਾ ਠਹਿਰਾਵੇਗਾ।” ਇਹ ਹੁਕਮ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈਣ ਦੇ ਵਿਰੁੱਧ ਦਿੱਤਾ ਗਿਆ ਹੈ। ਸਾਨੂੰ ਪਰਮੇਸ਼ੁਰ ਦੇ ਨਾਮ ਨੂੰ ਮਾਮੂਲੀ ਨਹੀਂ ਲੈਣਾ ਚਾਹੀਦਾ ਹੈ। ਸਾਨੂੰ ਪਰਮੇਸ਼ੁਰ ਦੇ ਨਾਮ ਨੂੰ ਆਦਰ ਨਾਲ ਸਿਰਫ਼ ਸਨਮਾਨ ਵਿਖਾਉਂਦੇ ਹੋਏ ਅਤੇ ਸ਼ਰਧਾ ਨਾਲ ਭਰੇ ਹੋਏ ਤਰੀਕਿਆਂ ਨਾਲ ਲੈਣਾ ਚਾਹੀਦਾ ਹੈ।

4) “ਤੂੰ ਸਬਤ ਦੇ ਦਿਨ ਨੂੰ ਪਵਿੱਤ੍ਰ ਜਾਣ ਕੇ ਚੇਤੇ ਰੱਖ। ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਧੰਦਾ ਕਰ, ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਦਾ ਹੈ। ਤੂੰ ਉਸ ਵਿੱਚ ਕੋਈ ਕੰਮ ਧੰਦਾ ਨਾ ਕਰ, ਨਾ ਤੂੰ, ਨਾ ਤੇਰਾ ਪੁੱਤ੍ਰ ਨਾ ਤੇਰੀ ਧੀ, ਨਾ ਤੇਰਾ ਗੋੱਲਾ ਨਾ ਤੇਰੀ ਗੋੱਲੀ, ਨਾ ਤੇਰਾ ਡੰਗਰ, ਅਤੇ ਨਾ ਤੇਰਾ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ। ਕਿਉਂ ਜੋ ਛੇਆਂ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ, ਸਮੁੰਦਰ ਨੂੰ, ਅਤੇ ਸਭ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ, ਪਰ ਸੱਤਵੇਂ ਦਿਨ ਵਿਸਰਾਮ ਕੀਤਾ। ਏਸ ਲਈ ਯਹੋਵਾਹ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਰ ਉਸ ਨੂੰ ਪਵਿੱਤ੍ਰ ਠਹਿਰਾਇਆ”। ਇਹ ਉਹ ਹੁਕਮ ਹੈ ਜਿਸ ਵਿੱਚ ਸਬਤ ਨੂੰ ਇੱਕ ਤਰ੍ਹਾਂ ( ਸ਼ਨੀਵਾਰ, ਜੋ ਹਫ਼ਤੇ ਦਾ ਆਖਰੀ ਦਿਨ ਹੈ ) ਪ੍ਰਭੁ ਨੂੰ ਸਮਰਪਣ ਦੇ ਦਿਨ ਦੇ ਰੂਪ ਵਿੱਚ ਰੱਖਿਆ ਹੈ।

5) “ਤੂੰ ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ, ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜੀ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਲੰਮੇ ਹੋਣ।” ਇਹ ਹੁਕਮ ਹਮੇਸ਼ਾ ਮਾਤਾ-ਪਿਤਾ ਦੇ ਨਾਲ ਆਦਰ ਅਤੇ ਸਨਮਾਨ ਨਾਲ ਸਲੂਕ ਕਰਨ ਦੇ ਬਾਰੇ ਵਿੱਚ ਹੈ।

6) “ਤੂੰ ਖ਼ੂਨ ਨਾ ਕਰਨਾ।” ਇਹ ਹੁਕਮ ਕਿਸੇ ਵੀ ਦੂਜੇ ਮਨੁੱਖ ਨੂੰ ਪਹਿਲਾਂ ਤੋਂ ਕਤਲ ਨਾ ਕਰਨ ਦੇ ਲਈ ਮਨ੍ਹਾ ਕਰਦਾ ਹੈ।

7) “ਤੂੰ ਜ਼ਨਾਹ ਨਾ ਕਰ।” ਇਹ ਜੀਵਨ ਸਾਥੀ ਨੂੰ ਛੱਡ ਕਿਸੇ ਦੂਜੇ ਦੇ ਨਾਲ ਸਰੀਰਕ ਸਬੰਧ ਬਣਾਉਣ ਦੇ ਬਾਰੇ ਵਿੱਚ ਦਿੱਤਾ ਗਿਆ ਹੁਕਮ ਹੈ।

8) “ਤੂੰ ਚੋਰੀ ਨਾ ਕਰ।” ਇਹ ਹੁਕਮ ਕਿਸੇ ਦੂਜੇ ਦੀ ਚੀਜ਼ ਨੂੰ ਆਪਣੇ ਲਈ, ਉਸ ਦੀ ਇਜ਼ਾਜਤ ਲੈਣ ਤੋਂ ਬਿਨ੍ਹਾਂ, ਜੋ ਉਸ ਨਾਲ ਸਬੰਧ ਰੱਖਦਾ ਹੈ ਨੂੰ ਲੈਣ ਦੇ ਲਈ ਮਨ੍ਹਾਂ ਕਰਦਾ ਹੈ।

9) “ਤੂੰ ਆਪਣੇ ਗੁਵਾਂਢੀ ਉੱਤੇ ਝੂਠੀ ਗਵਾਹੀ ਨਾ ਦੇਹ।” ਇਹ ਹੁਕਮ ਦੂਜੇ ਦੇ ਵਿਰੁੱਧ ਝੂਠੀ ਗਵਾਹੀ ਦੇ ਲਈ ਮਨ੍ਹਾ ਕਰਦਾ ਹੈ। ਇਹ ਝੂਠ ਬੋਲਣ ਦੇ ਵਿਰੁੱਧ ਹੁਕਮ ਹੈ।

