settings icon
share icon
ਪ੍ਰਸ਼ਨ

ਯਹੋਵਾਹ ਦੇ ਗਵਾਹ ਕੌਣ ਲੋਕ ਹਨ ਅਤੇ ਉਹ ਕੀ ਵਿਸ਼ਵਾਸ ਕਰਦੇ ਹਨ?

ਉੱਤਰ


ਅੱਜ ਜਿਸ ਧਾਰਮਿਕ ਸੰਪ੍ਰਦਾਇ ਨੂੰ ਯੋਹਵਾਹ ਦੇ ਗਵਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਪੈਂਨਸਿਲਵੇਨੀਯਾ ਵਿੱਚ 1870 ਵਿੱਚ ਇੱਕ ਬਾਈਬਲ ਅਧਿਐਨ ਕਲਾਸ ਵਿੱਚ ਚਾਰਲਸ ਟੇਜ਼ ਰਸਲ ਦੇ ਰਾਹੀਂ ਸ਼ੁਰੂ ਹੋਈ ਸੀ ਜਿਸ ਨੇ ਆਪਣੀ ਇਸ ਮੰਡਲੀ ਦਾ ਨਾਮ “ਹਜ਼ਾਰ ਸਾਲ ਪ੍ਰਭਾਤ ਦਾ ਬਾਈਬਲ ਚਿੰਤਨ” ਰੱਖਿਆ। ਚਾਰਲਸ ਟੀ ਰਸਲ ਨੇ ਕਿਤਾਬਾਂ ਦੀ ਇੱਕ ਲੜ੍ਹੀ ਨੂੰ ਸ਼ੁਰੂ ਕੀਤਾ ਜਿਸ ਨੂੰ ਉਸ ਨੇ “ਹਜ਼ਾਰ ਸਾਲ ਦਾ ਪ੍ਰਭਾਤ” ਕਹਿ ਕੇ ਪੁਕਾਰਿਆ ਜਿਹੜਾ ਕਿ ਉਸ ਦੀ ਮੌਤ ਤੋਂ ਪਹਿਲਾਂ ਛੇ ਘਣਫਲਾਂ ਤੱਕ ਵੱਧ ਗਿਆ ਸੀ ਅਤੇ ਇਸ ਵਿੱਚ ਅੱਜ ਦੇ ਸਮੇਂ ਯਹੋਵਾਹ ਦੇ ਗਵਾਹ ਦੇ ਸੰਪ੍ਰਦਾਇ ਨੂੰ ਮੰਨਣ ਵਾਲਿਆਂ ਦੁਆਰਾ ਪਾਲਣ ਕੀਤਾ ਜਾਣ ਵਾਲਾ ਜ਼ਿਆਦਾਤਰ ਧਰਮ ਗਿਆਨ ਪਾਇਆ ਜਾਂਦਾ ਹੈ। 1916 ਵਿੱਚ ਰਸਲ ਦੀ ਮੌਤ ਤੋਂ ਬਾਅਦ, ਨਿਆਈਂ ਜੇ. ਐਫ਼ ਰੂਦਰਫੋਰਡ, ਜਿਹੜਾ ਕਿ ਰਸਲ ਦਾ ਦੋਸਤ ਅਤੇ ਉੱਤਰਾਧਿਕਾਰੀ ਸੀ, ਨੇ “ਹਾਜ਼ਰ ਸਾਲ ਦਾ ਪ੍ਰਭਾਤ” ਕਿਤਾਬ ਲੜ੍ਹੀ ਦੇ ਸਤਵੇਂ ਅਤੇ ਆਖਰੀ ਘਣਫਲ ਦੀ ਰਚਨਾ “ਖਤਮ ਹੋਇਆ ਰਹੱਸ” ਨਾਮ ਤੋਂ 1971 ਵਿੱਚ ਕੀਤੀ। ਵਾੱਚਟਾਵਰ ਬਾਈਬਲ ਅਤੇ ਟ੍ਰੈਕਸ ਸੋਸਾਇਟੀ 1886 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਛੇਤੀ ਹੀ ਇੱਕ ਸਾਧਨ ਬਣ ਗਈ ਜਿਸ ਦੇ ਰਾਹੀਂ “ਹਜ਼ਾਰ ਸਾਲ ਦਾ ਪ੍ਰਭਾਤ” ਕਿਤਾਬ ਦਾ ਵਰਣਨ ਮੁਹਿੰਮ ਦੇ ਰੂਪ ਵਿੱਚ ਹੋਰਨਾਂ ਲੋਕਾਂ ਵਿੱਚ ਆਪਣੀ ਵਿਚਾਰਧਾਰਾ ਨੂੰ ਰੱਖਣ ਦੇ ਲਈ ਸ਼ੁਰੂ ਹੋ ਗਈ। ਇਸ ਮੰਡਲੀ ਦਾ ਨਾਮ 1931 ਤੱਕ “ਰਸਲਵਾਦੀਆਂ” ਦੇ ਨਾਮ ਤੋਂ ਜਾਣਿਆ ਜਾਂਦਾ ਸੀ, ਪਰ ਇਸ ਮੰਡਲੀ ਦੇ ਦੋ ਭਾਗ ਹੋਣ ਤੋਂ ਬਾਅਦ, ਇਸ ਦਾ ਦੁਬਾਰਾ “ਯਹੋਵਾਹ ਦੇ ਗਵਾਹ” ਰੱਖਿਆ ਗਿਆ। ਜਿਸ ਮੰਡਲੀ ਤੋਂ ਇਹ ਵੱਖ ਹੋਇਆ ਸੀ ਉਹ ਨੂੰ “ਬਾਈਬਲ ਦੇ ਵਿਦਿਆਰਥੀ” ਦੇ ਨਾਮ ਤੋਂ ਜਾਣਿਆ ਗਿਆ ਹੈ।

ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ? ਮਸੀਹ ਦਾ ਈਸ਼ਵਰੀਪਨ, ਮੁਕਤੀ, ਤ੍ਰੀਏਕਤਾ, ਪਵਿੱਤਰ ਆਤਮਾ, ਅਤੇ ਛੁਟਕਾਰੇ ਵਰਗੇ ਵਿਸ਼ਿਆਂ ਦੇ ਉੱਤੇ ਉਨ੍ਹਾਂ ਦੇ ਧਰਮ ਸਿਧਾਂਤ ਨਜ਼ਰੀਏ ਦੀ ਨੇੜ੍ਹਤਾ ਦੀ ਜਾਂਚ ਸ਼ੱਕ ਤੋਂ ਪਰ੍ਹੇ ਇਹ ਵਿਖਾਉਂਦੀ ਹੈ ਕਿ ਇਨ੍ਹਾਂ ਵਿਸ਼ਿਆਂ ਦੇ ਉੱਤੇ ਤਸਦੀਕੀ ਮਸੀਹੀ ਨਜ਼ਰੀਏ ਨੂੰ ਰੱਖਿਆ ਹੋਇਆ ਨਹੀਂ ਹੈ। ਯਹੋਵਾਹ ਦੇ ਗਵਾਹ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਮੀਕਾਏਲ ਮਹਾਂ ਸਵਰਗ ਦੂਤ, ਸਭ ਤੋਂ ਉੱਤਮ ਰਚਿਆ ਹੋਇਆ ਪ੍ਰਾਣੀ ਹੈ। ਇਹ ਪਵਿੱਤਰ ਵਚਨ ਦੇ ਕਈ ਵਚਨਾਂ ਦੇ ਉਲਟ ਹੈ ਜੋ ਸਾਫ਼ ਤੌਰ ’ਤੇ ਇਹ ਘੋਸ਼ਣਾ ਕਰਦੇ ਹਨ ਕਿ ਯਿਸੂ ਪਰਮੇਸ਼ੁਰ ਹੈ (ਯੂਹੰਨਾ 1:1; 14, 8:58, 10:30)। ਯਹੋਵਾਹ ਦੇ ਗਵਾਹ ਇਹ ਵਿਸ਼ਵਾਸ ਕਰਦੇ ਹਨ ਕਿ ਮੁਕਤੀ ਨੂੰ ਵਿਸ਼ਵਾਸ, ਚੰਗੇ ਕੰਮਾਂ ਅਤੇ ਆਗਿਆਕਾਰੀ ਦੇ ਕੰਮਾਂ ਨੂੰ ਮਿਲਾ ਕੇ ਹਾਂਸਲ ਕੀਤਾ ਜਾ ਸੱਕਦਾ ਹੈ। ਇਹ ਪਵਿੱਤਰ ਵਚਨ ਦੇ ਅਣਗਿਣਤ ਵਚਨਾਂ ਦੇ ਉਲਟ ਹੈ ਜੋ ਇਹ ਘੋਸ਼ਣਾ ਕਰਦੇ ਹਨ ਕਿ ਮੁਕਤੀ ਨੂੰ ਵਿਸ਼ਵਾਸ ਰਾਹੀਂ ਕਿਰਪਾ ਦੇ ਰਾਹੀਂ ਹਾਂਸਲ ਕੀਤਾ ਜਾਂਦਾ ਹੈ (ਯੂਹੰਨਾ 3:16; ਅਫ਼ਸੀਆਂ 2:8-9; ਤੀਤੁਸ 3:5)। ਯਹੋਵਾਹ ਦੇ ਗਵਾਹ ਤ੍ਰੀਏਕਤਾ ਦਾ ਇਨਕਾਰ ਕਰਦੇ ਹਨ, ਅਤੇ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਇੱਕ ਰਚਿਆ ਹੋਇਆ ਪ੍ਰਾਣੀ ਸੀ ਅਤੇ ਪਵਿੱਤਰ ਆਤਮਾ ਜ਼ਰੂਰੀ ਤੌਰ ’ਤੇ ਬੇਜਾਨ ਸ਼ਕਤੀ ਹੈ। ਯਹੋਵਾਹ ਦੇ ਗਵਾਹ ਮਸੀਹ ਦੇ ਪ੍ਰਤੀਨਿਧੀ ਹਰਜਾਨੇ ਦੀ ਵਿਚਾਰਧਾਰਾ ਨੂੰ ਕਬੂਲ ਨਹੀਂ ਕਰਦੇ ਹਨ ਅਤੇ ਬਜਾਏ ਇਸ ਦੇ ਇਹ ਇੱਕ ਰਿਹਾਈ ਦੇਣ ਵਾਲਾ ਸਿਧਾਂਤ ਹੈ ਇਹ ਮੰਨਦੇ ਹਨ, ਜਿਸ ਦੇ ਮੁਤਾਬਿਕ ਯਿਸੂ ਦੀ ਮੌਤ ਆਦਮ ਦੇ ਪਾਪ ਦੇ ਲਈ ਸਿਰਫ਼ ਇੱਕ ਰਿਹਾਈ ਸੀ।

ਕਿਸ ਤਰ੍ਹਾਂ ਯਹੋਵਾਹ ਦੇ ਗਵਾਹ ਬਾਈਬਲ ਦੇ ਉਲਟ ਇਨ੍ਹਾਂ ਸਿਧਾਂਤਾ ਨੂੰ ਸਹੀ ਠਹਿਰਾਉਂਦੇ ਹਨ ਪਹਿਲਾਂ ਤਾਂ, ਉਹ ਇਹ ਦਾਅਵਾ ਕਰਦੇ ਹਨ ਕਿ ਕਲੀਸਿਯਾ ਨੇ ਸਦੀਆਂ ਲੰਘਣ ਦੇ ਨਾਲ ਹੀ ਬਾਈਬਲ ਨੂੰ ਭ੍ਰਿਸ਼ਟ ਕਰ ਦਿੱਤਾ ਹੈ; ਇਸ ਕਾਰਨ, ਉਨ੍ਹਾਂ ਨੇ ਬਾਈਬਲ ਦਾ ਦੁਬਾਰਾ ਤਰਜੁਮਾ ਕੀਤਾ ਹੈ ਜਿਸ ਨੂੰ ਉਹ ਨਿਊ ਵਰਲਡ ਤਰਜੁਮਾ ਕਹਿੰਦੇ ਹਨ। ਵਾੱਚਟਾਵਰ ਬਾਈਬਲ ਅਤੇ ਟ੍ਰੈਕਸ ਸੋਸਾਇਟੀ ਨੇ ਬਾਈਬਲ ਦੇ ਬੁਨਿਆਦੀ ਕ੍ਰਮ ਵਿੱਚੋਂ ਆਪਣੇ ਝੂਠੇ ਧਰਮ ਸਿਧਾਂਤਾ ਨੂੰ, ਜਿਹੜੀ ਬਾਈਬਲ ਅਸਲ ਵਿੱਚ ਸਿੱਖਿਆ ਦਿੰਦੀ ਹੈ, ਦੇ ਉੱਤੇ ਅਧਾਰਿਤ ਹੋਣ ਦੀ ਬਜਾਏ ਉਹ ਆਪਣੇ ਧਰਮ ਸਿਧਾਂਤਾ ਦੇ ਅਧਾਰ ’ਤੇ ਇਸ ਨੂੰ ਸਹੀ ਆਕਾਰ ਦੇਣ ਲਈ ਤਬਦੀਲ ਕਰ ਦਿੱਤਾ ਹੈ। ਜਿਵੇਂ ਜਿਵੇਂ ਯਹੋਵਾਹ ਦੇ ਗਵਾਹ ਪਵਿੱਤਰ ਵਚਨ ਵਿੱਚੋਂ ਜ਼ਿਆਦਾ ਉਨ੍ਹਾਂ ਦੇ ਧਰਮ ਸਿਧਾਂਤਾ ਦੇ ਉਲਟ ਨਵੀਂ ਖੋਜ ਨੂੰ ਹਾਂਸਲ ਕਰਦੇ ਹਨ ਜਿਸ ਦੇ ਸਿੱਟੇ ਵਜੋਂ, ਨਿਊ ਵਰਲਡ ਤਰਜੁਮੇ ਦੇ ਅਣਗਿਣਤ ਸੰਸਕਰਣ ਆਏ ਹਨ।

ਵਾੱਚਟਾਵਰ ਆਪਣੇ ਅਧਾਰਾਂ ਅਤੇ ਧਰਮ ਸਿਧਾਂਤਾ ਦੇ ਬੁਨਿਆਈ ਰੂਪ ਤੋਂ ਅਤੇ ਚਾਰਲਸ ਟੀ ਰਸਲ, ਨਿਆਈਂ ਜੋਸਫ਼ ਫਰੈਂਕਲਿਨ ਰੂਦਰਫੋਰਡ, ਅਤੇ ਉਨ੍ਹਾਂ ਦੇ ਉੱਤਰਾਂ ਅਧਿਕਾਰੀਆਂ ਦੀਆਂ ਸਿੱਖਿਆਵਾਂ ਦੇ ਉੱਤੇ ਅਧਾਰਿਤ ਹੋਰ ਵਧਾਉਂਦੇ ਹਨ। ਵਾੱਚਟਾਵਰ ਬਾਈਬਲ ਅਤੇ ਟ੍ਰੈਕਸ ਸੋਸਾਇਟੀ ਇੱਕੋ ਹੀ ਸੰਸਥਾ ਹੈ ਜੋ ਸਿਰਫ਼ ਇਸ ਪਵਿੱਤਰ ਵਚਨ ਦਾ ਤਰਜੁਮਾ ਕਰਨ ਦਾ ਦਾਅਵਾ ਕਰਦੀ ਹੈ। ਦੂਜੇ ਸ਼ਬਦਾਂ ਵਿੱਚ, ਜੋ ਕੁਝ ਪਵਿੱਤਰ ਵਚਨ ਦੇ ਕਿਸੇ ਵੀ ਪ੍ਰਸੰਗ ਦੇ ਵਿਸ਼ੇ ਵਿੱਚ ਪ੍ਰਬੰਧਕ ਮੰਡਲੀ ਕਹਿੰਦੀ ਹੈ, ਉਸ ਨੂੰ ਹੀ ਆਖਰੀ ਸ਼ਬਦ ਮੰਨਿਆ ਜਾਂਦਾ ਹੈ, ਅਤੇ ਵਿਅਕਤੀਗਤ ਸੋਚ ਨੂੰ ਉਤੇਜਿਤ ਕੀਤਾ ਜਾਂਦਾ ਹੈ। ਇਹ ਤਿਮੋਥਿਉਸ (ਇਸ ਦੇ ਨਾਲ ਸਾਡੇ ਲਈ ਵੀ) ਨੂੰ ਦਿੱਤੀ ਗਈ ਪੌਲੁਸ ਦੀ ਸਪੱਸ਼ਟ ਤਾੜ੍ਹਨਾ ਦੇ ਉਲਟ ਹੈ ਕਿ ਖੁਦ ਨੂੰ ਪਰਮੇਸ਼ੁਰ ਦੇ ਕਬੂਲ ਕਰਨ ਯੋਗ ਅਤੇ ਅਜਿਹਾ ਕਰਨ ਵਾਲਾ ਹੋਣ ਦੀ ਕੋਸ਼ਿਸ਼ ਕਰਨੀ ਹੈ, ਜਿਹੜਾ ਸ਼ਰਮਿੰਦਾ ਨਾ ਹੋਵੇ ਅਤੇ ਜਿਹੜੇ ਸੱਚ ਦੇ ਵਚਨ ਨੂੰ ਠੀਕ ਰੀਤੀ ਨਾਲ ਕੰਮ ਵਿੱਚ ਲਿਆਉਂਦੇ ਹੋਣ। ਇਹ ਚਿਤਾਵਨੀ, 2 ਤਿਮੋਥਿਉਸ 2:15 ਵਿੱਚ ਪਾਈ ਜਾਂਦੀ ਹੈ, ਪਰਮੇਸ਼ੁਰ ਵੱਲੋਂ ਉਸ ਦੀ ਹਰ ਇੱਕ ਔਲਾਦ ਦੇ ਲਈ ਸਾਫ਼ ਆਦੇਸ਼ ਹੈ ਕਿ ਉਹ ਬਿਰੀਆ ਦੇ ਵਿਸ਼ਵਾਸੀਆਂ ਵਾੰਗੂ ਬਣਨ, ਜਿਹੜੇ ਪਵਿੱਤਰ ਵਚਨ ਵਿੱਚੋਂ ਹਰ ਰੋਜ ਇਹ ਵੇਖਣ ਦੀ ਖੋਜ ਕਰਦੇ ਸਨ ਕਿ ਜੋ ਕੁਝ ਉਨ੍ਹਾਂ ਨੂੰ ਵਚਨ ਵਿੱਚੋਂ ਸਿਖਾਇਆ ਜਾਂਦਾ ਹੈ ਉਹ ਦੇ ਮੁਤਾਬਿਕ ਹੈ ਜਾਂ ਨਹੀਂ।

ਸ਼ਾਇਦ ਹੀ ਅਜਿਹੀ ਕੋਈ ਧਾਰਮਿਕ ਮੰਡਲੀ ਹੋਵੇਗੀ ਜੋ ਯਹੋਵਾਹ ਦੇ ਗਵਾਹ ਤੋਂ ਜ਼ਿਆਦਾ ਆਪਣੇ ਸੰਦੇਸ਼ ਦਾ ਪ੍ਰਚਾਰ ਕਰਨ ਵਿੱਚ ਵਿਸ਼ਵਾਸਯੋਗ ਹਨ। ਬਦਕਿਸਮਤੀ ਨਾਲ, ਉਨ੍ਹਾਂ ਦਾ ਸੰਦੇਸ਼ ਗਲਤ ਬਿਆਨਾਂ, ਧੋਖੇ ਅਤੇ ਝੂਠੇ ਧਰਮ ਸਿਧਾਂਤਾ ਦੇ ਨਾਲ ਭਰਿਆ ਹੋਇਆ ਹੈ। ਸਾਡੀ ਪ੍ਰਾਰਥਨਾ ਇਹ ਹੈ ਕਿ ਪਰਮੇਸ਼ੁਰ ਯਹੋਵਾਹ ਦੇ ਗਵਾਹਾਂ ਦੇ ਲੋਕਾਂ ਦੀ ਅੱਖਾਂ ਨੂੰ ਸੱਚ ਦੀ ਖੁਸ਼ਖਬਰੀ ਅਤੇ ਪਰਮੇਸ਼ੁਰ ਦੇ ਵਚਨ ਦੀ ਸਹੀ ਸਿੱਖਿਆ ਦੇ ਲਈ ਖੋਲ੍ਹ ਦੇਵੇਂ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਯਹੋਵਾਹ ਦੇ ਗਵਾਹ ਕੌਣ ਲੋਕ ਹਨ ਅਤੇ ਉਹ ਕੀ ਵਿਸ਼ਵਾਸ ਕਰਦੇ ਹਨ?
© Copyright Got Questions Ministries