settings icon
share icon
ਪ੍ਰਸ਼ਨ

ਬਾਈਬਲ ਤ੍ਰੀਏਕਤਾ ਬਾਰੇ ਕੀ ਸਿਖਾਉਂਦੀ ਹੈ?

ਉੱਤਰ


ਤ੍ਰੀਏਕਤਾ ਦੇ ਮਸੀਹੀ ਵਿਚਾਰ ਦੇ ਬਾਰੇ ਸਭ ਤੋਂ ਜ਼ਿਆਦਾ ਔਖੀ ਗੱਲ੍ਹ ਇਹ ਹੈ ਕਿ ਇਸ ਨੂੰ ਸਹੀ ਤਰੀਕੇ ਨਾਲ ਬਿਆਨ ਕਰਨ ਦਾ ਕੋਈ ਰਾਹ ਨਹੀਂ ਹੈ। ਤ੍ਰੀਏਕਤਾ ਇੱਕ ਇਹੋ ਜਿਹਾ ਵਿਚਾਰ ਹੈ ਜਿਹੜਾ ਕਿਸੇ ਵਿਅਕਤੀ ਦੇ ਲਈ ਪੂਰੀ ਤਰ੍ਹਾਂ ਸਮਝਣ ਲਈ ਮੁਸ਼ਕਿਲ ਹੈ, ਇਸ ਨੂੰ ਖੁਦ ਹੀ ਬਿਆਨ ਕਰਨ ਦਿਓ। ਪਰਮੇਸ਼ੁਰ ਸਾਡੀ ਪਹੁੰਚ ਤੋਂ ਕਿਤੇ ਜਿਆਦਾ ਮਹਾਨ ਹੈ ਸਾਨੂੰ ਉਸ ਨੂੰ ਪੂਰੀ ਤਰ੍ਹਾਂ ਸਮਝਣ ਦੀ ਆਸ ਲਈ ਆਪਣੇ ਆਪ ਨੂੰ ਯੋਗ ਨਹੀਂ ਸਮਝਣਾ ਚਾਹੀਦਾ। ਬਾਈਬਲ ਸਿਖਾਉਂਦੀ ਹੈ ਕਿ ਪਿਤਾ ਹੀ ਪਰਮੇਸ਼ੁਰ ਹੈ, ਯਿਸੂ ਪਰਮੇਸ਼ੁਰ ਹੈ, ਅਤੇ ਪਵਿੱਤਰ ਆਤਮਾ ਹੀ ਪਰਮੇਸ਼ੁਰ ਹੈ। ਇਸ ਦੇ ਨਾਲ ਬਾਈਬਲ ਇਹ ਵੀ ਸਿਖਾਉਂਦੀ ਹੈ ਕਿ ਇੱਥੇ ਸਿਰਫ਼ ਇੱਕੋ ਹੀ ਪਰਮੇਸ਼ੁਰ ਹੈ। ਬੇਸ਼ੱਕ ਅਸੀਂ ਤ੍ਰੀਏਕਤਾ ਦੇ ਤਿੰਨਾਂ ਵਿਅਕਤੀਆਂ ਦੇ ਆਪਸੀ ਰਿਸ਼ਤਿਆਂ ਦੀਆਂ ਕੁਝ ਸੱਚਾਈਆਂ ਨੂੰ ਆਪਣੀ ਮਨੁੱਖੀ ਬੁੱਧ ਨਾਲ ਸਮਝ ਸੱਕਦੇ ਹਾਂ। ਫਿਰ ਵੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਤ੍ਰੀਏਕਤਾ ਸੱਚ ਨਹੀਂ ਹੈ ਜਾਂ ਬਾਈਬਲ ਦੀਆਂ ਸਿੱਖਿਆਵਾਂ ਦੇ ਆਧਾਰ ਤੇ ਨਹੀਂ ਹੈ।

ਤ੍ਰੀਏਕਤਾ ਇੱਕ ਪਰਮੇਸ਼ੁਰ ਵਿੱਚ ਤਿੰਨ ਵਿਅਕਤੀਆਂ ਦੀ ਹੋਂਦ ਹੈ। ਇਸ ਨੂੰ ਇਸ ਤਰ੍ਹਾਂ ਨਹੀਂ ਸਮਝਣਾ ਕਿ ਇੱਥੇ ਤਿੰਨ ਪਰਮੇਸ਼ੁਰ ਹਨ। ਇਸ ਗੱਲ ਨੂੰ ਦਿਮਾਗ ਵਿੱਚ ਰੱਖਦੇ ਹੋਏ ਕਿ ਜਦੋਂ ਅਸੀਂ ਇਸ ਵਿਸ਼ੇ ਤੇ ਮਨਨ ਕਰਦੇ ਹਾਂ ਤਾਂ ਸ਼ਬਦ “ਤ੍ਰੀਏਕਤਾ” ਵਚਨ ਵਿੱਚੋਂ ਨਹੀਂ ਮਿਲਦਾ ਹੈ। ਇਹ ਇੱਕ ਸ਼ਬਦ ਹੈ ਜਿਸ ਦਾ ਇਸਤੇਮਾਲ ਤ੍ਰੀਏਕਤਾ ਪਰਮੇਸ਼ੁਰ ਦਾ ਬਿਆਨ ਕਰਨ ਦੇ ਯਤਨ ਵਿੱਚ ਕਰਨ ਲਈ ਕੀਤਾ ਗਿਆ ਹੈ-ਜਿਸਦਾ ਮਤਲਬ ਤਿੰਨ੍ਹੇ ਨਾਲ ਨਾਲ ਹੋਂਦ ਵਿੱਚ, ਨਾਲ ਨਾਲ ਅਨਾਦਿ ਕਾਲ ਦੇ ਵਿਅਕਤੀ ਜਿਸ ਨੂੰ ਪਰਮੇਸ਼ੁਰ ਕਿਹਾ ਜਾਂਦਾ ਹੈ। ਸਭ ਤੋਂ ਜਿਆਦਾ ਖ਼ਾਸ ਗੱਲ੍ਹ ਇਹ ਹੈ ਕਿ ਸ਼ਬਦ “ਤ੍ਰੀਏਕਤਾ” ਦੇ ਦੁਆਰਾ ਪ੍ਰਗਟ ਕੀਤਾ ਗਿਆ ਵਿਚਾਰ ਪਵਿੱਤਰ ਵਚਨ ਵਿੱਚ ਵਾਸ ਕਰਦਾ ਹੈ।

ਪਰਮੇਸ਼ੁਰ ਦਾ ਵਚਨ ਤ੍ਰੀਏਕਤਾ ਬਾਰੇ ਕੀ ਕਹਿੰਦਾ ਹੈ ਹੇਠਾਂ ਦਿੱਤਾ ਹੋਇਆ ਹੈ।

1) ਇੱਥੇ ਇੱਕ ਹੀ ਪਰਮੇਸ਼ੁਰ ਹੈ (ਬਿਵਸਥਾਸਾਰ 6:4; 1 ਕੁਰਿੰਥੀਆਂ 8:4; ਗਲਾਤੀਆਂ 3:20; 1 ਤਿਮੋਥਿਉਸ 2:5)।

2) ਤ੍ਰੀਏਕਤਾ ਤਿੰਨਾਂ ਵਿਅਕਤੀਆਂ ਨਾਲ ਬਣਿਆ ਹੋਇਆ ਹੈ (ਉਤਪਤ 1:1,26; 3:22; 11:7; ਯਸਾਯਾਹ 6:8, 48:16, 61:1; ਮੱਤੀ 3:16-17, 28:19-20; 2 ਕੁਰਿੰਥੀਆਂ 13:14)। ਉਤਪਤ 1:1 ਵਿੱਚ, ਏਲੋਹੀਮ ਵਾਸਤੇ ਇਬਰਾਨੀ ਬਹੁਵਚਨ ਨਾਂਵ ਦਾ ਇਸਤੇਮਾਲ ਕੀਤਾ ਹੈ। ਉਤਪਤ 1:26, 3:22, 11:7 ਅਤੇ ਯਸਾਯਾਹ 6:8,ਵਿੱਚ ਬਹੁਵਚਨ ਪੜਨਾਂਵ ਦੇ ਲਈ “ਸਾਨੂੰ” ਦਾ ਇਸਤੇਮਾਲ ਕੀਤਾ ਗਿਆ ਹੈ। ਸ਼ਬਦ ਏਲੋਹੀਮ ਅਤੇ ਪੜਨਾਂਵ “ਸਾਨੂੰ” ਬਹੁਵਚਨ ਸ਼੍ਰੇਣੀ ਵਿੱਚ ਹੈ, ਜੋ ਸਹੀ ਤਰੀਕੇ ਨਾਲ ਇਬਰਾਨੀ ਭਾਸ਼ਾ ਵਿੱਚ ਦੋ ਤੋਂ ਵੱਧ ਦਾ ਇਸ਼ਾਰਾ ਕਰ ਰਹੇ ਹਨ। ਭਾਵੇਂ ਇਹ ਤ੍ਰੀਏਕਤਾ ਦੇ ਲਈ ਨਿਸ਼ਚਿਤ ਦਲੀਲ ਨਹੀਂ ਹੈ, ਪਰ ਫਿਰ ਵੀ ਪਰਮੇਸ਼ੁਰ ਦੀ ਅਨੇਕਤਾ ਦੇ ਰੂਪ ਦਾ ਇਸ਼ਾਰਾ ਕਰਦੀ ਹੈ। ਪਰਮੇਸ਼ੁਰ ਦੇ ਲਈ ਇਬਰਾਨੀ ਭਾਸ਼ਾ ਦਾ ਸ਼ਬਦ ਏਲੋਹਿਮ, ਸੱਚ ਵਿੱਚ ਤ੍ਰੀਏਕਤਾ ਲਈ ਇਸਤੇਮਾਲ ਕੀਤਾ ਜਾਂਦਾ ਹੈ।

ਯਸਾਯਾਹ 48:16 ਅਤੇ 61:1 ਵਿੱਚ, ਪੁੱਤ੍ਰ ਜਦੋਂ ਗੱਲ ਕਰ ਰਿਹਾ ਹੈ ਤਾਂ ਉਹ ਪਿਤਾ ਅਤੇ ਪਵਿੱਤਰ ਆਤਮਾ ਦਾ ਹਵਾਲਾ ਦਿੰਦਾ ਹੈ। ਇਸ ਨੂੰ ਦੇਖਣ ਲਈ ਯਸਾਯਾਹ 61:1 ਅਤੇ ਲੂਕਾ 4:14-19 ਦੀ ਤੁਲਨਾ ਕਰੋ ਕਿ ਪੁੱਤਰ ਬੋਲ ਰਿਹਾ ਹੈ। ਮੱਤੀ 3:16-17 ਯਿਸੂ ਦੇ ਬਪਤਿਸਮੇ ਦੀ ਘਟਨਾ ਦਾਵਰਣਨ ਕਰਦਾ ਹੈ।ਇਸ ਪੈਰ੍ਹੇ ਵਿੱਚ ਇਸ ਚੀਜ਼ ਨੂੰ ਦੇਖਿਆ ਜਾਂਦਾ ਹੈ ਕਿ ਪਰਮੇਸ਼ੁਰ ਪਵਿੱਤਰ ਆਤਮਾ, ਪਰਮੇਸ਼ੁਰ ਪੁੱਤਰ ਉੱਤੇ ਉੱਤਰ ਰਿਹਾ ਹੈ ਜਦੋਂ ਕਿ ਪਰਮੇਸ਼ੁਰ ਪਿਤਾ ਆਪਣੀ ਖੁਸ਼ੀ ਨੂੰ ਪੁੱਤਰ ਵਿੱਚ ਜ਼ਾਹਿਰ ਕਰਦਾ ਹੈ। ਮੱਤੀ 28:19 ਅਤੇ 2 ਕੁਰਿੰਥੀਆਂ 13:4 ਤ੍ਰੀਏਕਤਾ ਵਿੱਚ ਤਿੰਨ ਵੱਖਰੀਆਂ ਸ਼ਖ਼ਸੀਅਤਾਂ ਦੀ ਉਦਾਹਰਣ ਮਿਲਦੀ ਹੈ।

3) ਤ੍ਰੀਏਕਤਾ ਦੇ ਨਾਮਵਰ ਮੈਂਬਰ ਇੱਕ ਦੂਜੇ ਤੋਂ ਅਲੱਗ ਕਈ ਪੈਰ੍ਹਿਆਂ ਵਿੱਚ ਪਾਏ ਜਾਂਦੇ ਹਨ। ਪੁਰਾਣੇ ਨੇਮ ਵਿੱਚ, “ਯਹੋਵਾਹ” ਦਾ “ਪ੍ਰਭੁ” ਤੋਂ ਫ਼ਰਕ ਹੈ (ਉਤਪਤ 19:24; ਹੋਸ਼ੇਆ 1:4)। ਪ੍ਰਭੁ ਦੇ ਕੋਲ ਇੱਕ ਪੁੱਤ੍ਰ ਹੈ (ਜ਼ਬੂਰਾਂ ਦੀ ਪੋਥੀ 2:7,12; ਕਹਾਉਤਾਂ 30:2-4)। ਇੱਥੇ “ਆਤਮਾ ਦਾ ਯਹੋਵਾਹ” (ਗਿਣਤੀ 27:18) ਅਤੇ “ਪਰਮੇਸ਼ੁਰ” (ਜਬੂਰਾਂ ਦੀ ਪੋਥੀ 51:10-12) ਨਾਲੋਂ ਫ਼ਰਕ ਹੈ। ਪਰਮੇਸ਼ੁਰ ਪੁੱਤ੍ਰ ਅਤੇ ਪਰਮੇਸ਼ੁਰ ਪਿਤਾ ਵਿੱਚ ਫ਼ਰਕ ਹੈ (ਜਬੂਰਾਂ ਦੀ ਪੋਥੀ 45:6-7; ਇਬਰਾਨੀਆਂ 1:8-9)। ਨਵੇਂ ਨੇਮ ਵਿੱਚ, ਯਿਸੂ ਪਿਤਾ ਕੋਲੋਂ ਪਵਿੱਤਰ ਆਤਮਾ ਇੱਕ ਸਹਾਇਕ ਦੇ ਰੂਪ ਵਜੋਂ ਭੇਜਣ ਲਈ ਕਹਿੰਦਾ ਹੈ (ਯੂਹੰਨਾ14:16-17)। ਇਹ ਦਿਖਾਉਂਦਾ ਹੈ ਕਿ ਯਿਸੂ ਨੇ ਆਪਣੇ ਆਪ ਨੂੰ ਪਿਤਾ ਜਾਂ ਪਵਿੱਤਰ ਆਤਮਾ ਨਹੀਂ ਸਮਝਿਆ। ਇਸ ਦੇ ਨਾਲ ਤੁਸੀਂ ਸੋਚੋ ਕਿ ਹਰ ਸਮੇਂ ਅੰਜੀਲਾਂ ਵਿੱਚ ਜਿੱਥੇ ਯਿਸੂ ਪਿਤਾ ਨੂੰ ਬੋਲਦਾ ਹੈ ਕੀ ਇੱਥੇ ਉਹ ਆਪਣੇ ਆਪ ਨੂੰ ਬੋਲ ਰਿਹਾ ਹੈ? ਨਹੀਂ। ਉਸ ਨੇ ਤ੍ਰੀਏਕਤਾ ਦੀ ਕਿਸੇ ਹੋਰ, ਸ਼ਖ਼ਸੀਅਤ ਪਿਤਾ ਨਾਲ ਗੱਲ੍ਹਾਂ ਕੀਤੀਆਂ ।

4) ਤ੍ਰੀਏਕਤਾ ਦਾ ਹਰ ਇੱਕ ਮੈਂਬਰ ਪਰਮੇਸ਼ੁਰ ਹੈ। ਪਿਤਾ ਪਰਮੇਸ਼ੁਰ ਹੈ (ਯੂਹੰਨਾ 6:27; ਰੋਮੀਆਂ 1:7; 1 ਪਤਰਸ 1:2)। ਪੁੱਤ੍ਰ ਪਰਮੇਸ਼ੁਰ ਹੈ (ਯੂਹੰਨਾ 1:1,14 ਰੋਮੀਆਂ 9:5; ਕੁਲਸੀਆਂ 2:9; ਇਬਰਾਨੀਆਂ 1:8; 1 ਯਹੂੰਨਾ 5:20)। ਪਵਿੱਤਰ ਆਤਮਾ ਪਰਮੇਸ਼ੁਰ ਹੈ (ਰਸੂਲਾਂ ਦੇ ਕਰਤੱਬ 5:3-4; 1 ਕੁਰਿੰਥੀਆਂ 3:16)।

5) ਇੱਥੇਂ ਤ੍ਰੀਏਕਤਾ ਦੇ ਅੰਦਰ ਅਧੀਨਗੀ ਹੈ। ਵਚਨ ਦੱਸਦਾ ਹੈ ਕਿ ਪਵਿੱਤਰ ਆਤਮਾ ਪਿਤਾ ਅਤੇ ਪੁੱਤ੍ਰ ਦੇ ਅਧੀਨ ਹੈ, ਅਤੇ ਪੁੱਤ੍ਰ ਪਿਤਾ ਦੇ ਅਧੀਨ ਹੈ। ਇਹ ਇੱਕ ਅੰਦਰੂਨੀ ਰਿਸ਼ਤਾ ਅਤੇ ਤ੍ਰੀਏਕਤਾ ਦੀ ਕੋਈ ਵੀ ਸ਼ਖ਼ਸੀਅਤ ਈਸ਼ਵਰੀਪਨ ਤੋਂ ਇਨਕਾਰ ਨਹੀਂ ਕਰਦੀ ਹੈ। ਇਹ ਇੱਕ ਸਧਾਰਨ ਥਾਂ ਹੈ ਜਿੱਥੇ ਸਾਡੀ ਸੀਮਤ ਬੁੱਧ ਪਰਮੇਸ਼ੁਰ ਦੀ ਅਨੰਤਤਾ ਨੂੰ ਸਮਝ ਨਹੀਂ ਸੱਕਦੀ ਹੈ। ਪੁੱਤ੍ਰ ਦੇ ਬਾਰੇ ਵਿੱਚ ਦੇਖੋ ਲੂਕਾ 22:42, ਯੂਹੰਨਾ 5:36, ਯੂਹੰਨਾ 20:21 ਅਤੇ 1 ਯੂਹੰਨਾ 4:14 । ਪਵਿੱਤਰ ਆਤਮਾ ਦੇ ਸੰਬੰਧ ਵਿੱਚ ਦੇਖੋ ਯੂਹੰਨਾ 14:16, 14:26, 15:26, 16:27 ਅਤੇ ਖਾਸ ਕਰਕੇ ਯੂਹੰਨਾ 16:13-14