10) “ਤੂੰ ਆਪਣੇ ਗੁਵਾਂਢੀ ਦੇ ਘਰ ਦਾ ਲਾਲਸਾ ਨਾ ਕਰ। ਤੂੰ ਆਪਣੇ ਗੁਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ, ਨਾ ਉਸ ਦੇ ਗੋੱਲੇ ਦਾ, ਨਾ ਉਸ ਦੀ ਗੋੱਲੀ ਦਾ, ਨਾ ਉਸ ਦੇ ਬਲਦ ਦਾ, ਨਾ ਉਸ ਦੇ ਗਧੇ ਦਾ, ਨਾ ਕਿਸੇ ਚੀਜ਼ ਦਾ ਜਿਹੜੀ ਤੇਰੇ ਗੁਵਾਂਢੀ ਦੀ ਹੈ।” ਇਹ ਹੁਕਮ ਕਿਸੇ ਅਜਿਹੇ ਚੀਜ਼ ਦੀ ਇੱਛਾ ਰੱਖਣ ਦੇ ਵਿਰੁੱਧ ਦਿੱਤਾ ਗਿਆ ਹੈ ਜਿਹੜੀ ਸਾਡੀ ਆਪਣੀ ਨਹੀਂ ਹੈ। ਲਾਲਚ ਕਰਨਾ ਉੱਪਰ ਦਿੱਤੇ ਗਏ ਹੁਕਮਾਂ ਦੀ ਸੂਚੀ ਵਿੱਚੋਂ ਕਿਸੇ ਵੀ ਇੱਕ ਨੂੰ ਤੋੜ੍ਹ ਸੱਕਦਾ ਹੈ: ਖ਼ੂਨ ਕਰਨਾ, ਜ਼ਨਾਹਕਾਰੀ, ਅਤੇ ਚੋਰੀ। ਜੇਕਰ ਅਜਿਹਾ ਕਰਨਾ ਗਲਤ ਹੈ, ਤਾਂ ਕਿਸੇ ਚੀਜ਼ ਦਾ ਲਾਲਚ ਕਰਨਾ ਵੀ ਗਲਤ ਹੈ।

ਕਈ ਲੋਕ ਗਲਤੀ ਨਾਲ ਦਸ ਹੁਕਮਾਂ ਦੇ ਨਿਯਮਾਂ ਨੂੰ ਇੱਕ ਸੂਚੀ ਦੇ ਤੌਰ ਤੇ ਵੇਖਦੇ ਹਨ, ਕਿ ਜੇਕਰ ਇਨ੍ਹਾਂ ਨੂੰ ਮੰਨਿਆਂ, ਤਾਂ ਇਹ ਮੌਤ ਤੋਂ ਬਾਦ ਸਵਰਗ ਵਿੱਚ ਦਾਖਲ ਹੋਣ ਦੀ ਗਰੰਟੀ ਦਿੰਦੇ ਹਨ। ਇਸ ਦੇ ਉਲਟ, ਦਸ ਹੁਕਮਾਂ ਦਾ ਮਕਸਦ ਲੋਕਾਂ ਨੂੰ ਇਹ ਮਹਿਸੂਸ ਕਰਨ ਦੇ ਲਈ ਮਜ਼ਬੂਤ ਕਰਨਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਬਿਵਸਥਾ ਦਾ ਪਾਲਣ ਨਹੀਂ ਕਰ ਸੱਕਦੇ ਹਨ ( ਰੋਮੀਆਂ 7:7-11), ਅਤੇ ਇਸ ਲਈ ਉਨ੍ਹਾਂ ਨੂੰ ਪਰਮੇਸ਼ੁਰ ਦੀ ਕਿਰਪਾ ਅਤੇ ਦਯਾ ਦੀ ਲੋੜ੍ਹ ਹੈ। ਮੱਤੀ 19:16 ਵਿੱਚ ਦਿੱਤੇ ਗਏ ਧਨੀ ਜਵਾਨ ਦੇ ਦਾਵੇਆਂ ਦੇ ਬਾਵਜੂਦ, ਕੋਈ ਵੀ ਦਸ ਹੁਕਮਾਂ ਨੂੰ ਪੂਰੇ ਤਰੀਕੇ ਦੇ ਨਾਲ ਪਾਲਣ ਨਹੀਂ ਕਰ ਸੱਕਦਾ ਹੈ (ਉਪਦੇਸ਼ਕ ਦੀ ਪੋਥੀ 7:20)। ਦਸ ਹੁਕਮ ਇਹ ਸਿੱਧ ਕਰਦੇ ਹਨ ਕਿ ਅਸਾਂ ਸਭਨਾਂ ਨੇ ਪਾਪ ਕੀਤਾ ਹੈ (ਰੋਮੀਆਂ 3:28) ਅਤੇ ਇਸ ਲਈ ਸਾਨੂੰ ਪਰਮੇਸ਼ੁਰ ਦੀ ਕਿਰਪਾ ਅਤੇ ਦਯਾ ਦੀ ਲੋੜ੍ਹ ਹੈ, ਜਿਹੜੀ ਕਿ ਸਿਰਫ਼ ਯਿਸੂ ਮਸੀਹ ਵਿੱਚ ਵਿਸ਼ਵਾਸ ਰਾਹੀਂ ਮੌਜੂਦ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਦਸ ਹੁਕਮ ਕੀ ਹਨ?
© Copyright Got Questions Ministries