6) ਤ੍ਰੀਏਕਤਾ ਦੇ ਵਿਅਕਤੀਗਤ ਮੈਂਬਰਾਂ ਦੇ ਕੰਮ ਅਲਗ ਹਨ। ਪਿਤਾ ਜੋ ਆਖਿਰਕਾਰ ਮੂਲ ਰਚਨਾ ਜਾਂ ਜਗਤ ਦਾ ਕਾਰਨ (1ਕੁਰਿੰਥੀਆਂ 8:6; ਪ੍ਰਕਾਸ਼ ਦੀ ਪੋਥੀ 4:11); ਰੱਬੀ ਪ੍ਰਕਾਸ਼ (ਪ੍ਰਕਾਸ਼ ਦੀ ਪੋਥੀ 1:1); ਮੁਕਤੀ (ਯੂਹੰਨਾ 3:16-17); ਅਤੇ ਯਿਸੂ ਦੇ ਮਨੁੱਖੀ ਕੰਮ ( ਯੂਹੰਨਾ 5:17,14:10)। ਪਿਤਾ ਇਨ੍ਹਾਂ ਸਾਰੀਆਂ ਚੀਜਾਂ ਨੂੰ ਸਿਰਜਣ ਵਾਲਾ ਹੈ। ਪੁੱਤ੍ਰ ਇਕ ਅਜਿਹਾ ਵਸੀਲਾ ਹੈ ਜਿਸ ਦੇ ਦੁਆਰਾ ਪਿਤਾ ਇਨ੍ਹਾਂ ਸਾਰੇ ਹੇਠ ਲਿਖੇ ਕੰਮਾਂ ਨੂੰ ਕਰਦਾ ਹੈ: ਸਰਿਸ਼ਟੀ ਅਤੇ ਜਗਤ ਨੂੰ ਕਾਇਮ ਰੱਖਣਾ (1ਕਰਿੰਥੀਆਂ8:6; ਯੂਹੰਨਾ 1:3; ਕੁਲਸੀਆਂ 1:16-17); ਰੱਬੀ ਪ੍ਰਕਾਸ਼ (ਯੂਹੰਨਾ 1:1,16:12-15; ਮੱਤੀ 11:27; ਪ੍ਰਕਾਸ਼ ਦੀ ਪੋਥੀ1:1); ਅਤੇ ਮੁਕਤੀ (2 ਕੁਰਿੰਥੀਆਂ 5:19; ਮੱਤੀ 1:21; ਯੂਹੰਨਾ 4:42)। ਪਿਤਾ ਇਹ ਸਾਰੀਆਂ ਗੱਲ੍ਹਾਂ ਪੁੱਤ੍ਰ ਦੇ ਦੁਆਰਾ ਕਰਦਾ, ਜੋ ਉਸ ਦੇ ਵਸੀਲੇ ਦੇ ਰੂਪ ਵਿੱਚ ਕੰਮ ਕਰਦਾ ਹੈ।

ਪਵਿੱਤ੍ਰ ਆਤਮਾ ਉਹ ਤਰੀਕਾ ਜਿਸ ਦੇ ਵਸੀਲੇ ਪਿਤਾ ਹੇਠ ਲਿਖੇ ਕੰਮਾਂ ਨੂੰ ਕਰਦਾ ਹੈ: ਸਰਿਸ਼ਟੀ ਅਤੇ ਜਗਤ ਨੂੰ ਕਾਇਮ ਰੱਖਣਾ (ਉਤਪਤ 1:2; ਅੱਯੂਬ 26:13; ਜ਼ਬੂਰਾਂ ਦੀ ਪੋਥੀ 104:30); ਰੱਬੀ ਪ੍ਰਕਾਸ਼ (ਯੂਹੰਨਾ 16:12-15; ਅਫ਼ਸੀਆਂ 3:5; 2 ਗਪਤਰਸ 1:21; ਮੁਕਤੀ (ਯੂਹੰਨਾ 3:16; ਤੀਤੁਸ 3:5; 1ਪਤਰਸ 1:2); ਅਤੇ ਯਿਸੂ ਦੇ ਕੰਮ ਯਸਾਯਾਹ 61:1; ਰਸੂਲਾਂ ਦੇ ਕਰਤੱਬ 10:38)। ਇਸ ਤਰ੍ਹਾਂ ਪਿਤਾ ਸਾਰੇ ਕੰਮਾਂ ਨੂੰ ਪਵਿੱਤ੍ਰ ਆਤਮਾ ਦਾ ਸ਼ਕਤੀ ਦੁਆਰਾ ਕਰਦਾ ਹੈ।

ਤ੍ਰੀਏਕਤਾ ਦੇ ਵਿਸ਼ੇ ਵਿੱਚ ਉਦਾਹਰਣਾਂ ਦਾ ਵਿਸਥਾਰ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਗਏ ਹਨ। ਫਿਰ ਵੀ, ਕੋਈ ਵੀ ਹਰਮਨ ਪਿਆਰੀ ਉਦਾਹਰਣ ਇਸ ਤੇ ਪੂਰੀ ਤਰ੍ਹਾਂ ਸਹੀ ਨਹੀਂ ਹੈ। ਅੰਡਾ( ਜਾਂ ਸੇਬ) ਉਸ ਛਿਲਕੇ ਅੰਦਰ ਅਸਫਲ ਹੁੰਦਾ ਹੈ, ਕਿ ਇਸਦਾ ਖੋਲ, ਚਿੱਟਾ ਅਤੇ ਜ਼ਰਦੀ ਅੰਡੇ ਦੇ ਅੰਸ਼ ਹਨ, ਨਾ ਕਿ ਅੰਡਾ ਖੁਦ ਆਪਣੇ ਆਪ ਉਸ ਤਰ੍ਹਾਂ ਜਿਸ ਤਰ੍ਹਾਂ ਛਿਲਕਾ, ਗੁੱਦਾ, ਅਤੇ ਸੇਬ ਦੇ ਬੀਜ ਉਸਦੇ ਅੰਸ਼ ਹਨ, ਨਾ ਕਿ ਸੇਬ ਖੁਦ ਆਪਣੇ ਆਪ। ਪਿਤਾ, ਦਾ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਪਰਮੇਸ਼ੁਰ ਦੇ ਅੰਸ਼ ਨਹੀਂ ਹਨ; ਉਨ੍ਹਾਂ ਵਿੱਚੋਂ ਹਰ ਇੱਕ ਪਰਮੇਸ਼ੁਰ ਹੈ। ਪਾਣੀ ਦੀ ਉਦਾਹਰਣ ਵੀ ਕਿਸੇ ਹੱਦ ਤੱਕ ਠੀਕ ਹੈ, ਪਰ ਫਿਰ ਇਹ ਤ੍ਰੀਏਕਤਾ ਦੇ ਬਾਰੇ ਪੂਰੀ ਤਰ੍ਹਾਂ ਬਿਆਨ ਕਰਨ ਤੋਂ ਅਸਫ਼ਲ ਹੋ ਜਾਂਦਾ ਹੈ। ਪਾਣੀ ਵਰਗਾ, ਭਾਫ਼, ਅਤੇ ਬਰਫ਼ ਇਹ ਪਾਣੀ ਦੇ ਰੂਪ ਹਨ। ਪਿਤਾ, ਪੁੱਤ੍ਰ, ਅਤੇ ਪਵਿੱਤ੍ਰ ਆਤਮਾ ਪਰਮੇਸ਼ੁਰ ਦੇ ਰੂਪ ਨਹੀਂ ਹਨ, ਉਨ੍ਹਾਂ ਵਿੱਚ ਹਰ ਇੱਕ ਪਰਮੇਸ਼ੁਰ ਹੈ। ਸੋ ਜਦੋਂ ਇਹ ਉਦਾਹਰਣਾਂ ਸਾਨੂੰ ਤ੍ਰੀਏਕਤਾ ਦੀ ਤਸਵੀਰ ਦੇ ਸਕਦੀਆਂ ਹਨ, ਫਿਰ ਵੀ ਇਹ ਤਸਵੀਰ ਪੂਰੀ ਤਰ੍ਹਾਂ ਸਹੀ ਨਹੀਂ ਹੈ। ਇੱਕ ਬੇ ਅੰਤ ਪਰਮੇਸ਼ੁਰ ਦਾ ਸੀਮਿਤ ਉਦਾਹਰਣ ਦੁਆਰਾ ਵਰਣਨ ਨਹੀਂ ਕੀਤਾ ਜਾ ਸਕਦਾ ਹੈ.

ਤ੍ਰੀਏਕਤਾ ਦਾ ਸਿਧਾਂਤ ਮਸੀਹ ਕਲੀਸਿਯਾ ਦੇ ਹੁਣ ਤੱਕ ਦੇ ਪੂਰੇ ਇਤਿਹਾਸ ਵਿੱਚ ਫੈਸਲਾਕੁਨ ਵਿਸ਼ਾ ਰਿਹਾ ਹੈ। ਜਦੋਂ ਕਿ ਤ੍ਰੀਏਕਤਾ ਦੇ ਅੰਦਰੂਨੀ ਰੂਪ ਪੂਰੇ ਸਾਫ਼ ਤਰੀਕੇ ਨਾਲ ਪਰਮੇਸ਼ੁਰ ਦੇ ਵਚਨ ਵਿੱਚ ਪ੍ਰਗਟ ਕੀਤੇ ਗਏ ਹਨ, ਇਸ ਦੇ ਕੁਝ ਇਕ ਨੇੜਲੇ ਵਿਸ਼ੇ ਪੂਰੀ ਤਰ੍ਹਾਂ ਨਿਸ਼ਚਿਤ ਰੂਪ ਵਿੱਚ ਸਾਫ਼ ਨਹੀਂ ਹਨ। ਪਿਤਾ ਪਰਮੇਸ਼ੁਰ, ਪੁੱਤ੍ਰ ਪਰਮੇਸ਼ੁਰ ਅਤੇ ਪਵਿੱਤ੍ਰ ਆਤਮਾ ਪਰਮੇਸ਼ੁਰ ਹੈ- ਪਰ ਫਿਰ ਵੀ ਇੱਥੇ ਇੱਕ ਹੀ ਪਰਮੇਸ਼ੁਰ ਹੈ। ਇਹੋ ਹੈ ਜੋ ਬਾਈਬਲ ਸੰਬੰਧੀ ਤ੍ਰੀਏਕਤਾ ਦਾ ਸਿਧਾਂਤ ਹੈ। ਇਸ ਤੋਂ ਪਰੇ, ਜਿਹੜ੍ਹੇ ਵੀ ਵਿਸ਼ੇ, ਕਿਸੇ ਨਿਸ਼ਚਿਤ ਹੱਦ ਤੱਕ, ਬਹਿਸ ਵਾਲੇ ਅਤੇ ਗੈਰ-ਜ਼ਰੂਰੀ ਹਨ। ਬਜਾਏ ਇਸਦੇ ਕਿ ਅਸੀਂ ਆਪਣੇ ਸੀਮਿਤ ਬੁੱਧੀ ਨਾਲ ਤ੍ਰੀਏਕਤਾ ਨੂੰ ਪੂਰੀ ਤਰ੍ਹਾਂ ਬਿਆਨ ਕਰਨ ਦਾ ਯਤਨ ਕਰੀਏ, ਪਰਮੇਸ਼ੁਰ ਦੀ ਮਹਾਨਤਾ ਅਤੇ ਉਸ ਦੀ ਸਚਾਈ ਤੇ ਧਿਆਨ ਕਰਨ ਦੁਆਰਾ ਅਸੀਂ ਵਧੀਆ ਖਿਦਮਤ ਕਰ ਪਾਵਾਂਗੇ। “ਵਾਹ, ਪਰਮੇਸ਼ੁਰ ਦਾ ਧੰਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ- ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ! ਪ੍ਰਭੁ ਦੀ ਬੁੱਧੀ ਨੂੰ ਕਿਸ ਜਾਣਿਆ,ਯਾਂ ਕੌਣ ਉਹ ਦਾ ਸਲਾਹੀ ਬਣਿਆ।?( ਰੋਮੀਆਂ 11:33-34)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਤ੍ਰੀਏਕਤਾ ਬਾਰੇ ਕੀ ਸਿਖਾਉਂਦੀ ਹੈ?
© Copyright Got Questions Ministries